
ਨਵੇਂ ਬਣੇ ਸਰਪੰਚ ਸ. ਹਰਕੰਵਲਜੀਤ ਸਿੰਘ ਬਿੱਟੂ ਪਿੰਡ ਚੂੰਨ੍ਹੀ ਕਲਾਂ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਚ ਬਣਾਏ ਗਏ ਗਰੁੱਪ ਵੱਲੋਂ ਪਿੰਡ ਵਿਚ ਸਫ਼ਾਈ ਮੁਹਿੰਮ ਚਲਾਈ ਗਈ ਹੈ...
ਸ਼੍ਰੀ ਫ਼ਤਿਹਗੜ੍ਹ ਸਾਹਿਬ : ਨਵੇਂ ਬਣੇ ਸਰਪੰਚ ਸ. ਹਰਕੰਵਲਜੀਤ ਸਿੰਘ ਬਿੱਟੂ ਪਿੰਡ ਚੂੰਨ੍ਹੀ ਕਲਾਂ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਚ ਬਣਾਏ ਗਏ ਗਰੁੱਪ ਵੱਲੋਂ ਪਿੰਡ ਵਿਚ ਸਫ਼ਾਈ ਮੁਹਿੰਮ ਚਲਾਈ ਗਈ ਹੈ। ਸਰਪੰਚ ਹਰਕੰਵਲਜੀਤ ਸਿੰਘ ਬਿੱਟੂ ਸਮੇਤ ਪੂਰੀ ਪੰਚਾਇਤ ਅਤੇ ਪਿੰਡ ਦੇ ਨੌਜਵਾਨਾਂ ਦੀ ਦੇਖ ਰੇਖ ਗਰੁੱਪ ਦੇ ਸਮੂਹ ਮੈਂਬਰਾਂ ਨੇ ਪਿੰਡ ਦੀਆਂ ਗਲੀਆਂ, ਨਾਲੀਆਂ ਦੀ ਸਫ਼ਾਈ ਕੀਤੀ ਅਤੇ ਵੱਖ-ਵੱਖ ਗਲੀਆਂ ਵਿਚ ਪਏ ਕੂੜੇ ਦੇ ਢੇਰ ਚੁਕਵਾਏ।
Village Chunni kalan Panchayat
ਸਰਪੰਚ ਹਰਕੰਵਲਜੀਤ ਸਿੰਘ ਬਿੱਟੂ ਨੇ ਇਹ ਵੀ ਕਿਹਾ ਕਿ ਹਰੇਕ ਐਤਵਾਰ ਨੂੰ ਪਿੰਡ ਵਿਚ ਸਫ਼ਾਈ ਕੀਤੀ ਜਾਵੇਗੀ। ਗਰੁੱਪ ਦੇ ਕਾਰਜਸ਼ੀਲ ਮੈਂਬਰ ਬਿਕਰਮਜੀਤ, ਸਪਿੰਦਰ ਸਿੰਘ ਲਾਲੀ, ਗੁਰਨਾਮ ਸਿੰਘ ਧੰਨਖੱਟ, ਜਸਵਿੰਦਰ ਸਿੰਘ, ਜੱਸੀ ਰੰਧਾਵਾ, ਪਰਮਜੀਤ ਸਿੰਘ ਪੰਮਾ, ਫ਼ੌਜੀ ਅਵਤਾਰ ਸਿੰਘ, ਸੁਰਿੰਦਰ ਫ਼ੌਜੀ ਆਦਿ ਨੇ ਕਿਹਾ ਕਿ ਪੰਚਾਇਤ ਦੇ ਸਾਰੇ ਮੈਂਬਰਾਂ ਤੇ ਪਿੰਡ ਦੇ ਨੌਜਵਾਨਾਂ ਨੇ ਪਿੰਡ ਦੇ ਸਕੂਲ, ਪੰਚਾਇਤ, ਬੱਸ ਸਟੈਂਡ ਸਮੇਤ ਅਨੇਕਾਂ ਥਾਵਾਂ ’ਤੇ ਸਾਫ਼ ਸਫ਼ਾਈ ਕੀਤੀ।
Village Chunni kalan Panchayat
ਸਰਪੰਚ ਬਿੱਟੂ ਨੇ ਕਿਹਾ ਕਿ ਪਿੰਡ ਵਿੱਚ ਸਮੇਂ-ਸਮੇਂ ’ਤੇ ਸਫ਼ਾਈ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਪਿੰਡ ਵਿਚ ਗੰਦਗੀ ਅਤੇ ਬਿਮਾਰੀਆਂ ਨਾ ਫੈਲਣ। ਜਲਦ ਹੀ ਪਿੰਡ ਦੀ ਫਿਰਨੀ ਅਤੇ ਨਾਲੀਆਂ ਤੇ ਗਲੀਆਂ ਦੀ ਖੜ੍ਹੇ ਪਾਣੀ ਦੀ ਵੀ ਸਫ਼ਾਈ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਮੁਹਿੰਮ ਵਿਚ ਆਪਣਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਸਾਡਾ ਵਾਤਾਵਰਣ ਸਾਫ਼ ਸੁਥਰਾ ਹੋ ਸਕੇ।
Village Chunni kalan Panchayat
ਇਸ ਮੌਕੇ ਅਮ੍ਰਿਤ ਲਾਖਿਆਨ, ਗੁਰਬਿੰਦਰ ਸਿੰਘ, ਨੀਰਜ਼ ਗੁਪਤਾ, ਗਰਗ ਦੀਪ, ਲੱਕੀ ਫਰੂਟ, ਸੁਰਿੰਦਰ ਸਿੰਘ ਛਿੰਦੀ, ਗੁਰਸੇਵਕ ਸਿੰਘ ਫ਼ੌਜੀ ਵੀ ਹਾਜ਼ਰ ਸਨ। ਇਸ ਮੌਕੇ ਸਾਬਕਾ ਸਰਪੰਚ ਤਰਲੋਚਨ ਸਿੰਘ ਅਤੇ ਅਵਤਾਰ ਸਿੰਘ, ਪਿੰਕੂ ਕਰਿਆਨਾ ਸਟੋਰ ਹੁਰਾਂ ਨੇ ਪਿੰਡ ਦੀ ਨਿਸ਼ਕਾਮ ਸੇਵਾ ਕਰਨ ਲਈ ਗਰੁੱਪ ਦੇ ਮੈਂਬਰਾਂ ਨੂੰ ਵਧਾਈ ਦਿੱਤੀ ਤਾਂ ਜੋ ਸਾਰਿਆਂ ਦੇ ਸਹਿਯੋਗ ਨਾਲ ਪਿੰਡ ਚੂੰਨ੍ਹੀ ਕਲਾਂ ਨੂੰ ਖ਼ਾਸ ਦਿੱਖ ਦਿੱਤੀ ਜਾ ਸਕੇ।