
ਕਈ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕੀਤਾ, ਬਲਕਿ ਹਿਰਾਸਤ ਵਿਚ ਉਨ੍ਹਾਂ ਨੂੰ ਤਸੀਹੇ ਦਿਤੇ ਅਤੇ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ।
ਕਾਬੁਲ: ਤਾਲਿਬਾਨ ਦਾ ਅਫ਼ਗ਼ਾਨਿਸਤਾਨ (Afghanistan) ਦੇ ਮਾਮਲਿਆਂ ਵਿਚ ਪਾਕਿਸਤਾਨੀ ਦਖ਼ਲਅੰਦਾਜ਼ੀ ਵਿਰੁਧ ਕਾਬੁਲ ਵਿਰੋਧ ਪ੍ਰਦਰਸ਼ਨਾਂ ਦੀ ਕਵਰੇਜ (Protest Coverage) ਕਰਨ ਵਾਲੇ ਪੱਤਰਕਾਰਾਂ ’ਤੇ ਕਹਿਰ (Tortured Journalists) ਵਰਤਾਇਆ ਗਿਆ ਹੈ। ਕਈ ਪੱਤਰਕਾਰਾਂ ਨੂੰ ਗ੍ਰਿਫ਼ਤਾਰ (Arrest) ਕੀਤਾ, ਬਲਕਿ ਹਿਰਾਸਤ ਵਿਚ ਉਨ੍ਹਾਂ ਨੂੰ ਤਸੀਹੇ ਦਿਤੇ ਅਤੇ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ ਗਈ ਹੈ। ਤਾਲਿਬਾਨ ਵਲੋਂ ਦੋ ਪੱਤਰਕਾਰਾਂ ਦੀ ਕੁੱਟਮਾਰ ਦੀ ਤਸਵੀਰ ਸਾਹਮਣੇ ਆਈ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿਤਾ ਹੈ।
ਇਹ ਵੀ ਪੜ੍ਹੋ: ਭਾਰਤੀ ਹਵਾਈ ਫ਼ੌਜ ਲਈ ਬਣਿਆ ਦੇਸ਼ ਦਾ ਪਹਿਲਾ ‘ਐਮਰਜੈਂਸੀ ਲੈਂਡਿੰਗ’ ਖੇਤਰ
PHOTO
ਅਫ਼ਗ਼ਾਨਿਸਤਾਨ ਨੂੰ ਕਵਰ ਕਰਨ ਵਾਲੇ ਨਿਊਯਾਰਕ ਟਾਈਮਜ਼ ਦੇ ਰਿਪੋਰਟਰ ਨੇ ਇਹ ਤਸਵੀਰ ਅਪਣੇ ਟਵਿੱਟਰ ਅਕਾਊਂਟ ’ਤੇ ਸਾਂਝੀ ਕੀਤੀ, ਜੋ ਕਿ ਤਾਲਿਬਾਨ (Taliban) ਦੇ ਜ਼ੁਲਮ ਦੀ ਕਹਾਣੀ ਬਿਆਨ ਕਰ ਰਹੀ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਕੱਲ ਕਾਬੁਲ ਵਿਚ ਦੋ ਪੱਤਰਕਾਰਾਂ ਨੂੰ ਤਸੀਹੇ ਦਿਤੇ ਗਏ ਅਤੇ ਬੁਰੀ ਤਰ੍ਹਾਂ ਕੁੱਟਿਆ ਗਿਆ। ਇਸ ਦੇ ਨਾਲ ਹੀ, ਲਾਸ ਏਂਜਲਸ ਸਥਿਤ ਪੱਤਰਕਾਰ ਮਾਰਕਸ ਯਾਮ ਨੇ ਇਕ ਟਵੀਟ ਵਿਚ ਦਾਅਵਾ ਕੀਤਾ ਕਿ ਤਾਲਿਬਾਨ ਦੇ ਅਤਿਆਚਾਰਾਂ ਦਾ ਸ਼ਿਕਾਰ ਹੋਏ ਇਹ ਦੋ ਅਫ਼ਗ਼ਾਨ ਪੱਤਰਕਾਰ ਇਤਿਲਤ੍ਰੋਜ਼ ਦੇ ਰਿਪੋਰਟਰ ਹਨ, ਜਿਨ੍ਹਾਂ ਦੇ ਨਾਂ ਨੇਮਤ ਕੈਸ਼ ਅਤੇ ਤਕੀ ਦਰਿਆਬੀ ਹਨ।
ਇਹ ਵੀ ਪੜ੍ਹੋ: ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਨੇ ਸਫ਼ਾਈ ਕਰਮਚਾਰੀਆਂ ਲਈ ਡੀ.ਸੀ. ਰੇਟ 'ਤੇ ਤਨਖ਼ਾਹਾਂ ਯਕੀਨੀ ਬਣਾਈਆਂ
PHOTO
ਇਹ ਵੀ ਪੜ੍ਹੋ: ਸੰਪਾਦਕੀ: ਟਿਕਰੀ, ਸਿੰਘੂ ਤੇ ਕਰਨਾਲ ਹੀ ਨਹੀਂ, ਸਾਰਾ ਦੇਸ਼ ਹੀ ਕਿਸਾਨ-ਮੋਰਚਾ ਬਣਦਾ ਜਾ ਰਿਹੈ
ਔਰਤਾਂ ਦੇ ਪ੍ਰਦਰਸ਼ਨ (Womens Protest) ਨੂੰ ਕਵਰ ਕਰਦੇ ਸਮੇਂ ਤਾਲਿਬਾਨ ਸ਼ਾਸਨ ਦੁਆਰਾ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ ਅਤੇ ਬੇਰਹਿਮੀ ਨਾਲ ਕੁੱਟਿਆ ਗਿਆ। ਉਸਨੇ ਅਪਣੇ ਟਵੀਟ ਵਿਚ ਇਕ ਹੈਸ਼ਟੈਗ ਦੀ ਵਰਤੋਂ ਵੀ ਕੀਤੀ ਹੈ - ਪੱਤਰਕਾਰੀ ਕੋਈ ਅਪਰਾਧ ਨਹੀਂ ਹੈ। ਸਿਰਫ ਇਸ ਇਕ ਤਸਵੀਰ ਨੇ ਲੋਕਾਂ ਨੂੰ ਹੈਰਾਨ ਕਰ ਦਿਤਾ ਹੈ ਅਤੇ ਦੁਨੀਆਂ ਨੂੰ ਦਿਖਾਇਆ ਹੈ ਕਿ ਭਵਿੱਖ ਵਿਚ ਤਾਲਿਬਾਨ ਦੇ ਸ਼ਾਸਨ ਵਿਚ ਹੋਰ ਕੀ ਹੋ ਸਕਦਾ ਹੈ। ਇਸ ਡਰਾਉਣੀ ਤਸਵੀਰ ਵਿਚ ਦੋਵੇਂ ਪੱਤਰਕਾਰ ਅਪਣੀ ਪਿੱਠ ਉੱਤੇ ਡੂੰਘੇ ਜ਼ਖ਼ਮਾਂ ਨਾਲ ਨਜ਼ਰ ਆ ਰਹੇ ਹਨ।