
ਤਜਿੰਦਰਪਾਲ ਸਿੰਘ ਤੂਰ ਨੇ ਸ਼ਾਟ ਪੁਟ 'ਚ ਜਿੱਤਿਆ ਸੋਨ ਤਮਗਾ
ਨਵੀਂ ਦਿੱਲੀ: ਤਜਿੰਦਰਪਾਲ ਸਿੰਘ ਤੂਰ ਨੇ ਏਸ਼ੀਅਨ ਇਨਡੋਰ ਅਥਲੈਟਿਕਸ ਚੈਂਪੀਅਨਸ਼ਿਪ 2023 ਵਿਚ ਸ਼ਾਟ ਪੁਟ ਵਿਚ ਸੋਨ ਤਮਗਾ ਜਿੱਤਿਆ ਹੈ। ਆਊਟਡੋਰ ਸ਼ਾਟ ਪੁਟ ਵਿਚ ਰਾਸ਼ਟਰੀ ਰਿਕਾਰਡ ਰੱਖਣ ਵਾਲੇ ਤਜਿੰਦਰਪਾਲ ਨੇ ਇਨਡੋਰ ਮੁਕਾਬਲੇ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਜ਼ਾਕਿਸਤਾਨ ਦੇ ਅਸਤਾਨਾ ਵਿਚ ਚੱਲ ਰਹੇ ਮੁਕਾਬਲੇ ਵਿਚ ਤੂਰ ਨੇ 19.49 ਮੀਟਰ ਦਾ ਆਪਣਾ ਸਰਬੋਤਮ ਇਨਡੋਰ ਥਰੋਅ ਕਰਕੇ ਸੋਨ ਤਮਗਾ ਜਿੱਤਿਆ।
ਇਹ ਵੀ ਪੜ੍ਹੋ: ਪੂਰੀ ਤਰ੍ਹਾਂ ਸ਼ਾਕਾਹਾਰੀ ਹੋਵੇਗਾ 'ਰੋਜ਼ ਫੈਸਟ', ਰੋਜ਼ ਗਾਰਡਨ ਸਥਿਤ ਫੂਡ ਕੋਰਟ ਵਿੱਚ ਹੋਣਗੇ ਭੋਜਨ ਦੇ 30 ਸਟਾਲ
ਤਜਿੰਦਰਪਾਲ ਨੇ 2018 ਵਿਚ ਏਸ਼ਿਆਈ ਖੇਡਾਂ ਵਿਚ ਸੋਨ ਤਮਗਾ ਜਿੱਤਿਆ ਸੀ। ਉਹ 2019 ਦੇ ਆਊਟਡੋਰ ਏਸ਼ੀਅਨ ਚੈਂਪੀਅਨ ਹਨ ਅਤੇ ਉਹਨਾਂ ਨੇ 2018 ਵਿਚ ਤਹਿਰਾਨ ਵਿਚ ਚੈਂਪੀਅਨਸ਼ਿਪ ਦੇ ਪਿਛਲੇ ਐਡੀਸ਼ਨ ਵਿਚ 19.18 ਮੀਟਰ ਥਰੋਅ ਨਾਲ ਚਾਂਦੀ ਦਾ ਤਮਗਾ ਜਿੱਤਿਆ ਸੀ। ਸ਼ੁੱਕਰਵਾਰ ਨੂੰ ਤੂਰ ਨੇ ਆਪਣੀ ਪਹਿਲੀ ਕੋਸ਼ਿਸ਼ ਵਿਚ ਫਾਊਲ ਕੀਤਾ ਪਰ ਚੈਂਪੀਅਨਸ਼ਿਪ ਵਿਚ ਆਪਣਾ ਪਹਿਲਾ ਸੋਨ ਤਮਗਾ ਜਿੱਤਣ ਲਈ ਆਪਣੀ ਤੀਜੀ ਅਤੇ ਪੰਜਵੀਂ ਕੋਸ਼ਿਸ਼ ਵਿਚ 19.49 ਮੀਟਰ ਥਰੋਅ ਕਰ ਦਿੱਤਾ।
ਇਹ ਵੀ ਪੜ੍ਹੋ: ਭਾਰਤ-ਆਸਟ੍ਰੇਲੀਆ ਟੈਸਟ ਦੌਰਾਨ ਸਟੇਡੀਅਮ ਤੋਂ ਚਾਰ ਸੱਟੇਬਾਜ਼ ਗ੍ਰਿਫ਼ਤਾ
ਕਰਨਵੀਰ ਸਿੰਘ 19 ਮੀਟਰ ਦਾ ਅੰਕੜਾ ਪਾਰ ਕਰਨ ਵਾਲਾ ਦੂਜਾ ਅਥਲੀਟ ਸੀ। ਉਹ 19.37 ਮੀਟਰ ਦੇ ਸਰਬੋਤਮ ਥਰੋਅ ਨਾਲ ਦੂਜੇ ਸਥਾਨ 'ਤੇ ਰਿਹਾ। ਕਜ਼ਾਕਿਸਤਾਨ ਦੇ ਇਵਾਨ ਇਵਾਨੋਵ ਨੇ 18.10 ਥਰੋਅ ਨਾਲ ਕਾਂਸੀ ਦੇ ਤਮਗੇ 'ਤੇ ਕਬਜ਼ਾ ਕੀਤਾ।
ਇਹ ਵੀ ਪੜ੍ਹੋ: ਜੇਲ੍ਹ 'ਚ ਬੰਦ ਪਤੀ ਅੱਬਾਸ ਅੰਸਾਰੀ ਨਾਲ ਰੋਜ਼ਾਨਾ ਚੋਰੀ ਸਮਾਂ ਬਿਤਾਉਂਦੀ ਸੀ ਪਤਨੀ, ਗ੍ਰਿਫ਼ਤਾਰ
ਪ੍ਰਵੀਨ ਚਿਤਰਾਵੇਲ, ਭਾਰਤ ਦੇ ਰਾਸ਼ਟਰੀ ਟ੍ਰਿਪਲ ਜੰਪ ਚੈਂਪੀਅਨ ਨੇ 16.98 ਮੀਟਰ ਦੀ ਛਾਲ ਨਾਲ ਚਾਂਦੀ ਦਾ ਤਮਗਾ ਜਿੱਤਿਆ, ਜੋ ਕਿ ਇਕ ਨਵਾਂ ਰਾਸ਼ਟਰੀ ਇਨਡੋਰ ਰਿਕਾਰਡ ਹੈ। ਚੀਨ ਦੇ ਓਲੰਪੀਅਨ ਫੈਂਗ ਯਾਓਕਿੰਗ ਨੇ 17.20 ਮੀਟਰ ਦੀ ਛਾਲ ਨਾਲ ਸੋਨ ਅਤੇ ਦੱਖਣੀ ਕੋਰੀਆ ਦੀ ਯੂ ਗੁਇਮਿਨ ਨੇ 16.73 ਮੀਟਰ ਦੀ ਛਾਲ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤ ਦੇ ਅਰੁਣ ਏਬੀ ਨੇ 14.12 ਮੀਟਰ ਦੀ ਛਾਲ ਨਾਲ 15 ਪ੍ਰਤੀਯੋਗੀਆਂ ਵਿਚੋਂ 12ਵਾਂ ਸਥਾਨ ਹਾਸਲ ਕੀਤਾ।