ਨਸ਼ਿਆਂ ਦੀ ਫ਼ਸਲ ਕਿਸਾਨਾਂ ਨੇ ਨਹੀਂ, ਸਿਆਸਤਦਾਨਾਂ ਨੇ ਬੀਜੀ ਹੈ ਤੇ ਉਹੀ ਇਸ ਨੂੰ ਜੜ੍ਹੋਂ ਪੁਟ ਸਕਦੇ ਹਨ
Published : Aug 14, 2018, 2:02 pm IST
Updated : Aug 14, 2018, 2:02 pm IST
SHARE ARTICLE
Drugs
Drugs

ਪੰਜਾਬ ਵਿਚ ਨਸ਼ੇ ਤਾਂ ਪਹਿਲਾਂ ਵੀ ਹੁੰਦੇ ਸਨ ਪੋਸਤ, ਅਫ਼ੀਮ, ਭੰਗ ਤੇ ਸ਼ਰਾਬ ਦੇ। ਮੈਂ ਬਟਾਲੇ ਵਿਚ ਪੋਸਤ ਦਾ ਠੇਕਾ ਵੇਖਿਆ ਸੀ ਤੇ ਸਾਰੇ ਬਟਾਲੇ ਵਿਚ ਇਕ ਹੀ ਦੇਸੀ

ਪੰਜਾਬ ਵਿਚ ਨਸ਼ੇ ਤਾਂ ਪਹਿਲਾਂ ਵੀ ਹੁੰਦੇ ਸਨ ਪੋਸਤ, ਅਫ਼ੀਮ, ਭੰਗ ਤੇ ਸ਼ਰਾਬ ਦੇ। ਮੈਂ ਬਟਾਲੇ ਵਿਚ ਪੋਸਤ ਦਾ ਠੇਕਾ ਵੇਖਿਆ ਸੀ ਤੇ ਸਾਰੇ ਬਟਾਲੇ ਵਿਚ ਇਕ ਹੀ ਦੇਸੀ ਸ਼ਰਾਬ ਦਾ ਠੇਕਾ ਹੁੰਦਾ ਸੀ। ਹੁਣ ਤਾਂ ਬਟਾਲੇ ਵਿਚ ਉਨੀਆਂ ਗਲੀਆਂ ਬਾਜ਼ਾਰ ਨਹੀਂ ਹੋਣੇ ਜਿੰਨੇ ਸ਼ਰਾਬ ਦੇ ਠੇਕੇ ਖੁੱਲ੍ਹ ਗਏ ਹਨ। ਉਸ ਵਕਤ ਦੇਸੀ ਸ਼ਰਾਬ ਵੀ ਚੰਗੀ ਤੇ ਸਾਫ਼ ਸੁਥਰੀ ਆਉਂਦੀ ਸੀ। ਅੱਜ ਦੀਆਂ ਵਿਸ਼ਕੀਆਂ ਨੂੰ ਮਾਤ ਪਾਉਂਦੀ ਸੀ। ਉਸ ਦੇਸੀ ਸ਼ਰਾਬ ਨੂੰ ਸਾਰੇ ਵੱਡੇ ਸਰਦਾਰ ਅਪਣੇ ਵਿਆਹ ਸ਼ਾਦੀਆਂ ਵਿਚ ਵਰਤਦੇ ਸਨ।


ਉਸ ਵਕਤ ਸ਼ਰਾਬ, ਅਫ਼ੀਮ ਤੇ ਪੋਸਤ ਦਾ ਨਸ਼ਾ ਵੱਡੀ ਉਮਰ ਦੇ ਮਨੁੱਖ ਕਰਦੇ ਸਨ। ਅੱਜ ਵਾਂਗ ਨੌਜਵਾਨ ਪੀੜ੍ਹੀ ਨਹੀਂ ਸੀ ਕਰਦੀ। ਖ਼ਾਲਸਾ ਹਾਈ ਸਕੂਲ ਬਟਾਲਾ ਵਿਚੋਂ ਚਾਰ ਹਾਕੀ ਤੇ ਕਬੱਡੀ ਦੇ ਖਿਡਾਰੀ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਦਾਖਲਾ ਲੈਂਦੇ ਸਨ। ਸਾਡੇ ਸਕੂਲ ਦੀਆਂ ਹਾਕੀ ਤੇ ਕਬੱਡੀ ਦੀਆਂ ਟੀਮਾਂ ਸਾਰੇ ਜ਼ਿਲ੍ਹੇ ਵਿਚੋਂ ਤਕੜੀਆਂ ਹੁੰਦੀਆਂ ਸਨ। 


