ਕੰਢੀ ਖੇਤਰ ਦੇ ਕਿਸਾਨਾਂ ਨੂੰ ਖੇਤਾਂ 'ਚ ਤਾਰਬੰਦੀ ਕਰਨ 'ਤੇ ਮਿਲੇਗੀ 50 ਫੀਸਦੀ ਸਬਸਿਡੀ : ਧਰਮਸੋਤ
Published : Nov 21, 2018, 4:32 pm IST
Updated : Apr 10, 2020, 12:23 pm IST
SHARE ARTICLE
ਸਾਧੂ ਸਿੰਘ ਧਰਮਸੋਤ
ਸਾਧੂ ਸਿੰਘ ਧਰਮਸੋਤ

ਪੰਜਾਬ ਸਰਕਾਰ ਵਲੋਂ ਕੰਢੀ ਖੇਤਰ ਦੇ ਕਿਸਾਨਾਂ ਦੀਆਂ ਫਸਲਾਂ ਜੰਗਲੀ ਜਾਨਵਰਾਂ ਦੇ ਨੁਕਸਾਨ ਤੋਂ ਫਸਲਾਂ ਨੂੰ ਬਚਾਉਣ ਲਈ ਵਿਸ਼ੇਸ਼ ...

ਚੰਡੀਗੜ (ਸ.ਸ.ਸ) : ਪੰਜਾਬ ਸਰਕਾਰ ਵਲੋਂ ਕੰਢੀ ਖੇਤਰ ਦੇ ਕਿਸਾਨਾਂ ਦੀਆਂ ਫਸਲਾਂ ਜੰਗਲੀ ਜਾਨਵਰਾਂ ਦੇ ਨੁਕਸਾਨ ਤੋਂ ਫਸਲਾਂ ਨੂੰ ਬਚਾਉਣ ਲਈ ਵਿਸ਼ੇਸ਼ ਕਦਮ ਚੁੱਕਦਿਆਂ ਖੇਤਾਂ ਦੀ ਤਾਰਬੰਦੀ ਕਰਨ ਲਈ ਸਬਸਿਡੀ ਸਕੀਮ ਸ਼ੁਰੂ ਕੀਤੀ ਹੈ ਜਿਸ ਤਹਿਤ ਕਿਸਾਨਾਂ ਨੂੰ ਆਪਣੇ ਵਾਹੀਯੋਗ ਖੇਤਾਂ ਦੀ ਤਾਰਬੰਦੀ ਕਰਨ 'ਤੇ 50 ਫੀਸਦੀ ਦਿੱਤੀ ਜਾਵੇਗੀ। ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਕੰਢੀ ਖੇਤਰ ਦੇ ਕਿਸਾਨਾਂ ਨੂੰ ਤਾਰਬੰਦੀ ਕਰਨ ਲਈ 50 ਫੀਸਦੀ ਹੈ।

ਜਦਕਿ ਕਿਸਾਨਾਂ ਵਲੋਂ ਸੈਲਫ਼-ਹੈਲਪ ਗਰੁੱਪ ਬਣਾ ਕੇ ਕੀਤੀ ਗਈ ਤਾਰਬੰਦੀ ਲਈ 60 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ। ਉਨਾਂ ਦੱਸਿਆ ਕਿ ਕੰਡੇਦਾਰ ਤਾਰ, ਲੱਕੜ ਦੀਆਂ ਬੱਲੀਆਂ ਜਾਂ ਲੱਕੜ ਦੇ ਫੈਂਸਪੋਸਟਾਂ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ 125 ਰੁਪਏ ਪ੍ਰਤੀ ਮੀਟਰ ਜਦਕਿ ਕਿਸਾਨਾਂ ਦੇ ਸੈਲਫ਼-ਹੈਲਪ ਗਰੱਪਾਂ ਨੂੰ ਵੱਧ ਤੋਂ ਵੱਧ 150 ਰੁਪਏ ਪ੍ਰਤੀ ਮੀਟਰ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਕੰਡੇਦਾਰ ਤਾਰ, ਸੀਮਿੰਟ ਜਾਂ ਐਂਗਲ ਆਇਰਨ ਦੀ ਫੈਂਸਪੋਸਟ ਲਈ ਕਿਸਾਨਾਂ ਨੂੰ 175 ਰੁਪਏ ਪ੍ਰਤੀ ਮੀਟਰ ਅਤੇ ਕਿਸਾਨਾਂ ਦੇ ਸੈਲਫ਼-ਹੈਲਪ ਗਰੱਪਾਂ ਨੂੰ 210 ਰੁਪਏ ਪ੍ਰਤੀ ਮੀਟਰ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ।

ਜੰਗਲਾਤ ਮੰਤਰੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਲਾਭ ਪ੍ਰਾਪਤ ਕਰਨ ਲਈ ਪ੍ਰਤੀ ਕਿਸਾਨ ਤਾਰਬੰਦੀ ਦੀ ਜ਼ਿਆਦਾ ਤੋਂ ਜ਼ਿਆਦਾ ਮਨਜ਼ੂਰਸ਼ੁਦਾ ਸੀਮਾ ਛੋਟੇ ਕਿਸਾਨਾਂ (2.5 ਏਕੜ) ਲਈ 400 ਰਨਿੰਗ ਮੀਟਰ, ਦਰਮਿਆਨੇ ਕਿਸਾਨਾਂ ਲਈ (2.5-5.0 ਏਕੜ) ਲਈ 600 ਰਨਿੰਗ ਮੀਟਰ, ਵੱਡੇ ਕਿਸਾਨਾਂ (5.0 ਏਕੜ ਤੋਂ ਵੱਧ) ਲਈ 1000 ਰਨਿੰਗ ਮੀਟਰ ਅਤੇ ਸੈਲਫ਼-ਹੈਲਪ ਗਰੁੱਪ ਕਿਸਾਨਾਂ ਲਈ 2000 ਰਨਿੰਗ ਮੀਟਰ ਮਿੱਥੀ ਗਈ ਹੈ। ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਦਿੱਤੀ ਜਾਣ ਵਾਲੀ ਸਬਸਿਡੀ ਲਈ ਉਨਾਂ ਕਿਸਾਨਾਂ ਨੂੰ ਤਰਜੀਹ ਦਿੱਤੀ ਜਾਵੇਗੀ, ਜਿਨਾਂ ਦੀ ਖੇਤੀਯੋਗ ਜ਼ਮੀਨ ਜੰਗਲ ਨਾਲ ਲਗਦੀ ਹੋਵੇ ਅਤੇ ਉਸ ਜ਼ਮੀਨ 'ਤੇ ਖੇਤੀ ਹੋ ਰਹੀ ਹੋਵੇ।

ਉਨਾਂ ਦੱਸਿਆ ਕਿ ਬੰਜਰ ਅਤੇ ਗ਼ੈਰ-ਖੇਤੀਯੋਗ ਜ਼ਮੀਨਾਂ 'ਤੇ ਇਹ ਸਕੀਮ ਲਾਗੂ ਨਹੀਂ ਹੋਵੇਗੀ। ਸ. ਧਰਮਸੋਤ ਨੇ ਦੱਸਿਆ ਕਿ ਕਿਸਾਨਾਂ ਨੂੰ ਇਸ ਸਬਸਿਡੀ ਸਕੀਮ ਦਾ ਲਾਭ ਉਨਾਂ ਦੇ ਖੇਤਾਂ ਦੀ ਤਾਰਬੰਦੀ ਦੀ ਜਾਂਚ ਕਰਨ ਉਪਰੰਤ ਦਿੱਤਾ ਜਾਵੇਗਾ ਅਤੇ ਸਬਸਿਡੀ ਦੀ ਰਾਸ਼ੀ ਸਬੰਧਤਾਂ ਦੇ ਖਾਤੇ ਵਿੱਚ ਡੀ.ਬੀ.ਟੀ. ਰਾਹੀਂ ਜਮਾਂ ਕਰਵਾਈ ਜਾਵੇਗੀ। ਉਨਾਂ ਦੱਸਿਆ ਕਿ ਇਸ ਮਕਸਦ ਲਈ ਕਿਸਾਨ ਆਪਣੇ ਆਪ ਨੂੰ ਰਜਿਸਟਰਡ ਕਰਾਉਣ ਲਈ ਆਪਣੇ ਨੇੜਲੇ ਵਣ ਮੰਡਲ ਅਫ਼ਸਰ ਜਾਂ ਵਣ ਰੇਂਜ ਅਫ਼ਸਰ ਨਾਲ ਰਾਬਤਾ ਕਰ ਸਕਦੇ ਹਨ।

ਉਨਾਂ ਦੱਸਿਆ ਕਿ ਇਸ ਸਬੰਧੀ ਵਣ ਮੰਡਲ, ਰੂਪਨਗਰ, ਐਸ.ਏ.ਐਸ. ਨਗਰ, ਦਸੂਹਾ, ਪਠਾਨਕੋਟ, ਗੜਸ਼ੰਕਰ ਅਤੇ ਹੁਸ਼ਿਆਰਪੁਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸ. ਧਰਮਸੋਤ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਦੀ ਭਲਾਈ ਤੇ ਉਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਕੰਡੀ ਇਲਾਕੇ 'ਚ ਲੰਮੇ ਸਮੇਂ ਤੋਂ ਜੰਗਲੀ ਜਾਨਵਰ ਕਿਸਾਨਾਂ ਦੀਆਂਫਸਲਾਂ ਨੂੰ ਨੁਕਸਾਨ ਪਹੁੰਚਾ ਰਹੇ ਸਨ। ਉਨਾਂ ਕਿਹਾ ਕਿ ਹੁਣ ਇਹ ਮੁਸ਼ਕਿਲ ਦੂਰ ਹੋ ਜਾਵੇਗੀ। ਉਨਾਂ ਕਿਹਾ ਕਿ ਰੂਪਨਗਰ, ਐਸ.ਏ.ਐਸ. ਨਗਰ, ਦਸੂਹਾ, ਪਠਾਨਕੋਟ, ਗੜਸ਼ੰਕਰ ਅਤੇ ਹੁਸ਼ਿਆਰਪੁਰ ਦੇ ਕੰਡੀ ਖੇਤਰ ਦੇ ਕਿਸਾਨ ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement