
ਪੰਜਾਬ ਵਿਚ ਇਕ ਪਾਕਿਸਤਾਨੀ ਕਾਲ ਟਰੇਸ ਕੀਤੀ ਗਈ ਹੈ, ਜਿਸ ਨੂੰ ਦੇਸ਼ ਦੀ ਸੁਰੱਖਿਆ ਨਾਲ ਜੋੜ ਕੇ ਵੇਖਿਆ ਜਾ...
ਫਿਰੋਜ਼ਪੁਰ (ਸਸਸ) : ਪੰਜਾਬ ਵਿਚ ਇਕ ਪਾਕਿਸਤਾਨੀ ਕਾਲ ਟਰੇਸ ਕੀਤੀ ਗਈ ਹੈ, ਜਿਸ ਨੂੰ ਦੇਸ਼ ਦੀ ਸੁਰੱਖਿਆ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਇਸ ਦੇ ਚਲਦੇ ਮਮਦੋਟ ਨੂੰ ਸੀਲ ਕਰ ਦਿਤਾ ਗਿਆ ਹੈ। ਫ਼ੌਜ ਅਤੇ ਪੁਲਿਸ ਹਾਈਅਲਰਟ ਉਤੇ ਹੈ। ਮਮਦੋਟ ਦੇ ਸਰਹੱਦੀ ਪਿੰਡ ਬਸਤੀ ਗੁਲਾਬ ਸਿੰਘ ਵਾਲੀ ਵਿਚ ਇਹ ਕਾਲ ਟਰੇਸ ਹੋਈ ਇਸ ਦੇ ਚਲਦੇ ਪੁਲਿਸ, ਬੀਐਸਐਫ਼, ਐਸਟੀਐਫ਼ ਅਤੇ ਫ਼ੌਜ ਦੇ ਜਵਾਨਾਂ ਨੇ ਸਰਹੱਦੀ ਪਿੰਡ ਗੱਟੀ ਮਸਤਾ, ਬਸਤੀ ਗੁਲਾਬ ਸਿੰਘ ਵਾਲੀ, ਗੱਟੀ ਹਿਆਤ ਅਤੇ ਚੱਕ ਸਰਕਾਰ ਜੰਗਲ ਤੋਂ ਇਲਾਵਾ ਕਈ ਪਿੰਡਾਂ ਵਿਚ ਭਾਲ ਮੁਹਿੰਮ ਚਲਾ ਕੇ ਵੱਖ-ਵੱਖ ਘਰਾਂ ਦੀ ਤਲਾਸ਼ੀ ਲਈ ਹੈ।
Search Campaignਖ਼ੁਫ਼ੀਆ ਸੂਤਰਾਂ ਦਾ ਕਹਿਣਾ ਹੈ ਕਿ ਪਾਕਿ ਮੋਬਾਇਲ ਸਿਮ ਕਾਰਡ ਨਾਲ ਗੱਲਬਾਤ ਕਰਨ ਵਾਲਾ ਬਸਤੀ ਗੁਲਾਬ ਸਿੰਘ ਵਾਲਾ ਦਾ ਹੀ ਰਹਿਣ ਵਾਲਾ ਹੈ, ਜੋ ਕਿਸੇ ਸੰਗਠਨ ਨਾਲ ਜੁੜਿਆ ਹੈ, ਉਸ ਦੀ ਭਾਲ ਵਿਚ ਛੇਵੇਂ ਦਿਨ ਵੀ ਸੁਰੱਖਿਆ ਏਜੰਸੀਆਂ ਨੇ ਸਾਰੇ ਰਸਤਿਆਂ ‘ਤੇ ਨਾਕਾਬੰਦੀ ਕਰ ਕੇ ਮਮਦੋਟ ਨੂੰ ਸੀਲ ਕਰ ਕੇ ਭਾਲ ਮੁਹਿੰਮ ਜਾਰੀ ਰੱਖੀ ਹੋਈ ਹੈ। ਸੁਰੱਖਿਆ ਏਜੰਸੀਆਂ ਅੰਮ੍ਰਿਤਸਰ ਵਿਚ ਨਿਰੰਕਾਰੀ ਭਵਨ ਵਿਚ ਹੋਏ ਗ੍ਰੇਨੇਡ ਹਮਲੇ ਤੋਂ ਬਾਅਦ ਮਮਦੋਟ ਦੇ ਮਾਮਲੇ ਵਿਚ ਕੋਈ ਲਾਪਰਵਾਹੀ ਵਰਤਣਾ ਨਹੀਂ ਚਾਹੁੰਦੀਆਂ ਹਨ।
ਅੰਮ੍ਰਿਤਸਰ ਨਿਰੰਕਾਰੀ ਭਵਨ ਵਿਚ ਜਿਸ ਗ੍ਰੇਨੇਡ ਨਾਲ ਹਮਲਾ ਹੋਇਆ ਸੀ, ਉਹ ਪਾਕਿਸਤਾਨ ਦੀ ਫੈਕਟਰੀ ਵਿਚ ਤਿਆਰ ਹੋਇਆ ਸੀ ਅਤੇ ਪਾਕਿ ਤੋਂ ਹੀ ਆਇਆ ਸੀ। ਖ਼ੁਫ਼ੀਆ ਸੂਤਰਾਂ ਦੇ ਮੁਤਾਬਕ, ਇਥੋਂ ਦਾ ਕੋਈ ਵਿਅਕਤੀ ਕਿਸੇ ਸੰਗਠਨ ਨਾਲ ਜੁੜਿਆ ਹੈ, ਜੋ ਪਾਕਿ ਸਿਮ ਕਾਰਡ ਦਾ ਇਸਤੇਮਾਲ ਕਰਦਾ ਹੈ ਅਤੇ ਸੰਗਠਨ ਲਈ ਕਾਰਜ ਕਰ ਰਿਹਾ ਹੈ। ਅਜਿਹੇ ਵਿਅਕਤੀ ਨੂੰ ਫੜਨਾ ਔਖਾ ਕੰਮ ਹੈ। ਇਸ ਲਈ ਸੁਰੱਖਿਆ ਏਜੰਸੀ ਮਿਲੀ ਇਨਪੁਟ ਉਤੇ ਲਾਪਰਵਾਹੀ ਨਹੀਂ ਵਰਤਣਾ ਚਾਹੁੰਦੀ ਹੈ।
ਸਰਚ ਆਪਰੇਸ਼ਨ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਸੁਰੱਖਿਆ ਏਜੰਸੀਆਂ ਦੀ ਨਿਗ੍ਹਾ ਦੇ ਸਾਹਮਣੇ ਬਸਤੀ ਗੁਲਾਬ ਸਿੰਘ ਵਾਲੀ ਹੀ ਹੈ, ਹਾਲਾਂਕਿ ਹੁਣ ਤੱਕ ਪੁਲਿਸ ਦੇ ਨਾਲ ਸੁਰੱਖਿਆ ਏਜੰਸੀਆਂ ਨੇ ਬਸਤੀ ਗੁਲਾਬ ਸਿੰਘ ਵਾਲੀ, ਗੱਟੀ ਮਸਤਾ, ਗੱਟੀ ਹਿਆਤ ਅਤੇ ਸਰਹੱਦ ਨਾਲ ਲੱਗਦੇ ਜੰਗਲ ਚੱਕ ਸਰਕਾਰ ਤੋਂ ਇਲਾਵਾ ਹੋਰ ਪਿੰਡਾਂ ਵਿਚ ਭਾਲ ਮੁਹਿੰਮ ਚਲਾ ਕੇ ਹਰ ਇਕ ਘਰ ਦੀ ਤਲਾਸ਼ੀ ਲਈ। ਸਰਚ ਆਪਰੇਸ਼ਨ ਤੋਂ ਹੁਣ ਤੱਕ ਕਿਤੋਂ ਕੋਈ ਵੀ ਅਜਿਹੀ ਸ਼ੱਕੀ ਚੀਜ਼ ਜਾਂ ਵਿਅਕਤੀ ਨਹੀਂ ਮਿਲਿਆ ਹੈ, ਜਿਸ ਦੀ ਭਾਲ ਸੁਰੱਖਿਆ ਏਜੰਸੀਆਂ ਨੂੰ ਹੈ,
ਅਜਿਹੇ ਵਿਚ ਜਦੋਂ ਤੱਕ ਸੁਰੱਖਿਆ ਏਜੰਸੀਆਂ ਦਾ ਮਕਸਦ ਹੱਲ ਨਹੀਂ ਹੁੰਦਾ ਤੱਦ ਤੱਕ ਉਹ ਮਮਦੋਟ ਇਲਾਕੇ ਨੂੰ ਛੱਡਣ ਨੂੰ ਤਿਆਰ ਨਹੀਂ ਹਨ। ਮਮਦੋਟ ਅਤੇ ਉਸ ਦੇ ਆਸਪਾਸ ਦੇ ਪਿੰਡ ਬਹੁਤ ਸੰਵੇਦਨਸ਼ੀਲ ਇਲਾਕੇ ਹਨ। ਇਥੇ ਤਸਕਰਾਂ ਤੋਂ ਇਲਾਵਾ ਨਕਸਲੀ ਅਤੇ ਅਤਿਵਾਦੀ ਗਤੀਵਿਧੀਆਂ ਰਹੀਆਂ ਹਨ। ਉੱਧਰ, ਮਮਦੋਟ ਥਾਣੇ ਦੇ ਮੁਖੀ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਮਮਦੋਟ ਵਿਚ ਨਾਕਾਬੰਦੀ ਕਰ ਕੇ ਸ਼ੱਕੀ ਆਦਮੀਆਂ ਉਤੇ ਨਜ਼ਰ ਰੱਖ ਰਹੀ ਹੈ। ਹਰ ਇਕ ਆਉਣ-ਜਾਣ ਵਾਲੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ।