
ਪਾਕਿ ਵਿਦੇਸ਼ ਮੰਤਰੀ ਨੇ ਸਿੱਧੂ ਨੂੰ ਕਿਹਾ ‘ਮੈਨ ਆਫ਼ ਦਾ ਮੈਚ’
ਨਵੀਂ ਦਿੱਲੀ: ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਦੀ ਲੋਕਪ੍ਰਿਅਤਾ ਪਾਕਿਸਤਾਨ ਵਿਚ ਵੀ ਦੇਖੀ ਗਈ। ਸਰਹੱਦੋਂ ਪਾਰ ਸਿੱਧੂ ਦਾ ਜਲਵਾ ਦੇਖਣ ਲਾਇਕ ਸੀ। ਉਹਨਾਂ ਦੇ ਨਾਲ ਸੈਲਫੀ ਲੈਣ ਲਈ ਭਾਰੀ ਗਿਣਤੀ ਵਿਚ ਲੋਕ ਜਮਾਂ ਹੋਏ। ਲੋਕਾਂ ਨੇ ਉਹਨਾਂ ਨੂੰ ਕਰਤਾਰਪੁਰ ਲਾਂਘੇ ਦੇ ‘ਅਸਲੀ ਹੀਰੋ’ ਕਰਾਰ ਦਿੱਤਾ। ਪ੍ਰਾਧਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਰੀ ਝ਼ੰਡੀ ਦਿਖਾਉਣ ਤੋਂ ਬਾਅਦ ਭਾਰਤੀ ਸਿੱਖਾਂ ਦਾ ਜੱਥਾ ਪਾਕਿਸਤਾਨ ਪਹੁੰਚਿਆ। ਪਾਕਿਸਤਾਨ ਪਹੁੰਚਣ ‘ਤੇ ਇਮਰਾਨ ਖ਼ਾਨ ਨੇ ਜੱਫੀ ਪਾ ਕੇ ਨਵਜੋਤ ਸਿੱਧੂ ਦਾ ਨਿੱਘਾ ਸਵਾਗਤ ਕੀਤਾ।
Pakistani takes a selfie with Navjot Singh Sidhu
ਕਰਤਾਰਪੁਰ ਸਾਹਿਬ ਵਿਖੇ ਸੰਬੋਧਨ ਕਰਦੇ ਹੋਏ ਸਿੱਧੂ ਨੇ ਇਮਰਾਨ ਖ਼ਾਨ ਦਾ ਧੰਨਵਾਦ ਕੀਤਾ ਅਤੇ ਹੋਰ ਸਰਹੱਦਾਂ ਨੂੰ ਖੋਲ੍ਹਣ ਲਈ ਵੀ ਕਿਹਾ ਹੀ। ਇਸ ਮੌਕੇ ਸਿੱਧੂ ਨੇ ਅਪਣੀ ‘ਪਾਕਿ ਜੱਫੀ’ ਦਾ ਜਵਾਬ ਵੀ ਦਿੱਤਾ। ਉਹਨਾਂ ਕਿਹਾ ‘ਇਕ ਜੱਫੀ ਜੋ ਲਾਂਘਾ ਖੋਲ੍ਹੇ ਤਾਂ ਦੂਜੀ ਜੱਫੀ ਪਾਈਏ.., ਤੀਜੀ ਚੌਥੀ, ਪੰਜਵੀਂ ਛੇਵੀਂ, 100ਵੀ ਜੱਫੀ ਪਾਈਏ। ਜੱਫੀ ਜੱਫੀ ਕਰਕੇ ਯਾਰੋ ਸਭ ਮਸਲੇ ਸੁਲਝਾਈਏ, ਐਵੇਂ ਕਿਉਂ ਪੁੱਤ ਮਾਵਾਂ ਦੇ ਹੱਦਾਂ ‘ਤੇ ਮਰਵਾਈਏ’। ਇਸ ਦੇ ਨਾਲ ਹੀ ਉਹਨਾਂ ਨੇ ਪੀਐਮ ਮੋਦੀ ਦੀ ਤਾਰੀਫ਼ ਵੀ ਕੀਤੀ। ਉਹਨਾਂ ਨੇ ਕਿਹਾ ਕਿ ‘ਮੇਰੇ ਸਿਆਸੀ ਮਤਭੇਦ ਹੋ ਸਕਦੇ ਹਨ ਪਰ ਮੈਂ ਮੋਦੀ ਨੂੰ ਮੁੰਨਾ ਭਾਈ ਐਮਬੀਬੀਐਸ ਵਾਲੀ ਜੱਫੀ ਦਵਾਂਗਾ’।
Navjot Singh Sidhu
ਇਸ ਮੌਕੇ ਕਰਤਾਰਪੁਰ ਸਾਹਿਬ ਵਿਖੇ ਉਹਨਾਂ ਨੂੰ ਨੌਜਵਾਨਾਂ ਨਾਲ ਸੈਲਫੀ ਲੈਂਦੇ ਦੇਖਿਆ ਗਿਆ। ਇਸ ਮੌਕੇ ‘ਤੇ ਸੰਸਦ ਸੰਨੀ ਦਿਓਲ, ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਵੀ ਮੌਜੂਦ ਸਨ। ਸਮਾਗਮ ਦੌਰਾਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੇਸ਼ੀ ਨੇ ਸਿੱਧੂ ਨੂੰ ਕਰਤਾਰਪੁਰ ਲਾਂਘੇ ਦਾ ‘ਮੈਨ ਆਫ ਦ ਮੈਚ’ ਦੱਸਿਆ। ਦੱਸ ਦਈਏ ਕਿ ਜਦੋਂ ਸਿੱਧੂ ਲਾਂਘੇ ਰਾਹੀਂ ਪਾਕਿਸਤਾਨ ਤੋਂ ਵਾਪਰ ਪਰਤੇ ਤਾਂ ਸਿੱਖਾਂ ਨੇ ਉਹਨਾਂ ਲਈ ਨਾਅਰੇ ਲਗਾਏ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।