ਗੁਆਂਢੀ ਨੇ ਕੀਤਾ 5 ਸਾਲ ਦੀ ਬੱਚੀ ਨਾਲ ਬਲਾਤਕਾਰ
Published : Apr 11, 2019, 3:47 pm IST
Updated : Apr 11, 2019, 5:47 pm IST
SHARE ARTICLE
5 year old girl raped
5 year old girl raped

ਜਾਣੋ, ਕੀ ਹੈ ਪੂਰਾ ਮਾਮਲਾ

ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਮੋਹਲਾ ਨਿਉ ਫਤਿਹਗੜ੍ਹ ਵਿਚ ਇੱਕ 5 ਸਾਲ ਦੀ ਬੱਚੀ ਨਾਲ ਸ਼ਰਮਨਾਕ ਹਰਕਤ ਦਾ ਮਾਮਲਾ ਸਾਹਮਣੇ ਆਇਆ ਹੈ। ਸਿਵਿਲ ਹਸਪਤਾਲ ਵਿਚ ਬੱਚੀ ਦੀ ਮਾਂ ਰੰਜਨਾ ਨਿਵਾਸੀ ਜ਼ਿਲ੍ਹਾ ਗੋਪਾਲਗੰਜ ਹਾਲ ਨਿਵਾਸੀ ਨਿਉ ਫਤਿਹਗੜ੍ਹ ਨੇ ਦੱਸਿਆ ਕਿ ਉਸ ਦੇ 5 ਬੱਚੇ ਹਨ ਜਿਹਨਾਂ ਵਿਚੋਂ 3 ਲੜਕੀਆਂ ਵੱਡੀਆਂ ਹਨ ਅਤੇ ਦੋ ਲੜਕੇ ਛੋਟੇ ਹਨ। ਮੰਗਲਵਾਰ ਸ਼ਾਮ ਨੂੰ ਉਹ ਲੋਕਾਂ ਦੇ ਘਰ ਕੰਮ ਕਰਨ ਗਈ ਸੀ ਤੇ ਵੱਡੀਆਂ ਲੜਕੀਆਂ ਟਿਊਸ਼ਨ ਪੜ੍ਹਨ ਗਈਆਂ ਹੋਈਆਂ ਸਨ। ਉਸ ਦਾ ਪਤੀ ਮਿਸਤਰੀ ਹੈ ਅਤੇ ਉਹ ਦੂਜੇ ਪਿੰਡ ਕੰਮ ਕਰਨ ਗਿਆ ਹੋਇਆ ਸੀ।

PhotoPhoto

ਘਰ ਵਿਚ ਲੜਕੇ ਅਤੇ ਪੀੜਿਤ ਲੜਕੀ ਇਕੱਲੇ ਸਨ। ਗੁਆਂਢ ਵਿਚ ਰਹਿੰਦਾ ਵਿਅਕਤੀ ਜੋ ਨਸ਼ੇ ਦੀ ਹਾਲਤ ਵਿਚ ਸੀ, ਉਸ ਦੀ ਬੇਟੀ ਆਰਤੀ ਦੇ ਬਹਾਨੇ ਉਹ ਕਮਰੇ ਵਿਚ ਚਲਾ ਗਿਆ ਅਤੇ ਲੜਕੀ ਨਾਲ ਬਲਤਕਾਰ ਕੀਤਾ। ਰੰਜਨਾ ਨੇ ਦੱਸਿਆ ਕਿ ਜਦੋਂ ਉਹ ਕੰਮ ਤੋਂ ਵਾਪਸ ਆਈ ਤਾਂ ਉਸ ਨੂੰ ਸਾਰੀ ਗੱਲ ਪਤਾ ਚੱਲੀ।  ਬੱਚੀ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ।

