'ਆਪ' ਦੇ 4 ਵਿਧਾਇਕਾਂ 'ਤੇ ਤਲਵਾਰ ਲਟਕੀ, ਖਹਿਰਾ, ਮਾਨਸ਼ਾਹੀਆ, ਸੰਦੋਆ ਤੇ ਬਲਦੇਵ ਜੈਤੋਂ ਕਟਹਿਰੇ 'ਚ!
Published : Mar 11, 2020, 9:27 pm IST
Updated : Mar 11, 2020, 9:28 pm IST
SHARE ARTICLE
file photo
file photo

ਖਹਿਰਾ ਤੇ ਸੰਦੋਆ ਦਾ ਜਵਾਬ ਦੇਣ ਦਾ ਸਮਾਂ ਅੱਜ ਖ਼ਤਮ, ਮਾਨਸ਼ਾਹੀਆ ਵਿਰੁਧ ਨਵੀਂ ਪਟੀਸ਼ਨ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ 20 ਵਿਧਾਇਕਾਂ ਵਾਲੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਪਿਛਲੇ 2 ਸਾਲਾਂ ਤੋਂ ਵੱਖ ਵੱਖ ਕਰਾਨਾਂ ਕਰ ਕੇ 5 ਗੁਟਾਂ 'ਚ ਵੰਡੀ ਹੋਈ ਹੈ ਅਤੇ ਪਿਛਲੇ ਢੇਡ ਸਾਲ ਤੋਂ ਆਪ ਦੇ 4 ਵਿਧਾਇਕਾਂ ਸੁਖਪਾਲ ਖਹਿਰਾ, ਨਾਜਰ ਸਿੰਘ ਮਾਨਸ਼ਾਹੀਆ, ਅਮਰਜੀਤ ਸੰਦੋਆ ਅਤੇ ਬਲਦੇਵ ਸਿੰਘ ਜੈਤੋ ਦੀ ਗਰਦਨ 'ਤੇ 'ਆਯੋਗ' 'ਤੇ ਕਰਾਰ ਦੇਣ ਦੀ ਤਲਵਾਰ, ਜਿਉਂ ਦੀ ਤਿਉਂ ਲਟਕੀ ਹੋਈ ਹੈ।

file photofile photo

ਸਖਪਾਲ ਖਹਿਰਾ ਦੀ ਪੁਜੀਸ਼ਨ ਬਤੌਰ ਵਿਰੋਧੀ ਧਿਰ ਦੇ ਨੇਤਾ ਉਸ ਵੇਲੇ ਮਿੱਟੀ 'ਚ ਅਰਵਿੰਦ ਕੇਜਰੀਵਾਲ ਨੇ ਰੋਲ ਦਿਤੀ ਜਦੋਂ ਉਸ ਨੂੰ ਹਟਾ ਕੇ ਹਰਪਾਲ ਚੀਮਾ ਨੂੰ ਲਗਾ ਦਿਤਾ। ਛੇ ਮਹੀਨੇ ਉਬਾਲੇ ਖਾਂਦੇ ਇਸ ਬੜਬੋਲੇ ਭੁਲੱਥ ਹਲਕੇ ਤੋਂ ਵਿਧਾਇਕ ਨੇ ਅਸਤੀਫ਼ਾ ਦੇਣ ਦਾ ਰੌਲਾ ਪਾ ਕੇ ਜਨਵਰੀ 2019 'ਚ ਨਵੀਂ ਪਾਰਟੀ 'ਪੰਜਾਬੀ ਏਕਤਾ ਪਾਰਟੀ' ਬਣਾਈ ਅਤੇ ਆਪ 'ਚ ਰਹਿੰਦੀਆਂ ਨਵੀਂ ਪਾਰਟੀ ਦੇ ਚੋਣ ਨਿਸ਼ਾਨ 'ਤੇ ਬਠਿੰਡਾ ਸੀਟ ਤੋਂ ਲੋਕ ਸਭਾ ਦੀ ਚੋਣ ਲੜੀ ਅਤੇ ਹਾਰ ਗਏ। ਇਸੇ ਤਰ੍ਹਾਂ ਮਾਸਟਰ ਬਲਦੇਵ ਸਿੰੰਘ ਨੇ ਆਪ ਦੇ ਜੈਤੋ ਹਲਕੇ ਤੋਂ ਵਿਧਾਇਕ ਹੁੰਦਿਆ ਖਹਿਰਾ ਦੀ ਪਾਰਟੀ ਦੇ ਟਿਕਟ 'ਤੇ ਫਰੀਦਕੋਟ ਰਿਜ਼ਰਵ ਸੀਟ ਤੋਂ ਲਕੋ ਸਭਾ ਦੀ ਚੋਣ ਲੜੀ, ਉਹ ਵੀ ਹਾਰ ਗਏ।

PhotoPhoto

ਦੂਜੇ ਤਿੰਨੋਂ ਵਿਧਾਇਕਾਂ ਰੋਪੜ ਤੋਂ ਅਮਰਜੀਤ ਸੰਦੋਆ ਅਤੇ ਮਾਨਸਾ ਤੋਂ ਨਾਰ ਸਿੰਘ ਮਾਨਸ਼ਾਹੀਆ ਨੇ ਅਪ੍ਰੈਲ 2019 'ਚ ਸ਼ਰੇਆਮ ਸੱਤਾਧਾਰੀ ਕਾਂਗਰਸ 'ਚ ਸ਼ਮੂਲੀਅਤ ਕੀਤੀ, ਆਪ ਤੋਂ ਅਸਤੀਫ਼ੇ ਵੀ ਦੇ ਦਿਤੇ, ਪਰ ਪਿਛਲੇ ਢੇਡ ਸਾਲ ਤੋਂ ਵਿਧਾਨ ਸਭਾ ਦੇ ਹੋਏ ਸਾਰੇ ਇਜਲਾਸਾਂ 'ਚ ਹਾਜ਼ਰੀ ਭਰੀ ਅਤੇ ਵਿਰੋਧੀ ਧਿਰ ਵਲ ਹੀ ਬੈਠਦੇ ਰਹੇ। ਵਿਧਾਨ ਸਭਾ ਸਕੱਤਰੇਤ ਦੇ ਸੂਤਰਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਸਪੀਕਰ ਰਾਣਾ ਕੇ.ਪੀ ਸਿੰਘ ਨੇ ਖਹਿਰਾ ਨੂੰ 11 ਮਾਰਚ ਤਕ ਜੁਆਬ ਦੇਣ ਲਈ ਕਿਹਾ ਸੀ। ਸ.ਖਹਿਰਾ ਵਿਰੁਧ ਹਰਪਾਲ ਚੀਮਾ, ਮੌਜੂਦਾ ਵਿਰੁਧੀ ਧਿਰ ਦੇ ਨੇਤਾ ਨੇ ਹੀ ਪਟੀਸ਼ਨ ਪਾਈ ਹੋਈ ਹੈ ਕਿ ਇਸ ਨੂੰ 'ਅਯੋਗ' ਕਰਾਰ ਦਿਤਾ ਜਾਵੇ।

PhotoPhoto

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਬਤੌਰ ਵਿਧਾਇਕ ਸ.ਖਹਿਰਾ ਨੇ ਨੈਤਿਕ ਕਦਰਾਂ ਕੀਮਤਾਂ ਨੂੰ ਲਾਂਭੇ ਕਰ ਕੇ, ਅਪਣਾ ਦਿਤਾ ਅਸਤੀਫ਼ਾ 22 ਅਕਤੂਬਰ ਨੂੰ ਪਿਛਲੇ ਸਾਲ ਵਾਪਸ ਲੈ ਲਿਆ ਸੀ। ਇਸੇ ਤਰ੍ਹਾਂ ਬਲਦੇਵ ਜੈਤੋ ਨੇ ਐਡਵੋਕੇਟ ਸਿਮਰਨਜਤੀ ਸਿੰਘ ਪਟੀਸ਼ਨਰ ਬਾਰੇ ਇਹ ਕਹਿ ਦਿਤਾ ਸੀ ਕਿ ਉਸ ਨੇ ਪਟੀਸ਼ਨ ਵਾਪਸ ਲੈ ਲਈ ਸੀ। ਵਿਧਾਇਕ ਵਲੋਂ ਝੂਠ ਬੋਲਣ ਅਤੇ ਪਟੀਸ਼ਨਰ ਦੇ ਖੁਦ ਸਕੱਤਰ ਸਾਹਮਣੇ ਪੇਸ਼ ਹੋ ਕੇ ਸੱਚਾਈ ਦੱਸਣ ਦੀ ਰੀਪੋਰਟ ਅਜੇ ਸਪੀਕਰ ਕੋਲ ਨਹੀਂ ਪਹੁੰਚੀ ਹੈ, ਜਿਸ ਉਪਰੰਤ ਹੀ ਕੋਈ ਏਕਸ਼ਨ ਲਿਆ ਜਾਵੇਗਾ।

PhotoPhoto

ਨਾਜਰ ਸਿੰਘ ਮਾਨਸ਼ਾਹੀਆ ਦਾ ਅਸਤੀਫ਼ਾ ਸਪੀਕਰ ਵੋਲਂ ਰੱਦ ਕਰਨ ਉਪਰੰਤ ਹੁਣ ਆਪ ਦੇ ਮਾਨਸਾ ਤੋਂ ਨੇਤਾ ਗੁਰਪ੍ਰੀਤ ਵਲੋਂ ਇਕ ਪਟੀਸ਼ਨ ਹੁਣ ਮਾਨਸ਼ਾਹੀਆ ਵਿਰੁਧ ਵੀ ਆ ਗਈ ਹੈ। ਇਸ ਸਬੰਧ 'ਚ ਵਿਧਾਨ ਸਪਾ ਸਕੱਤਰੇਤ ਨੇ ਮਾਨਸ਼ਾਹੀਆ ਨੂੰ ਨੋਟਿਸ ਭੇਜ ਦਿਤਾ ਹੈ ਅਤੇ ਇਕ ਮਹੀਨੇ 'ਚ ਜੁਆਬ ਦੇਣ ਲਈ ਕਿਹਾ ਹੈ। ਕੁਲ ਮਿਲਾ ਕੇ ਸ.ਹਰਜਿੰਦਰ ਸਿੰਘ ਫੂਲਕਾ ਦੇ ਛੱਡ ਜਾਣ ਉਪਰੰਤ ਰਹਿੰਦੇ 19 ਵਿਧਾਇਕਾਂ 'ਚ 5 ਗੁੱਟ ਬਣੇ ਹੋਏ ਹਨ ਜਿਨ੍ਹਾਂ 'ਚ ਚੀਮਾ ਕੁਲਤਾਰ ਸੰਧਵਾ, ਕੰਵਰ ਸੰਧੂ, ਖਹਿਰਾ, ਸੰਦੋਆ ਤੇ ਇਕ ਦੋ ਹੋਰ ਮੁੱਖ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement