
ਪਾਕਿਸਤਾਖ਼ਨ ਸਰਹੱਦ ਦੇ ਨਾਲ ਲੱਗਦੇ ਮਮਦੋਟ ਇਲਾਕੇ ਵਿਚ ਕੁੱਝ ਅਤਿਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਕਾਰਨ ਪੂਰੇ ਇਲਾਕੇ ਵਿਚ...
ਫਿਰੋਜ਼ਪੁਰ (ਸਸਸ) : ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਮਮਦੋਟ ਇਲਾਕੇ ਵਿਚ ਕੁੱਝ ਅਤਿਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਕਾਰਨ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਮਦੋਟ ਕਸਬੇ ਦੇ ਕੋਲ ਕੁੱਝ ਅਤਿਵਾਦੀ ਵੇਖੇ ਗਏ ਹਨ ਅਤੇ ਉਨ੍ਹਾਂ ਦੇ ਉਥੇ ਲੁਕੇ ਹੋਣ ਦਾ ਸ਼ੱਕ ਹੈ। ਪੁਲਿਸ ਅਤੇ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਪੂਰੇ ਖੇਤਰ ਨੂੰ ਘੇਰ ਲਿਆ ਹੈ ਅਤੇ ਭਾਲ ਮੁਹਿੰਮ ਚਲਾ ਰਹੇ ਹਨ। ਦੱਸਿਆ ਜਾਂਦਾ ਹੈ ਕਿ ਇਹ ਅਤਿਵਾਦੀ ਅੰਮ੍ਰਿਤਸਰ ਦੇ ਪਿੰਡ ਵਿਚ ਨਿਰੰਕਾਰੀ ਭਵਨ ਨਾਲ ਜੁੜੇ ਸਨ।
Search Operationਜਾਣਕਾਰੀ ਮੁਤਾਬਕ, ਦੇਰ ਰਾਤ ਪਿੰਡ ਦੇ ਲੋਕਾਂ ਨੇ ਕੁੱਝ ਸ਼ੱਕੀ ਵਿਅਕਤੀਆਂ ਨੂੰ ਵੇਖਿਆ, ਜਿੰਨ੍ਹਾਂ ਦੇ ਕੋਲ ਹਥਿਆਰ ਵੀ ਸਨ। ਇਸ ਉਤੇ ਇਲਾਕੇ ਵਿਚ ਹਫ਼ੜਾ ਦਫ਼ੜੀ ਮੱਚ ਗਈ। ਲੋਕਾਂ ਨੇ ਰਾਤ ਨੂੰ ਹੀ ਪੁਲਿਸ ਨੂੰ ਸੂਚਨਾ ਦਿਤੀ। ਇਹ ਸ਼ੱਕੀ ਲੋਕ ਮਮਦੋਟ ਕਸਬੇ ਦੇ ਕੋਲ ਪਿੰਡ ਬਸਤੀ ਗੁਲਾਬ ਸਿੰਘ ਵਾਲੀ ਦੇ ਕੋਲ ਨਜ਼ਰ ਆਏ। ਸ਼ੱਕੀ ਲੋਕਾਂ ਦੇ ਪਿੰਡ ਵਿਚ ਹੀ ਲੁਕੇ ਹੋਣ ਦੀ ਸੂਚਨਾ ਸੀ। ਇਸ ਤੋਂ ਬਾਅਦ ਰਾਤ ਨੂੰ ਹੀ ਪੁਲਿਸ ਨੇ ਪਿੰਡ ਨੂੰ ਅਪਣੇ ਘੇਰੇ ਵਿਚ ਲੈ ਲਿਆ ਅਤੇ ਸਾਰੇ ਰਸਤਿਆਂ ਨੂੰ ਸੀਲ ਕਰ ਦਿਤਾ।
ਇਸ ਤੋਂ ਬਾਅਦ ਪੁਲਿਸ ਨੇ ਬੁੱਧਵਾਰ ਸਵੇਰੇ ਨੌਂ ਵਜੇ ਤੋਂ ਪਿੰਡ ਅਤੇ ਆਸਪਾਸ ਦੇ ਇਲਾਕੇ ਵਿਚ ਸਰਚ ਆਪਰੇਸ਼ਨ ਜਾਰੀ ਕਰ ਦਿਤਾ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਸੀਨੀਅਰ ਪੁਲਿਸ ਅਧਿਕਾਰੀ ਵੀ ਉਥੇ ਪਹੁੰਚ ਗਏ। ਬਾਹਰ ਤੋਂ ਕਿਸੇ ਨੂੰ ਪਿੰਡ ਵਿਚ ਆਉਣ ਨਹੀਂ ਦਿਤਾ ਜਾ ਰਿਹਾ ਹੈ ਅਤੇ ਨਾ ਹੀ ਪਿੰਡ ਤੋਂ ਕਿਸੇ ਨੂੰ ਬਾਹਰ ਜਾਣ ਦਿਤਾ ਜਾ ਰਿਹਾ ਹੈ। ਪਿੰਡ ਵਿਚ ਪੁਲਿਸ ਨੇ ਘਰਾਂ ਦੀਆਂ ਛੱਤਾਂ ਉਤੇ ਵੀ ਮੋਰਚਾ ਸੰਭਾਲ ਰੱਖਿਆ ਹੈ। ਸੁਰੱਖਿਆ ਬਲਾਂ ਨੇ ਵੀ ਪੂਰੇ ਪਿੰਡ ਨੂੰ ਘੇਰ ਲਿਆ ਹੈ।
Police investigatationਸਰਚ ਆਪਰੇਸ਼ਨ ਵਿਚ 350 ਦੇ ਕਰੀਬ ਜਵਾਨ ਭਾਗ ਲੈ ਰਹੇ ਹਨ। ਇਸ ਵਿਚ ਪੁਲਿਸ, ਐਸਟੀਐਫ ਅਤੇ ਬੀਐਸਐਫ ਦੇ ਜਵਾਨ ਸ਼ਾਮਿਲ ਹਨ। ਦੱਸ ਦਈਏ ਕਿ ਅੰਮ੍ਰਿਤਸਰ ਵਿਚ ਸਤਸੰਗ ਦੇ ਦੌਰਾਨ ਨਿਰੰਕਾਰੀ ਭਵਨ ਉਤੇ ਹਮਲੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੀਬ 18 ਲੋਕ ਜ਼ਖ਼ਮੀ ਹੋ ਗਏ ਸਨ। ਇਸ ਮਾਮਲੇ ਵਿਚ ਦੋਵਾਂ ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਜਾਣਕਾਰੀ ਦੇ ਮੁਤਾਬਕ ਪੁਲਿਸ ਨੂੰ ਅਤਿਵਾਦੀਆਂ ਦੇ ਪਿੰਡ ਵਿਚ ਲੁਕੇ ਹੋਣ ਦੀ ਸੂਚਨਾ ਮਿਲੀ ਤਾਂ ਤੁਰਤ ਪੂਰੇ ਖੇਤਰ ਦੀ ਨਾਕਾਬੰਦੀ ਕਰ ਦਿਤੀ।
ਪਿੰਡ ਅਤੇ ਆਸਪਾਸ ਦੇ ਖੇਤਰ ਵਿਚ ਪੂਰੀ ਰਾਤ ਇੰਟੈਲੀਜੈਂਸ ਨੇ ਜਾਂਚ ਕੀਤੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਸੂਚਿਤ ਕੀਤਾ ਗਿਆ। ਸਵੇਰ ਹੁੰਦੇ ਹੀ ਪੁਲਿਸ ਅਤੇ ਫੌਜ ਦੇ ਜਵਾਨਾਂ ਨੇ ਸਰਚ ਆਪਰੇਸ਼ਨ ਸ਼ੁਰੂ ਕਰ ਦਿਤਾ ਅਤੇ ਹੁਣ ਵੀ ਇਹ ਜਾਰੀ ਹੈ। ਆਈਜੀ ਐਮਐਸ ਛੀਨਾ ਸਮੇਤ ਸੀਨੀਅਰ ਅਧਿਕਾਰੀ ਸਰਚ ਆਪਰੇਸ਼ਨ ਉਤੇ ਨਜ਼ਰ ਰੱਖ ਰਹੇ ਹਨ। ਪੁਲਿਸ ਅਤੇ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਕ੍ਰਿਸ਼ੀ ਖੇਤਰਾਂ ਨੂੰ ਵੀ ਘੇਰੇ ਵਿਚ ਲੈ ਲਿਆ ਹੈ। ਖੇਤਾਂ ਵਿਚ ਵੀ ਭਾਲ ਮੁਹਿੰਮ ਚਲਾਈ ਜਾ ਰਹੀ ਹੈ। ਪੂਰਾ ਖੇਤਰ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਿਆ ਹੈ। ਆਖ਼ਰੀ ਸਮਾਚਾਰ ਮਿਲਣ ਤੱਕ ਸਰਚ ਆਪਰੇਸ਼ਨ ਜਾਰੀ ਸੀ।