ਪੰਜਾਬ ਵਿਚ 7 ਮਾਰਚ ਤੋਂ ਸ਼ੁਰੂ ਹੋਣਗੀਆਂ ਨਾਨ-ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ, SCERT ਵੱਲੋਂ ਡੇਟਸ਼ੀਟ ਜਾਰੀ
Published : Feb 11, 2023, 5:33 pm IST
Updated : Feb 11, 2023, 5:33 pm IST
SHARE ARTICLE
Non-board class exams will start from March 7 in Punjab (File)
Non-board class exams will start from March 7 in Punjab (File)

ਐਸਸੀਈਆਰਟੀ ਨੇ ਇਸ ਸਬੰਧ ਵਿਚ ਕਾਮਨ ਡੇਟ ਸ਼ੀਟ ਜਾਰੀ ਕੀਤੀ ਹੈ।

 

ਚੰਡੀਗੜ੍ਹ: ਪੰਜਾਬ ਰਾਜ ਸਿੱਖਿਆ ਅਤੇ ਸਿਖਲਾਈ ਪ੍ਰੀਸ਼ਦ (SCERT) ਨੇ ਨਾਨ-ਬੋਰਡ ਕਲਾਸਾਂ ਲਈ ਮਾਰਚ 2023 ਦੀਆਂ ਸਾਲਾਨਾ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਨਾਨ-ਬੋਰਡ ਕਲਾਸਾਂ ਦੀ ਸਾਲਾਨਾ ਪ੍ਰੀਖਿਆ 7 ਮਾਰਚ ਤੋਂ ਸ਼ੁਰੂ ਹੋਵੇਗੀ। ਜਿਸ ਵਿਚ ਪਹਿਲੀ, ਦੂਜੀ, ਤੀਜੀ, ਚੌਥੀ, ਛੇਵੀਂ, ਸੱਤਵੀਂ, ਨੌਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਹੈ।  

ਇਹ ਵੀ ਪੜ੍ਹੋ: 'ਨਿੱਜੀ ਕਾਰਨਾਂ' ਦਾ ਹਵਾਲਾ ਦਿੰਦੇ ਹੋਏ ਜੱਜ ਨੇ ਖ਼ੁਦ ਨੂੰ ਜਾਮੀਆ ਹਿੰਸਾ ਮਾਮਲੇ ਦੀ ਸੁਣਵਾਈ ਤੋਂ ਕੀਤਾ ਵੱਖ 

ਐਸਸੀਈਆਰਟੀ ਨੇ ਇਸ ਸਬੰਧ ਵਿਚ ਕਾਮਨ ਡੇਟ ਸ਼ੀਟ ਜਾਰੀ ਕੀਤੀ ਹੈ। 7 ਮਾਰਚ ਤੋਂ ਸ਼ੁਰੂ ਹੋ ਰਹੀ ਪ੍ਰੀਖਿਆ ਵਿਚ ਪਹਿਲੀ, ਦੂਜੀ, ਤੀਜੀ, ਚੌਥੀ, 6ਵੀਂ, 7ਵੀਂ ਅਤੇ 9ਵੀਂ ਜਮਾਤਾਂ ਨੂੰ ਸ਼ਾਮਲ ਕੀਤਾ ਗਿਆ ਹੈ। ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਸਬੰਧਤ ਵਿਸ਼ਿਆਂ ਦੇ ਅਧਿਆਪਕ ਆਪਣੇ ਪੱਧਰ ’ਤੇ ਪ੍ਰਸ਼ਨ ਪੱਤਰ ਤਿਆਰ ਕਰਨਗੇ। ਜਿਸ ਦਾ ਪੈਟਰਨ ਪੰਜਾਬ ਸਕੂਲ ਸਿੱਖਿਆ ਬੋਰਡ ਪਹਿਲਾਂ ਹੀ ਜਾਰੀ ਕਰ ਚੁੱਕਿਆ ਹੈ।

ਇਹ ਵੀ ਪੜ੍ਹੋ: CIA ਸਟਾਫ਼ ਗੁਰਦਾਸਪੁਰ ਨੇ ਕਾਬੂ ਕੀਤਾ ਨਸ਼ਾ ਤਸਕਰ ਜੋੜਾ, ਹੈਰੋਇਨ ਅਤੇ ਨਕਦੀ ਬਰਾਮਦ

ਪ੍ਰਾਇਮਰੀ ਜਮਾਤਾਂ ਦੀ ਸਾਲਾਨਾ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਐਸਸੀਈਆਰਟੀ ਖੁਦ ਪੀਡੀਐਫ ਵਿਚ ਭੇਜੇਗਾ। ਜਿਸ ਦੀ ਫੋਟੋ ਸਟੇਟ ਸਕੂਲ ਨੂੰ ਲੈਣੀ ਪਵੇਗੀ ਅਤੇ ਇਸ ਲਈ SCERT ਬਜਟ ਵੀ ਭੇਜੇਗਾ। ਪ੍ਰੀਖਿਆ ਸਵੇਰੇ 9:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਹੋਵੇਗੀ। ਜੇਕਰ ਕਿਸੇ ਵਿਸ਼ੇ ਦੀ ਪ੍ਰੈਕਟੀਕਲ ਪ੍ਰੀਖਿਆ ਲੈਣੀ ਹੈ ਤਾਂ ਇਹ ਪ੍ਰੈਕਟੀਕਲ ਪ੍ਰੀਖਿਆ 7 ਮਾਰਚ ਤੋਂ ਪਹਿਲਾਂ ਸਕੂਲ ਪੱਧਰ 'ਤੇ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement