20 most polluted cities: ਦੇਸ਼ ਦੇ 20 ਸੱਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ’ਚ ਪੰਜਾਬ ਦੇ 3 ਸ਼ਹਿਰ ਸ਼ਾਮਲ
Published : Jan 11, 2024, 11:54 am IST
Updated : Jan 11, 2024, 11:54 am IST
SHARE ARTICLE
Punjab’s three cities figure among 20 most polluted cities across the nation in air quality in 2023
Punjab’s three cities figure among 20 most polluted cities across the nation in air quality in 2023

ਮੰਡੀ ਗੋਬਿੰਦਗੜ੍ਹ 10ਵੇਂ, ਲੁਧਿਆਣਾ 14ਵੇਂ ਅਤੇ ਅੰਮ੍ਰਿਤਸਰ 16ਵੇਂ ਸਥਾਨ ’ਤੇ ਰਹੇ, 17ਵੇਂ ਸਥਾਨ 'ਤੇ ਰਿਹਾ ਚੰਡੀਗੜ੍ਹ

20 most polluted cities: ਸਾਲ 2023 ਵਿਚ ਦੇਸ਼ ਦੇ ਸੱਭ ਤੋਂ ਵੱਧ ਪ੍ਰਦੂਸ਼ਿਤ 20 ਸ਼ਹਿਰਾਂ ਵਿਚ ਪੰਜਾਬ ਦੇ ਤਿੰਨ ਸ਼ਹਿਰ ਸ਼ਾਮਲ ਹਨ। ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ 10ਵੇਂ, ਲੁਧਿਆਣਾ 14ਵੇਂ ਅਤੇ ਅੰਮ੍ਰਿਤਸਰ 16ਵੇਂ ਸਥਾਨ ’ਤੇ ਰਿਹਾ ਜਦਕਿ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ 17ਵੇਂ ਸਥਾਨ 'ਤੇ ਰਹੀ।  

ਮੇਘਾਲਿਆ ਦਾ ਬਰਨੀਹਾਟ 2023 ’ਚ ਭਾਰਤ ਦੇ ਸੱਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ’ਚ ਸੱਭ ਤੋਂ ਉੱਪਰ ਹੈ। ਇਸ ਤੋਂ ਬਾਅਦ ਬਿਹਾਰ ਦਾ ਬੇਗੂਸਰਾਏ ਅਤੇ ਉੱਤਰ ਪ੍ਰਦੇਸ਼ ਦਾ ਗ੍ਰੇਟਰ ਨੋਇਡਾ ਦਾ ਨੰਬਰ ਹੈ। ਸੈਂਟਰ ਫਾਰ ਰੀਸਰਚ ਆਨ ਐਨਰਜੀ ਐਂਡ ਕਲੀਨ ਏਅਰ (ਸੀ.ਆਰ.ਈ.ਏ.) ਨੇ ਅਪਣੀ ਰੀਪੋਰਟ ’ਚ ਕਿਹਾ ਕਿ ਸਰਦੀਆਂ ’ਚ ਉੱਚ ਹਵਾ ਪ੍ਰਦੂਸ਼ਣ ਲਈ ਜਾਣੀ ਜਾਂਦੀ ਦਿੱਲੀ ਸੱਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ’ਚ ਅੱਠਵੇਂ ਸਥਾਨ ’ਤੇ ਹੈ।

ਸੀ.ਆਰ.ਈ.ਏ. ਦਖਣੀ ਏਸ਼ੀਆ ਦੇ ਵਿਸ਼ਲੇਸ਼ਕ ਸੁਨੀਲ ਦਹੀਆ ਨੇ ਕਿਹਾ ਕਿ 2023 ’ਚ 227 ਸ਼ਹਿਰਾਂ ਦੇ ਹਵਾ ਪ੍ਰਦੂਸ਼ਣ ਦੇ ਅੰਕੜਿਆਂ ਦਾ ਅਧਿਐਨ ਕੀਤਾ ਗਿਆ, ਜਿਨ੍ਹਾਂ ’ਚੋਂ 85 ਸ਼ਹਿਰ ਕੌਮੀ ਸਵੱਛ ਹਵਾ ਪ੍ਰੋਗਰਾਮ (ਐੱਨ.ਸੀ.ਏ.ਪੀ.) ਦੇ ਅਧੀਨ ਆਉਂਦੇ ਹਨ। ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਐਨ.ਸੀ.ਏ.ਪੀ. ਦੇ 85 ਸ਼ਹਿਰਾਂ ’ਚੋਂ 78 ’ਚ ਪੀ.ਐਮ. 10 ਦਾ ਪੱਧਰ ਕੌਮੀ ਹਵਾ ਕੁਆਲਿਟੀ ਮਿਆਰ (60 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ) ਤੋਂ ਵੱਧ ਹੈ।

2019 ’ਚ ਸ਼ੁਰੂ ਕੀਤੇ ਗਏ ਕੌਮੀ ਸਵੱਛ ਹਵਾ ਪ੍ਰੋਗਰਾਮ ਦਾ ਉਦੇਸ਼ 2024 ਤਕ 131 ਸ਼ਹਿਰਾਂ ’ਚ ਪੀ.ਐਮ. 2.5 ਅਤੇ ਪੀ.ਐਮ. 10 ਪ੍ਰਦੂਸ਼ਕਾਂ ਨੂੰ 20-30 ਫ਼ੀ ਸਦੀ ਤਕ ਘਟਾਉਣਾ ਹੈ ਜੋ 2011 ਤੋਂ 2015 ਤਕ ਨਿਰਧਾਰਤ ਹਵਾ ਗੁਣਵੱਤਾ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ। ਜਾਰੀ ਵਿਸ਼ਲੇਸ਼ਣ ਅਨੁਸਾਰ ਮੰਡੀ ਗੋਬਿੰਦਗੜ੍ਹ ਵਿਚ ਪੀਐਮ 2.5 ਦਾ ਪੱਧਰ 2019, 2020, 2021, 2022 ਅਤੇ 2023 ਵਿਚ ਕ੍ਰਮਵਾਰ 62.3, 63.1, 62.9, 72.1, 67.9 ਦਰਜ ਕੀਤਾ ਗਿਆ ਅਤੇ 2022 ਤੋਂ 2023 ਤਕ 5.80%  ਦੀ ਕਮੀ ਦਰਜ ਕੀਤੀ ਗਈ, ਜਦਕਿ 2019 ਤੋਂ 2023 ਤਕ ਇਸ ਵਿਚ 9% ਦਾ ਸੁਧਾਰ ਹੋਇਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਲੁਧਿਆਣਾ ਵਿਚ ਇਹ 53.2, 45.1, 54.2, 61.9 ਅਤੇ 60.9 ਦਰਜ ਕੀਤਾ ਗਿਆ ਅਤੇ 2022 ਦੇ ਮੁਕਾਬਲੇ 2023 ਵਿਚ ਏਕਿਯੂਆਈ ਵਿਚ 1.6% ਦਾ ਸੁਧਾਰ ਵੇਖਿਆ ਗਿਆ, ਜਦਕਿ 2019 ਤੋਂ 2023 ਤਕ ਇਸ ਵਿਚ 14.5%  ਦੀ ਕਮੀ ਆਈ। ਅੰਮ੍ਰਿਤਸਰ ਵਿਚ ਇਹ 50.1, 46.7, 50.8, 52.8 ਅਤੇ 59.3 ਦਰਜ ਕੀਤਾ ਗਿਆ ਅਤੇ ਹਵਾ ਦੀ ਗੁਣਵੱਤਾ 2022 ਤੋਂ 2023 ਤਕ 12.3% ਅਤੇ 2019 ਤੋਂ 2023 ਤਕ 18.4%  ਘੱਟ ਗਈ।

ਚੰਡੀਗੜ੍ਹ ਵਿਚ ਇਹ 62.8, 32.8, 48.4, 56.6 ਅਤੇ 59.3 ਦਰਜ ਕੀਤਾ ਗਿਆ, ਇਸ ਤਰ੍ਹਾਂ 2022 ਤੋਂ 2023 ਤਕ 4.70%  ਦਾ ਸੁਧਾਰ ਵੇਖਿਆ ਗਿਆ ਪਰ 2019 ਤੋਂ 2023 ਤਕ 5.60%  ਦੀ ਕਮੀ ਵੇਖੀ ਗਈ। ਜਲੰਧਰ ਵਿਚ ਪੀਐਮ 2.5 ਦਾ ਪੱਧਰ 51.3, 51.8, 54.3, 48.5 ਅਤੇ 51.6 ਦਰਜ ਕੀਤਾ ਗਿਆ, ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ 2023 ਵਿਚ 6.40%  ਅਤੇ 2019 ਤੋਂ 2023 ਤਕ 0.60% ਦਾ ਵਾਧਾ ਦਰਜ ਕੀਤਾ ਗਿਆ।

ਐਨ.ਸੀ.ਏ.ਪੀ. ਦੇ ਅਧੀਨ ਆਉਣ ਵਾਲੇ ਬਰਨੀਹਾਟ ’ਚ 2023 ’ਚ ਪੀ.ਐਮ. 10 ਦੀ ਸੱਭ ਤੋਂ ਵੱਧ ਸਾਲਾਨਾ ਔਸਤ ਨਮੀ 301 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਦਰਜ ਕੀਤੀ ਗਈ, ਜਦਕਿ ਅਸਾਮ ਦੇ ਸਿਲਚਰ ’ਚ ਪੀਐਮ 10 ਦਾ ਪੱਧਰ ਸੱਭ ਤੋਂ ਘੱਟ 29 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਦਰਜ ਕੀਤਾ ਗਿਆ। ਬਿਹਾਰ ਦਾ ਬੇਗੂਸਰਾਏ (ਔਸਤਨ ਸਾਲਾਨਾ ਪੀਐਮ 10 ਪੱਧਰ 265 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ) ਅਤੇ ਉੱਤਰ ਪ੍ਰਦੇਸ਼ ਦਾ ਗ੍ਰੇਟਰ ਨੋਇਡਾ (228 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ) ਦੂਜਾ ਅਤੇ ਤੀਜਾ ਸੱਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ। ਬਿਹਾਰ, ਹਰਿਆਣਾ ਅਤੇ ਰਾਜਸਥਾਨ ਦੇ 18 ਸ਼ਹਿਰ ਚੋਟੀ ਦੇ 50 ਸੱਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ ਅੱਠ ਹਨ। 

 (For more Punjabi news apart from Punjab’s three cities figure among 20 most polluted cities across the nation in air quality in 2023, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement