
Patiala News : ਮੁਲਜ਼ਮਾਂ ਦੀ ਪਛਾਣ ਦਿਲਦਾਰ ਖ਼ਾਨ, ਕੁਲਵਿੰਦਰ ਸਿੰਘ ਅਤੇ ਮਨਿੰਦਰ ਸਿੰਘ ਉਰਫ਼ ਲੱਡੂ ਵਜੋਂ ਹੋਈ
Patiala News in Punjabi : ਪਟਿਆਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਤਿੰਨ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਡਾ. ਨਾਨਕ ਸਿੰਘ ਆਈਪੀਐਸ ਐਸਐਸਪੀ ਪਟਿਆਲਾ ਨੇ ਅੱਜ ਪ੍ਰੈੱਸ ਕਾਨਫ਼ਰੰਸ ਕਰ ਕੇ ਜਾਣਕਾਰੀ ਦਿੱਤੀ ਗਈ ਕਿ ਦਿਲਦਾਰ ਖਾਨ, ਕੁਲਵਿੰਦਰ ਸਿੰਘ ਅਤੇ ਮਨਿੰਦਰ ਸਿੰਘ ਉਰਫ਼ ਲੱਡੂ ਤਿੰਨ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਹੈ, ਜੋ ਕਿ ਗੈਂਗਸਟਰਾਂ ਦੇ ਸਾਥੀ ਦੱਸੇ ਜਾ ਰਹੇ ਹਨ। ਜਿਨ੍ਹਾਂ ਦੇ ਕੋਲੋਂ 4 ਪਿਸਟਲ 32 ਬੋਰ ਅਤੇ ਇੱਕ ਪਿਸਟਲ 315 ਬੋਰ ਦਾ ਕੱਟਾ ਤੇ ਕੁੱਲ 21 ਰੌਂਦ ਬਰਾਮਦ ਕੀਤੇ ਗਏ ਹਨ। ਪਟਿਆਲਾ ਪੁਲਿਸ ਦੀ ਇਸ ਕਾਮਯਾਬੀ ਦੇ ਨਾਲ ਇੱਕ ਵੱਡੀ ਘਟਨਾ ਹੋਣ ਤੋਂ ਟਲ ਸਕੀ ਹੈ ਵਧੇਰੇ ਜਾਣਕਾਰੀ ਅਜੇ ਰਿਮਾਂਡ ਤੋਂ ਬਾਅਦ ਪਤਾ ਲੱਗ ਸਕੇਗਾ ਕਿ ਆਖਰਕਾਰ ਇਹਨਾਂ ਗੈਂਗਸਟਰਾਂ ਦਾ ਮੁੱਖ ਮਕਸਦ ਕੀ ਸੀ।
(For more news apart from Patiala police got a big success, arrested three gangsters with weapons News in Punjabi, stay tuned to Rozana Spokesman)