ਉਸ ਸਮੇਂ ਉਸਤਾਦ ਤੇ ਮਾਪੇ ਵੀ ਚੰਗੇ ਖਿਡਾਰੀਆਂ ਦਾ ਖ਼ਾਸ ਧਿਆਨ ਰਖਦੇ ਸਨ। ਉਨ੍ਹਾਂ ਨੂੰ ਸ਼ੌਕ ਹੁੰਦਾ ਸੀ ਚੰਗੇ ਖਿਡਾਰੀ ਪੈਦਾ ਕਰਨ ਦਾ, ਜਿਹੜਾ ਸ਼ੌਕ ਹੁਣ ਦੋਹਾਂ ਪਾਸੇ ਮਰ ਗਿਆ ਹੈ। ਉਸ ਵਕਤ ਖਿਡਾਰੀ ਚੰਗੇ ਨੰਬਰ ਲੈ ਕੇ ਵੀ ਦਸਵੀਂ ਪਾਸ ਕਰਦੇ ਸਨ, ਜਿਹੜੇ ਨੰਬਰ ਅੱਜ ਦੋ ਪੜ੍ਹਾਕੂ ਨਕਲ ਮਾਰ ਕੇ ਵੀ ਨਹੀਂ ਲੈ ਸਕਦੇ। 
ਉਸ ਵਕਤ ਦੇ ਲੀਡਰਾਂ ਨੂੰ ਨਸ਼ਿਆਂ ਤੋਂ ਮਾਇਆ ਕਮਾਉਣ ਦਾ ਲਾਲਚ ਨਹੀਂ ਸੀ ਹੁੰਦਾ। ਉਨ੍ਹਾਂ ਨੂੰ ਇਹੀ ਫ਼ਿਕਰ ਹੁੰਦਾ ਸੀ ਕਿ ਸਾਡਾ ਰਾਜ ਭਾਗ ਚੰਗਾ ਚਲੇ ਤੇ ਲੋਕ ਸੁਖੀ ਰਹਿਣ। ਨਾ ਹੀ ਉਸ ਵਕਤ ਕੋਈ ਪਬਲਿਕ ਸਕੂਲ ਹੁੰਦਾ ਸੀ। ਅਮੀਰਾਂ ਤੇ ਗ਼ਰੀਬਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਬਰਾਬਰੀ ਉਤੇ ਰਹਿ ਕੇ ਪੜ੍ਹਦੇ ਸਨ।

ਅੱਜ ਵਾਲੇ ਪਾੜ੍ਹੇ ਨਹੀਂ ਸਨ ਹੁੰਦੇ ਜਿਹੜੇ ਪਾੜ੍ਹੇ ਅਮੀਰ ਤੇ ਗ਼ਰੀਬ ਵਰਗਾਂ ਵਾਲੇ ਇਨ੍ਹਾਂ ਸਰਕਾਰਾਂ ਨੇ ਬਣਾ ਦਿਤੇ ਹਨ। ਚਿੱਟਾ ਨਸ਼ਾ ਤੇ ਬਾਕੀ ਦੇ ਸਾਰੇ ਨਸ਼ੇ ਕਿਸਾਨਾਂ ਨੇ ਖੇਤਾਂ ਵਿਚ ਨਹੀਂ ਬੀਜੇ। ਖ਼ਾਸ ਕਰ ਕੇ ਚਿੱਟੇ ਨਸ਼ੇ ਦੀ ਫ਼ਸਲ ਤਾਂ ਪੰਜਾਬ ਵਿਚ ਇਸ ਤਰ੍ਹਾਂ ਫ਼ੈਲ ਗਈ ਜਿਸ ਤਰ੍ਹਾਂ ਜੱਟਾਂ ਨੇ ਇਸ ਨਸ਼ੇ ਨੂੰ ਯੂਰੀਆ ਖ਼ਾਦ ਪਾ ਦਿਤੀ ਹੋਵੇ। ਚਿੱਟੇ ਨਸ਼ੇ ਨਾਲ ਹੀ ਗੋਲੀਆਂ, ਕੈਪਸੂਲ, ਟੀਕਿਆਂ ਦੀ ਫ਼ਸਲ ਵਪਾਰੀਆਂ ਤੇ ਲੀਡਰਾਂ ਨੇ ਪੰਜਾਬ ਵਿਚ ਬੀਜੀ ਹੈ। ਚਿੱਟੇ ਨਸ਼ੇ ਦਾ ਬੀਜ ਵੀ ਬਾਹਰੋਂ ਹੀ ਆਇਆ ਸੀ। ਇਹ ਬੀਜ ਕਿਸਾਨ ਨਹੀਂ ਪੈਦਾ ਕਰ ਸਕਦੇ ਤੇ ਨਾ ਹੀ ਉਨ੍ਹਾਂ ਨੇ ਪੈਦਾ ਕੀਤਾ ਸੀ। 


