
ਹੁਣ ਪ੍ਰੀਖਿਆਵਾਂ ਵਿਚ ਵਿਦਿਆਰਥੀ ਕੋਈ ਗਲਤੀ ਨਾ ਕਰੇ ਇਸ ਦੇ...
ਲੁਧਿਆਣਾ: 15 ਫਰਵਰੀ ਤੋਂ ਸੀਬੀਐਸਸੀ ਦੀ ਸਲਾਨਾ ਪ੍ਰੀਖਿਆ ਸ਼ੁਰੂ ਹੋਣ ਜਾ ਰਹੀ ਹੈ। ਪ੍ਰੀਖਿਆਵਾਂ ਤੋਂ ਪਹਿਲਾਂ ਜਿੱਥੇ ਮਾਪੇ ਅਪਣੇ ਬੱਚਿਆਂ ਦੀ ਹਰ ਜ਼ਰੂਰਤ ਨੂੰ ਪੂਰੀ ਕਰਨ ਵਿਚ ਲੱਗੇ ਹੋਏ ਹਨ ਉੱਥੇ ਹੀ ਵਿਦਿਆਰਥੀ ਵੀ ਇਹਨਾਂ ਦਿਨਾਂ ਵਿਚ ਪ੍ਰੀਖਿਆਵਾਂ ਦੀ ਤਿਆਰੀ ਲਈ ਜੁੱਟ ਗਏ ਹਨ।
Students
ਹੁਣ ਪ੍ਰੀਖਿਆਵਾਂ ਵਿਚ ਵਿਦਿਆਰਥੀ ਕੋਈ ਗਲਤੀ ਨਾ ਕਰੇ ਇਸ ਦੇ ਅਧਿਆਪਕ ਵੀ ਉਹਨਾਂ ਨਾਲ ਪੂਰੀ ਤਰ੍ਹਾਂ ਗੱਲ ਕਰ ਰਹੇ ਹਨ ਤਾਂ ਜੋ ਬੱਚਿਆਂ ਨੂੰ ਹਰ ਜਾਣਕਾਰੀ ਦੇਣ ਤੋਂ ਇਲਾਵਾ ਉਹਨਾਂ ਦੇ ਡਾਊਟਸ ਵੀ ਕਲੀਅਰ ਕੀਤੇ ਜਾਣ। ਸਕੂਲੀ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਹਨ ਕਿ ਪ੍ਰੀਖਿਆ ਕੇਂਦਰ ਤੇ ਜਾਣ ਤੋਂ ਬਾਅਦ ਉਹਨਾਂ ਨੂੰ ਕੀ-ਕੀ ਸਾਵਧਾਨੀਆਂ ਅਪਣਾਉਣੀਆਂ ਪੈਣਗੀਆਂ।
Student
ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਦਸਿਆ ਜਾ ਰਿਹਾ ਹੈ ਕਿ ਪ੍ਰੀਖਿਆ ਕੇਂਦਰ ਵਿਚ ਜਾਣ ਤੋਂ ਪਹਿਲਾਂ ਅਪਣੀ ਡਿਜੀਟਲ ਜਾਂ ਸਮਾਰਟ ਘੜੀ ਨੂੰ ਉਤਾਰ ਦੇਣ। ਜੇ ਕੋਈ ਵਿਅਕਤੀ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਪ੍ਰੀਖਿਆ ਤੋਂ ਬਾਹਰ ਵੀ ਕੱਢਿਆ ਜਾ ਸਕਦਾ ਹੈ।
Students
ਸਭ ਤੋਂ ਵੱਡੀ ਗੱਲ ਇਹ ਹੈ ਕਿ ਸੀਬੀਐਸਈ ਨੇ ਜਿੱਥੇ ਇਸ ਵਾਰ ਤੋਂ ਰੋਲ ਨੰਬਰ ਲਿਖਣ ਦੇ ਤਰੀਕਿਆਂ ਵਿਚ ਬਦਲਾਅ ਕੀਤਾ ਹੈ, ਉੱਥੇ ਹੀ ਸਕੂਲਾਂ ਵੱਲੋਂ ਵਿਦਿਆਰਥੀਆਂ ਨੂੰ ਨੀਲੇ ਰੰਗ ਦੇ ਪੈਨ ਦਾ ਪ੍ਰਯੋਗ ਹੀ ਪੇਪਰ ਵਿਚ ਵਰਤਣ ਬਾਰੇ ਹੁਕਮ ਦਿੱਤੇ ਗਏ ਹਨ। ਜਮਾਤ 10ਵੀਂ ਦੇ ਵਿਦਿਆਰਥੀ ਪਹਿਲੀ ਵਾਰ ਬੋਰਡ ਪੇਪਰ ਦੇ ਰਹੇ ਹਨ ਉਹਨਾਂ ਨੂੰ ਪ੍ਰੈਕਟਿਸ ਵੀ ਜ਼ਰੂਰਤ ਹੈ।
Students
ਅਧਿਆਪਕਾਂ ਮੁਤਾਬਕ ਵਿਦਿਆਰਥੀਆਂ ਨੂੰ ਰੋਲ ਨੰਬਰ ਲਿਖਣ ਦਾ ਅਭਿਆਸ ਕਰਨਾ ਚਾਹੀਦਾ ਹੈ। ਵਿਦਿਆਰਥੀ ਨੀਲੇ ਰੰਗ ਦੇ ਪੈਨ ਤੋਂ ਇਲਾਵਾ ਹੋਰ ਕੋਈ ਰੰਗ ਦਾ ਪੈਨ ਨਹੀਂ ਵਰਤ ਸਕਦੇ। ਜੇ ਉਹਨਾਂ ਨੇ ਡਾਇਗ੍ਰਾਮ, ਟੇਬਲ ਜਾਂ ਚਾਰਟ ਬਣਾਉਣਾ ਹੈ ਤਾਂ ਉਸ ਦੇ ਲਈ ਪੈਂਨਸਿਲ ਦਾ ਉਪਯੋਗ ਕਰ ਸਕਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।