
ਜਲੰਧਰ ਸ਼ਹਿਰ ਵਿਚ ਹੋਈ ਫਾਇਰਿੰਗ ਦੇ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ...
ਜਲੰਧਰ: ਜਲੰਧਰ ਸ਼ਹਿਰ ਵਿਚ ਹੋਈ ਫਾਇਰਿੰਗ ਦੇ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ ਕਿ ਇਹ ਫਾਇਰਿੰਗ ਪੁਲਿਸ ਅਤੇ ਲੁਟੇਰਿਆਂ ਵਿਚਾਲੇ ਹੋਈ ਹੈ। ਪੁਲਿਸ ਸੀਆਈਏ ਸਟਾਫ਼ ਨੂੰ ਜਾਣਕਾਰੀ ਮਿਲੀ ਕਿ ਰਾਜ ਨਗਰ ਵਿਚ ਕਿਸੇ ਥਾਂ ਉਤੇ ਲੁਟੇਰੇ ਲੁਕੇ ਹੋਏ ਹਨ, ਜਿਨ੍ਹਾਂ ਨੇ ਸ਼ਹਿਰ ਵਿਚ ਕੁਝ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ। ਸੂਚਨਾ ਮਿਲਣ ‘ਤੇ ਪੁਲਿਸ ਉਸ ਥਾਂ ਉਤੇ ਪੁੱਜੀ, ਜਿਸ ਵਿਚ ਲੁਟੇਰਿਆਂ ਨੇ ਪੁਲਿਸ ਉਤੇ ਗੋਲੀ ਚਲਾ ਦਿੱਤੀ।
Arrest
ਘਟਨਾ ਵਿਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ 3 ਲੁਟੇਰਿਆਂ ਨੂੰ ਫੜਨ ਵਿਚ ਪੁਲਿਸ ਨੂੰ ਸਫ਼ਲਤਾ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਾਬੂ ਕੀਤੇ ਗਏ ਨੌਜਵਾਨਾਂ ਵਿਚ ਇਕ ਗੈਂਗਸਟਰ ਵੀ ਹੈ। ਜਾਣਕਾਰੀ ਇਹ ਵੀ ਮਿਲੀ ਹੈ ਕਿ ਇਹ ਲੁਟੇਰੇ ਜੇ.ਪੀ.ਨਗਰ ਵਿਚ ਟਾਇਲ ਵਪਾਰੀ ਗੌਰਵ ਅਰੋੜਾ ਦੇ ਨਾਲ ਹੋਈ ਲੁੱਟ ਵਿਚ ਵੀ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਗੌਰਵ ਅਰੋੜਾ ਨੇ 5 ਲੱਖ ਰੁਪਏ ਦੇ ਲਗਪਗ ਰਾਸ਼ੀ ਲੁੱਟੀ ਸੀ। ਇਸ ਦੌਰਾਨ ਲੁਟੇਰਿਆਂ ਨੇ ਵੀ ਫਾਇਰਿੰਗ ਕੀਤੀ ਸੀ।