
2019 ਲੋਕਸਭਾ ਚੋਣਾਂ ਨੂੰ ਲੈ ਕੇ ਜਿੱਥੇ ਸੂਬੇ ਵਿਚ ਸਿਆਸਤ ਸਰਗਰਮ ਹੈ...
ਐਸਏਐਸ ਨਗਰ(ਮੋਹਾਲੀ) : 2019 ਲੋਕਸਭਾ ਚੋਣਾਂ ਨੂੰ ਲੈ ਕੇ ਜਿੱਥੇ ਸੂਬੇ ਵਿਚ ਸਿਆਸਤ ਸਰਗਰਮ ਹੈ, ਉੱਥੇ ਹੀ ਸੋਸ਼ਲ ਮੀਡੀਆ ਵੀ ਇਕ ਅਹਿਮ ਭੂਮਿਕਾ ਨਿਭਾ ਰਿਹਾ ਹੈ। ਲੋਕ ਸੋਸ਼ਲ ਮੀਡੀਆ ਦੇ ਵੱਖ-ਵੱਖ ਮਾਧਿਅਮਾਂ ਰਾਹੀਂ ਅਪਣੀਆਂ ਪ੍ਰਤੀਕ੍ਰਿਆਵਾਂ ਦੇ ਰਹੇ ਹਨ। ਸਪੋਕਸਮੈਨ ਟੀਵੀ ਵਲੋਂ ਕੀਤੇ ਗਏ ਪਿਛਲੇ ਇਕ ਸਰਵੇਖਣ ਵਿਚ ਸਾਹਮਣੇ ਆਇਆ ਸੀ ਕਿ ਪੰਜਾਬ ਵਿਚ ਲਗਭੱਗ 75 ਫ਼ੀਸਦੀ ਜਨਤਾ ਆਉਂਦੀਆਂ ਲੋਕਸਭਾ ਚੋਣਾਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਬਹੁਤ ਸਰਗਰਮ ਹੈ।
ਨਾਲ ਹੀ ਇਹ ਵੀ ਵੇਖਣ ਨੂੰ ਮਿਲ ਰਿਹਾ ਹੈ ਕਿ ਲੋਕਾਂ ਦਾ ਝੁਕਾਅ ਕਿਸ ਪਾਰਟੀ ਉਮੀਦਵਾਰ ਵੱਲ ਵਧੇਰੇ ਜਾ ਰਿਹਾ ਹੈ ਅਤੇ ਲੋਕ ਕਿਸ ਪਾਰਟੀ ਤੋਂ ਕੀ-ਕੀ ਉਮੀਦਾਂ ਰੱਖਦੇ ਹਨ। ਇਹ ਸਭ ਬਰੀਕੀ ਨਾਲ ਵੇਖਦੇ ਹੋਏ ‘ਸਪੋਕਸਮੈਨ ਟੀਵੀ’ ਵਲੋਂ ਪੰਜਾਬ ’ਚ ਵੱਖ-ਵੱਖ ਲੋਕਸਭਾ ਸੀਟਾਂ ਨੂੰ ਲੈ ਕੇ ਸਰਵੇਖਣ ਕਰਕੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਲੋਕਾਂ ਦਾ ਝੁਕਾਅ ਕਿਸ ਪਾਰਟੀ ਵੱਲ ਜ਼ਿਆਦਾ ਹੈ ਅਤੇ ਲੋਕ ਕੀ ਚਾਹੁੰਦੇ ਹਨ।
Muhammad Sadiq
ਗੱਲ ਕਰਾਂਗੇ ਹਲਕਾ ਫਰੀਦਕੋਟ ਲੋਕਸਭਾ ਸੀਟ ਦੀ, ਜਿੱਥੇ ਕਾਂਗਰਸ ਵਲੋਂ ਉਮੀਦਵਾਰ ਮੁਹੰਮਦ ਸਦੀਕ ਚੋਣ ਮੈਦਾਨ ਵਿਚ ਉਤਾਰੇ ਗਏ ਹਨ ਅਤੇ ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਵਲੋਂ ਉਮੀਦਵਾਰ ਵਜੋਂ ਪ੍ਰੋ, ਸਾਧੂ ਸਿੰਘ ਨੂੰ ਐਲਾਨਿਆ ਗਿਆ ਹੈ। ਫਰੀਦਕੋਟ ਸੀਟ ਤੋਂ ਕਿਸ ਉਮੀਦਵਾਰ ਦੀ ਜਿੱਤ ਪੱਕੀ ਹੈ ਇਹ ਤਾਂ ਚੋਣਾਂ ਤੋਂ ਬਾਅਦ ਨਤੀਜਿਆਂ ਦੌਰਾਨ ਹੀ ਪਤਾ ਲੱਗੇਗਾ ਪਰ ਇਸ ਸਮੇਂ ਦੌਰਾਨ ਲੋਕਾਂ ਦੇ ਰੁਝਾਨ ਸਬੰਧੀ ਸਰਵੇਖਣ ਕਰਕੇ ਪਤਾ ਲਗਾਇਆ ਗਿਆ ਹੈ, ਜਿਸ ਵਿਚ ਇਹ ਗੱਲ ਸਪੱਸ਼ਟ ਸਾਹਮਣੇ ਆਈ ਹੈ ਕਿ ਲੋਕ ਕੀ ਚਾਹੁੰਦੇ ਹਨ।
Muhammad Sadiq
ਲੋਕਾਂ ਨੇ ਕਮੈਂਟਾਂ ਦੇ ਜ਼ਰੀਏ ਵੀ ਇਹ ਪ੍ਰਗਟਾਵਾ ਕੀਤਾ ਹੈ ਕਿ ਉਹ ਕਿਸ ਉਮੀਦਵਾਰ ਲਈ ਕੀ ਸੋਚ ਰੱਖਦੇ ਹਨ ਅਤੇ ਉਨ੍ਹਾਂ ਲਈ ਕਿਹੜਾ ਉਮੀਦਵਾਰ ਉੱਭਰ ਕੇ ਉਨ੍ਹਾਂ ਦੇ ਹਿੱਤਾਂ ਦਾ ਰਖਵਾਲਾ ਬਣ ਕੇ ਸਾਹਮਣੇ ਆਉਣਾ ਚਾਹੀਦਾ ਹੈ। ਫਰੀਦਕੋਟ ਤੋਂ ਦੋਵਾਂ ਉਮੀਦਵਾਰਾਂ ਵਿਚੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਦੇ ਹੱਕ ਵਿਚ ਲੋਕਾਂ ਦਾ ਝੁਕਾਅ ਵਧੇਰੇ ਨਜ਼ਰ ਆ ਰਿਹਾ ਹੈ। ਸਰਵੇਖਣ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਕੁਲ ਪੋਲਿੰਗ ਵਿਚੋਂ ਲਗਭੱਗ 55 ਫ਼ੀਸਦੀ ਲੋਕ ਮੁਹੰਮਦ ਸਦੀਕ ਦੀ ਜਿੱਤ ਦੀ ਦਾਅਵੇਦਾਰੀ ਕਰ ਰਹੇ ਹਨ ਅਤੇ ਲਗਭੱਗ 45 ਫ਼ੀਸਦੀ ਲੋਕ ਪ੍ਰੋ. ਸਾਧੂ ਸਿੰਘ ਵਾਲੇ ਪਾਸੇ ਹਨ।
Sadhu Singh
ਕੁਝ ਲੋਕਾਂ ਵਲੋਂ ਕੁਮੈਂਟਾਂ ਦੇ ਜ਼ਰੀਏ ਇਹ ਵੀ ਕਿਹਾ ਜਾ ਰਿਹਾ ਹੈ। ਮੁਹੰਮਦ ਸਦੀਕ ਬਾਰੇ ਲੋਕਾਂ ਨੇ ਵੱਖ ਵੱਖ ਤਰੀਕਿਆਂ ਨਾਲ ਉਨ੍ਹਾਂ ਦੇ ਭਵਿੱਖ ਵਿਚ ਐਮ.ਪੀ. ਹੋਣ ਦਾ ਦਾਅਵਾ ਕੀਤਾ ਹੈ। ਲੋਕਾਂ ਇਹ ਵੀ ਕਿਹਾ ਕਿ ਸਦੀਕ ਹਰ ਵਾਰ ਭੀੜ ਪੈਣ ’ਤੇ ਉਨ੍ਹਾਂ ਦੇ ਨਾਲ ਖੜੇ ਹੁੰਦੇ ਹਨ।
Aap
ਇਸ ਸਰਵੇਖਣ ਤੋਂ ਇਸ ਗੱਲ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਮੁਹੰਮਦ ਸਦੀਕ ਦਾ ਫਰੀਦਕੋਟ ਸੀਟ ਤੋਂ ਪਲੜਾ ਭਾਰੀ ਹੈ ਅਤੇ ਲੋਕਾਂ ਵਲੋਂ ਉਨ੍ਹਾਂ ਦੀ ਜਿੱਤ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਹੁਣ ਅੱਗੇ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਚੋਣਾਂ ਵਿਚ ਲੋਕ ਕਿਸ ਪਾਸੇ ਖੜਦੇ ਹਨ ਅਤੇ ਕੀ ਨਤੀਜੇ ਸਾਹਮਣੇ ਆਉਂਦੇ ਹਨ।