
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ...
ਚੰਡੀਗੜ੍ਹ: ਭਾਰਤ ਵਿਚ ਹਰ ਸਾਲ ਸੜਕ ਹਾਦਸਿਆਂ ਦੌਰਾਨ 1.50 ਲੱਖ ਤੋਂ ਵਧ ਲੋਕ ਅਪਣੀਆਂ ਜਾਨਾਂ ਗੁਆ ਦਿੰਦੇ ਹਨ ਅਤੇ ਕਈ ਹੋਰ ਗੰਭੀਰ ਸੱਟਾਂ ਦਾ ਸ਼ਿਕਾਰ ਹੁੰਦੇ ਹਨ। ਇਸ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਦੇ ਸੜਕੀ ਆਵਾਜਾਈ ਤੇ ਹਾਈਵੇਅਜ਼ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ 11 ਤੋਂ 17 ਜਨਵਰੀ 2020 ਤਕ ਸੜਕ ਸੁਰੱਖਿਆ ਹਫ਼ਤਾ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
Photo
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸੜਕ ਸੁਰੱਖਿਆ ਹਫ਼ਤਾ ਮਨਾਉਣ ਅਤੇ ਇਸ ਹਫ਼ਤੇ ਦੌਰਾਨ ਸਾਰੀਆਂ ਸਬੰਧਤ ਏਜੰਸੀਆਂ ਜਿਵੇਂ ਪੁਲਿਸ, ਸਿਹਤ, ਸੂਚਨਾ ਅਤੇ ਪ੍ਰਚਾਰ, ਸਿੱਖਿਆ, ਪੀ.ਡਬਲਯੂ.ਡੀ. ਬੀ ਐਂਡ ਆਰ ਅਤੇ ਐਨ.ਜੀ.ਓਜ਼ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।
Photo
ਉਨ੍ਹਾਂ ਕਿਹਾ ਕਿ ਇਸ ਹਫ਼ਤੇ ਦੌਰਾਨ ਜ਼ਿਲ੍ਹਾ ਪੱਧਰ 'ਤੇ ਵੱਖ-ਵੱਖ ਈਵੈਂਟ ਤੇ ਸਮਾਰੋਹ ਕਰਵਾਏ ਜਾਣਗੇ ਜਿਹਨਾਂ ਵਿੱਚ ਰੋਡ ਸ਼ੋਅਜ਼, ਵਿਦਿਆਰਥੀਆਂ ਵੱਲੋਂ ਮਾਰਚ, ਪੇਂਟਿੰਗ ਮੁਕਾਬਲੇ, ਡਰਾਈਵਰਾਂ ਦੀਆਂ ਅੱਖਾਂ ਦਾ ਚੈਕਅੱਪ, ਐਨ.ਜੀ.ਓਜ਼ ਰਾਹੀਂ ਸੈਮੀਨਾਰ ਅਤੇ ਐਫ.ਐਮ. ਰੇਡੀਓਜ਼ ਰਾਹੀਂ ਛੋਟੇ ਸੰਦੇਸ਼ ਆਦਿ ਸ਼ਾਮਲ ਹਨ। ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦਸਿਆ ਕਿ ਸੜਕ ਹਾਦਸਿਆਂ ਤੋਂ ਪ੍ਰਭਾਵਿਤ ਲੋਕਾਂ ਦੇ ਪਰਵਾਰਾਂ ਲਈ ਭਾਰੀ ਆਰਥਿਕ ਤੰਗੀ ਅਤੇ ਭਾਵਨਾਤਮਕ ਸਦਮੇ ਦਾ ਕਾਰਨ ਬਣਦੀ ਹੈ।
Photo
ਉਨ੍ਹਾਂ ਦੱਸਿਆ ਕਿ ਸੜਕ ਸੁਰੱਖਿਆ ਹਫ਼ਤਾ ਹਰ ਸਾਲ ਭਾਰਤ ਦੇ ਸਾਰੇ ਸੂਬਿਆਂ ਵਿਚ ਮਨਾਇਆ ਜਾਂਦਾ ਹੈ ਤਾਂ ਜੋ ਸਾਰੇ ਭਾਈਵਾਲਾਂ ਨੂੰ ਸੜਕਾਂ ਦੀ ਸੁਰੱਖਿਅਤ ਆਵਾਜਾਈ ਪ੍ਰਤੀ ਜਾਣੂ ਕਰਵਾਇਆ ਜਾ ਸਕੇ। ਪੰਜਾਬ ਪੁਲਿਸ ਦੀ ਰਿਪੋਰਟ ਆਈ ਹੈ 2018 ਬਾਰੇ, ਜੋ ਕਹਿੰਦੀ ਹੈ ਕਿ ਪਿਛਲੇ ਸਾਲ 4725 ਲੋਕ ਸੜਕ ਹਾਦਸੇ 'ਚ ਮਾਰੇ ਗਏ। ਰਿਪੋਰਟ ਮੁਤਾਬਕ ਸੜਕ ਹਾਦਸਿਆਂ ਨਾਲ ਸਮਾਜ ਨੂੰ ਹੋਏ ਨੁਕਸਾਨ ਨੂੰ 4757 ਕਰੋੜ ਰੁਪਏ ਬਰਾਬਰ ਮੰਨਿਆ ਜਾ ਸਕਦਾ ਹੈ।
Photo
ਇੰਨੇ ਪੈਸਿਆਂ 'ਚ 35,000 ਨਾਲੋਂ ਜ਼ਿਆਦਾ ਬੱਚਿਆਂ ਦੀ ਗ੍ਰੇਜੁਏਸ਼ਨ ਤੱਕ ਦੀ ਪੜ੍ਹਾਈ ਹੋ ਸਕਦੀ ਹੈ, ਇਹ ਪੰਜਾਬ ਦੇ ਪੂਰੇ ਸਾਲ ਦੇ ਸਿਹਤ ਸੇਵਾ ਬਜਟ ਨਾਲੋਂ ਵੱਧ ਹੈ, ਟਰਾਂਸਪੋਰਟ ਦੇ ਬਜਟ ਨਾਲੋਂ ਤਿੰਨ ਗੁਣਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।