PhotoPhoto

ਬੁੱਧਵਾਰ ਸਵੇਰੇ ਹੀ ਅਰੋਪੀ ਦਾ ਪਰਿਵਾਰ ਦੂਜੀ ਜਗ੍ਹਾ ਚਲਾ ਗਿਆ ਹੈ। ਨੈਸ਼ਨਲ ਕ੍ਰਾਇਮ ਰਿਕਾਰਡ ਮੁਤਾਬਕ ਬੱਚਿਆਂ ਦੇ ਵਿਰੁੱਧ ਅਪਰਾਧਾਂ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਅਪਰਾਧਾਂ ਦੀ ਰਿਪੋਰਟ ਜਾਰੀ ਕੀਤੀ ਗਈ ਸੀ। ਇਸ ਰਿਪੋਰਟ ਅਨੁਸਾਰ 2016 ਵਿਚ ਬੱਚਿਆਂ ਦੇ ਖਿਲਾਫ 106958 ਅਪਰਾਧ ਦੇ ਮਾਮਲੇ ਦਰਜ ਕੀਤੇ ਗਏ ਸਨ।

ਭਾਰਤ ਵਿਚ ਬੱਚਿਆਂ ਦਾ ਦੁਨੀਆਂ ਦੀਆਂ ਸਭ ਤੋਂ ਜ਼ਿਆਦਾ ਜਿਨਸੀ ਸ਼ੋਸ਼ਣ ਘਟਨਾਵਾਂ ਹੁੰਦੀਆਂ ਹਨ। ਭਾਰਤ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਕਰਵਾਏ ਗਏ 2007 ਦੇ ਅਧਿਐਨ ਅਨੁਸਾਰ ਸਰਵੇਖਣ ਅਧੀਨ 53% ਬੱਚਿਆਂ ਨੇ ਕਿਹਾ ਕਿ ਉਹਨਾਂ ਨਾਲ ਕਿਸੇ ਨਾ ਕਿਸੇ ਕਿਸਮ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ। ਇਸ ਤਰ੍ਹਾਂ ਹੋਰ ਵੀ ਕਈ ਅਜਿਹੇ ਹੀ ਮਾਮਲੇ ਸਾਹਮਣੇ ਆਏ ਹਨ।

PhotoPhoto

ਕੁੜੀਆਂ ਤੇ ਅਤਿਆਚਾਰ ਕੀਤੇ ਜਾਂਦੇ ਹਨ ਤੇ ਉਹਨਾਂ ਨੂੰ ਨਸ਼ੇ ਵਾਲੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਉਹਨਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਸਾਡੇ ਦੇਸ਼ ਦੇ ਨੇਤਾ ਅੱਖਾਂ ਤੇ ਪੱਟੀ ਬੰਨ੍ਹ ਕੇ ਬੈਠੇ ਹਨ। ਉਹ ਮਾਮਲੇ ਨੂੰ ਰਫਾ ਦਫਾ ਕਰਨ ਵੀ ਹੀ ਰੁੱਝੇ ਹੋਏ ਹਨ। ਅੱਜ ਦੀ ਸਥਿਤੀ ਅਜਿਹੀ ਹੋਈ ਪਈ ਹੈ ਕਿ ਜੇ ਕਿਸੇ ਔਰਤ ਦੀ ਧੂਹ ਘੜੀਸ, ਕੁੱਟ ਮਾਰ ਕੀਤੀ ਜਾਂਦੀ ਹੈ ਔਰਤਾਂ ਨਾਲ ਚੱਲਦੀਆਂ ਗੱਡੀਆਂ, ਖੇਤਾਂ ਜਾਂ ਘਰਾਂ ਵਿਚ ਸਮੂਹਿਕ ਬਲਾਤਕਾਰ ਹੁੰਦਾ ਹੈ, ਤਾਂ ਨਵੀ ਸਾਡੇ ਤੇ ਕੋਈ ਅਸਰ ਨਹੀਂ ਹੁੰਦਾ। ਭਾਰਤ ਵਿਚ ਔਰਤਾਂ ਪ੍ਰਤੀ ਅਪਰਾਧਾਂ ਵਿਚ ਬਲਾਤਕਾਰ ਚੌਥੇ ਨੰਬਰ ਤੇ ਹਨ। ਦੇਸ਼ ਵਿਚ ਹਰੇਕ ਮਿੰਟ ਤੇ 5 ਬਲਾਤਕਾਰ ਹੁੰਦੇ ਹਨ। ਛੇੜਖਾਨੀ ਦੀ ਘਟਨਾ ਹਰੇਕ 6 ਮਿੰਟ ਵਿਚ ਹੁੰਦੀ ਹੈ।

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement