
ਜ਼ਿਲ੍ਹੇ ਦੇ ਪਿੰਡ ਆਂਸਲ ਵਿਚ ਇਕ ਕਿਸਾਨ ਨੇ ਪਤਨੀ ਅਤੇ ਦੋ ਬੱਚਿਆਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿਤਾ। ਘਟਨਾ ਵੀਰਵਾਰ ਰਾਤ...
ਫਿਰੋਜ਼ਪੁਰ : ਜ਼ਿਲ੍ਹੇ ਦੇ ਪਿੰਡ ਆਂਸਲ ਵਿਚ ਇਕ ਕਿਸਾਨ ਨੇ ਪਤਨੀ ਅਤੇ ਦੋ ਬੱਚਿਆਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿਤਾ। ਘਟਨਾ ਵੀਰਵਾਰ ਰਾਤ ਹੀ ਹੈ। ਲੋਕਾਂ ਨੂੰ ਘਟਨਾ ਦਾ ਪਤਾ ਸ਼ੁੱਕਰਵਾਰ ਸਵੇਰੇ ਲੱਗਿਆ। ਘਟਨਾ ਤੋਂ ਬਾਅਦ ਕਿਸਾਨ ਘਰ ਤੋਂ ਫ਼ਰਾਰ ਹੈ। ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਮੌਕੇ ਉਤੇ ਪਹੁੰਚ ਚੁੱਕੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਕਿਸਾਨ ਪਰਮਜੀਤ ਸਿੰਘ ਨੇ ਅਪਣੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਤੋਂ ਬਾਅਦ 9 ਸਾਲ ਦੇ ਬੇਟੇ ਅਤੇ 11 ਸਾਲ ਦਾ ਧੀ ਨੂੰ ਮੌਤ ਦੇ ਘਾਟ ਉਤਾਰ ਦਿਤਾ। ਕਤਲ ਤੋਂ ਬਾਅਦ ਕਿਸਾਨ ਮੌਕੇ ਤੋਂ ਫ਼ਰਾਰ ਹੋ ਗਿਆ। ਦੋਸ਼ੀ ਕਿਸਾਨ ਨਸ਼ੇ ਦਾ ਆਦੀ ਦੱਸਿਆ ਜਾ ਰਿਹਾ ਹੈ। ਕਿਸਾਨ ਨੇ ਅਜਿਹਾ ਕਦਮ ਕਿਉਂ ਚੁੱਕਿਆ ਅਜੇ ਇਸ ਬਾਰੇ ਵਿਚ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਆਸਪਾਸ ਦੇ ਲੋਕਾਂ ਤੋਂ ਵੀ ਪੁੱਛਗਿਛ ਕਰ ਰਹੀ ਹੈ।