ਇਸ ਬਾਰਹੋਂ ਆਏ ਥੋੜੇ ਚਿੱਟੇ ਨਸ਼ੇ ਦੇ ਬੀਜ ਨੂੰ ਵਪਾਰੀਆਂ ਤੇ ਲੀਡਰਾਂ ਨੇ ਖੁੱਲ੍ਹ ਕੇ ਬੀਜਿਆ ਤੇ ਚਿੱਟੇ ਨਸ਼ੇ ਦੀ ਫ਼ਸਲ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਵਾਲਿਆਂ ਨੂੰ ਦੇ ਦਿਤੀ ਗਈ ਕਿ ਇਸ ਫ਼ਸਲ ਨੂੰ ਨਾ ਕੋਈ ਹੋਰ ਬੀਜੇ ਤੇ ਨਾ ਹੀ ਸਾਡੀ ਫ਼ਸਲ ਨੂੰ ਕੋਈ ਹੋਰ ਪੁੱਟੇ।ਜਦੋਂ ਚਿੱਟੇ ਨਸ਼ੇ ਤੋਂ ਵਪਾਰੀਆਂ ਤੇ ਲੀਡਰਾਂ ਨੂੰ ਰੋਜ਼ਾਨਾ ਲੱਖਾਂ ਰੁਪਏ ਮੁਨਾਫ਼ੇ ਵਜੋਂ ਆਉਣ ਲੱਗੇ, ਉਨ੍ਹਾਂ ਪੋਸਤ ਤੇ ਅਫ਼ੀਮ ਦੇ ਠੇਕੇ ਬੰਦ ਕਰਵਾ ਦਿਤੇ। ਪੰਜਾਬ ਵਿਚ ਅਫ਼ੀਮ ਨੂੰ ਖਾ ਕੇ ਤੇ ਪੋਸਤ ਨੂੰ ਪੀ ਕੇ ਕੋਈ ਬੰਦਾ ਮਰਦਾ ਨਹੀਂ ਸੀ। ਜਦੋਂ ਦਾ ਚਿੱਟਾ ਨਸ਼ਾ ਤੇ ਟੀਕੇ, ਗੋਲੀਆਂ ਤੇ ਕੈਪਸੂਲ ਨੌਜੁਆਨਾਂ ਨੇ ਵਰਤਣਾ ਸ਼ੁਰੂ ਕੀਤਾ ਹੈ, ਪੰਜਾਬ ਦੀ ਨੌਜੁਆਨ ਪੀੜ੍ਹੀ ਦਾ ਬੇੜਾ ਹੀ ਗਰਕ ਹੋ ਗਿਆ

ਹੈ। ਪੜ੍ਹਨ ਵਾਲੇ ਪਾਸਿਉਂ ਇਸ ਨਸ਼ੇ ਨੇ 70 ਫ਼ੀ ਸਦੀ ਨੌਜੁਆਨ ਅਨਪੜ੍ਹ ਬਣਾ ਦਿਤੇ ਤੇ ਘਰ ਦਾ ਕੰਮ ਕਰਨ ਜੋਗੇ ਵੀ ਨਹੀਂ ਛੱਡੇ। ਖ਼ਾਸ ਕਰ ਕੇ ਇਹ ਬਿਮਾਰੀ ਜੱਟਾਂ ਤੇ ਮਜ਼ਦੂਰਾਂ ਦੇ ਮੁੰਡਿਆਂ ਨੂੰ ਆ ਪਈ ਹੈ। ਕਿਸੇ ਵੀ ਸਰਕਾਰੀ ਭਰਤੀ ਦੇ ਹੁਣ ਇਹ ਫ਼ਿਟ ਨਹੀਂ ਰਹੇ। ਖੇਡਾਂ ਵਿਚ ਵੀ ਪੰਜਾਬ ਦਾ ਬਹੁਤ ਬੁਰਾ ਹਾਲ ਹੋ ਗਿਆ ਹੈ।
ਪਿਛਲੇ ਦਸਾਂ ਸਾਲਾਂ ਵਿਚ ਚਿੱਟੇ ਨਸ਼ੇ ਦੀ ਫ਼ਸਲ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹੋ ਗਈਆਂ ਹਨ ਤੇ ਪੱਕੀਆਂ ਹੋ ਗਈਆਂ ਹਨ। ਉਸ ਵਕਤ ਇਸ ਨਸ਼ੇ ਤੋਂ ਮਾਇਆ ਇਕੱਠੀ ਕੀਤੀ ਗਈ ਸੀ। ਇਸ ਚਿੱਟੇ ਨਸ਼ੇ ਦੀ ਫ਼ਸਲ ਨੂੰ ਜੜ੍ਹੋਂ ਪੁੱਟਣ ਦੀ ਕਿਸੇ ਵੀ ਸਰਕਾਰ ਨੇ ਕੋਸ਼ਿਸ਼ ਨਹੀਂ ਕੀਤੀ ਸਗੋਂ ਰੱਜ ਕੇ ਮਾਇਆ ਇਕੱਠੀ ਕੀਤੀ।

ਜਦੋਂ ਇਨ੍ਹਾਂ ਨਸ਼ਿਆਂ ਦੇ ਹੜ੍ਹ ਨੇ ਸਾਰੇ ਬੰਨ੍ਹ ਤੋੜ ਦਿਤੇ ਤੇ ਰੋਜ਼ ਪੰਜਾਬ ਵਿਚ ਪੰਜ ਚਾਰ ਨੌਜਵਾਨ ਇਨ੍ਹਾਂ ਨਸ਼ਿਆਂ ਦੀ ਭੇਟ ਚੜ੍ਹਨ ਲਗੇ, ਕਿਸਾਨਾਂ ਤੇ ਮਜ਼ਦੂਰਾਂ ਦੇ ਘਰਾਂ ਵਿਚ ਸੋਗ ਦੀਆਂ ਮੁਕਾਣਾਂ ਆਉਣ ਲਗੀਆਂ ਤੇ ਦੂਜੇ ਪਾਸੇ 2019 ਦੀਆਂ ਚੋਣਾਂ ਨੇੜੇ ਆਉਣ ਲਗੀਆਂ ਤਾਂ ਫਿਰ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਜਾਗ ਆ ਗਈ ਤੇ ਇਕ ਦੂਜੇ ਦੇ ਪੁਤਲੇ ਸਾੜਨ ਲਗੀਆਂ। ਪੁਤਲੇ ਸਾੜਿਆਂ ਨਾ ਕੋਈ ਸੁਧਾਰ ਹੋਣਾ ਹੈ ਤੇ ਨਾ ਹੀ ਚਿੱਟੇ ਨਸ਼ੇ ਦੇ ਹੜ੍ਹ ਨੂੰ ਡੱਕ ਹੋਣੈ।

ਜਿਨ੍ਹਾਂ ਵਪਾਰੀਆਂ ਤੇ ਲੀਡਰਾਂ ਨੇ ਚਿੱਟੇ ਨਸ਼ੇ ਦੀ ਫ਼ਸਲ ਨੂੰ ਬੀਜਿਆ ਸੀ, ਉਹ ਅਪਣੇ ਹੱਥਾਂ ਨਾਲ ਇਸ ਫ਼ਸਲ ਦੀਆਂ ਜੜ੍ਹਾਂ ਪੁੱਟਣ ਤੇ ਉਸ ਦੀ ਥਾਂ ਪੰਜਾਬ ਵਿਚ ਕਿਸਾਨ ਨੂੰ ਪੋਸਤ ਦੀ ਖੇਤੀ ਕਰਨ ਦੇ ਠੇਕੇ ਦੇਣ। ਉਸ ਨਾਲ ਪੰਜਾਬ ਦੀ ਨੌਜੁਆਨ ਪੀੜ੍ਹੀ ਨੂੰ ਮੋੜ ਪਵੇਗਾ। ਨਸ਼ੇ ਛੁਡਾਊ ਕੇਂਦਰਾਂ ਵਿਚ ਇਹ ਮੋੜ ਨਹੀਂ ਪਵੇਗਾ। ਇਹ ਸਾਰੇ ਕੇਂਦਰ ਤਾਂ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਵਾਲੀ ਗੱਲ ਹੈ ਕਿਉਂਕਿ ਚਿੱਟੇ ਨਸ਼ੇ ਦੀ ਫ਼ਸਲ ਹੁਣ ਸਾਰੇ ਪੰਜਾਬ ਵਿਚ ਕੀ, ਵਿਦੇਸ਼ਾਂ ਵਿਚ ਵੀ ਖਿਲਰ ਗਈ ਹੈ। ਇਸ ਕਰ ਕੇ ਸਿਆਣੇ ਆਖਦੇ ਹਨ, ''ਚੋਰ ਨੂੰ ਨਾ ਮਾਰੋ ਸਗੋਂ ਚੋਰ ਦੀ ਮਾਂ ਨੂੰ ਮਾਰੋ, ਜਿਹੜੀ ਅਗੋਂ ਚੋਰ ਨਾ ਜੰਮੇ।'' ਚਿੱਟੇ ਨਸ਼ੇ ਦਾ ਹੜ੍ਹ ਧਰਨੇ ਦਿਤਿਆਂ ਤੇ ਪੁਤਲੇ

ਸਾੜਿਆਂ ਨਹੀਂ ਰੁਕਣਾ, ਨਾ ਹੀ ਸਿਆਸੀ ਪਾਰਟੀਆਂ ਦੇ ਇਕ ਦੂਜੇ ਨੂੰ ਮਿਹਣੇ ਮਾਰਿਆਂ ਰੁਕਣ ਹੈ। ਜੇ ਇਨ੍ਹਾਂ ਸਰਕਾਰਾਂ ਨੂੰ ਪੰਜਾਬ ਦੀ ਨੌਜੁਆਨ ਪੀੜ੍ਹੀ ਨਾਲ ਪਿਆਰ ਹੁੰਦਾ ਤਾਂ ਚਿੱਟੇ ਨਸ਼ੇ ਦੀ ਫ਼ਸਲ ਪੰਜਾਬ ਵਿਚ ਉਗ ਹੀ ਨਹੀਂ ਸੀ ਸਕਦੀ। ਵਪਾਰੀਆਂ ਤੇ ਲੀਡਰਾਂ ਨੇ ਮਾਇਆ ਇਕੱਠੀ ਕਰਨ ਨੂੰ ਪਹਿਲ ਦੇ ਕੇ ਪੰਜਾਬ ਦੀ ਨੌਜੁਆਨ ਪੀੜ੍ਹੀ ਨੂੰ ਕਬਰਾਂ ਵਲ ਭੇਜ ਦਿਤਾ ਹੈ। ਇਨ੍ਹਾਂ ਨਸ਼ਿਆਂ ਦੇ ਹੜ੍ਹ ਨੂੰ ਰੋਕਣਾ ਔਖਾ ਹੋ ਗਿਆ ਹੈ। ਹੁਣ ਤਾਂ ਤੁਸੀ ਲੀਡਰਾਂ ਦੇ ਬਿਆਨ ਹੀ ਸੁਣ ਸਕਦੇ ਹੋ।
ਸੰਪਰਕ : 98767-41231

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement