
Faridkot News: ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ
A girl committed suicide by jumping into the canal in Faridkot News in punjabi: ਫਰੀਦਕੋਟ ਸ਼ਹਿਰ 'ਚੋਂ ਲੰਘਦੀ ਜੌੜੀ ਨਹਿਰ 'ਚ 28 ਸਾਲਾ ਲੜਕੀ ਨੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਫਿੱਡੇਕਲਾਂ ਨੇੜੇ ਨਹਿਰ ਵਿਚੋਂ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕਾ ਦੀ ਪਛਾਣ ਫਰੀਦਕੋਟ ਸ਼ਹਿਰ ਦੇ ਮਾਈਖਾਨਾ ਮੁਹੱਲੇ ਦੀ ਰਹਿਣ ਵਾਲੀ ਨੇਹਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ: Punjab News: CM ਮਾਨ ਨੇ ਸ਼ਹੀਦ ਜਸਪਾਲ ਸਿੰਘ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਸੌਂਪਿਆ ਚੈੱਕ
ਥਾਣਾ ਸਦਰ ਫਰੀਦਕੋਟ ਦੇ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਕੱਪੜੇ ਤਲਵੰਡੀ ਭਾਈ ਰੋਡ ਤੋਂ ਲੰਘਦੀ ਨਹਿਰ ਨੇੜਿਓਂ ਮਿਲੇ ਹਨ, ਮ੍ਰਿਤਕ ਕੁਆਰੀ ਸੀ, ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਮ੍ਰਿਤਕ ਨੇ ਖ਼ੁਦਕੁਸ਼ੀ ਕਿਉਂ ਕੀਤੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ, ਸਵੇਰੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅੰਤਿਮ ਸਸਕਾਰ ਲਈ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿਤੀ ਜਾਵੇਗੀ।
ਇਹ ਵੀ ਪੜ੍ਹੋ: India Canada News: ਭਾਰਤ ਤੇ ਕੈਨੇਡਾ ਦੇ ਲੰਮੇ ਸਮੇਂ ਦੇ ਰਣਨੀਤਕ ਹਿਤ ਜੁੜੇ ਹੋਏ ਹਨ : ਹਾਈ ਕਮਿਸ਼ਨਰ