
ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਐਲਾਨ ਮਗਰੋਂ ਸਾਰੀਆਂ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਅੱਜ ਪੰਜਾਬ ਡੈਮੋਕ੍ਰੇਟਿਕ ਗਠਜੋੜ ਵੱਲੋਂ ਲੋਕ ਸਭਾ...
ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਐਲਾਨ ਮਗਰੋਂ ਸਾਰੀਆਂ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਅੱਜ ਪੰਜਾਬ ਡੈਮੋਕ੍ਰੇਟਿਕ ਗਠਜੋੜ ਵੱਲੋਂ ਲੋਕ ਸਭਾ ਸੀਟਾਂ ਲਈ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ।
- ਫਰੀਦਕੋਟ - ਮਾ. ਬਲਦੇਵ ਸਿੰਘ ਜੈਤੋਂ
- ਪਟਿਆਲਾ - ਡਾ. ਧਰਮਵੀਰ ਗਾਂਧੀ
- ਖਡੂਰ ਸਾਹਿਬ - ਪਰਮਜੀਤ ਕੌਰ ਖਾਲੜਾ
- ਅਨੰਦਪੁਰ ਸਾਹਿਬ - ਬਿਕਰਮਜੀਤ ਸਿੰਘ ਸੋਢੀ
- ਹੁਸ਼ਿਆਰਪੁਰ - ਚੌਧਰੀ ਖੁਸ਼ੀ ਰਾਮ
- ਜਲੰਧਰ - ਬਲਵਿੰਦਰ ਕੁਮਾਰ
- ਫ਼ਤਿਹਗੜ੍ਹ ਸਾਹਿਬ - ਮਨਵਿੰਦਰ ਸਿੰਘ ਗਿਆਸਪੁਰਾ
ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਖਹਿਰਾ ਨੇ ਦੱਸਿਆ ਕਿ 6 ਜਥੇਬੰਦੀਆਂ ਇਸ ਗੱਠਜੋੜ ਵਿੱਚ ਸ਼ਾਮਲ ਹਨ। ਜਥੇਬੰਦੀਆਂ ਦੇ ਆਗੂਆਂ ਨੇ ਮੀਟਿੰਗ ਕਰ ਕੇ ਫ਼ੈਸਲਾ ਕੀਤਾ ਕਿ ਸੀਪੀਆਈ ਨੂੰ ਫ਼ਿਰੋਜ਼ਪੁਰ ਤੋਂ, ਰੈਵੋਲਿਸਨਰੀ ਮਾਰਕਸਵਾਦੀ ਪਾਰਟੀ ਆਫ਼ ਇੰਡੀਆ ਨੂੰ ਗੁਰਦਾਸਪੁਰ ਤੋਂ, ਲੋਕ ਇਨਸਾਫ਼ ਪਾਰਟੀ ਨੂੰ ਲੁਧਿਆਣਾ ਤੋਂ ਅਤੇ ਪੰਜਾਬ ਏਕਤਾ ਪਾਰਟੀ ਨੂੰ ਬਠਿੰਡਾ ਤੋਂ ਟਿਕਟ ਦਿੱਤੀ ਜਾਵੇਗੀ।
ਖਹਿਰਾ ਨੇ ਦੱਸਿਆ ਕਿ ਸੰਗਰੂਰ ਲੋਕ ਸਭਾ ਹਲਕਾ ਅਜੇ ਵਿਚਾਰ ਅਧੀਨ ਹੈ। ਮੌਕੇ ਦੇ ਹਾਲਾਤਾਂ ਮੁਤਾਬਕ ਕਿਸੇ ਵੀ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ।
ਖਹਿਰਾ ਨੇ ਕਿਹਾ ਕਿ ਅਕਾਲੀ ਦਲ ਟਕਸਾਲੀ ਦੇ ਆਗੂ ਜੇ ਪੰਜਾਬ ਪ੍ਰਤੀ ਗੰਭੀਰ ਹਨ ਤਾਂ ਉਹ ਆਪਣੇ ਵੱਲੋਂ ਐਲਾਨੀਆਂ ਦੋਵੇਂ ਸੀਟਾਂ ਨੂੰ ਵਾਪਸ ਲੈ ਕੇ ਨਵੇਂ ਸਿਰੇ ਤੋਂ ਡੈਮੋਕ੍ਰੇਟਿਕ ਅਲਾਇੰਸ ਨਾਲ ਗੱਲਬਾਤ ਚਲਾ ਸਕਦੇ ਹਨ।