
ਰਾਹੁਲ ਗਾਂਧੀ ਨੇ 'ਭਾਰਤ ਜੋੜੋ ਯਾਤਰਾ' ਦੇ ਪੰਜਾਬ ਪੜਾਅ ਦੀ ਸ਼ੁਰੂਆਤ ਤੋਂ ਪਹਿਲਾਂ ਸਰਹਿੰਦ 'ਚ ਲੋਕਾਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ।
ਫ਼ਤਹਿਗੜ੍ਹ ਸਾਹਿਬ: ਭਾਰਤੀ ਜਨਤਾ ਪਾਰਟੀ 'ਤੇ ਦੇਸ਼ ਵਿਚ ਡਰ ਅਤੇ ਨਫ਼ਰਤ ਫੈਲਾਉਣ ਦਾ ਇਲਜ਼ਾਮ ਲਗਾਉਂਦੇ ਹੋਏ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਭਾਈਚਾਰੇ, ਏਕਤਾ ਅਤੇ ਸਤਿਕਾਰ ਦੀ ਭਾਵਨਾ ਵਿਚ ਯਕੀਨ ਰੱਖਦਾ ਹੈ ਅਤੇ ਇਹੀ ਕਾਰਨ ਹੈ ਕਿ 'ਭਾਰਤ ਜੋੜੋ ਯਾਤਰਾ' ਸਫਲ ਹੋ ਰਹੀ ਹੈ। ਰਾਹੁਲ ਗਾਂਧੀ ਨੇ 'ਭਾਰਤ ਜੋੜੋ ਯਾਤਰਾ' ਦੇ ਪੰਜਾਬ ਪੜਾਅ ਦੀ ਸ਼ੁਰੂਆਤ ਤੋਂ ਪਹਿਲਾਂ ਸਰਹਿੰਦ 'ਚ ਲੋਕਾਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ।
ਇਹ ਵੀ ਪੜ੍ਹੋ: ਹੜਤਾਲ 'ਤੇ ਗਏ PCS ਅਫ਼ਸਰਾਂ ਨੂੰ CM ਭਗਵੰਤ ਮਾਨ ਵਲੋਂ ਸਖ਼ਤ ਨਿਰਦੇਸ਼
ਰਾਹੁਲ ਨੇ ਕਿਹਾ, ''ਦੇਸ਼ 'ਚ ਨਫਰਤ ਦਾ ਮਾਹੌਲ ਬਣਾਇਆ ਗਿਆ ਹੈ। ਭਾਜਪਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਲੋਕ ਦੇਸ਼ ਨੂੰ ਵੰਡ ਰਹੇ ਹਨ। ਇਹ ਲੋਕ ਇਕ ਧਰਮ ਨੂੰ ਦੂਜੇ ਧਰਮ ਵਿਰੁੱਧ, ਇਕ ਜਾਤੀ ਨੂੰ ਦੂਜੀ ਜਾਤੀ ਦੇ ਵਿਰੁੱਧ, ਇਕ ਭਾਸ਼ਾ ਨੂੰ ਦੂਜੀ ਭਾਸ਼ਾ ਦੇ ਵਿਰੁੱਧ ਖੜ੍ਹਾ ਕਰਨ ਦਾ ਕੰਮ ਕਰ ਰਹੇ ਹਨ। ਉਹਨਾਂ ਨੇ ਦੇਸ਼ ਦਾ ਮਾਹੌਲ ਖਰਾਬ ਕਰ ਦਿੱਤਾ ਹੈ। ਇਸ ਲਈ ਅਸੀਂ ਸੋਚਿਆ ਕਿ ਦੇਸ਼ ਨੂੰ ਇਕ ਹੋਰ ਰਸਤਾ ਦਿਖਾਉਣ ਦੀ ਜ਼ਰੂਰਤ ਹੈ, ਜੋ ਪਿਆਰ, ਏਕਤਾ ਅਤੇ ਭਾਈਚਾਰੇ ਦਾ ਹੋਵੇ, ਇਸ ਲਈ ਅਸੀਂ ਇਹ ਯਾਤਰਾ ਸ਼ੁਰੂ ਕੀਤੀ ਹੈ”।
ਇਹ ਵੀ ਪੜ੍ਹੋ: ਅੰਬਾਲਾ- ਬਲਾਤਕਾਰੀ ‘ਜਲੇਬੀ ਬਾਬਾ’ ਨੂੰ ਅਦਾਲਤ ਨੇ ਸੁਣਾਈ 14 ਸਾਲ ਦੀ ਕੈਦ
Rahul Gandhi pays obeisance at Gurudwara Fatehgarh Sahib
ਕਾਂਗਰਸ ਆਗੂ ਨੇ ਕਿਹਾ ਕਿ 'ਭਾਰਤ ਜੋੜੋ ਯਾਤਰਾ' ਨੂੰ ਬਹੁਤ ਜ਼ਿਆਦਾ ਜਨਤਕ ਸਮਰਥਨ ਅਤੇ ਹੁੰਗਾਰਾ ਮਿਲਿਆ ਹੈ ਅਤੇ ਇਹ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਜਾਣ ਦੇ ਨਾਲ ਹੋਰ ਵਧਿਆ ਹੀ ਹੈ। ਰਾਹੁਲ ਨੇ ਕਿਹਾ, “ਇਸ ਦਾ ਇਕ ਕਾਰਨ ਹੈ- ਭਾਜਪਾ ਦੇ ਲੋਕਾਂ ਦੁਆਰਾ ਜੋ ਨਫ਼ਰਤ, ਡਰ ਅਤੇ ਹਿੰਸਾ ਫੈਲਾਈ ਜਾ ਰਹੀ ਹੈ, ਇਹ ਨਾ ਤਾਂ ਦੇਸ਼ ਦਾ ਰਿਵਾਜ ਹੈ ਅਤੇ ਨਾ ਹੀ ਇਹ ਸਾਡਾ ਇਤਿਹਾਸ ਰਿਹਾ ਹੈ। ਇਹ ਦੇਸ਼ ਭਾਈਚਾਰਾ, ਏਕਤਾ ਅਤੇ ਇਕ ਦੂਜੇ ਪ੍ਰਤੀ ਸਤਿਕਾਰ ਦੀ ਭਾਵਨਾ ਵਿਚ ਵਿਸ਼ਵਾਸ ਰੱਖਣ ਵਾਲਾ ਦੇਸ਼ ਹੈ। ਇਸੇ ਲਈ ਇਹ ਯਾਤਰਾ ਸਫਲ ਹੋ ਰਹੀ ਹੈ”।
ਇਹ ਵੀ ਪੜ੍ਹੋ: ਲੁਧਿਆਣਾ ਦੀ ਡੱਲਾ ਨਹਿਰ 'ਚ ਡਿੱਗੀ ਕਾਰ, ਰੌਲਾ ਸੁਣ ਕੇ ਲੋਕਾਂ ਨੇ 4 ਨੌਜਵਾਨਾਂ ਦੀ ਬਚਾਈ ਜਾਨ
ਰਾਹੁਲ ਗਾਂਧੀ ਨੇ ਕਿਹਾ ਕਿ ਇਸ ਦੌਰੇ ਦੌਰਾਨ ਉਹਨਾਂ ਨੇ ਕਿਸਾਨਾਂ, ਛੋਟੇ ਦੁਕਾਨਦਾਰਾਂ, ਮਜ਼ਦੂਰਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਨਾਲ ਗੱਲਬਾਤ ਕਰਕੇ ਬਹੁਤ ਕੁਝ ਸਿੱਖਿਆ। 'ਭਾਰਤ ਜੋੜੋ ਯਾਤਰਾ' ਦੇ ਇਸ ਪੜਾਅ 'ਚ ਰਾਹੁਲ ਗਾਂਧੀ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਹਰਿਆਣਾ ਕਾਂਗਰਸ ਦੇ ਪ੍ਰਧਾਨ ਭੁਪਿੰਦਰ ਸਿੰਘ ਹੁੱਡਾ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਈ ਹੋਰ ਆਗੂ ਸ਼ਾਮਲ ਹੋਏ। ਇਸ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪੰਜਾਬ 'ਚ 'ਭਾਰਤ ਜੋੜੋ ਯਾਤਰਾ' ਸ਼ੁਰੂ ਕਰਨ ਤੋਂ ਪਹਿਲਾਂ ਸਵੇਰੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ।
Rahul Gandhi pays obeisance at Gurudwara Fatehgarh Sahib
ਇਹ ਵੀ ਪੜ੍ਹੋ: 2022 ’ਚ ਦਿੱਲੀ ਰਿਹਾ ਭਾਰਤ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ
ਇਸ ਦੌਰਾਨ ਰਾਹੁਲ ਗਾਂਧੀ ਪੱਗ ਅਤੇ ਅੱਧੀ ਬਾਹਾਂ ਵਾਲੀ ਟੀ-ਸ਼ਰਟ ਪਹਿਨੇ ਨਜ਼ਰ ਆਏ। ਭਾਰਤ ਜੋੜੋ ਯਾਤਰਾ ਦੇ ਪੰਜਾਬ ਪੜਾਅ ਦੇ ਪ੍ਰੋਗਰਾਮ ਅਨੁਸਾਰ ਇਹ ਯਾਤਰਾ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਤੋਂ ਸ਼ੁਰੂ ਹੋ ਕੇ ਮੰਡੀ ਗੋਬਿੰਦਗੜ੍ਹ, ਖੰਨਾ, ਸਾਹਨੇਵਾਲ, ਲੁਧਿਆਣਾ, ਗੁਰਾਇਆ, ਫਗਵਾੜਾ, ਜਲੰਧਰ, ਦਸੂਹਾ ਅਤੇ ਮੁਕੇਰੀਆਂ ਤੋਂ ਹੁੰਦੀ ਹੋਈ ਅੱਗੇ ਚੱਲੇਗੀ। ਯਾਤਰਾ ਦੇ ਜੰਮੂ-ਕਸ਼ਮੀਰ 'ਚ ਪ੍ਰਵੇਸ਼ ਕਰਨ ਤੋਂ ਪਹਿਲਾਂ 19 ਜਨਵਰੀ ਨੂੰ ਪਠਾਨਕੋਟ 'ਚ ਪਾਰਟੀ ਦੀ ਰੈਲੀ ਹੋਵੇਗੀ।
आज @RahulGandhi जी ने फतेहगढ़ साहिब में हजरत सैफुद्दीन फारूकी, रोजा शरीफ पहुंचकर देश में अमन, चैन, भाईचारे की दुआ मांगी।#BharatJodoYatra pic.twitter.com/HdJJ8tz9qG
ਰਾਹੁਲ ਗਾਂਧੀ ਸਵੇਰੇ-ਸ਼ਾਮ ਤਿੰਨ-ਤਿੰਨ ਘੰਟੇ ਪੈਦਲ ਚੱਲ ਕੇ 25 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ। ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ 7 ਸਤੰਬਰ ਨੂੰ ਸ਼ੁਰੂ ਹੋਈ ਇਹ ਯਾਤਰਾ 30 ਜਨਵਰੀ ਨੂੰ ਸ਼੍ਰੀਨਗਰ ਪਹੁੰਚ ਕੇ ਸਮਾਪਤ ਹੋਵੇਗੀ, ਜਿੱਥੇ ਗਾਂਧੀ ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ 'ਚ ਰਾਸ਼ਟਰੀ ਝੰਡਾ ਲਹਿਰਾਉਣਗੇ। ਇਹ ਪੈਦਲ ਯਾਤਰਾ ਹੁਣ ਤੱਕ ਤਾਮਿਲਨਾਡੂ, ਕੇਰਲ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਤੋਂ ਹੋ ਕੇ ਲੰਘ ਚੁੱਕੀ ਹੈ।