550ਵੇਂ ਪ੍ਰਕਾਸ਼ ਪੁਰਬ ਸਮਾਗਮ ਲਈ ਪੰਜਾਬ ਸਰਕਾਰ ਦਾ ਫ਼ੈਸਲਾ
Published : Oct 10, 2019, 6:18 pm IST
Updated : Oct 10, 2019, 6:18 pm IST
SHARE ARTICLE
Punjab to get 6192 KL Non Subsidized PDS Kerosene Oil for 550th Prakash Purb celebrations : KAP Sinha
Punjab to get 6192 KL Non Subsidized PDS Kerosene Oil for 550th Prakash Purb celebrations : KAP Sinha

ਪੰਜਾਬ ਨੂੰ ਮਿਲੇਗਾ ਬਿਨਾਂ ਸਬਸਿਡੀ ਵਾਲਾ 6192 ਕਿਲੋ ਲੀਟਰ ਮਿੱਟੀ ਦਾ ਤੇਲ

ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਸਮਾਗਮ ਮੌਕੇ ਸੂਬੇ ਨੂੰ ਬਿਨਾਂ ਸਬਸਿਡੀ ਵਾਲਾ ਮਿੱਟੀ ਦਾ ਤੇਲ ਦਿੱਤਾ ਜਾਵੇਗਾ। ਇਹ ਜਾਣਕਾਰੀ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਦਿੱਤੀ। ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਵਲੋਂ ਪਟਰੌਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ (ਐਮ.ਓ.ਪੀ ਅਤੇ ਐਨ.ਜੀ.), ਭਾਰਤ ਸਰਕਾਰ ਨੂੰ ਸਾਲ 2019-20 ਵਿੱਚ ਵਿਸ਼ੇਸ਼ ਲੋੜਾਂ ਲਈ ਗ਼ੈਰ-ਸਬਸਿਡੀ ਵਾਲਾ ਮਿੱਟੀ ਦਾ ਤੇਲ ਅਲਾਟ ਕਰਨ ਲਈ ਕੀਤੀ ਗਈ ਬੇਨਤੀ 'ਤੇ ਵਿਚਾਰ ਕੀਤਾ ਗਿਆ ਅਤੇ ਸੂਬੇ ਨੂੰ ਇਸ ਸਾਲ 6192 ਕਿਲੋ ਲੀਟਰ ਬਿਨਾਂ ਸਬਸਿਡੀ ਵਾਲਾ ਪੀ.ਡੀ.ਐਸ. ਮਿੱਟੀ ਦਾ ਤੇਲ ਅਲਾਟ ਕੀਤਾ ਗਿਆ ਹੈ।

Kerosene OilKerosene Oil

ਸਿਨਹਾ ਨੇ ਦੱਸਿਆ ਕਿ 550 ਵੇਂ ਪ੍ਰਕਾਸ਼ ਪੁਰਬ ਮੌਕੇ ਸਾਲ ਭਰ ਚਲਣ ਵਾਲੇ ਸਮਾਗਮਾਂ ਨੂੰ ਮਨਾਉਣ ਲਈ ਕਈ ਧਾਰਮਕ ਗਤੀਵਿਧੀਆਂ ਜਿਵੇਂ ਕੀਰਤਨ, ਕਥਾ, ਪ੍ਰਭਾਤ ਫੇਰੀ, ਲੰਗਰ ਅਤੇ ਵਿਦਿਅਕ ਗਤੀਵਿਧੀਆਂ ਜਿਵੇਂ ਸੈਮੀਨਾਰ, ਵਰਕਸ਼ਾਪ, ਲੈਕਚਰ ਆਦਿ ਆਯੋਜਿਤ ਕੀਤੇ ਜਾ ਰਹੇ ਹਨ। ਅਜਿਹੀਆਂ ਸਾਰੀਆਂ ਗਤੀਵਿਧੀਆਂ ਵਿਚ ਸੰਗਤ/ਆਮ ਲੋਕ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਜਿਸ ਕਰ ਕੇ ਵੱਡੇ ਪੱਧਰ 'ਤੇ ਲੰਗਰ ਤਿਆਰ ਕੀਤਾ ਜਾਂਦਾ ਹੈ। ਇਸ ਕਰ ਕੇ ਖਾਣਾ ਪਕਾਉਣ ਲਈ ਵਧੇਰੇ ਮਾਤਰਾ ਵਿਚ ਤੇਲ ਦੀ ਲੋੜ ਹੈ ਕਿਉਂਕਿ ਵੱਡੇ ਪੱਧਰ 'ਤੇ ਲੱਕੜ ਦੀ ਵਰਤੋਂ ਕਰਨ ਨਾਲ ਸੂਬੇ ਵਿਚ ਪ੍ਰਦੂਸ਼ਣ ਵਧੇਗਾ ਤੇ ਨਾਲ ਹੀ ਸੂਬੇ ਦੀ ਹਰਿਆਲੀ ਨੂੰ ਨੁਕਸਾਨ ਪਹੁੰਚੇਗਾ। ਇਸ ਲਈ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨ ਢੁਕਵੇਂ ਢੰਗ ਅਤੇ ਵੱਡੇ ਪੱਧਰ 'ਤੇ ਮਨਾਉਣ ਲਈ, ਪਟਰੌਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ (ਐਮ.ਓ.ਪੀ ਐਂਡ ਐਨ.ਜੀ.), ਭਾਰਤ ਸਰਕਾਰ ਨੇ ਵਿਸ਼ੇਸ਼ ਲੋੜਾਂ ਵਾਸਤੇ ਗ਼ੈਰ-ਸਬਸਿਡੀ ਵਾਲਾ ਮਿੱਟੀ ਦਾ ਤੇਲ ਅਲਾਟ ਕੀਤਾ ਹੈ।

LangarLangar

ਜ਼ਿਲ੍ਹਾਵਾਰ ਵੰਡ ਮੁਤਾਬਕ ਅੰਮ੍ਰਿਤਸਰ ਲਈ 636 ਕਿਲੋ ਲੀਟਰ, ਬਰਨਾਲਾ ਲਈ  96 ਕਿਲੋ ਲੀਟਰ, ਬਠਿੰਡਾ ਲਈ  444 ਕਿਲੋ ਲੀਟਰ, ਫਰੀਦਕੋਟ ਲਈ 156 ਕਿਲੋ ਲੀਟਰ, ਫ਼ਤਿਹਗੜ੍ਹ ਸਾਹਿਬ ਲਈ 72 ਕਿਲੋ ਲੀਟਰ, ਫਾਜ਼ਿਲਕਾ ਲਈ  588 ਕਿਲੋ ਲੀਟਰ, ਫਿਰੋਜ਼ਪੁਰ ਲਈ 480 ਕਿਲੋ ਲੀਟਰ, ਗੁਰਦਾਸਪੁਰ ਲਈ 480 ਕਿਲੋ ਲੀਟਰ, ਹੁਸ਼ਿਆਰਪੁਰ ਲਈ 288 ਕਿਲੋ ਲੀਟਰ, ਜਲੰਧਰ ਲਈ 252 ਕਿਲੋ, ਕਪੂਰਥਲਾ ਲਈ 240 ਕਿਲੋ ਲੀਟਰ, ਲੁਧਿਆਣਾ ਲਈ 180 ਕਿਲੋ ਲੀਟਰ,  ਮਾਨਸਾ ਲਈ 204 ਕਿਲੋ ਲੀਟਰ,  ਮੋਗਾ ਲਈ 180 ਕਿਲੋ ਲੀਟਰ, ਪਠਾਨਕੋਟ ਲਈ 216 ਕਿਲੋ ਲੀਟਰ, ਪਟਿਆਲਾ ਲਈ 228 ਕਿਲੋ ਲੀਟਰ,  ਰੂਪਨਗਰ ਲਈ 96 ਕਿਲੋ ਲੀਟਰ,  ਸੰਗਰੂਰ ਲਈ 300 ਕਿਲੋ ਲੀਟਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸ਼ਹੀਦ ਭਗਤ ਸਿੰਘ ਨਗਰ, ਸ੍ਰੀ ਮੁਕਤਸਰ ਸਾਹਿਬ ਅਤੇ ਤਰਨਤਾਰਨ ਲਈ ਕ੍ਰਮਵਾਰ 72, 48, 360 ਅਤੇ 576 ਕਿੱਲੋ ਲੀਟਰ ਗੈਰ-ਸਬਸਿਡੀ ਵਾਲਾ ਪੀ.ਡੀ.ਐਸ. ਮਿੱਟੀ ਦਾ ਤੇਲ ਅਲਾਟ ਕੀਤਾ ਗਿਆ ਹੈ।

LangarLangar

ਧਾਰਮਕ ਸਰਗਰਮੀਆਂ ਜਿਵੇਂ ਕੀਰਤਨ, ਕਥਾ, ਪ੍ਰਭਾਤ ਫੇਰੀ ਅਤੇ ਲੰਗਰ ਗੁਰਦੁਆਰਿਆਂ, ਧਾਰਮਿਕ ਸੰਸਥਾਵਾਂ, ਸੁਖਮਨੀ ਸੁਸਾਇਟੀਆਂ ਅਤੇ ਹੋਰ ਧਾਰਮਿਕ ਸੰਸਥਾਵਾਂ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਨ ਕਮੇਟੀ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਸਿੱਖ ਮਿਸ਼ਨਰੀ ਕਾਲਜ ਆਦਿ ਰਾਹੀਂ ਆਯੋਜਿਤ ਕੀਤੇ ਜਾਣਗੇ। ਇਸ ਤੋਂ ਇਲਾਵਾ ਵਿਦਿਅਕ ਗਤੀਵਿਧੀਆਂ ਜਿਵੇਂ ਸੈਮੀਨਾਰ, ਵਰਕਸ਼ਾਪ, ਲੈਕਚਰ ਆਦਿ ਵੱਖ-ਵੱਖ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਆਦਿ ਵਿਖੇ ਆਯੋਜਿਤ ਕੀਤੇ ਜਾਣਗੇ। ਪ੍ਰਮੁੱਖ ਸਕੱਤਰ ਨੇ ਦਸਿਆ ਕਿ ਬਿਨਾਂ ਸਬਸਿਡੀ ਵਾਲੇ ਪੀਡੀਐਸ ਮਿੱਟੀ ਦੇ ਤੇਲ ਦੀ ਅਲਾਟਮੈਂਟ ਲਈ ਕੋਈ ਸਬਸਿਡੀ ਨਹੀਂ ਹੁੰਦੀ, ਇਸ ਲਈ ਮਿੱਟੀ ਦੇ ਤੇਲ ਦੀ ਅਲਾਟਮੈਂਟ ਮੌਜੂਦਾ ਥੋਕ ਵਿਕਰੇਤਾਵਾਂ ਵਲੋਂ ਉਕਤ ਅਦਾਰਿਆਂ ਨੂੰ ਸਿੱਧੇ ਹੀ ਕੀਤੀ ਜਾਵੇਗੀ।

Kerosene OilKerosene Oil

ਉਹਨਾਂ ਅੱਗੇ ਦੱਸਿਆ ਕਿ ਸਬਸਿਡੀ ਵਾਲੀਆਂ ਵਸਤਾਂ ਦੀ ਵੰਡ ਕਰਨ ਵਾਲੇ ਰਾਸ਼ਨ ਡਿਪੂ ਇਸ ਪ੍ਰਕਿਰਿਆ ਵਿਚ ਸ਼ਾਮਲ ਨਹੀਂ ਹੋਣਗੇ ਅਤੇ ਪੀਐਸਯੂ ਤੇਲ ਕੰਪਨੀ ਡਿਪੂਆਂ ਦੁਆਰਾ ਥੋਕ ਵਿਕਰੇਤਾਵਾਂ ਨੂੰ ਤੇਲ ਦੀ ਸਿੱਧੀ ਚੁਕਾਈ ਕਰਵਾਈ ਜਾਵੇਗੀ। ਖੁਰਾਕ ਸਪਲਾਈ ਵਿਭਾਗ ਦੇ ਜ਼ਿਲ੍ਹਾ ਖੁਰਾਕ ਸਿਵਲ ਸਪਲਾਈ (ਡੀ.ਐਫ.ਐਸ.ਸੀ.)  ਅਤੇ ਹੋਰ ਖੇਤਰੀ ਕਾਰਕੁਨਾਂ ਦੀ ਭੂਮਿਕਾ ਸਿਰਫ਼ ਥੋਕ ਵਿਕਰੇਤਾਵਾਂ ਨੂੰ ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਦੁਆਰਾ ਕੀਤੀਆਂ ਬੇਨਤੀਆਂ/ਸ਼ੰਕਾਵਾਂ ਨੂੰ ਭੇਜਣ ਤੱਕ ਸੀਮਿਤ ਹੋਵੇਗੀ।

Kerosene OilKerosene Oil

ਉਨ੍ਹਾਂ ਦਸਿਆ ਕਿ ਪ੍ਰਚੂਨ ਪੱਧਰ 'ਤੇ ਗ਼ੈਰ-ਸਬਸਿਡੀ ਵਾਲੇ ਪੀਡੀਐਸ ਮਿੱਟੀ ਦੇ ਤੇਲ ਦੀ ਵਿਕਰੀ ਪੈਟਰੋਲੀਅਮ ਐਕਟ 1934 (ਨਿਯਮ 2002) ਅਨੁਸਾਰ, ਪ੍ਰਤੀ ਟ੍ਰਾਂਜੈਕਸ਼ਨ 2500 ਲਿਟਰ ਤੱਕ ਸੀਮਿਤ ਹੋਵੇਗੀ। ਹਾਲਾਂਕਿ, ਪਹਿਲਾਂ ਲਏ ਗਏ ਤੇਲ ਦੀ ਖਪਤ ਤੋਂ ਬਾਅਦ ਉਸੇ ਧਾਰਮਿਕ/ਵਿਦਿਅਕ ਸੰਸਥਾ ਨੂੰ ਮੁੜ ਤੇਲ ਦੇਣ 'ਤੇ ਕੋਈ ਰੋਕ ਨਹੀਂ ਹੋਵੇਗੀ। ਥੋਕ ਵਿਕਰੇਤਾ ਉਪਯੋਗਤਾ ਸਰਟੀਫਿਕੇਟ ਡੀ.ਐੱਫ.ਐੱਸ.ਸੀ. ਨੂੰ ਜਮ•੍ਹਾਂ ਕਰਵਾਉਣਗੇ ਜੋ ਇਸ ਨੂੰ ਇੱਕਠਾ ਕਰਕੇ ਅੱਗੇ ਮੁੱਖ ਦਫ਼ਤਰ ਭੇਜਣਗੇ ਤਾਂ ਜੋ ਭਾਰਤ ਸਰਕਾਰ ਨੂੰ ਇਸ ਸਬੰਧੀ ਜਾਣੂ ਕਰਾਇਆ ਜਾ ਸਕੇ। ਸਿਨਹਾ ਨੇ ਦਸਿਆ ਕਿ ਆਮ ਜਨਤਾ, ਧਾਰਮਿਕ/ਵਿਦਿਅਕ ਸੰਸਥਾਵਾਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਜਸ਼ਨ ਮਨਾ ਰਹੀਆਂ ਹਨ, ਮਿੱਟੀ ਦੇ ਤੇਲ ਦੇ ਉਕਤ ਕੋਟੇ ਦਾ ਲਾਭ ਲੈ ਸਕਦੀਆਂ ਹਨ। ਉਨ੍ਹਾਂ ਦਸਿਆ ਕਿ ਰਾਜ ਪੱਧਰੀ ਕੋਆਰਡੀਨੇਟਰ (ਤੇਲ ਉਦਯੋਗ), ਪੰਜਾਬ ਨੂੰ ਇਸ ਸਬੰਧੀ ਪਹਿਲਾਂ ਹੀ ਲਿਖ ਦਿੱਤਾ ਗਿਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement