
-ਕਿਹਾ ਬੇਨਿਯਮੀਆਂ ਤੇ ਘਪਲਿਆਂ ਲਈ ਸੁਖਬੀਰ ਸਿੰਘ ਬਾਦਲ ਸਿੱਧੇ ਤੌਰ `ਤੇ ਜਿੰਮੇਵਾਰ
ਚੰਡੀਗੜ੍ਹ , ਹਰਦੀਪ ਸਿੰਘ ਭੋਗਲ : ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਖਰੀਦ ਅਤੇ ਗੁਰਦੁਆਰਾ ਸਾਹਿਬਾਨਾਂ ਵਿੱਚ ਫਰਜ਼ੀ ਬਿੱਲਾਂ ਰਾਹੀਂ ਹੋਏ ਵੱਡੇ ਪੱਧਰ ਦੇ ਘਪਲੇ ਦਾ ਪਰਦਾਫ਼ਾਸ਼ ਕੀਤਾ ਹੈ। ਚੰਡੀਗੜ੍ਹ ਵਿੱਖੇ ਇੱਕ ਪੈ੍ਸ ਮਿਲਣੀ ਦੌਰਾਨ ਸ: ਢੀਂਡਸਾ ਤੋਂ ਇਲਾਵਾ ਸੀਨੀਅਰ ਆਗੂ ਸ: ਰਣਜੀਤ ਸਿੰਘ ਤਲਵੰਡੀ, ਐਸਜੀਪੀਸੀ ਦੇ ਕਾਰਜ਼ਕਾਰੀ ਮੈਂਬਰਾਂ ਸ: ਮਿੱਠੂ ਸਿੰਘ ਕਾਹਨੇਕੇ, ਸ: ਅਮਰੀਕ ਸਿੰਘ ਸ਼ਾਹਪੁਰ, ਸਾਬਕਾ ਐਸਜੀਪੀਸੀ ਮੈਂਬਰ ਸ: ਹਰਬੰਸ ਸਿੰਘ ਮੰਝਪੁਰ ਨੇ ਤੱਥਾਂ ਸਮੇਤ ਖੁਲਾਸਾ ਕੀਤਾ ਕਿ ਅਮ੍ਰਿਤਸਰ ਵਿੱਖੇ ਨਵੀਂ ਉਸਾਰੀ ਗਈ ਸਾਰਾਗੜ੍ਹੀ ਸਰਾਂ ਦੇ 239 ਕਮਰਿਆਂ ਵਿੱਚ ਫਰਨਿਚਰ ਦੀ ਖਰੀਦ ਵਿੱਚ ਵੱਡਾ ਘਪਲਾ ਹੋਇਆ ਹੈ।
photoਜਿਥੇ ਮਾਰਕੀਟ ਰੇਟ ਵਿੱਚ ਇਹ ਫਰਨੀਚਰ ਸਿਰਫ਼ ਪੌਣੇ ਦੌ ਕਰੋੜ ਰੁਪਏ ਵਿੱਚ ਖਰੀਦਿਆ ਜਾ ਸਕਦਾ ਸੀ, ਉਹੀ ਫਰਨੀਚਰ ਚੀਨ ਦੀ ਵਰਨੀਕਾ ਓਵਰਸੀਜ਼ ਨਾਮ ਦੀ ਕੰਪਨੀ ਤੋਂ 5 ਕਰੋੜ 17 ਲੱਖ ਰੁਪਏ ਵਿੱਚ ਖਰੀਦਿਆ ਗਿਆ ਅਤੇ ਬੰਦਰਗਾਹ ਤੋਂ ਅਮ੍ਰਿਤਸਰ ਤੱਕ ਦੀ ਢੁਆਈ ਸਾਢੇ 19 ਲੱਖ ਰੁਪਏ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਖਰੀਦ ਲਈ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਮੁੱਖ ਸਕੱਤਰ ਹਰਚਰਨ ਸਿੰਘ, ਰਜਿੰਦਰ ਸਿੰਘ ਮਹਿਤਾ ਅਤੇ ਰਘੁਜੀਤ ਸਿੰਘ ਵਿਰਕ ਦੀ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ, ਪਰ ਕਮੇਟੀ ਦੀ ਮੰਜੂਰੀ ਤੋਂ ਬਗੈਰ ਹੀ ਫਰਨੀਚਰ ਖ਼ਰੀਦ ਲਿਆ ਗਿਆ ਅਤੇ ਚਾਰ ਸਾਲ ਪਹਿਲਾਂ ਕੀਤੀ ਖਰੀਦ ਵਿੱਚ ਘਪਲਾ ਉਸ ਵੇਲੇ ਉਜਾਗਰ ਹੋਇਆ ।
SGPCਜਦੋਂ ਕੰਪਨੀ ਨੂੰ ਅਦਾਇਗੀ ਲਈ ਦਿੱਤੇ ਚੈਕ `ਤੇ ਕਮੇਟੀ ਦੇ ਇੱਕ ਮੈਂਬਰ ਰਘੁਜੀਤ ਸਿੰਘ ਵਿਰਕ ਦੇ ਹਸਤਾਖ਼ਰ ਨਾ ਹੋਣ ਕਰਕੇ ਸੀ.ਏ ਵੱਲੋਂ ਇਤਰਾਜ਼ ਲਗਾਉਣ ਕਾਰਨ ਅਦਾਇਗੀ ਨੂੰ ਮਨਜੂਰੀ ਦੇਣ ਲਈ ਇਹ ਮਸਲਾ ਕਾਰਜਕਾਰੀ ਕਮੇਟੀ ਵਿੱਚ ਲਿਆਂਦਾ ਗਿਆ। ਇਥੇ ਮਿੱਠੂ ਸਿੰਘ ਕਾਹਨੇਕੇ ਅਤੇ ਹੋਰ ਮੈਂਬਰਾਂ ਨੇ ਵਿਰੋਧਤਾ ਜਤਾਉਂਦੇ ਹੋਏ ਮਨਜੂਰੀ ਨਹੀ ਹੋਣ ਦਿੱਤੀ। ਸ: ਢੀਂਡਸਾ ਨੇ ਦੱਸਿਆ ਕਿ ਬਰਨਾਲਾ ਦੇ ਗੁਰਦੁਆਰਾ ਬਾਬਾ ਗਾਂਧਾ ਸਿੰਘ ਦੇ ਮਨੇਜਰ ਵੱਲੋਂ ਵੱਡੇ ਪੱਧਰ `ਤੇ ਜਾਅਲੀ ਬਿੱਲ ਪਾਸ ਕੀਤੇ ਗਏ ਅਤੇ ਇੱਥੇ ਸਥਿਤ ਸ਼੍ਰੋਮਣੀ ਕਮੇਟੀ ਦੀਆਂ
sukhbir badalਦੁਕਾਨਾਂ ਦੇ ਕਿਰਾਏ ਵਿੱਚ ਵੀ ਵੱਡਾ ਘਪਲਾ ਚੱਲ ਰਿਹਾ ਹੈ। ਮਨੇਜਰ ਵੱਲੋਂ ਕੀਤਾ ਘਪਲਾ ਸਾਹਮਣੇ ਆਉਣ `ਤੇ ਹਾਲਾਂਕਿ ਉਸ ਨੂੰ ਬਦਲ ਦਿੱਤਾ ਗਿਆ ਪਰ ਇਸ ਉਪਰੰਤ ਨਾ ਸਿਰਫ਼ ਉਸ ਨੂੰ ਤਰਕੀ ਦੇਕੇ ਖਰੀਦ ਇੰਸਪੈਕਟਰ ਬਣਾ ਦਿੱਤਾ ਗਿਆ, ਸਗੋਂ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ `ਤੇ ਇਸ ਘਪਲੇ ਦੀ ਜਾਂਚ ਠੱਪ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਐਸਜੀਪੀਸੀ ਵਿੱਚ ਅਜਿਹੇ ਅਨੇਕ ਘਪਲੇ ਚੱਲ ਰਹੇ ਹਨ ਅਤੇ ਇਸਦੀ ਸਿੱਧੀ ਜਿੰਮੇਵਾਰੀ ਸੁਖਬੀਰ ਸਿੰਘ ਬਾਦਲ ਦੀ ਬਣਦੀ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਪਰਚੀ ਉਨ੍ਹਾਂ ਦੀ ਜੇਬ ਵਿੱਚੋਂ ਹੀ ਨਿਕਲਦੀ ਹੈ।
Parminder Singh Dhindsaਸ: ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਇਨ੍ਹਾਂ ਘਪਲਿਆਂ ਦੀ ਪੁਲਿਸ ਜਾਂਚ ਲਈ ਕਾਨੂੰਨੀ ਸਲਾਹ ਲੈਣ ਉਪਰੰਤ ਸ਼ਿਕਾਇਤ ਕਰੇਗਾ ਅਤੇ ਇਨ੍ਹਾ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਾ ਹੈ। ਸ: ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ `ਚ ਬੇਨਿਯਮੀਆਂ ਲਈ ਬਾਦਲ ਪਰਿਵਾਰ ਦੇ ਨਾਲ –ਨਾਲ ਕੈਪਟਨ ਅਮਰਿੰਦਰ ਸਿੰਘ ਦੀ ਵੀ ਉਨੀ ਹੀ ਜਿੰਮੇਵਾਰੀ ਬਣਦੀ ਹੈ। ਸਰਕਾਰ ਨੂੰ ਐਸਜੀਪੀਸੀ ਵਿੱਚ ਘਪਲਿਆਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਸ਼੍ਰੋਮਣੀ ਕਮੇਟੀ ਚੋਣਾਂ ਤੂਰੰਤ ਕਰਵਾਉਣੀਆਂ ਚਾਹੀਦੀਆਂ ਹਨ।
photoਉਨ੍ਹਾ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾ ਕਰਵਾ ਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਦਲਾਂ ਦਾ ਪੱਖ ਪੂਰਿਆਂ ਜਾ ਰਿਹਾ ਹੈ। ਚੋਣਾਂ ਕਰਵਾਉਣ ਦਾ ਫੈਸਲਾ ਲੈਣਾ ਤਾਂ ਦੂਰ ਦੀ ਗੱਲ ਹੈ ਕੈਪਟਨ ਸਰਕਾਰ ਨੇ 4 ਮਹੀਨੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਸਿੱਖ ਗੁਰਦੁਆਰਾ ਚੋਣ ਕਮਿਸ਼ਨ ਦੇ ਚੇਅਰਮੈਨ ਨੂੰ ਹਾਲੇ ਤੱਕ ਦਫ਼ਤਰ ਅਤੇ ਸਟਾਫ਼ ਤੱਕ ਮੁਹਈਆ ਨਹੀ ਕਰਵਾਇਆ ਹੈ ।