ਕੈਬਨਿਟ ਮੰਤਰੀ ਅਰੁਨਾ ਚੌਧਰੀ ਨੇ ਐਵਾਰਡ ਜੇਤੂਆਂ ਨੂੰ ਦਿੱਤੀ ਵਧਾਈ
Published : Oct 10, 2018, 3:31 pm IST
Updated : Oct 10, 2018, 3:31 pm IST
SHARE ARTICLE
POSHAN MAAH awards ceremony
POSHAN MAAH awards ceremony

ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਭਲਾਈ ਵਿਭਾਗ ਵੱਲੋਂ ਸੂਬੇ ਵਿੱਚ ਸਿਹਤਮੰਦ ਸਮਾਜ ਸਿਰਜਣ ਅਤੇ ਪੌਸ਼ਟਿਕ ਖੁਰਾਕ ਨੂੰ ਅਹਿਮੀਅਤ ਦਿੰਦੇ ...

ਚੰਡੀਗੜ੍ਹ (ਸਸਸ) :- ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਭਲਾਈ ਵਿਭਾਗ ਵੱਲੋਂ ਸੂਬੇ ਵਿੱਚ ਸਿਹਤਮੰਦ ਸਮਾਜ ਸਿਰਜਣ ਅਤੇ ਪੌਸ਼ਟਿਕ ਖੁਰਾਕ ਨੂੰ ਅਹਿਮੀਅਤ ਦਿੰਦੇ 'ਪੋਸ਼ਣ ਅਭਿਆਨ' ਨੂੰ ਸਫਲਤਾਪੂਰਵਕ ਲਾਗੂ ਕਰਨ ਅਤੇ ਸਤੰਬਰ ਮਹੀਨੇ ਦੌਰਾਨ ਮਨਾਏ ਗਏ 'ਪੋਸ਼ਣ ਅਭਿਆਨ ਤੇ ਰਾਸ਼ਟਰੀ ਪੋਸ਼ਣ ਮਹੀਨੇ' ਦੇ ਸਾਰਥਿਤ ਨਤੀਜਿਆਂ ਸਦਕਾ ਪੰਜਾਬ ਨੂੰ ਕੌਮੀ ਪੱਧਰ ਦੇ ਚਾਰ ਐਵਾਰਡ ਮਿਲੇ ਹਨ।

ਅੱਜ ਨਵੀਂ ਦਿੱਲੀ ਵਿਖੇ ਹੋਏ ਕੌਮੀ ਪੋਸ਼ਣ ਐਵਾਰਡ ਐਵਾਰਡ ਸਮਾਰੋਹ ਦੌਰਾਨ ਮਾਨਸਾ ਦੀ ਡਿਪਟੀ ਕਮਿਸ਼ਨਰ ਮਿਸ ਅਪਨੀਤ ਰਿਆਤ ਨੂੰ ਜ਼ਿਲਾ ਪੱਧਰੀ ਲੀਡਰਸ਼ਿਪ ਐਵਾਰਡ, ਸੁਧਾਰ (ਜ਼ਿਲਾ ਲੁਧਿਆਣਾ) ਦੀ ਬਾਲ ਵਿਕਾਸ ਪ੍ਰਾਜੈਕਟ ਅਧਿਕਾਰੀ ਰਵਿੰਦਰ ਪਾਲ ਕੌਰ ਨੂੰ ਬਲਾਕ ਪੱਧਰੀ ਲੀਡਰਸ਼ਿਪ ਐਵਾਰਡ ਅਤੇ ਫਰੀਦਕੋਟ ਜ਼ਿਲੇ ਦੀ ਸੁਪਰਵਾਈਜ਼ਰ ਦਲਬੀਰ ਕੌਰ ਤੇ ਫਿਰੋਜ਼ਪੁਰ ਜ਼ਿਲੇ ਦੀ ਆਂਗਣਵਾੜੀ ਵਰਕਰ ਭਰਪੂਰ ਕੌਰ ਨੂੰ ਫੀਲਡ ਵਿੱਚ ਬਿਹਤਰੀਨ ਕੰਮ ਬਦਲੇ ਵਿਅਕਤੀਗਤ ਐਕਸੀਲੈਂਸ ਐਵਾਰਡ ਨਾਲ ਸਨਮਾਨਤ ਕੀਤਾ ਗਿਆ।

ਇਹ ਐਵਾਰਡ ਨੀਤੀ ਆਯੋਗ ਦੇ ਵਾਈਸ ਚੇਅਰਪਰਸਨ ਡਾ.ਰਾਜੀਵ ਕੁਮਾਰ ਨੇ ਸੌਂਪੇ। ਇਸ ਸਮਾਗਮ ਵਿੱਚ ਨੀਤੀ ਆਯੋਗ ਦੇ ਡਾ.ਵਿਨੋਦ ਕੁਮਾਰ ਪਾਲ, ਭਾਰਤ ਸਰਕਾਰ ਦੇ ਇਸਤਰੀ ਤੇ ਬਾਲ ਵਿਕਾਸ ਮੰਤਰਾਲੇ ਦੇ ਸਕੱਤਰ ਰਾਕੇਸ਼ ਵਾਸਤਵਾ ਤੇ ਸੰਯੁਕਤ ਸਕੱਤਰ ਡਾ.ਰਾਜੇਸ਼ ਕੁਮਾਰ ਅਤੇ ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਕਵਿਤਾ ਸਿੰਘ ਨੇ ਵੀ ਸ਼ਿਰਕਤ ਕੀਤੀ। ਪੰਜਾਬ ਦੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਭਲਾਈ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਐਵਾਰਡ ਜੇਤੂ ਅਧਿਕਾਰੀਆਂ ਤੇ ਵਰਕਰਾਂ ਨੂੰ ਵਧਾਈ ਦਿੰਦਿਆਂ ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਵਿਭਾਗ ਸਿਰ ਬੰਨਿਆ।

ਉਨ੍ਹਾਂ 'ਪੋਸ਼ਣ ਅਭਿਆਨ ਤੇ ਰਾਸ਼ਟਰੀ ਪੋਸ਼ਣ ਮਹੀਨੇ' ਦੀ ਸਫਲਤਾ ਲਈ ਵੀ ਪੂਰੇ ਵਿਭਾਗ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਮੀਨੀ ਪੱਧਰ 'ਤੇ ਪੋਸ਼ਣ ਅਭਿਆਨ ਨੂੰ ਸਫਲਤਾਪੂਰਵਕ ਲਾਗੂ ਕਰਨ ਦੇ ਸਿੱਟੇ ਵਜੋਂ ਪੰਜਾਬ ਨੂੰ ਚਾਰ ਕੌਮੀ ਐਵਾਰਡ ਮਿਲੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ 'ਮਿਸ਼ਨ ਤੰਦਰੁਸਤ ਪੰਜਾਬ' ਦੇ ਵੀ ਸਫਲ ਸਿੱਟੇ ਸਾਹਮਣੇ ਆਉਣ ਲੱਗ ਗਏ ਹਨ।

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਕਵਿਤਾ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਪੋਸ਼ਣ ਅਭਿਆਨ ਦਾ ਮੁੱਖ ਮੰਤਵ ਕੁਪੋਸ਼ਣ ਦਾ ਖਾਤਮਾ ਕਰਨਾ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਰਾਜੀ ਪੀ ਸ੍ਰੀਵਾਸਤਵਾ ਦੀ ਅਗਵਾਈ ਹੇਠ ਸਤੰਬਰ ਮਹੀਨਾ 'ਪੋਸ਼ਣ ਅਭਿਆਨ ਰਾਸ਼ਟਰੀ ਪੋਸ਼ਣ ਮਹੀਨੇ' ਵਜੋਂ ਮਨਾਇਆ ਗਿਆ ਜਿਸ ਦੀ ਸਫਲਤਾ ਲਈ ਇਸ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਮੁਹਾਲੀ ਵਿਖੇ ਰਾਜ ਪੱਧਰੀ ਸਿਖਲਾਈ ਕੈਂਪ ਲਗਾਇਆ ਗਿਆ

ਜਿਸ ਵਿੱਚ ਉਨ੍ਹਾਂ ਦੇ ਵਿਭਾਗ ਤੋਂ ਇਲਾਵਾ ਸਿਹਤ, ਪੇਂਡੂ ਵਿਕਾਸ ਅਤੇ ਪੰਚਾਇਤ, ਜਲ ਸਪਲਾਈ ਅਤੇ ਸੈਨੀਟੇਸ਼ਨ, ਸਿੱਖਿਆ, ਖੁਰਾਕ ਸਪਲਾਈ ਅਤੇ ਖੇਡਾਂ ਤੇ ਯੁਵਕ ਮਾਮਲਿਆਂ ਬਾਰੇ ਵਿਭਾਗ ਦੇ ਅਧਿਕਾਰੀ ਵੀ ਸੱਦੇ ਗਏ। ਪੋਸ਼ਣ ਮਹੀਨੇ ਦੌਰਾਨ ਸਾਰੇ ਵਿਭਾਗਾਂ ਵੱਲੋਂ ਮਿਲ ਕੇ ਕੰਮ ਕੀਤਾ ਗਿਆ। ਇਸ ਅਭਿਆਨ ਦਾ ਮੁੱਖ ਮਨਰੋਥ ਛੇ ਸਾਲ ਤੱਕ ਦੇ ਬੱਚਿਆਂ ਵਿੱਚ ਸਰੀਰਿਕ ਵਿਕਾਸ ਦੀ ਕਮੀ, ਜਨਮ ਸਮੇਂ ਬੱਚਿਆ ਦਾ ਘੱਟ ਵਜ਼ਨ, ਬੌਨੇਪਣ ਦੀ ਸਮੱਸਿਆ, ਪੋਸ਼ਕ ਅਹਾਰ ਦੀ ਕਮੀ ਅਤੇ ਅਨੀਮਿਆ ਨੂੰ ਦੂਰ ਕਰਨਾ ਹੈ। ਇਸ ਅਭਿਆਨ ਤਹਿਤ ਔਰਤਾਂ ਅਤੇ ਬੱਚਿਆਂ ਨੂੰ ਮੁੱਖ ਤੌਕ 'ਤੇ ਸ਼ਾਮਲ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਰਾਸ਼ਟਰੀ ਪੋਸ਼ਣ ਅਭਿਆਨ ਲਈ ਭਾਵੇਂ ਪੰਜਾਬ ਦੇ 7 ਜ਼ਿਲਿਆਂ ਫਰੀਦਕੋਟ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਲੁਧਿਆਣਾ, ਫਿਰੋਜਪੁਰ, ਤਰਨਤਾਰਨ ਅਤੇ ਮੋਗਾ ਨੂੰ ਚੁਣਿਆ ਗਿਆ ਸੀ ਪਰ ਵਿਭਾਗ ਵੱਲੋਂ ਪੋਸ਼ਣ ਅਭਿਆਨ ਨੂੰ ਲੋਕ ਲਹਿਰ ਬਣਾਉਂਦਿਆਂ ਪੋਸ਼ਣ ਮਹੀਨੇ ਦੌਰਾਨ ਸਾਰੇ 22 ਜ਼ਿਲਿਆਂ ਵਿਚ ਜਾਗਰੂਕਤਾ ਮੁਹਿੰਮ ਵਿੱਢੀ ਗਈ। ਇਸ ਮਹੀਨੇ ਦੌਰਾਨ ਹੇਠਲੇ ਪੱਧਰ 'ਤੇ ਪੋਸ਼ਣ ਰੈਲੀਆਂ, ਗੋਧ ਭਰਾਈ, ਵਜ਼ਨ ਤਿਉਹਾਰ, ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕਤਾ ਅਤੇ ਕੁਪੋਸ਼ਣ ਨਾਲ ਹੋਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀ ਬਿਮਾਰੀਆਂ ਬਾਰੇ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਗਿਆ।

ਸਾਰੀਆਂ ਗਤੀਵਿਧੀਆਂ ਵਿੱਚ 5 ਲੱਖ ਦੇ ਕਰੀਬ ਲੋਕ ਸ਼ਾਮਲ ਹੋਏ। ਵਿਭਾਗ ਦਾ ਮੁੱਖ ਨਾਅਰਾ 'ਪੌਸ਼ਟਿਕ ਖਾਓ, ਤੰਦਰੁਸਤ ਰਹੋ' ਰਿਹਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕੁਪੋਸ਼ਣ ਮੁਕਤ ਸਿਰਜਣਾ ਲਈ ਜਿੱਥੇ ਚੰਗੀ ਖੁਰਾਕ ਖਾਣੀ ਜ਼ਰੂਰੀ ਹੈ ਉਥੇ ਸਿਹਤਮੰਦ ਆਦਤਾਂ ਵੀ ਪਾਉਣੀਆਂ ਜ਼ਰੂਰੀ ਹੈ। ਇਸ ਅਭਿਆਨ ਦੀ ਸਫਲਤਾ ਲਈ ਆਂਗਣਵਾੜੀ ਵਰਕਰਾਂ ਅਤੇ ਆਸ਼ਾ, ਏ.ਐਨ.ਐਮ. ਅਤੇ ਡੇ.ਐਨ.ਆਰ.ਐਲ.ਐਮ. (ਪੇਵਿਕਾਸ) ਨੇ ਬਹੁਤ ਮਿਹਨਤ ਕੀਤੀ ਅਤੇ ਅੱਜ ਪੰਜਾਬ ਨੂੰ ਮਿਲੇ ਚਾਰ ਐਵਾਰਡਾਂ ਦਾ ਸਿਹਰਾ ਸਾਰੇ ਅਧਿਕਾਰੀਆਂ ਤੇ ਵਰਕਰਾਂ ਸਿਰ ਜਾਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement