ਨੌਜਵਾਨ ਨੇ 83 ਸਾਲਾਂ ਬਜ਼ੁਰਗ ਔਰਤ ਨਾਲ ਬਲਾਤਕਾਰ ਕਰਨ ਮਗਰੋਂ ਉਤਾਰਿਆ ਮੌਤ ਦੇ ਘਾਟ
Published : Mar 20, 2019, 12:46 pm IST
Updated : Mar 20, 2019, 12:46 pm IST
SHARE ARTICLE
Rape Case
Rape Case

ਨੇਪਾਲੀ ਮੂਲ ਦੇ ਇਕ ਨੌਜਵਾਨ ਨੇ 83 ਸਾਲ ਦੀ ਬਜ਼ੁਰਗ ਔਰਤ ਨੂੰ ਬਣਾਇਆ ਅਪਣੀ ਹਵਸ ਦਾ ਸ਼ਿਕਾਰ

ਗੁਰਦਾਸਪੁਰ : ਇਲਾਕੇ ਦੇ ਇਕ ਪਿੰਡ ਵਿਚ ਨੇਪਾਲੀ ਮੂਲ ਦੇ ਇਕ ਨੌਜਵਾਨ ਨੇ 83 ਸਾਲ ਦੀ ਬਜ਼ੁਰਗ ਔਰਤ ਨੂੰ ਅਪਣੀ ਹਵਸ ਦਾ ਸ਼ਿਕਾਰ ਬਣਾਇਆ। ਇਸ ਸ਼ਰਮਨਾਕ ਹਰਕਤ ਦੇ ਬਾਰੇ ਬਜ਼ੁਰਗ ਔਰਤ ਕਿਸੇ ਨੂੰ ਦੱਸ ਨਹੀਂ ਦਵੇ, ਇਸ ਲਈ ਉਸ ਨੇ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿਤਾ। ਕਤਲ ਤੋਂ ਬਾਅਦ ਨੌਜਵਾਨ ਰਾਤ ਨੂੰ ਹੀ ਪਿੰਡ ਛੱਡ ਕੇ ਫਰਾਰ ਹੋ ਗਿਆ। ਮੁਲਜ਼ਮ ਉਤੇ ਕੁਕਰਮ ਅਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।

ਹੈਵਾਨੀਅਤ ਦਾ ਸ਼ਿਕਾਰ ਹੋਈ ਔਰਤ ਦਾ ਇਕ ਪੁੱਤਰ ਪੁਲਿਸ ਮੁਲਾਜ਼ਮ ਹੈ। ਉਹ ਉਸ ਦੇ ਘਰ ਹੀ ਰਹਿੰਦੀ ਸੀ। ਪੁੱਤਰ ਡਿਊਟੀ ਉਤੇ ਸੀ ਅਤੇ ਸੋਮਵਾਰ ਰਾਤ ਨੂੰ ਬਜ਼ੁਰਗ ਔਰਤ ਹੀ ਘਰ ਸੀ। ਮੰਗਲਵਾਰ ਸਵੇਰੇ ਦੂਜੇ ਬੇਟੇ ਦੇ ਬੱਚੇ ਦਾਦੀ ਦੇ ਕੋਲ ਆਏ ਤਾਂ ਬੈੱਡ ਉਤੇ ਅਰਧਨਗਨ ਹਾਲਤ ਵਿਚ ਉਸ ਦੀ ਲਾਸ਼ ਪਈ ਸੀ। ਬੱਚਿਆਂ ਨੇ ਪਰਵਾਰ ਦੇ ਲੋਕਾਂ ਨੂੰ ਇਸ ਬਾਰੇ ਦੱਸਿਆ। ਇਸ ਤੋਂ ਬਾਅਦ ਹਫ਼ੜਾ-ਦਫ਼ੜੀ ਮੱਚ ਗਈ। ਪਰਵਾਰ ਦੇ ਲੋਕਾਂ ਨੇ ਤੁਰਤ ਪੁਲਿਸ ਨੂੰ ਸੂਚਨਾ ਦਿਤੀ।

ਇਸ ਤੋਂ ਬਾਅਦ ਪੁਲਿਸ ਮੌਕੇ ਉਤੇ ਟੀਮ ਲੈ ਕੇ ਪਹੁੰਚੀ। ਬਜ਼ੁਰਗ ਦੀ ਲਾਸ਼ ਬੈੱਡ ਉਤੇ ਪਈ ਸੀ ਅਤੇ ਖ਼ੂਨ ਦੇ ਨਿਸ਼ਾਨ ਵੀ ਸਨ। ਘਰ ਵਿਚੋਂ ਕੋਈ ਸਮਾਨ ਚੋਰੀ ਨਹੀਂ ਹੋਇਆ ਸੀ। ਜਾਂਚ ਦੇ ਦੌਰਾਨ ਪੁਲਿਸ ਨੇ ਨਾਲ ਦੇ ਫਾਰਮ ਹਾਊਸ ਦੇ ਤਿੰਨ ਮਜ਼ਦੂਰਾਂ ਨੂੰ ਹਿਰਾਸਤ ਵਿਚ ਲਿਆ। ਸਖ਼ਤੀ ਨਾਲ ਪੁੱਛਗਿੱਛ ਵਿਚ ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਉਥੇ ਕੰਮ ਕਰਨ ਵਾਲੇ ਨੇਪਾਲੀ ਨੌਜਵਾਨ ਚੰਦਰ ਕੁਮਾਰ ਨੇ ਸੋਮਵਾਰ ਰਾਤ ਨੂੰ ਇਸ ਵਾਰਦਾਤ ਨੂੰ ਅੰਜਾਮ ਦਿਤਾ ਹੈ।

ਡੀਐਸਪੀ ਮਨਜੀਤ ਸਿੰਘ ਸੈਨੀ ਦਾ ਕਹਿਣਾ ਹੈ ਕਿ ਮੁਲਜ਼ਮ ਚੰਦਰ ਕੁਮਾਰ ਮੂਲ ਰੂਪ ਤੋਂ ਨੇਪਾਲ ਦਾ ਰਹਿਣ ਵਾਲਾ ਹੈ। ਵਾਰਦਾਤ ਤੋਂ ਬਾਅਦ ਤੋਂ ਉਹ ਫਰਾਰ ਹੈ। ਉਸ ਦੇ ਕੁਝ ਸਾਥੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। ਛੇਤੀ ਪਤਾ ਲਗਾ ਲਿਆ ਜਾਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement