ਬਰਨਾਲਾ ਰੈਲੀ 'ਚ ਪਹੁੰਚੀਆਂ ਬੀਬੀਆਂ ਨੇ ਸਰਕਾਰ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ
Published : Oct 10, 2021, 7:29 pm IST
Updated : Oct 10, 2021, 7:29 pm IST
SHARE ARTICLE
Barnala Kisan Rally
Barnala Kisan Rally

ਕਿਸਾਨ ਰੈਲੀਆਂ ਵਿਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਬੀਬੀਆਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਹੈ

 

ਬਰਨਾਲਾ (ਚਰਨਜੀਤ ਸਿੰਘ ਸੁਰਖਾਬ): ਭਾਰਤੀ ਕਿਸਾਨ ਯੂਨਿਅਨ ਸਿੱਧੂਪੁਰ ਵੱਲੋਂ ਅੱਜ ਬਰਨਾਲਾ ਵਿਚ ਇੱਕ ਵਿਸ਼ਾਲ ਕਿਸਾਨ ਰੈਲੀ ਰੱਖੀ ਗਈ ਹੈ। ਇਹ ਰੈਲੀ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਦੇ ਵਿਰੋਧ ਵਿਚ ਕੀਤੀ ਜਾ ਰਹੀ ਹੈ। ਇਨ੍ਹਾਂ ਕਿਸਾਨ ਰੈਲੀਆਂ ਵਿਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਬੀਬੀਆਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਹੈ, ਫਿਰ ਭਾਂਵੇ ਉਹ ਸਿੰਘੂ ਬਾਰਡਰ ਹੋਵੇ, ਟਿਕਰੀ ਬਾਰਡਰ ਹੋਵੇ ਜਾਂ ਕੋਈ ਹੋਰ ਬਾਰਡਰ। ਇਨ੍ਹਾਂ ਰੈਲੀਆਂ ਵਿਚ ਬੀਬੀਆਂ ਦੀ ਸ਼ਮੂਲਿਅਤ ਬਹੁਤ ਵੱਡੀ ਹੁੰਦੀ ਹੈ। ਰੋਜ਼ਾਨਾ ਸਪੋਕਸਮੈਨ ਵੱਲੋਂ ਅੱਜ ਬਰਨਾਲਾ ਰੈਲੀ ਵਿਚ ਬੀਬੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਉੱਥੇ ਮੌਜੂਦ ਬਜ਼ੁਰਗ ਮਾਤਾਵਾਂ ਨੇ ਕਿਸਾਨੀ ਮੁੱਦੇ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਹਨ।

ਹੋਰ ਪੜ੍ਹੋ: ‘ਆਪ’ ਨੇ ਜੰਮੂ ਕਸ਼ਮੀਰ 'ਚ ਘੱਟ ਗਿਣਤੀ ਭਾਈਚਾਰੇ ’ਤੇ ਹਮਲਿਆਂ ਖ਼ਿਲਾਫ਼ ਪੰਜਾਬ ’ਚ ਕੱਢਿਆ ਮੋਮਬੱਤੀ ਮਾਰਚ

PHOTOPHOTO

ਕਈ ਲੋਕਾਂ ਅਤੇ ਰਾਜਨੀਤਕ ਨੇਤਾਵਾਂ ਵੱਲੋਂ ਕਿਸਾਨਾਂ ਲਈ ਅਤਿਵਾਦੀ, ਖਾਲਿਸਤਾਨੀ ਜਾਂ ਨਕਸਲਵਾਦੀ ਵਰਗੀ ਸ਼ਬਦਾਵਲੀ ਵਰਤੀ ਗਈ ਹੈ, ਇਸ ’ਤੇ ਇੱਕ ਕਿਸਾਨ ਬੀਬੀ ਦਾ ਕਹਿਣਾ ਹੈ ਕਿ ਇਹ ਸਾਰੀਆਂ ਗੱਲਾਂ ਗਲਤ ਹਨ ਅਤੇ ਸਾਨੂੰ ਇਹ ਬਿਲਕੁਲ ਵੀ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨ ਗਲਤ ਨਹੀਂ ਹਨ ਅਤੇ ਕੇਂਦਰ ਸਰਕਾਰ ਸਾਡੀਆਂ ਜ਼ਮੀਨਾਂ ਹੜੱਪਣਾ ਚਾਹੁੰਦੀ ਹੈ, ਜੋ ਕਿ ਅਸੀਂ ਹੋਣ ਨਹੀਂ ਦੇਵਾਂਗੇ। ਬੀਬੀਆਂ ਨੇ ਕਿਹਾ ਕਿ ਸਰਕਾਰ ਨੂੰ ਮੰਨਣਾ ਹੀ ਪਵੇਗਾ, ਉਨ੍ਹੀਂ ਦੇਰ ਧਰਨੇ ਲਾਉਣ ਤੋਂ ਅਸੀਂ ਹਟਾਂਗੇ ਨਹੀਂ। ਲਖੀਮਪੁਰ ’ਚ ਵਾਪਰੀ ਘਟਨਾ ’ਤੇ ਕਿਸਾਨ ਬੀਬੀਆਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਬਹੁਤ ਹੀ ਨਿੰਦਣਯੋਗ ਅਤੇ ਮੰਦਭਾਗੀਆਂ ਹਨ। ਕਿਸਾਨਾਂ ਉਪਰ ਅਜਿਹਾ ਅੱਤਿਆਚਾਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪੈਸਿਆਂ ਨਾਲ ਮਨੁੱਖੀ ਜੀਵਨ ਦਾ ਮੁਲ ਨਹੀਂ ਪੈ ਸਕਦਾ, ਜਿਨ੍ਹਾਂ ਮਾਵਾਂ ਦੇ ਪੁੱਤ ਮਰਦੇ ਹਨ, ਉਨ੍ਹਾਂ ਨੂੰ ਹੀ ਉਸ ਦੁੱਖ ਦਾ ਅਹਿਸਾਸ ਹੁੰਦਾ ਹੈ।

ਹੋਰ ਪੜ੍ਹੋ: ਖੁਰਾਕ ਤੇ ਸਿਵਲ ਸਪਲਾਈ ਨੇ ਬੋਗਸ ਬਿਲਿੰਗ ਮਾਮਲੇ ਵਿਚ FIR ਕਰਵਾਈਆਂ ਦਰਜ : ਆਸ਼ੂ

Barnala Kisan RallyBarnala Kisan Rally

ਮੋਦੀ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਸਾਨ ਬੀਬੀਆਂ ਨੇ ਕਿਹਾ ਕਿ, “ਜੇਕਰ ਮੋਦੀ ਸਰਕਾਰ ਕਾਲੇ ਖੇਤੀ ਕਾਨੂੰਨ ਰੱਦ ਕਰ ਦਿੰਦੀ ਹੈ ਤਾਂ ਵੀ ਅਸੀਂ ਉਨ੍ਹਾਂ ਨੂੰ ਵੋਟ ਨਹੀਂ ਪਾਵਾਂਗੇ ਕਿਉਂਕਿ ਇਨ੍ਹਾਂ ਕਰਕੇ ਬਹੁਤ ਸਾਰੇ ਕਿਸਾਨਾਂ ਦੀਆਂ ਜਾਨਾਂ ਗਈਆਂ ਹਨ।” ਉਨ੍ਹਾਂ ਕਿਹਾ ਕਿ ਬਾਕੀ ਰਾਜਨੀਤਕ ਪਾਰਟੀਆਂ ਜੇਕਰ ਕਿਸਾਨਾਂ ਦਾ ਸਾਥ ਦੇਣਾ ਚਾਹੁੰਦੀਆਂ ਹਨ ਤਾਂ ਹਮੇਸ਼ਾ ਅੱਗੇ ਹੋਣ ਦੀ ਹੀ ਲੋੜ ਨਹੀਂ ਹੁੰਦੀ, ਪਿੱਛੇ ਰਹਿ ਕੇ ਵੀ ਕਿਸਾਨਾਂ ਦਾ ਸਾਥ ਦਿੱਤਾ ਜਾ ਸਕਦਾ ਹੈ। ਕਿਸਾਨਾਂ ਨਾਲ ਲਾਠੀਚਾਰਜ ਜਾਂ ਗੱਡੀ ਨਾਲ ਕੁਚਲਣ ਦੀਆਂ ਘਟਨਾਵਾਂ ਬਾਰੇ ਉਨ੍ਹਾਂ ਆਖਿਆ ਕਿ ਅਜਿਹੀਆਂ ਘਟਨਾਵਾਂ ਸੁਣ ਕੇ ਅਤੇ ਦੇਖ ਕੇ ਬਹੁਤ ਦਿਲ ਦੁਖਦਾ ਹੈ ਕਿਉਂਕਿ ਸਾਡੇ ਵੀ ਪਰਿਵਾਰ ਅਤੇ ਨੌਜਵਾਨ ਬੱਚੇ ਕਿਸਾਨੀ ਧਰਨਿਆਂ ਵਿਚ ਸ਼ਾਮਲ ਹੁੰਦੇ ਹਨ।

ਹੋਰ ਪੜ੍ਹੋ: ਬਰਨਾਲਾ ਰੈਲੀ 'ਚ ਗਰਜੇ ਕਿਸਾਨ ਆਗੂ ਜਗਜੀਤ ਡੱਲੇਵਾਲ, ਦਿੱਤੀ ਸਰਕਾਰ ਨੂੰ ਚੇਤਾਵਨੀ

Barnala Kisan RallyBarnala Kisan Rally

ਬੀਬੀਆਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਇਹ ਦਿਨ ਵੀ ਸਾਨੂੰ ਦੇਖਣੇ ਪੈਣਗੇ ਅਤੇ ਸਾਨੂੰ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਸੜਕਾਂ ਅਤੇ ਝੁੱਗੀਆਂ ’ਚ ਬੈਠਣਾ ਪਵੇਗਾ। ਇੰਨੇ ਕਿਸਾਨ ਸ਼ਹੀਦ ਹੋ ਗਏ ਹਨ ਪਰ ਸਰਕਾਰ ਨੂੰ ਜ਼ਰ੍ਹਾ ਵੀ ਤਰਸ ਨਹੀਂ ਆਉਂਦਾ। ਸਰਕਾਰ ਨੂੰ ਵੋਟਾਂ ਪਾ ਕੇ ਅਸੀਂ ਹੀ ਇਥੋਂ ਤੱਕ ਲਿਆਂਦਾ ਹੈ ਪਰ ਸਰਕਾਰਾਂ ਨੂੰ ਸਾਡੇ ਪ੍ਰਤੀ ਥੋੜੀ ਵੀ ਹਮਦਰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਨੇ ਕਿਸਾਨਾਂ ਬਾਰੇ ਨਹੀਂ ਸੋਚਿਆ, ਸਾਰੀਆਂ ਹੀ ਸਰਕਾਰਾਂ ਮਾੜੀਆਂ ਹਨ। ਹੁਣ ਜੋ ਵੀ ਸਾਡੇ ਕਿਸਾਨ ਵੀਰ ਕਹਿਣਗੇ ਅਸੀਂ ਉਸ ਤਰ੍ਹਾਂ ਹੀ ਕਰਾਂਗੇ।

ਹੋਰ ਪੜ੍ਹੋ: ਵਾਰਾਣਸੀ ਤੋਂ ਪ੍ਰਿਯੰਕਾ ਗਾਂਧੀ ਨੇ PM ਮੋਦੀ 'ਤੇ ਸਾਧੇ ਨਿਸ਼ਾਨੇ, ਸੁਣਾਈਆਂ ਖਰੀਆਂ-ਖਰੀਆਂ

Barnala Kisan RallyBarnala Kisan Rally

ਹੋਰ ਪੜ੍ਹੋ: ਲਖੀਮਪੁਰ ਘਟਨਾ: ਰਾਹੁਲ ਗਾਂਧੀ ਦੀ ਅਗਵਾਈ ਹੇਠ 7 ਮੈਂਬਰੀ ਵਫ਼ਦ ਵੱਲੋਂ ਰਾਸ਼ਟਰਪਤੀ ਨਾਲ ਮੁਲਾਕਾਤ ਦੀ ਮੰਗ

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਵੱਲੋਂ ਲਗਾਤਾਰ ਧਰਨੇ ਲਗਾਏ ਜਾ ਰਹੇ ਹਨ। ਅੱਜ ਦੀ ਰੈਲੀ ‘ਚ ਮੌਜੂਦ ਬੀਬੀਆਂ ਨੇ ਕਿਹਾ ਹੈ ਕਿ ਜੇਕਰ ਭਾਜਪਾ ਕਾਲੇ ਖੇਤੀ ਕਾਨੂੰਨ ਰੱਦ ਕਰਦੀ ਹੈ ਤਾਂ ਵੀ ਅਸੀਂ ਭਾਜਪਾ ਨੂੰ ਕਦੇ ਭੁੱਲ ਕੇ ਵੀ ਵੋਟ ਨਹੀਂ ਦੇਵਾਂਗੇ। ਇਸ ਸਭ ਨੂੰ ਸੁਣ ਕੇ ਅਤੇ ਦੇਖ ਕੇ ਭਾਜਪਾ ਸਰਕਾਰ ਪ੍ਰਤੀ ਕਿਸਾਨਾਂ ਵਿਚ ਭਰਿਆ ਗੁੱਸਾ ਸਾਫ਼ ਜ਼ਾਹਿਰ ਹੁੰਦਾ ਹੈ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement