
ਸਿੱਖ ਤਾਲਮੇਲ ਮਿਸ਼ਨ ਨੇ ਬੀਬੀ ਪਰਮਜੀਤ ਕੌਰ ਖਾਲੜਾ ਦਾ ਸਮਰਥਨ ਕਰਨ ਦੀ ਅਪੀਲ ਕੀਤੀ
ਲੁਧਿਆਣਾ : ਬੇਅਦਬੀ, ਗੋਲੀਕਾਂਡ, ਨਸ਼ਾ, ਰੇਤ, ਕੇਬਲ, ਟਰਾਂਸਪੋਰਟ ਮਾਫ਼ੀਆ ਜਿਹੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਅਕਾਲੀ ਦਲ ਦੀਆਂ ਮੁਸੀਬਤਾਂ ਖ਼ਤਮ ਹੋਣ ਦਾ ਨਾਂ ਨਹੀਂ ਹੈ ਰਹੀਆਂ ਹਨ। ਇਨ੍ਹਾਂ ਭਖਵੇਂ ਮੁੱਦਿਆਂ ਦਾ ਅਸਰ ਲੋਕ ਸਭਾ ਚੋਣਾਂ 'ਚ ਸਾਫ਼ ਵੇਖਿਆ ਜਾ ਸਕਦਾ ਹੈ। ਸਿੱਖ ਤਾਲਮੇਲ ਮਿਸ਼ਨ ਨੇ ਐਲਾਨ ਕੀਤਾ ਹੈ ਕਿ ਉਹ ਲੋਕਾਂ ਨੂੰ ਚੋਣਾਂ 'ਚ ਅਕਾਲੀ ਦਲ ਤੇ ਭਾਜਪਾ ਦਾ ਬਾਈਕਾਟ ਕਰਨ ਦੀ ਅਪੀਲ ਕਰਨਗੇ। ਮਿਸ਼ਨ ਨੇ 'ਬਾਦਲ ਹਰਾਓ, ਪੰਥ ਬਚਾਓ' ਦਾ ਨਾਅਰਾ ਦਿੱਤਾ।
Sikh Mission boycott SAD in Lok Sabha election
ਸਿੱਖ ਤਾਲਮੇਲ ਮਿਸ਼ਨ ਦੇ ਮੁਖੀ ਮਾਸਟਰ ਸੰਤੋਖ ਸਿੰਘ ਨੇ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਨੇ ਸਿੱਖ ਕੌਮ ਦਾ ਬੇਅਦਬੀਆਂ ਕਰਵਾ ਕੇ ਬਹੁਤ ਨੁਕਸਾਨ ਕੀਤਾ। ਇਸ ਕਰ ਕੇ ਸਿੱਖ ਕੌਮ ਅਕਾਲੀ ਦਲ ਤੇ ਭਾਜਪਾ ਨੂੰ ਵੋਟਾਂ ਨਾ ਪਾਉਣ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕਰਦੇ ਪਰ ਬੀਬੀ ਪਰਮਜੀਤ ਕੌਰ ਖਾਲੜਾ ਦਾ ਸਮਰਥਨ ਜ਼ਰੂਰ ਕਰ ਰਹੇ ਹਨ। ਉੱਧਰ ਸਿੱਖ ਤਾਲਮੇਲ ਮਿਸ਼ਨ ਦੇ ਕੋਆਰਡੀਨੇਟਰ ਸੁਖਜਿੰਦਰ ਸਿੰਘ ਨੇ ਕਿਹਾ ਕਿ ਇਸ ਮਿਸ਼ਨ ਦਾ ਮਕਸਦ ਪੰਜਾਬ ਭਰ 'ਚ ਸਿੱਖ ਕੌਮ ਨੂੰ ਬਾਦਲਾਂ ਦੇ ਵਿਰੁੱਧ ਜਾਗਰੂਕ ਕਰਨਾ ਹੈ।
Parkash Singh Badal, Sukhbir Singh Badal
ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਸਿਰੋਪਾਓ ਪਾਉਣ ਤੋਂ ਇਨਕਾਰ ਕਰਨ ਵਾਲੇ ਹਜ਼ੂਰੀ ਅਰਦਾਸੀਏ ਭਾਈ ਬਲਬੀਰ ਸਿੰਘ ਨੇ ਕਿਹਾ ਕਿ ਬਾਦਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਸੀ ਅਤੇ ਅਸੀਂ ਅਜਿਹੇ ਵਿਅਕਤੀ ਨੂੰ ਸਿਰੋਪਾਓ ਦੇ ਕੇ ਸਨਮਾਨਤ ਨਹੀਂ ਕਰ ਸਕਦੇ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਸਤੀਫ਼ਾ ਦੇਣ ਵਾਲੇ ਪੰਜ ਪਿਆਰਿਆਂ 'ਚੋਂ ਇਕ ਭਾਈ ਸਤਨਾਮ ਸਿੰਘ ਖੰਡਾ ਨੇ ਐਸਜੀਪੀਸੀ ਵੱਲੋਂ ਫ਼ਾਰਗ ਕੀਤੇ ਗਏ 523 ਮੁਲਾਜ਼ਮਾਂ ਦੇ ਮਾਮਲੇ 'ਤੇ ਬੋਲਦਿਆਂ ਕਿਹਾ ਹੈ ਕਿ ਇਹ ਸਿਰਫ਼ ਐਸਜੀਪੀਸੀ ਦੇ ਪ੍ਰਧਾਨਾਂ ਦੀ ਲੜਾਈ ਹੈ ਅਤੇ ਇਨ੍ਹਾਂ ਪ੍ਰਧਾਨਾਂ ਦੀ ਲੜਾਈ ਕਰ ਕੇ ਮੁਲਾਜ਼ਮਾਂ ਦਾ ਨੁਕਸਾਨ ਹੋਇਆ ਹੈ।