
ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਬ੍ਰਿਟਿਸ਼ ਰਾਜ ਵੱਲੋਂ ਬ੍ਰੀਟੇਨ ਦੀ ਮਹਾਰਾਣੀ ਦੇ ਜਨਮ ਦਿਨ...
ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਬ੍ਰਿਟਿਸ਼ ਰਾਜ ਵੱਲੋਂ ਬ੍ਰਿਟੇਨ ਦੀ ਮਹਾਰਾਣੀ ਦੇ ਜਨਮ ਦਿਨ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਭੇਜੇ ਗਏ ਸੱਦੇ ਨੂੰ ਠੁਕਰਾ ਦਿੱਤਾ ਹੈ।
Britain Queen with VP Singh Badnore
ਦੱਸਿਆ ਜਾ ਰਿਹਾ ਹੈ ਕਿ ਰਾਜਪਾਲ ਬਦਨੌਰ ਨੂੰ ਬ੍ਰਿਟਿਸ਼ ਰਾਜ ਐਂਡਰਿਊ ਆਇਰੇ ਨੇ ਇਕ ਪੱਤਰ ਲਿਖ ਕੇ ਇਸ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਕਿਹਾ ਹੈ। ਵੀਪੀ ਬਦਨੌਰ ਨੇ ਪੱਤਰ ਲਿਖਿਆ ਕਿ ਮਹਾਰਾਣੀ ਦੇ ਜਨਮ ਦਿਨ ਨੂੰ ਜਸ਼ਨ ਵਿਚ ਮੈਨੂੰ ਅਪਣੀ ਰਿਹਾਇਸ਼ ‘ਤੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸੱਦਾ ਦੇਣ ਲਈ ਧਨਵਾਦ।
Britain Queen
ਉਹ ਇਸ ਪ੍ਰੋਗਰਾਮ ਵਿਚ ਇਸ ਲਈ ਸ਼ਾਮਲ ਹੋਣ ਵਿਚ ਅਸਮਰਥ ਹਨ ਕਿਉਂਕਿ ਇਹ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ‘ਚ ਹੋਏ ਕਤਲੇਆਮ ਦੇ 100 ਸਾਲ ਪੂਰੇ ਹੋਣ ਤੋਂ ਕੁਝ ਦਿਨ ਪਹਿਲਾਂ ਕੀਤਾ ਜਾ ਰਿਹਾ ਹੈ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਮੈਂ ਉਨ੍ਹਾਂ ਦੀ ਚੰਗੀ ਸਿਹਤ ਲਈ ਅਰਦਾਸ ਕਰਦਾ ਹਾਂ।