ਮੁੱਖ ਮੰਤਰੀ ਵੱਲੋਂ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਾਂਝੇ ਯਤਨਾਂ ਦਾ ਸੱਦਾ
Published : Oct 10, 2018, 4:25 pm IST
Updated : Oct 10, 2018, 4:25 pm IST
SHARE ARTICLE
Punjab CM calls for collective efforts to fight drugs
Punjab CM calls for collective efforts to fight drugs

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਲਾਹਨਤ ਵਿਰੁੱਧ ਸਾਂਝੀ ਲੜਾਈ ਲੜਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਇਸ ਗੰਭੀਰ ਸਮੱਸਿਆ ਨਾਲ ਨਜਿੱਠਣ ਲਈ ...

ਚੰਡੀਗੜ੍ਹ (ਸਸਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਲਾਹਨਤ ਵਿਰੁੱਧ ਸਾਂਝੀ ਲੜਾਈ ਲੜਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਇਸ ਗੰਭੀਰ ਸਮੱਸਿਆ ਨਾਲ ਨਜਿੱਠਣ ਲਈ ਸੰਯੁਕਤ ਰਾਸ਼ਟਰ ਦੇ ਨਸ਼ਿਆਂ ਤੇ ਅਪਰਾਧ ਬਾਰੇ ਦਫ਼ਤਰ (ਯੂ.ਐਨ.ਓ.ਡੀ.ਸੀ.) ਦੇ ਲਗਾਤਾਰ ਸਹਿਯੋਗ ਤੇ ਮਦਦ ਦੀ ਮੰਗ ਕੀਤੀ ਹੈ। ਉਨਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਕੌਮਾਂਤਰੀ ਸਰਹੱਦ ਤੋਂ ਪਾਰ ਗਿਣੀ-ਮਿੱਥੀ ਸਾਜ਼ਿਸ਼ ਦਾ ਹਿੱਸਾ ਹੈ।

ਅੱਜ ਇੱਥੇ ਯੂ.ਐਨ.ਓ.ਡੀ.ਸੀ.ਵੱਲੋਂ ‘ਅਫ਼ਗਾਨਿਸਤਾਨ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਨਿਪਟਣ : ਵਿਆਪਕ ਪਹੁੰਚ ਅਪਣਾਉਣ’ ਬਾਰੇ ਤਿੰਨ ਰੋਜ਼ਾ ਖੇਤਰੀ ਵਰਕਸ਼ਾਪ ਦੇ ਉਦਘਾਟਨ ਮੌਕੇ ਆਪਣੇ ਮੁੱਖ ਭਾਸ਼ਨ ਦੌਰਾਨ ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਵਿੱਚ ਨਸ਼ਿਆਂ ਦੀ ਤਸਕਰੀ ਸਿਰਫ਼ ਵਪਾਰਕ ਹਿੱਤਾਂ ਲਈ ਨਹੀਂ ਸਗੋਂ ਇਸ ਤੋਂ ਵੀ ਵੱਧ ਇਕ ਗਹਿਰੀ ਸਾਜ਼ਿਸ਼ ਤਹਿਤ ਸੂਬੇ ਨੂੰ ਵਰਤਿਆ ਜਾ ਰਿਹਾ ਹੈ। ਇਸ ਵਰਕਸ਼ਾਪ ਦਾ ਸੰਚਾਲਨ ਯੂ.ਐਨ.ਓ.ਡੀ.ਸੀ. ਦੇ ਦੱਖਣੀ ਏਸ਼ਿਆ ਦੇ ਖੇਤਰੀ ਦਫ਼ਤਰ ਦੇ ਸਰਗੇ ਕੈਪੀਨੋਸ ਨੇ ਕੀਤਾ। ਮੁੱਖ ਮੰਤਰੀ ਨੇ ਭਰੋਸਾ ਜ਼ਾਹਰ ਕੀਤਾ ਕਿ ਉਨਾਂ ਦੀ ਸਰਕਾਰ ਨਸ਼ਿਆਂ ਦੇ ਕਾਰੋਬਾਰ ਨੂੰ ਜੜੋਂ ਉਖਾੜ ਦੇਵੇਗੀ।

Capt. Amrinder SinghCapt. Amrinder Singh

ਉਨਾਂ ਨੇ ਇਸ ਲਾਹਨਤ ਨਾਲ ਨਿਪਟਣ ਲਈ ਇਕ ਟੀਮ ਦੇ ਤੌਰ ’ਤੇ ਕੰਮ ਕਰਨ ਦਾ ਸੱਦਾ ਦਿੰਦਿਆਂ ਆਖਿਆ ਕਿ ਇਸ ਉਦੇਸ਼ ਦੀ ਪੂਰਤੀ ਲਈ ਯੂ.ਐਨ.ਓ.ਡੀ.ਸੀ. ਅਹਿਮ ਭੂਮਿਕਾ ਅਦਾ ਕਰ ਸਕਦੀ ਹੈ। ਉਨਾਂ ਕਿਹਾ ਕਿ ਯੂ.ਐਨ.ਓ.ਡੀ.ਸੀ. ਨਸ਼ਿਆਂ ਦੇ ਕਾਰੋਬਾਰ ਦੀਆਂ ਵੱਡੀਆਂ ਮੱਛੀਆਂ ਦੀ ਸ਼ਨਾਖ਼ਤ ਕਰਕੇ ਸੂਬੇ ਦੀ ਮਦਦ ਕਰ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਸੂਬੇ ਦੀ ਨਸ਼ਿਆਂ ਸਬੰਧੀ ਵਿਸ਼ੇਸ਼ ਟਾਸਕ ਫੋਰਸ ਅਤੇ ਹੋਰ ਏਜੰਸੀਆਂ ਨੇ ਮੱਧ ਦਰਜੇ ਦੇ ਨਸ਼ਾ ਤਸਕਰਾਂ ਨੂੰ ਤਾਂ ਨੱਥ ਪਾਉਣ ਵਿੱਚ ਸਫ਼ਲਤਾ ਹਾਸਲ ਕਰ ਲਈ ਹੈ ਪਰ ਵੱਡੇ ਤਸਕਰਾਂ ਨੂੰ ਵੀ ਹੱਥ ਪਾਉਣ ਦੀ ਵੀ ਲੋੜ ਹੈ।

Capt Amrinder SinghCapt Amarinder Singh

ਉਨਾਂ ਕਿਹਾ ਕਿ ਇਹ ਸਾਡੀ ਆਪਣੀ ਆਉਣ ਵਾਲੀਆਂ ਪੀੜੀਆਂ ਪ੍ਰਤੀ ਜ਼ਿੰਮੇਵਾਰੀ ਬਣਦੀ ਹੈ। ਮੁੱਖ ਮੰਤਰੀ ਨੇ ਉਨਾਂ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਚੁੱਕੇ ਕਦਮਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਸਬੰਧੀ ਗੁਆਂਢੀ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿੱਖ ਕੇ ਸਾਂਝੀ ਰਣਨੀਤੀ ਉਲੀਕਣ ਦੀ ਪੇਸ਼ਕਸ਼ ਕੀਤੀ। ਉਨਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਦੀ ਅਗਵਾਈ ਵਿੱਚ ਸੱਦੀ ਗਈ ਮੀਟਿੰਗ ਦੌਰਾਨ ਪੰਚਕੂਲਾ ਵਿੱਚ ਇਕ ਸਾਂਝਾ ਕੰਟਰੋਲ ਰੂਮ ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ। ਉਨਾਂ ਕਿਹਾ ਕਿ ਅਜਿਹੇ ਸਾਂਝੇ ਯਤਨ ਨਸ਼ਿਆਂ ਦੇ ਧੰਦੇ ਨੂੰ ਠੱਲ ਪਾਉਣ ਵਿੱਚ ਸਹਾਈ ਹੋਣਗੇ।

Capt. Amrinder SinghCapt. Amarinder Singh

ਨਸਿਆਂ ਦੀ ਸਮੱਸਿਆ ਨੂੰ ਬਹੁਤ ਗੰਭੀਰ ਮੁੱਦਾ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮੱਸਿਆ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਪਨਪ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਭੰਗ (ਕੁਝ ਹੱਦ ਤੱਕ ਅਫੀਮ) ਦੀ ਰਵਾਇਤੀ ਵਰਤੋਂ ਤੋਂ ਸਿੰਥੈਟਿਕ ਪਦਾਰਥਾਂ ਪ੍ਰਤੀ ਤਬਦੀਲ ਹੋਇਆ ਜੋ ਬਹੁਤ ਖਤਰਨਾਕ ਹੈ। ਮੁੱਖ ਮੰਤਰੀ ਨੇ ਕਿਹਾ ਕਿ ਗੁਜਰਾਤ ਵਿੱਚ ਮੰਡਵੀ ਤੋਂ ਪੰਜਾਬ ਨੂੰ ਆਉਂਦੀ ਨਸ਼ਿਆਂ ਦੀ ਖੇਪ ਜ਼ਬਤ ਕਰਨ ਨਾਲ ਸਪੱਸ਼ਟ ਹੁੰਦਾ ਹੈ ਕਿ ਨਸ਼ਾ ਤਸਕਰਾਂ ਦਾ ਉਦੇਸ਼ ਕੀਮਤੀ ਮਾਨਵੀ ਸ਼ਕਤੀ ਵਾਲੀ ਭਾਰਤੀ ਫੌਜ ਨੂੰ ਅਸਰ ਅੰਦਾਜ਼ ਕਰਕੇ ਮੁਲਕ ਦੀ ਰੱਖਿਆ ਨੂੰ ਕਮੋਜ਼ਰ ਕਰਨਾ ਹੈ।

ਨੌਜਵਾਨ ਲੜਕੀਆਂ ਦੀਆਂ ਨਸ਼ਾ ਕਰਨ ਸਬੰਧੀ ਫੇਸਬੁੱਕ ਪੋਸਟਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਇਸ ਖਤਰਨਾਕ ਰੁਝਾਨ ’ਤੇ ਚਿੰਤਾ ਪ੍ਰਗਟਾਈ। ਉਨਾਂ ਕਿਹਾ ਕਿ ਸੂਬਾ ਸਰਕਾਰ ਇਸ ਸਮੱਸਿਆ ਨਾਲ ਨਜਿੱਠਣ ਲਈ ਪੂਰੀ ਵਾਹ ਲਾਵੇਗੀ। ਮੁੱਖ ਮੰਤਰੀ ਨੇ ਦੱਸਿਆ ਕਿ ਨਸ਼ਿਆਂ ਦੇ ਖਾਤਮੇ ਲਈ ਕਾਇਮ ਕੀਤੀ ਵਿਸ਼ੇਸ਼ ਟਾਸਕ ਫੋਰਸ ਨੇ ਅਸਧਾਰਨ ਨਤੀਜੇ ਕੱਢੇ ਹਨ। ਇਕ ਅਪ੍ਰੈਲ, 2017 ਤੋਂ ਲੈ ਕੇ ਐਨ.ਡੀ.ਪੀ.ਐਸ. ਐਕਟ ਤਹਿਤ 21489 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਅਤੇ 461 ਕਿਲੋ ਹੈਰੀਇਨ ਬਰਾਮਦ ਕੀਤੀ ਗਈ। ਨਸ਼ਿਆਂ ਦਾ ਸਪਲਾਈ ਲਾਈਨ ਤੋੜਣ ਲਈ ਘੱਟ ਸਮੇਂ ਵਿੱਚ ਠੋਸ ਕਦਮ ਚੁੱਕੇ ਗਏ।

ਇਸ ਤੋਂ ਇਲਾਵਾ 14 ਕਿਲੋ ਸਮੈਕ, 134 ਚਰਸ, 1040 ਕਿਲੋ ਅਫੀਮ, 63421 ਭੁੱਕੀ, 676 ਭੰਗ, 9 ਕਿਲੋ ਆਈਸ, 3369 ਗਾਂਜਾ, 225 ਕਿਲੋ ਨਸ਼ੀਲਾ ਪਾੳੂਡਰ, 8950421 ਗੋਲੀਆਂ/ਕੈਪਸੂਲ ਅਤੇ 76114 ਟੀਕੇ ਬਰਾਮਦ ਕੀਤੇ ਗਏ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਬਰਾਮਦਗੀ ਤੋਂ ਸਿੱਧ ਹੁੰਦਾ ਹੈ ਕਿ ਵੱਡੇ ਪੱਧਰ ’ਤੇ ਪੈਸਾ ਇਸ ਕਾਰੋਬਾਰ ਵਿੱਚ ਸ਼ਾਮਲ ਹੈ। ਇੱਥੋਂ ਤੱਕ ਇਸ ਸਾਜ਼ਿਸ਼ ਲਈ ਬੀ.ਐਸ. ਐਫ. ਦਾ ਕਾਂਸਟੇਬਲ ਵੀ ਗਿ੍ਰਫਤਾਰ ਕੀਤਾ ਗਿਆ। ਇਸ ਤੋਂ ਪਹਿਲਾਂ ਕੈਪੀਨੋਸ ਨੇ ਕਿਹਾ ਕਿ ਯੂ.ਐਨ.ਓ.ਡੀ.ਸੀ. ਅਪਰਾਧ ਦੀ ਰੋਕਥਾਮ ਅਤੇ ਨਸ਼ਿਆਂ ਦੀ ਤਸਕਰੀ ਤੇ ਸੰਗਠਿਤ ਅਪਰਾਧ ਨਾਲ ਨਜਿੱਠਣ ਲਈ ਭਾਰਤ ਦੇ ਆਲੇ-ਦੁਆਲੇ ਦੇ ਵੱਖ-ਵੱਖ ਦੇਸ਼ਾਂ ਵਿੱਚ ਕੰਮ ਕਰ ਰਿਹਾ ਹੈ।

ਇਸੇ ਲੜੀ ਤਹਿਤ ਖਿੱਤੇ ’ਚ ਇਹ ਪਹਿਲੀ ਅਜਿਹੀ ਵਰਕਸ਼ਾਪ ਹੈ। ‘ਅਫਗਾਨਿਸਤਾਨ ਅਫੀਮ ਸਰਵੇ-2017’ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਉਨਾਂ ਦੱਸਿਆ ਕਿ ਸਾਲ 2017 ਵਿੱਚ ਅਫਗਾਨਿਸਤਾਨ ਵਿੱਚ ਅਫੀਮ ਦੀ ਖੇਤੀ ਹੇਠਲਾ ਰਕਬਾ ਅਤੇ ਇਸ ਦਾ ਉਤਪਾਦਨ ਉੱਚੇ ਰਿਕਾਰਡ ’ਤੇ ਪਹੁੰਚਿਆ ਹੈ। ਇਸ ਇਲਾਕੇ ਵਿੱਚ ਅਫੀਮ ਦੀ ਖੇਤੀ ਸਾਲ 2016 ਵਿੱਚ ਅਨੁਮਾਨਤ 201,000 ਹੈਕਟੇਅਰ ਤੋਂ ਵਧ ਕੇ 328,000 ਤੱਕ ਪਹੁੰਚੀ ਹੈ। ਰਿਪੋਰਟ ਮੁਤਾਬਕ ਹਰੇਕ ਸਾਲ ਅਫਗਾਨਿਸਤਾਨ ਵਿੱਚ ਹਜ਼ਾਰਾਂ ਟਨ ਅਫੀਮ ਦੀ ਪੈਦਾਵਾਰ ਹੁੰਦੀ ਹੈ ਅਤੇ ਇਸ ਨੂੰ ਹੈਰੋਇਨ ਵਿੱਚ ਬਦਲ ਕੇ ਦੁਨੀਆ ਭਰ ਵਿੱਚ ਪਹੁੰਚਾਈ ਜਾਂਦੀ ਹੈ।

ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਵਿੱਤੀ ਸਲਾਹਕਾਰ ਵੀ.ਕੇ. ਗਰਗ, ਵਧੀਕ ਮੁੱਖ ਸਕੱਤਰ ਗ੍ਰਹਿ ਐਨ.ਐਸ. ਕਲਸੀ, ਡੀ.ਜੀ.ਪੀ. ਸੁਰੇਸ਼ ਅਰੋੜਾ, ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਮੁਹੰਮਦ ਮੁਸਤਫਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਹਰਪ੍ਰੀਤ ਸਿੰਘ  ਸਿੱਧੂ, ਏ.ਡੀ.ਜੀ.ਪੀ. ਕਮਿੳੂਨਿਟੀ ਪੁਲੀਸਿੰਗ ਈਸ਼ਵਰ ਸਿੰਘ, ਐਸ.ਟੀ.ਐਫ. ਦੇ ਆਈ.ਜੀ. ਆਰ.ਕੇ. ਜੈਸਵਾਲ ਅਤੇ ਪ੍ਰਮੋਦ ਬਾਨ ਹਾਜ਼ਰ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement