ਸ਼ਰਤ ਮੰਨੇ ਜਾਣ ਬਿਨਾਂ 'ਆਪ' ਵਿਚ ਵਾਪਸ ਨਹੀਂ ਜਾਣਗੇ ਡਾ. ਧਰਮਵੀਰ ਗਾਂਧੀ!
Published : Mar 11, 2020, 5:36 pm IST
Updated : Mar 11, 2020, 5:36 pm IST
SHARE ARTICLE
file photo
file photo

ਪੰਜਾਬ ਦੇ ਹਿਤਾਂ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਕਰਨ ਦਾ ਅਹਿਦ

ਪਟਿਆਲਾ : ਦਿੱਲੀ ਵਿਚ ਵਾਪਸੀ ਤੋਂ ਬਾਅਦ ਆਮ ਆਦਮੀ ਪਾਰਟੀ ਦੀਆਂ ਨਜ਼ਰਾਂ ਹੁਣ ਪੰਜਾਬ 'ਤੇ ਟਿੱਕੀਆਂ ਹੋਈਆਂ ਹਨ। ਪਾਰਟੀ ਨੇ ਜਰਨੈਲ ਸਿੰਘ ਹੱਥ ਪੰਜਾਬ ਦੀ ਕਮਾਨ ਸੌਂਪ ਕੇ ਸਿੱਖ ਪੱਤਾ ਖੇਡਣ ਦੇ ਨਾਲ-ਨਾਲ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਵੀ ਸ਼ੁਰੂ ਕਰ ਦਿਤੀ ਹੈ।

PhotoPhoto

ਇਸ ਦਾ ਐਲਾਨ ਖੁਦ ਜਰਨੈਲ ਸਿੰਘ ਅਪਣੀ ਨਿਯੁਕਤੀ ਤੋਂ ਤੁਰਤ ਬਾਅਦ ਕਰ ਚੁੱਕੇ ਹਨ। ਪਰ ਰੁੱਸਿਆਂ ਨੂੰ ਮਨਾਉਣ ਦੀਆਂ ਉਨ੍ਹਾਂ ਦੀਆਂ ਰਾਹਾਂ ਇੰਨੀਆਂ ਅਸਾਨ ਵੀ ਨਹੀਂ, ਜਿੰਨਾਂ ਦਿੱਲੀ ਦੇ ਚੋਣ ਨਤੀਜਿਆਂ ਤੋਂ ਤੁਰੰਤ ਬਾਅਦ ਸੋਚਿਆ ਜਾ ਰਿਹਾ ਸੀ। ਕਿਉਂਕਿ ਆਪ 'ਚੋਂ ਕਿਨਾਰਾ ਕਰ ਚੁੱਕੇ ਬਹੁਤੇ ਆਗੂ ਹੁਣ ਸੌਖੇ ਹੱਥੀਂ ਵਾਪਸੀ ਦੇ ਰੌਂਅ ਵਿਚ ਨਹੀਂ ਹਨ।

PhotoPhoto

ਪੰਜਾਬ ਵਿਚ ਆਉਣ ਵਾਲੇ ਚੁਣਾਵੀਂ ਮੌਸਮ ਦੌਰਾਨ ਬਹੁਤੇ ਆਗੂਆਂ ਨੇ ਅਪਣੀ ਅਪਣੀ ਰਣਨੀਤੀ ਜ਼ਾਹਰ ਕਰਨੀ ਸ਼ੁਰੂ ਕਰ ਦਿਤੀ ਹੈ। ਇਨ੍ਹਾਂ ਵਿਚ ਆਮ ਆਦਮੀ ਪਾਰਟੀ ਵਿਚੋਂ ਕਿਨਾਰਾ ਕਰ ਚੁੱਕੇ ਦਿਗਜ਼ ਆਗੂ ਡਾ. ਧਰਮਵੀਰ ਗਾਂਧੀ ਵੀ ਸ਼ਾਮਲ ਹਨ।

PhotoPhoto

ਜਰਨੈਲ ਸਿੰਘ ਵਲੋਂ ਰੁਸਿਆਂ ਨੂੰ ਮਨਾਉਣ ਸਬੰਧੀ ਦਿਤੇ ਬਿਆਨ 'ਤੇ ਅਪਣਾ ਪ੍ਰਤੀਕਰਮ ਦਿੰਦਿਆਂ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਉਨ੍ਹਾਂ ਨਾਲ ਵਾਪਸੀ ਸਬੰਧੀ ਸੰਪਰਕ ਕਰਦੀ ਹੈ ਤਾਂ ਉਹ ਪੰਜਾਬ ਦੇ ਹਿਤਾਂ ਨੂੰ ਅਣਗੌਲਿਆ ਕਰਨ ਦੀ ਗ਼ਲਤੀ ਕਦੇ ਵੀ ਨਹੀਂ ਕਰਨਗੇ।

PhotoPhoto

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਹਿਲੀ ਸ਼ਰਤ ਇਹੋ ਹੋਵੇਗੀ ਕਿ ਜੇਕਰ ਆਮ ਆਦਮੀ ਪਾਰਟੀ ਸੂਬੇ ਨੂੰ ਵੱਧ ਅਧਿਕਾਰ ਦਿੰਦੀ ਹੈ ਤਾਂ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਬਾਰੇ ਸੋਚ ਸਕਦੇ ਹਨ। ਉਨ੍ਹਾਂ ਕਿਹਾ ਕਿ ਅੱਜ ਤਕਰੀਬਨ ਸਾਰੀਆਂ ਪਾਰਟੀਆਂ ਕੇਂਦਰ ਦੀ ਦਖ਼ਲਅੰਦਾਜ਼ੀ ਤੋਂ ਪ੍ਰਭਾਵਿਤ ਹਨ। ਇਹੀ ਕਾਰਨ ਹੈ ਕਿ ਅੱਜ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲਿਆਂ ਦੀ ਗਿਣਤੀ ਆਟੇ 'ਚ ਲੂਣ ਬਰਾਬਰ ਵੀ ਨਹੀਂ ਰਹੀ।

PhotoPhoto

ਉਨ੍ਹਾਂ ਕਿਹਾ ਕਿ ਟੈਕਸਾਂ ਦੀ ਵੰਡ ਦੇ ਮਾਮਲੇ 'ਚ ਕੇਂਦਰ ਸੂਬਿਆਂ ਨਾਲ ਵੱਡਾ ਵਿਤਕਰਾ ਕਰ ਰਿਹਾ ਹੈ ਪਰ ਇਸ ਖਿਲਾਫ਼ ਆਵਾਜ਼ ਉਠਾਉਣ ਵਾਲਾ ਪੰਜਾਬ ਅੰਦਰ ਕੋਈ ਵੀ ਆਗੂ ਵਿਖਾਈ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਜਦੋਂ ਤਕ ਸਥਾਨਕ ਆਗੂ ਕੇਂਦਰ ਦੇ ਗਲਬੇ ਤੋਂ ਆਜ਼ਾਦ ਨਹੀਂ ਹੁੰਦੇ, ਉਨੀਂ ਦੇਰ ਤਕ ਪੰਜਾਬ ਦਾ ਭਲਾ ਹੋਣਾ ਜੇਕਰ ਅਸੰਭਵ ਤਾਂ ਔਖਾ ਜ਼ਰੂਰ ਹੈ।

Location: India, Punjab, Patiala

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement