
ਜੰਮੂ ਕਸ਼ਮੀਰ ਵਿਚ ਹੋਏ ਮਜਗੁੰਡ ਇਨਕਾਉਂਟਰ ਆਖ਼ਿਰਕਾਰ ਖਤਮ ਹੋ ਗਿਆ ਹੈ। 18 ਘੰਟੇ ਚੱਲੀ ਇਸ ਮੁੱਠਭੇੜ ਵਿਚ ਤਿੰਨ ਅਤਿਵਾਦੀ ਮਾਰੇ ਗਏ। ਜਿਸ ਵਿਚ...
ਸ਼੍ਰੀਨਗਰ : (ਭਾਸ਼ਾ) ਜੰਮੂ ਕਸ਼ਮੀਰ ਵਿਚ ਹੋਏ ਮਜਗੁੰਡ ਇਨਕਾਉਂਟਰ ਆਖ਼ਿਰਕਾਰ ਖਤਮ ਹੋ ਗਿਆ ਹੈ। 18 ਘੰਟੇ ਚੱਲੀ ਇਸ ਮੁੱਠਭੇੜ ਵਿਚ ਤਿੰਨ ਅਤਿਵਾਦੀ ਮਾਰੇ ਗਏ। ਜਿਸ ਵਿਚ ਪੰਜ ਸੁਰੱਖਿਆਬਲਾਂ ਦੇ ਜਵਾਨ ਵੀ ਜ਼ਖਮੀ ਹੋ ਗਏ। ਨਾਲ ਹੀ ਪੰਜ ਸਥਾਨਕ ਘਰਾਂ ਵਿਚ ਅੱਗ ਲੱਗਣ ਦੀ ਵੀ ਖਬਰ ਹੈ। ਇਕ ਅਧਿਕਾਰੀ ਦੇ ਮੁਤਾਬਕ, ਸ਼ਨਿਚਰਵਾਰ ਨੂੰ ਸੁਰੱਖਿਆਬਲਾਂ ਨੂੰ ਮਜਗੁੰਡ ਦੇ ਘਾਟ ਮਹੱਲਾ ਵਿਚ ਦੋ - ਤਿੰਨ ਅਤਿਵਾਦੀਆਂ ਦੇ ਲੁਕੇ ਹੋਣ ਦੀ ਖਬਰ ਮਿਲੀ ਸੀ।
Encounter
ਜਿਸ ਤੋਂ ਬਾਅਦ ਪੁਲਿਸ ਦੇ ਸਪੈਸ਼ਲ ਆਪਰੇਟਿੰਗ ਗਰੁਪ, 5 ਰਾਸ਼ਟਰੀ ਰਾਈਫਲਸ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਨੇ ਇਲਾਕੇ ਵਿਚ ਸਰਚ ਆਪਰੇਸ਼ਨ ਚਲਾਇਆ। ਇਕ ਘਰ ਵਿਚ ਅਤਿਵਾਦੀ ਲੁਕੇ ਹੋਣ ਦੀ ਖਬਰ ਮਿਲੀ। ਜਿਸ ਤੋਂ ਬਾਅਦ ਸੁਰੱਖਿਆਬਲਾਂ ਉਤੇ ਅਤਿਵਾਦੀਆਂ ਨੇ ਫਾਇਰਿੰਗ ਕਰ ਦਿਤੀ। ਸੁਰੱਖਿਆਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਜਿਸ ਵਿਚ ਤਿੰਨ ਅਤਿਵਾਦੀ ਮਾਰੇ ਗਏ ਅਤੇ ਪੰਜ ਜਵਾਨ ਜ਼ਖ਼ਮੀ ਹੋ ਗਏ।
Encounter
ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਆਈਜੀ ਰਵਿਦੀਪ ਖਾਹਾ ਨੇ ਜਾਣਕਾਰੀ ਦਿੰਦੇ ਹੋਏ ਅਤਿਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਤਿੰਨਾਂ ਹਮਲਾਵਰਾਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਹਨ। ਮੀਡੀਆ ਰਿਪੋਰਟਸ ਦੇ ਮੁਤਾਬਕ, ਢੇਰ ਹੋਏ ਅਤਿਾਦੀਆਂ ਵਿਚ ਇਕ ਨਾਬਾਲਿਗ ਵੀ ਹੈ। ਮੁਦੱਸਰ ਨਾਮ ਦੇ ਅਤਿਵਾਦੀ ਦੀ ਉਮਰ 14 ਸਾਲ ਹੈ।ੱ