ਡੀ.ਜੀ.ਪੀ. ਦਿਨਕਰ ਗੁਪਤਾ ਵਲੋਂ ਰੋਪੜ ਪੁਲਿਸ ਦੀ ਸ਼ਲਾਘਾ
Published : Apr 11, 2020, 11:01 pm IST
Updated : Apr 11, 2020, 11:01 pm IST
SHARE ARTICLE
DINKAR GUPTA
DINKAR GUPTA

31 ਮਾਰਚ ਤੋਂ ਪੰਜਾਬ ਵਿਚ ਰਹਿੰਦੇ 825 ਵਿਦੇਸ਼ੀ ਨਾਗਰਿਕਾਂ ਨੂੰ ਵਾਪਸ ਭੇਜਣ ਦੀ ਦਿਤੀ ਸਹੂਲਤ



ਚੰਡੀਗੜ੍ਹ, 11 ਅਪ੍ਰੈਲ, (ਨੀਲ ਭਲਿੰਦਰ ਸਿੰਘ) : ਭਾਰਤ ਵਿਚ ਫਸੇ ਵਿਦੇਸ਼ੀ ਨਾਗਰਿਕਾਂ ਲਈ ਆਵਾਜਾਈ ਦੇ ਪ੍ਰਬੰਧ ਕਰਦਿਆਂ ਕੇਂਦਰ ਸਰਕਾਰ ਦੇ ਸਟੈਂਡਰਡ ਓਪਰੇਟਿੰਗ ਪ੍ਰੋਸੀਜਰਜ਼ (ਐਸਓਪੀਜ਼) ਦੀ ਤਰਜ਼ 'ਤੇ, ਪੰਜਾਬ ਸਰਕਾਰ ਵਲੋਂ 31 ਮਾਰਚ ਤੋਂ 9 ਅਪ੍ਰੈਲ, 2020 ਤਕ ਆਏ ਐਨ.ਆਰ.ਆਈਜ਼ ਸਮੇਤ 825 ਵਿਅਕਤੀਆਂ ਨੂੰ ਅਪਣੇ ਮੁਲਕਾਂ ਵਿਚ ਪਰਤਣ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦਸਿਆ ਕਿ ਏਡੀਜੀਪੀ (ਕਾਨੂੰਨ ਤੇ ਵਿਵਸਥਾ) ਈਸ਼ਵਰ ਸਿੰਘ ਅਤੇ ਏਆਈਜੀ/ਸਾਈਬਰ ਕ੍ਰਾਈਮ ਇੰਦਰਬੀਰ ਸਿੰਘ ਸਮੇਤ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਕਮੇਟੀ ਪੰਜਾਬ ਵਿਚ ਫਸੇ ਵਿਦੇਸ਼ੀ ਨਾਗਰਿਕਾਂ ਲਈ ਅਪਣੇ ਦੇਸ਼ ਵਾਪਸੀ ਦੀ ਸਹੂਲਤ ਵਿਚ ਸਹਾਇਤਾ ਕਰ ਰਹੀ ਹੈ। ਅਜਿਹੇ ਮਾਮਲਿਆਂ ਵਿਚ, ਨਿਰਧਾਰਤ ਉਡਾਣਾਂ ਲਈ ਸਮੇਂ ਸਿਰ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਕਰਨ ਲਈ ਐਮਈਏ ਸਮੇਤ ਉੱਚ ਪਧਰੀ ਤਾਲਮੇਲ ਕੀਤੇ ਗਏ ਹਨ।
DINKAR GUPTADINKAR GUPTA

ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਸਕੱਤਰ, ਗ੍ਰਹਿ ਮੰਤਰਾਲੇ, ਨੈਸ਼ਨਲ ਐਗਜ਼ੀਕਿਊਟਿਵ ਕਮੇਟੀ ਦੇ ਚੇਅਰਮੈਨ ਵਜੋਂ ਭਾਰਤ ਸਰਕਾਰ ਨੇ 2 ਅਪ੍ਰੈਲ, 2020 ਨੂੰ ਭਾਰਤ ਵਿਚ ਫਸੇ ਵਿਦੇਸ਼ੀ ਨਾਗਰਿਕਾਂ ਲਈ ਆਵਾਜਾਈ ਪ੍ਰਬੰਧਾਂ ਲਈ ਸਟੈਂਡਰਡ ਓਪਰੇਟਿੰਗ ਪ੍ਰੋਸੀਜਰਜ਼ (ਐਸਓਪੀਜ਼) ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ ਕਿਉਂਕਿ ਕੁੱਝ ਵਿਦੇਸ਼ੀ ਦੇਸ਼ਾਂ ਦੀਆਂ ਸਰਕਾਰਾਂ ਨੇ ਅਪਣੇ ਨਾਗਰਿਕਾਂ ਨੂੰ ਭਾਰਤ 'ਚੋਂ ਵਾਪਸ ਲਿਜਾਉਣ ਲਈ ਭਾਰਤ ਸਰਕਾਰ ਨੂੰ ਪਹੁੰਚ ਕੀਤੀ ਸੀ।


ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ, ਭਾਰਤ ਸਰਕਾਰ ਨੇ ਫ਼ੈਸਲਾ ਲਿਆ ਕਿ ਵਿਦੇਸ਼ੀ ਦੇਸ਼ਾਂ ਤੋਂ ਪ੍ਰਾਪਤ ਬੇਨਤੀਆਂ ਦੀ ਕੇਂਦਰੀ ਵਿਦੇਸ਼ ਮੰਤਰਾਲੇ ਵਲੋਂ ਕੇਸ-ਟੂ-ਕੇਸ ਆਧਾਰ 'ਤੇ ਜਾਂਚ ਕੀਤੀ ਜਾਏਗੀ। ਡੀਜੀਪੀ ਨੇ ਕਿਹਾ ਕਿ ਇਸ ਪ੍ਰੋਟੋਕੋਲ ਅਨੁਸਾਰ ਵਿਦੇਸ਼ ਮੰਤਰਾਲੇ ਦੀਆਂ ਬੇਨਤੀਆਂ ਦੇ ਸਮਰਥਨ ਤੋਂ ਬਾਅਦ ਸਬੰਧਤ ਵਿਦੇਸ਼ੀ ਸਰਕਾਰਾਂ ਵਲੋਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨਾਲ ਸਲਾਹ ਮਸ਼ਵਰਾ ਕਰ ਕੇ ਚਾਰਟਰਡ ਉਡਾਣਾਂ ਦਾ ਪ੍ਰਬੰਧ ਕੀਤਾ ਜਾਣਾ ਸੀ।
ਵਿਦੇਸ਼ੀ ਨਾਗਰਿਕਾਂ ਨੂੰ ਪੰਜਾਬ ਤੋਂ ਬਾਹਰ ਕੱਢਣ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਗੁਪਤਾ ਨੇ ਦਸਿਆ ਕਿ ਇਨ੍ਹਾਂ ਵਿਚ ਫਿਨਲੈਂਡ ਤੋਂ 28, ਡੈਨਮਾਰਕ ਤੋਂ 86, ਸਵੀਡਨ ਤੋਂ 43, ਨਾਰਵੇ ਤੋਂ 50, ਲਾਤਵੀਆ ਤੋਂ 14, ਜਾਪਾਨ ਤੋਂ 6 ਨਾਗਰਿਕ ਅਤੇ ਰੂਸ, ਸਲੋਵੇਨੀਆ, ਚੈੱਕ ਰਿਪਬਲਿਕ ਅਤੇ ਬੇਲਾਰੂਸ ਤੋਂ ਦੋ ਅਤੇ ਉਜ਼ਬੇਕਿਸਤਾਨ ਤੋਂ ਇਕ ਨਾਗਰਿਕ ਸ਼ਾਮਲ ਹਨ। ਇਸ ਤੋਂ ਇਲਾਵਾ ਕੈਨੇਡਾ ਦੇ 170 ਅਤੇ ਅਮਰੀਕਾ ਦੇ 273 ਨਾਗਰਿਕਾਂ ਨੂੰ ਵੀ ਸੂਬੇ ਵਿਚੋਂ ਕੱਢਣ ਲਈ ਸਹੂਲਤ ਦਿਤੀ ਗਈ ਸੀ। ਇਸ ਵਿਚ ਅੱਧੇ ਬ੍ਰਿਟਿਸ਼ ਨਾਗਰਿਕ ਸ਼ਾਮਲ ਹਨ ਜਿਨ੍ਹਾਂ ਲਈ ਬ੍ਰਿਟਿਸ਼ ਸਰਕਾਰ ਅੰਮ੍ਰਿਤਸਰ/ਚੰਡੀਗੜ੍ਹ ਤੋਂ ਦੇਸ਼ ਵਾਪਸੀ ਦੀਆਂ ਉਡਾਣਾਂ ਦਾ ਪ੍ਰਬੰਧ ਕਰ ਰਹੀ ਹੈ।


ਇਨ੍ਹਾਂ ਤੋਂ ਇਲਾਵਾ, ਦੱਖਣੀ ਕੋਰੀਆ ਤੋਂ 15, ਮਲੇਸ਼ੀਆ ਤੋਂ 33, ਸਪੇਨ ਤੋਂ 17, ਸਵਿਟਜ਼ਰਲੈਂਡ ਤੋਂ 7, ਤਾਇਵਾਨ ਅਤੇ ਮੈਕਸੀਕੋ ਤੋਂ 4, ਨੀਦਰਲੈਂਡ ਤੋਂ 9 ਅਤੇ ਸਿੰਗਾਪੁਰ ਤੋਂ 57 ਨਾਗਰਿਕਾਂ ਨੂੰ ਸੁਰੱਖਿਅਤ ਢੰਗ ਨਾਲ ਵਾਪਸ ਅਪਣੇ ਦੇਸ਼ਾਂ ਨੂੰ ਭੇਜਿਆ ਗਿਆ ਹੈ।
ਸਟੈਂਡਰਡ ਹੈਲਥ ਪ੍ਰੋਟੋਕੋਲ ਅਨੁਸਾਰ, ਸਾਰੇ ਵਿਦੇਸ਼ੀ ਕੌਮੀਆਂ ਦੀ ਕੋਵਿਡ -19 ਦੇ ਲੱਛਣਾਂ ਦੀ ਜਾਂਚ ਕੀਤੀ ਜਾਣੀ ਹੈ। ਕੇਵਲ ਉਨ੍ਹਾਂ ਲੋਕਾਂ ਨੂੰ ਸੂਬੇ ਛੱਡਣ ਦੀ ਆਗਿਆ ਦਿਤੀ ਜਾ ਰਹੀ ਹੈ ਜਿਹਨਾਂ ਵਿੱਚ ਕੋਵਿਡ -19 ਦੇ ਲੱਛਣ ਨਹੀਂ ਪਾਏ ਜਾ ਰਹੇ ਹਨ। ਲੱਛਣ ਵਾਲੇ ਵਿਅਕਤੀਆਂ ਦੇ ਮਾਮਲੇ ਵਿਚ, ਸਟੈਂਡਰਡ ਹੈਲਥ ਪ੍ਰੋਟੋਕੋਲ ਅਨੁਸਾਰ, ਅਗਲੇਰੇ ਇਲਾਜ ਦੀ ਪ੍ਰਕਿਰਿਆ ਜਾਰੀ ਰਹੇਗੀ।


ਵਿਦੇਸ਼ੀ ਨਾਗਰਿਕਾਂ ਦੇ ਰਹਿਣ ਦੀ ਜਗ੍ਹਾ ਤੋਂ ਲੈ ਕੇ ਜਹਾਜ਼ ਤਕ ਲੈ ਕੇ ਜਾਣ ਲਈ ਸਥਾਨਕ ਆਵਾਜਾਈ ਦਾ ਪ੍ਰਬੰਧ ਸਬੰਧਤ ਵਿਦੇਸ਼ੀ ਸਰਕਾਰ ਦੇ ਸਥਾਨਕ ਦੂਤਾਵਾਸ/ਕੌਂਸਲੇਟ ਵਲੋਂ ਕੀਤਾ ਜਾਂਦਾ ਹੈ, ਜਦਕਿ ਵਿਦੇਸ਼ੀ ਨਾਗਰਿਕਾਂ ਨੂੰ ਲੈ ਜਾਣ ਵਾਲੇ ਵਾਹਨ ਦੀ ਆਵਾਜਾਈ ਲਈ ਟ੍ਰਾਂਜ਼ਿਟ ਪਾਸ ਸੂਬਾ/ਕੇਂਦਰ ਸ਼ਾਸਤ ਪ੍ਰਦੇਸ਼ ਦੀ ਸਰਕਾਰ ਵਲੋਂ ਜਾਰੀ ਕੀਤਾ ਜਾਂਦਾ ਹੈ ਜਿਥੇ ਵਿਦੇਸ਼ੀ ਨਾਗਰਿਕ ਰਹਿੰਦੇ ਹਨ। ਉਪਰ ਜਾਰੀ ਕੀਤੇ ਅਨੁਸਾਰ ਟ੍ਰਾਂਜ਼ਿਟ ਪਾਸ ਸੂਬਾ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਅਧਿਕਾਰੀਆਂ ਵਲੋਂ ਆਵਾਜਾਈ ਦੇ ਰੂਟ ਦੇ ਨਾਲ ਪ੍ਰਵਾਨਤ ਕਰਨਾ ਲਾਜ਼ਮੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement