
ਹੁਣ ਸਰਪੰਚ ਦੇ ਨਤੀਜੇ ਆਉਣੇ ਬਾਕੀ ਸੀ, ਪੌਲਿੰਗ ਬੂਥ ਦੇ ਬਾਹਰ ਪਿੰਡ ਵਾਸੀਆਂ ਵਲੋਂ ਅਪਣੇ ਅਪਣੇ ਅੰਦਾਜ਼ੇ ਲਗਾਏ ਜਾ ਰਹੇ ਸੀ
ਹੁਣ ਸਰਪੰਚ ਦੇ ਨਤੀਜੇ ਆਉਣੇ ਬਾਕੀ ਸੀ। ਪੌਲਿੰਗ ਬੂਥ ਦੇ ਬਾਹਰ ਪਿੰਡ ਵਾਸੀਆਂ ਵਲੋਂ ਅਪਣੇ ਅਪਣੇ ਅੰਦਾਜ਼ੇ ਲਗਾਏ ਜਾ ਰਹੇ ਸੀ। ਪਰ ਸ਼ਇਦ ਕਿਤੇ ਨਾ ਕਿਤੇ ਸਾਰਿਆਂ ਨੂੰ ਪਤਾ ਸੀ ਕਿ ਇਸ ਵਾਰ ਵੀ ਕੈਲਾ ਹੀ ਸਰਪੰਚੀ ਦੀ ਚੋਣ ਜਿੱਤੇਗਾ। ਨਤੀਜਾ ਸਰਪੰਚ ਅਹੁਦੇ ਦਾ ਵੀ ਆਇਆ। ਉਹੀ ਗੱਲ ਹੋਈ, ਕੈਲਾ ਫਿਰ ਤੋਂ ਖ਼ੁਦ ਸਰਪੰਚ ਬਣ ਗਿਆ। ਜਿੱਤ ਦੇ ਜਸ਼ਨ ਮਨਾਏ ਗਏ, ਦੂਜੀਆਂ ਧਿਰਾਂ ਵਲੋਂ ਕੁੱਝ ਗਮੀ ਦੇ ਵੀ। ਕੈਲਾ 69 ਵੋਟਾਂ ਦੇ ਫ਼ਰਕ ਨਾਲ ਜਿੱਤਿਆ ਸੀ। ਕਲੱਬ ਦੇ ਮੁੰਡਿਆਂ ਵਲੋਂ ਦੂਜੇ ਦਿਨ ਨਵੀਂ ਬਣੀ ਪੰਚਾਇਤ ਨੂੰ ਸਨਮਾਨਤ ਕਰਨ ਦਾ ਫ਼ੈਸਲਾ ਕੀਤਾ ਗਿਆ।
ਪਰ ਕਲੱਬ ਦੇ ਕੁੱਝ ਮੁੰਡੇ ਜੋ ਪਾਰਟੀ ਬਾਜ਼ੀ ਨਾਲ ਚੱਲ ਰਹੇ ਸੀ, ਉਨ੍ਹਾਂ ਦੀਸ਼ੇ ਦੇ ਹਾਰਨ ਦਾ ਗ਼ਮ ਕੀਤਾ ਤੇ ਬਾਕੀ ਮੁੰਡਿਆਂ ਨਾਲ ਲੜਨ ਲੱਗੇ ਕਿ ਤੁਸੀ ਵੋਟ ਦੀਸ਼ੇ ਨੂੰ ਨਹੀਂ ਪਾਈ। ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕਲੱਬ ਵਲੋਂ ਫੈਸਲਾ ਲਿਆ ਗਿਆ ਸੀ ਕਿ ਜੇਕਰ ਨੌਜੁਆਨ ਮੁੰਡਾ ਸਰਪੰਚੀ ਲਈ ਖੜਦਾ ਹੈ ਤਾਂ ਨੌਜਵਾਨਾਂ ਵਲੋਂ ਉਸ ਨੂੰ ਹੀ ਵੋਟ ਪਾਈ ਜਾਵੇਗੀ। ਜੇ ਅਜਿਹਾ ਨਾ ਹੁੰਦਾ ਫਿਰ ਨੌਜੁਆਨ ਅਪਣੀ ਮਰਜ਼ੀ ਮੁਤਾਬਕ ਹੀ ਵੋਟ ਪਾਉਣ ਵਿਚ ਆਜ਼ਾਦ ਸਨ।
ਪੰ ਜਾਬ ਵਿਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁਕਿਆ ਸੀ। ਪਿਛਲੇ ਦਸ ਸਾਲਾਂ ਵਿਚ ਦੋ ਵਾਰ ਸਰਪੰਚੀ ਦੀ ਚੋਣ ਹਾਰ ਚੁੱਕੇ ਸਾਡੇ ਪਿੰਡ ਦੇ ਰਾਮੂ ਨੇ ਇਸ ਵਾਰ ਫਿਰ ਸਰਪੰਚੀ ਦੀ ਚੋਣ ਲੜਨੀ ਸੀ ਜਿਸ ਲਈ ਉਹ ਤਿਆਰੀ ਕਰ ਚੁਕਿਆ ਸੀ। ਸੁੱਖ ਨਾਲ ਇਸ ਵਾਰ ਪਿੰਡ ਦੀ ਸੀਟ ਜਰਨਲ ਹੋਣ ਕਾਰਨ ਪਿਛਲੇ 10 ਸਾਲਾਂ ਤੋਂ ਬਣਦੀ ਆ ਰਹੀ ਪਿੰਡ ਦੀ ਸਰਪੰਚ ਦੇ ਘਰਵਾਲੇ ਨੂੰ ਬਹੁਤ ਚਾਅ ਚੜ੍ਹਿਆ ਹੋਇਆ ਸੀ, ਕਿਉਕਿ ਇਸ ਵਾਰ ਉਸ ਨੇ ਸਰਪੰਚੀ ਲਈ ਅਪਣੇ ਕਾਗ਼ਜ਼ ਭਰਨ ਦੀ ਸੋਚੀ ਸੀ। ਪਰ ਦੋ ਕੁ ਸਾਲ ਪਹਿਲਾਂ ਸਰਪੰਚ ਦੇ ਘਰਵਾਲੇ ਕੈਲੇ ਦੀ ਹੋਈ
ਕਿਸੇ ਨਾਲ ਮਾਮੂਲੀ ਤਕਰਾਰ ਨਾਲ ਇਕ ਤੀਜੀ ਤੇ ਨਵੀਂ ਧਿਰ ਦੀਸ਼ਾ ਵੀ ਸਰਪੰਚੀ ਲਈ ਖੜਾ ਹੋ ਗਿਆ ਸੀ ਜਿਨ੍ਹਾਂ ਵਲੋਂ ਇਸ ਵਾਰ ਸਰਪੰਚੀ ਲੈ ਕੇ ਜਾਣ ਦੇ ਪੂਰੇ ਦਾਅਵੇ ਕੀਤੇ ਜਾ ਰਹੇ ਸੀ। ਅਖ਼ੀਰ ਕਾਗ਼ਜ਼ ਭਰਨ ਦਾ ਦਿਨ ਆਇਆ ਤਾਂ ਤਿੰਨੋ ਧਿਰਾਂ ਦੇ ਨਾਲ-ਨਾਲ ਦੋ ਵਿਅਕਤੀਆਂ ਨੇ ਹੋਰ ਵੀ ਕਾਗ਼ਜ਼ ਭਰੇ ਜੋ ਬਾਅਦ ਵਿਚ ਵਾਪਸ ਲੈ ਲਏ ਗਏ। ਇਸ ਦੇ ਨਾਲ ਹੀ ਗੱਲ ਪੰਚਾਇਤ ਮੈਂਬਰਾਂ ਭਾਵ ਪੰਚਾਂ ਦੀ ਵੀ ਸੀ। ਪਿੰਡਾਂ ਵਿਚ ਵਾਰਡਬੰਦੀ ਹੋਣ ਕਾਰਨ ਕੰਮ ਅਸਾਨ ਹੋ ਗਿਆ ਸੀ। ਤਿੰਨੋ ਧਿਰਾਂ ਵਿਚ ਅਪਣੇ-ਅਪਣੇ ਪੰਚ ਬਣਾਉਣ ਦੀ ਹੋੜ ਲੱਗੀ ਹੋਈ ਸੀ।
ਕਿਸੇ ਵਾਰਡ ਵਿਚੋਂ ਇਕ ਦੋ ਦੇ ਕਾਗ਼ਜ਼ ਰੱਦ ਹੋ ਗਏ ਤੇ ਕਿਸੇ ਵਾਰਡ ਵਿਚੋਂ ਇਕ ਤੋਂ ਵੱਧ ਨਾਮਜ਼ਦਗੀ ਨਾ ਹੋਣ ਕਾਰਨ ਚਾਰ ਵਾਰਡਾਂ ਵਿਚੋਂ ਪੰਚ ਚੁਣੇ ਜਾ ਚੁੱਕੇ ਸੀ। ਇਕ ਵਾਰਡ ਜਿਸ ਵਿਚ ਪੰਚ ਅਹੁਦੇ ਲਈ ਦੋ ਧਿਰਾਂ ਸਨ ਜਿਸ ਕਾਰਨ ਉਸ ਵਾਰਡ ਦੇ ਪੰਚ ਦੇ ਦੀ ਚੋਣ ਵੀ ਵੋਟਾਂ ਦੇ ਨਾਲ ਹੀ ਹੋਈ ਸੀ। ਇਸ ਤੋਂ ਪਹਿਲਾਂ ਸਰਪੰਚ ਦੇ ਅਹੁਦੇ ਲਈ ਸਰਬਸੰਮਤੀ ਕਰਨ ਲਈ ਵੀ ਇਕ ਦੋ ਮੀਟਿੰਗਾਂ ਮੋਹਤਬਰਾਂ ਅਤੇ ਕਲੱਬ ਮੈਂਬਰਾਂ ਵਲੋਂ ਕੀਤੀਆਂ ਗਈਆਂ ਪਰ ਕੋਈ ਗੱਲ ਨਾ ਬਣਨ ਤੇ ਮਸਲਾ ਵੋਟਾਂ ਤੇ ਆ ਕੇ ਰੁਕ ਗਿਆ। ਚੋਣ ਪ੍ਰਚਾਰ ਦਾ ਦੌਰ ਸ਼ੁਰੂ ਹੋਇਆ।
ਕੈਲਾ ਪਿਛਲੇ ਦਸ ਸਾਲਾਂ ਦਾ ਅਪਣੀ ਘਰਵਾਲੀ ਦੇ ਸਰਪੰਚ ਕਾਲ ਦੌਰਾਨ ਕੀਤੇ ਕੰਮਾਂ ਬਾਰੇ ਲੋਕਾਂ ਨੂੰ ਗਿਣਾਉਂਦਾ ਤੇ ਦੂਜੇ ਪਾਸੇ ਰਾਮੂ ਜੋ ਹਾਰਦਾ ਆ ਰਿਹਾ ਸੀ, ਉਸ ਨੇ ਕੋਈ ਖਾਸ ਪ੍ਰਚਾਰ ਨਾ ਕੀਤਾ ਪਰ, ਨਵੀਂ ਖੜੀ ਹੋਈ ਤੀਜੀ ਧਿਰ ਨੇ ਚੋਣ ਪ੍ਰਚਾਰ ਲਈ ਦਿਨ ਰਾਤ ਇਕ ਕੀਤਾ ਹੋਇਆ ਸੀ। ਪਿੰਡ ਤੋਂ ਬਾਹਰ ਸ਼ਹਿਰਾਂ ਤੇ ਵਿਦੇਸ਼ਾਂ ਵਿਚ ਰਹਿੰਦੇ ਵਸਨੀਕਾਂ ਨਾਲ ਵੀ ਰਾਬਤੇ ਕਾਇਮ ਕੀਤੇ ਜਾਣ ਲੱਗੇ। ਹਰ ਧਿਰ ਵਲੋਂ ਉਨ੍ਹਾਂ ਨੂੰ ਵੋਟ ਪਾਉਣ ਦੀ ਤਾਕੀਦ ਕੀਤੀ ਜਾ ਰਹੀ ਸੀ। ਸ਼ਰਾਬਾਂ ਦੇ ਦੌਰ ਸ਼ੁਰੂ ਹੋਏ। ਸ਼ਾਮਾਂ ਨੂੰ ਅਕਸਰ ਸਰਪੰਚ ਦੇ ਅਹੁਦੇ ਲਈ ਖੜੇ ਅਹੁਦੇਦਾਰਾਂ ਦੇ ਘਰਾਂ ਵਿਚ ਮਹਿਫ਼ਲਾਂ ਲੱਗਣ ਲਗੀਆਂ।
ਹੋਰ ਤਾਂ ਹੋਰ ਲੋਕਾਂ ਦੇ ਘਰਾਂ ਨੂੰ ਚੱਕਣੇ ਪਰੋਸਿਆਂ ਵਾਂਗ ਸ਼ਰਾਬ ਦੀਆਂ ਬੋਤਲਾਂ ਵੰਡੀਆਂ ਜਾਣ ਲਗੀਆਂ। ਕਈ ਥਾਂ ਉਮੀਦਵਾਰਾਂ ਵਲੋਂ ਇਕ ਦੂਜੇ ਵਿਰੁਧ ਭੜਾਸ ਵੀ ਕੱਢੀ ਗਈ। ਉਮੀਦਵਾਰਾਂ ਨੂੰ ਚੋਣ ਨਿਸ਼ਾਨ ਮਿਲ ਚੁੱਕੇ ਸਨ। ਜਿਵੇਂ-ਜਿਵੇਂ ਵੋਟਾਂ ਦਾ ਦਿਨ ਨਜ਼ਦੀਕ ਆਉਂਦਾ ਗਿਆ, ਚੋਣ ਪ੍ਰਚਾਰ ਹੋਰ ਭਖਦਾ ਗਿਆ। ਕੈਲਾ ਜਿਸ ਦੇ ਪਰਵਾਰ ਵਿਚ ਪਿਛਲੇ 10 ਸਾਲਾਂ ਤੋਂ ਸਰਪੰਚੀ ਸੀ, ਕਈ ਪਿੰਡ ਵਾਸੀ ਉਸ ਦੇ ਪੱਕੇ ਵੋਟਰ ਬਣ ਚੁੱਕੇ ਸਨ, ਜੋ ਉਸ ਤੋਂ ਇਲਾਵਾ ਕਿਸੇ ਹੋਰ ਨੂੰ ਵੋਟਾਂ ਪਾ ਕੇ ਖ਼ੁਸ਼ ਹੀ ਨਹੀਂ ਸਨ। ਇਸ ਮੌਕੇ ਵਿਰੋਧੀ ਧਿਰਾਂ ਵਲੋਂ ਉਨ੍ਹਾਂ ਨੂੰ ਲੁਭਾਇਆ ਗਿਆ, ਕਈ ਤਰ੍ਹਾਂ ਦੇ ਲਾਲਚ ਦਿਤੇ ਜਾ ਰਹੇ ਸਨ।
ਗਲੀਆਂ ਨਾਲੀਆਂ ਜਾਂ ਹੋਰ ਕੰਮ ਪੂਰੇ ਕਰਨ ਦੇ ਵਾਅਦੇ ਕੀਤੇ ਜਾ ਰਹੇ ਸੀ। ਇਸ ਸਮੇਂ ਅਹਿਮ ਭੂਮਿਕਾ ਕਲੱਬ ਦੇ ਨੌਜੁਆਨਾਂ ਵਲੋਂ ਵੀ ਨਿਭਾਈ ਜਾ ਰਹੀ ਸੀ। ਉਹ ਵੀ ਚਾਹੁੰਦੇ ਸਨ ਕਿ ਸਰਪੰਚ ਸਰਬਸੰਮਤੀ ਨਾਲ ਚੁਣਿਆ ਜਾਵੇ, ਪਰ ਜਦੋਂ ਅਜਿਹਾ ਨਾ ਹੋਇਆ ਤਾਂ ਉਨ੍ਹਾਂ ਵੀ ਮਨ ਬਣਇਆ ਕਿ ਜੇਕਰ ਨੌਜੁਆਨ ਸਰਪੰਚੀ ਲਈ ਖੜਾ ਹੁੰਦਾ ਹੈ ਤਾਂ ਸਾਰੇ ਉਸ ਨੂੰ ਹੀ ਵੋਟ ਪਾਉਣਗੇ, ਪਰ ਜਦੋਂ ਨੌਜੁਆਨ ਮੁੰਡਾ ਜਿਸ ਨੇ ਸਰਪੰਚੀ ਦੇ ਕਾਗ਼ਜ਼ ਭਰੇ ਸੀ, ਉਸ ਨੇ ਕਾਗ਼ਜ਼ ਵਾਪਸ ਲੈ ਲਏ ਤਾਂ ਕਲੱਬ ਵਾਲਿਆਂ ਨੇ ਫ਼ੈਸਲਾ ਲਿਆ ਕਿ ਵੋਟ ਦਾ ਹਰ ਕੋਈ ਅਪਣੀ ਮਰਜ਼ੀ ਨਾਲ ਅਧਿਕਾਰ ਰੱਖੇ ਤੇ ਜਿਸ ਦਾ ਜਿਥੇ ਮੰਨ ਕਰਦੈ, ਉਥੇ ਹੀ ਵੋਟ ਪਾਵੇ।
ਹੌਲੀ-ਹੌਲੀ ਚੋਣਾਂ ਦਾ ਦਿਨ ਨਜ਼ਦੀਕ ਆਉਂਦਾ ਗਿਆ ਤੇ ਚੋਣ ਪ੍ਰਚਾਰ ਚਲਦਾ ਰਿਹਾ। 30 ਤਰੀਕ ਵੋਟਾਂ ਵਾਲੇ ਦਿਨ 8 ਵਜੇ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਤਾਂ ਪਿੰਡ ਵਿਚ ਲੰਮੇ ਸਮੇਂ ਤੋਂ ਰਹਿੰਦੇ ਬਿਹਾਰੀ ਜਿਨ੍ਹਾਂ ਦੀਆਂ ਵੋਟਾਂ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਰਾਮੂ ਤੇ ਦੀਸ਼ਾ ਧਿਰ ਦੇ ਬੰਦਿਆਂ ਨੇ ਇਸ ਦਾ ਵਿਰੋਧ ਕੀਤਾ ਤੇ ਵੋਟ ਨਾ ਪੈਣ ਦਿਤੀ। ਜਦ ਕਿ ਕੈਲੇ ਨੇ ਕਿਹਾ ਕਿ ਉਨ੍ਹਾਂ ਦੀ ਮਰਜ਼ੀ ਹੈ ਕਿ ਵੋਟ ਪਾਉਣ ਜਾਂ ਨਾ ਜਾਂ ਫਿਰ ਕਿਸੇ ਨੂੰ ਵੀ ਵੋਟ ਪਾਉਣ। ਇਸ ਤੋਂ ਬਾਅਦ ਉਨ੍ਹਾਂ ਦਾ ਵਿਰੋਧ ਵੀ ਹੋਣ ਲੱਗਾ ਜੋ ਲੰਮੇ ਸਮੇਂ ਦੇ ਪਿੰਡ ਤੋਂ ਬਾਹਰ ਰਹਿ ਰਹੇ ਸੀ। ਪਰ ਹੌਲੀ-ਹੌਲੀ ਉਨ੍ਹਾਂ ਵਿਚੋਂ ਕੁੱਝ ਦੀਆਂ ਵੋਟਾਂ ਪੈਣ ਲਗੀਆਂ ਤੇ ਕੁੱਝ ਦੀਆਂ ਰਹਿ ਗਈਆਂ।
ਅਖ਼ੀਰ ਵੋਟਾਂ ਦਾ ਦੌਰ 4 ਕੁ ਵਜੇ ਥੰਮ ਗਿਆ ਤੇ 650 ਕੁ ਵੋਟਾਂ ਵਿਚੋਂ ਕੇਵਲ 530 ਦੇ ਕਰੀਬ ਹੀ ਵੋਟਾਂ ਪਈਆਂ। ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਸੀ। ਥੋੜੀ ਦੇਰ ਬਾਅਦ ਨਤੀਜੇ ਆਉਣੇ ਸੀ। ਪਹਿਲਾ ਨਤੀਜਾ ਆਇਆ, ਚਾਰ ਪੰਚ ਬਣ ਚੁੱਕੇ ਹੋਣ ਕਾਰਨ ਇਕ ਪੰਚ ਦਾ ਹੀ ਨਤੀਜਾ ਰਹਿ ਗਿਆ ਸੀ ਜਿਸ ਵਿਚ ਦੀਸ਼ੇ ਵਲੋਂ ਖੜਾ ਕੀਤਾ ਪੰਚ ਉਮੀਦਵਾਰ ਜਿੱਤ ਗਿਆ ਸੀ ਤੇ ਪਿੰਡ ਨੂੰ ਪੰਜ ਹੀ ਪੰਚ ਮਿਲ ਚੁੱਕੇ ਸਨ। ਹੁਣ ਸਰਪੰਚ ਦੇ ਨਤੀਜੇ ਆਉਣੇ ਬਾਕੀ ਸੀ। ਪੌਲਿੰਗ ਬੂਥ ਦੇ ਬਾਹਰ ਪਿੰਡ ਵਾਸੀਆਂ ਵਲੋਂ ਅਪਣੇ ਅਪਣੇ ਅੰਦਾਜ਼ੇ ਲਗਾਏ ਜਾ ਰਹੇ ਸੀ।
ਪਰ ਸ਼ਇਦ ਕਿਤੇ ਨਾ ਕਿਤੇ ਸਾਰਿਆਂ ਨੂੰ ਪਤਾ ਸੀ ਕਿ ਇਸ ਵਾਰ ਵੀ ਕੈਲਾ ਹੀ ਸਰਪੰਚੀ ਦੀ ਚੋਣ ਜਿੱਤੇਗਾ। ਨਤੀਜਾ ਸਰਪੰਚ ਅਹੁਦੇ ਦਾ ਵੀ ਆਇਆ। ਉਹੀ ਗੱਲ ਹੋਈ। ਕੈਲਾ ਫਿਰ ਤੋਂ ਖ਼ੁਦ ਸਰਪੰਚ ਬਣ ਗਿਆ। ਜਿੱਤ ਦੇ ਜਸ਼ਨ ਮਨਾਏ ਗਏ। ਦੂਜੀਆਂ ਧਿਰਾਂ ਵਲੋਂ ਕੁੱਝ ਗਮੀ ਦੇ ਵੀ। ਕੈਲਾ 69 ਵੋਟਾਂ ਦੇ ਫ਼ਰਕ ਨਾਲ ਜਿੱਤਿਆ ਸੀ। ਕਲੱਬ ਦੇ ਮੁੰਡਿਆਂ ਵਲੋਂ ਦੂਜੇ ਦਿਨ ਨਵੀਂ ਬਣੀ ਪੰਚਾਇਤ ਨੂੰ ਸਨਮਨਤ ਕਰਨ ਦਾ ਫ਼ੈਸਲਾ ਕੀਤਾ ਗਿਆ। ਪਰ ਕਲੱਬ ਦੇ ਕੁੱਝ ਮੁੰਡੇ ਜੋ ਪਾਰਟੀ ਬਾਜ਼ੀ ਨਾਲ ਚੱਲ ਰਹੇ ਸੀ, ਉਨ੍ਹਾਂ ਦੀਸ਼ੇ ਦੇ ਹਾਰਨ ਦਾ ਗ਼ਮ ਕੀਤਾ ਤੇ ਬਾਕੀ ਮੁੰਡਿਆਂ ਨਾਲ ਲੜਨ ਲੱਗੇ
ਕਿ ਤੁਸੀ ਵੋਟ ਦੀਸ਼ੇ ਨੂੰ ਨਹੀਂ ਪਾਈ। ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕਲੱਬ ਵਲੋਂ ਫੈਸਲਾ ਲਿਆ ਗਿਆ ਸੀ ਕਿ ਜੇਕਰ ਨੌਜੁਆਨ ਮੁੰਡਾ ਸਰਪੰਚੀ ਲਈ ਖੜਾ ਹੁੰਦਾ ਹੈ ਤਾਂ ਨੌਜਵਾਨਾਂ ਵਲੋਂ ਉਸ ਨੂੰ ਹੀ ਵੋਟ ਪਾਈ ਜਾਵੇਗੀ ਤੇ ਜੇਕਰ ਅਜਿਹਾ ਨਹੀਂ ਹੁੰਦਾ ਫਿਰ ਨੌਜੁਆਨ ਅਪਣੀ ਮਰਜ਼ੀ ਮੁਤਾਬਕ ਹੀ ਵੋਟ ਪਾਉਣਗੇ। ਪਰ ਜੋ ਵੀ ਹੋਇਆ, ਸਰਪੰਚੀ ਚੋਣਾਂ ਐਮ.ਐਲ.ਏ ਤੇ ਐਮ.ਪੀ. ਦੀਆਂ ਵੋਟਾਂ ਤੋਂ ਵੀ ਭਾਰੂ ਪਈਆਂ
ਤੇ ਪਿੰਡ ਵਿਚ ਧਿਰਾਂ ਵੰਡੀਆਂ ਗਈਆਂ ਜਿਸ ਨਾਲ ਨੌਜੁਆਨ ਮੁੰਡੇ ਵੀ ਵੰਡੇ ਗਏ ਜਿਨ੍ਹਾਂ ਨੇ ਪਿੰਡਾਂ ਦੇ ਵਿਕਾਸ ਵਿਚ ਅਹਿਮ ਸਥਾਨ ਰਖਣਾ ਸੀ। ਹੁਣ ਵੇਖਣਾ ਇਹ ਹੀ ਹੋਵੇਗਾ ਕਿ ਕਦੋਂ ਸਾਰੇ ਇਕੱਠੇ ਹੋ ਕੇ ਪਿੰਡ ਦੀ ਬਿਹਤਰੀ ਲਈ ਕੰਮ ਕਰਨਗੇ। ਸਰਪੰਚੀ ਚੋਣਾਂ ਤਾਂ ਉਸ ਅਖਾੜੇ ਵਾਂਗ ਹਨ ਜਿਥੇ ਦੋ ਮੱਲ ਘੁਲ ਰਹੇ ਨੇ ਤਾਂ ਇਕ ਨੇ ਜਿੱਤਣਾ ਤੇ ਇਕ ਨੇ ਹਾਰਨਾ ਹੀ ਹੈ। ਪਰ ਸਾਨੂੰ ਅਪਣੀ ਆਪਸੀ ਏਕਤਾ ਤੇ ਪਿਆਰ ਨਹੀਂ ਗਵਾਉਣਾ ਚਾਹੀਦਾ।
ਸੁਖਦੇਵ ਸਿੰਘ ਨਿੱਕੂਵਾਲ
ਸੰਪਰਕ : 9041296518