
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ....
ਅੰਮ੍ਰਿਤਸਰ (ਭਾਸ਼ਾ) : ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਰਾਜਨੀਤੀ ਤੋਂ ਸੰਨਿਆਸ ਲੈਣ ਦੀ ਸਲਾਹ ਦਿਤੀ ਹੈ। ਉਹਨਾਂ ਨੇ ਕਿਹਾ ਕਿ ਬਾਦਲ 10 ਸਾਲ ਤਕ ਲੋਕਾਂ ਨੂੰ ਗੁਮਰਾਹ ਕਰਨ ਤੋਂ ਬਾਅਦ ਹੁਣ ਦਰਬਾਰ ਸਾਹਿਬ ਜਾ ਕਿ ਜੁੱਤੀਆਂ ਪਾਲਿਸ ਕਰ ਰਹੇ ਹਨ। ਉਹਨਾਂ ਨੂੰ ਚਾਹਦੈ ਕਿ ਲੋਕਾਂ ਨੂੰ ਦੱਸਦੇ ਕਿ ਅਸੀਂ ਕਿਹੜ-ਕਿਹੜੇ ਗੁਣਾਹਾਂ ਦੀ ਮਾਫ਼ੀ ਮੰਗੀ ਹੈ। ਧਰਮਸੋਤ ਨੇ ਕਿਹਾ ਕਿ ਬਾਦਲ ਪਰਵਾਰ ਦੇ ਗੁਣਾਹਾਂ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦੈ।
ਉਹਨਾਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿਤਾ ਹੈ। ਅਕਾਲੀ ਦਲ ਹੁਣ ਟੁੱਟਣ ਦੀ ਕਗਾਰ ਉਤੇ ਹੈ। ਉਹ ਲੋਕ ਸਿਰਫ਼ ਅਪਣੀ ਕੁਰਸੀ ਬਚਾਉਣ ਲਈ ਦਰਬਾਰ ਸਾਹਿਬ ਵਿਚ ਗੁਣਾਹਾਂ ਦੀ ਮਾਫ਼ੀ ਮੰਗਣ ਦਾ ਡਰਾਮਾ ਕਰ ਰਹੇ ਹਨ। ਉਹਨਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਨਾਲ ਬਾਦਲ ਪਰਵਾਰ ਨੂੰ ਤਨਖਵਾਇਆ ਐਲਾਨ ਕਰਨ ਦੀ ਮੰਗ ਕੀਤੀ ਹੈ। ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ 31 ਮਾਰਚ ਤਕ ਪੋਸਟ ਮੈਟ੍ਰਿਕ ਸਾਕਲਰਸ਼ਿਪ ਸਕੀਮ ਵਿਚ ਹੁਣ ਤਕ ਜਿਨ੍ਹਾ ਵੀ ਘੋਟਾਲਾ ਹੋ ਚੁਕਿਆ ਹੈ ਉਹ ਆਡੀਟ ਵਿਚੋਂ ਬਾਹਰ ਆ ਚੁਕਿਆ ਹੈ।
50 ਲੱਖ ਰੁਪਏ ਤੋਂ ਜ਼ਿਆਦਾ ਦੀ ਹੇਰਫੇਰ ਕਰਨ ਵਾਲੀ ਯੂਨੀਵਰਸਿਟੀਆਂ ਅਤੇ ਕਾਲਜਾਂ ਉਤੇ ਕਾਨੂਨੀ ਕਾਰਵਾਈ ਕੀਤੀ ਜਾਵੇਗੀ ਅਤੇ 50 ਲੱਖ ਤੋਂ ਘੱਟ ਵਾਲਿਆਂ ਤੋਂ ਰਿਕਵਰੀ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਪੰਜਾਬ ਵਿਚ ਪੰਚਾਇਤ ਚੋਣਾਂ ਵੀ ਕਾਂਗਰਸ ਵੀ ਜਾਤੇਗੀ। ਇਸ ਮੌਕੇ ਉਤੇ ਸਲਾਹਕਾਰ ਜਸ਼ਪਾਲ ਸਿੰਘ ਧੀਮਾਨ ਅਤੇ ਅਸ਼ੋਕ ਗੁਪਤਾ ਵੀ ਮੌਜੂਦ ਸੀ।