ਪੰਜਾਬ ਦੇ ਕੱਚੇ ਠੇਕੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਲੜਾਈ ਲੜੇਗੀ ਬਸਪਾ- ਜਸਵੀਰ ਸਿੰਘ ਗੜ੍ਹੀ
Published : May 11, 2021, 5:23 pm IST
Updated : May 11, 2021, 5:23 pm IST
SHARE ARTICLE
jasvir Singh Garhi
jasvir Singh Garhi

ਸਿਹਤ ਤੇ ਸਫਾਈ ਕਾਮੇ ਤੁੰਰਤ ਪੱਕੇ ਕੀਤੇ ਜਾਣ

ਜਲੰਧਰ - ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਆਜ਼ਾਦੀ ਦੇ 74 ਸਾਲਾਂ ਵਿੱਚ ਪੰਜਾਬੀ ਨੌਜਵਾਨਾਂ ਨੂੰ ਪੰਜਾਬ ਦੇ ਹੁਕਮਰਾਨਾ ਨੇ ਆਰਥਿਕ ਸੋਸ਼ਣ ਦਾ ਸ਼ਿਕਾਰ ਬਣਾਕੇ ਪੰਜਾਬ ਦਾ ਭਵਿੱਖ ਅੰਧੇਰਮਈ ਕਰ ਦਿੱਤਾ ਹੈ ਜਿਸਦੀ ਤਾਜ਼ਾ ਉਦਾਹਰਣ ਪੰਜਾਬ ਦੇ ਹਜ਼ਾਰਾਂ ਧੀ-ਪੁੱਤਰ ਕੱਚੇ, ਠੇਕੇ ਆਊਟਸੋਰਸ ਰਾਹੀਂ ਨਿਗੁਣੀਆ ਤਨਖਾਹਾਂ ਤੇ ਨੌਕਰੀਆਂ ਕਰ ਰਹੇ ਹਨ। 

ਪਿਛਲੇ 20-25 ਸਾਲਾਂ ਤੋਂ ਪੰਜਾਬ ਦੇ ਪੜੇ ਲਿਖੇ ਧੀ-ਪੁੱਤਰ ਜਿਥੇ ਬਰਾਬਰ ਯੋਗਤਾ, ਬਰਾਬਰ ਕੰਮ ਤੇ ਘੱਟ ਤਨਖਾਹ ਤੇ ਕੰਮ ਕਰਕੇ ਆਪਣਾ ਜੀਵਨ ਘੋਰ ਮਾਨਸਿਕ ਜੀਵਨ ਦਬਾਅ ਵਿੱਚ ਗੁਜ਼ਾਰ ਰਹੇ ਹਨ। ਉਥੇ ਹੀ ਜੇਕਰ ਇਹ ਕੱਚੇ ਮੁਲਾਜ਼ਿਮ ਆਪਣੇ ਲਈ ਬਰਾਬਰ ਤਨਖਾਹ ਦੀ ਮੰਗ ਕਰਨ ਤਾਂ ਪਿਛਲੇ 25 ਸਾਲਾਂ ਵਿੱਚ ਹਰੇਕ ਸਰਕਾਰ ਨੇ ਪੰਜਾਬ ਦੇ ਪੜੇ ਲਿਖੇ ਧੀ-ਪੁੱਤਰਾਂ  ਦੇ ਭਵਿੱਖ ਨੂੰ ਕੁਚਲਣ ਦਾ ਕੰਮ ਕੀਤਾ ਹੈ।

ਜਿਸ ਦੀ ਤਾਜ਼ਾ ਉਦਾਹਰਣ ਐਨ ਐਚ ਐਮ ਸਿਹਤ ਕਾਮੇ ਹਨ ਜੋਕਿ 2006 ਤੋਂ ਪਿਛਲੇ 15 ਸਾਲਾਂ ਤੋਂ ਆਪਣੇ ਪੱਕੇ ਹੋਣ ਲਈ ਅਤੇ ਬਰਾਬਰ ਤਨਖਾਹ ਲਾਈ ਲੜ ਰਹੇ ਹਨ। ਜਿਹਨਾਂ ਨੂੰ ਕੁਚਲਣ ਲਈ ਸਰਕਾਰ ਨੇ ਬਰਖਾਸਤੀ ਦੇ ਹੁਕਮ ਜਾਰੀ ਕੀਤੇ ਹਨ। ਬਸਪਾ ਪੰਜਾਬ ਪ੍ਰਧਾਨ ਸ ਗੜ੍ਹੀ ਨੇ ਕਿਹਾ ਕਿ ਪੰਜਾਬ ਦੇ ਪੜੇ- ਲਿਖੇ, ਕੱਚੇ ਠੇਕੇ ਆਊਟਸੋਰਸ ਨੌਕਰੀਆਂ ਕਰ ਰਹੇ ਨੌਜਵਾਨਾਂ ਨੂੰ ਪੱਕੇ ਕਰਨ ਦੀ ਲੜਾਈ ਬਹੁਜਨ ਸਮਾਜ ਪਾਰਟੀ ਲੜੇਗੀ।

ਸ ਗੜ੍ਹੀ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ  ਜੇਕਰ ਪੰਜਾਬ ਵਿੱਚ ਕਿਸੇ ਇੱਕ ਵੀ ਕੱਚੇ ਠੇਕੇ ਆਊਟਸੋਰਸ ਮੁਲਾਜ਼ਿਮ ਨੂੰ ਬਰਖ਼ਾਸਤ ਕੀਤਾ ਗਿਆ ਤਾਂ ਬਸਪਾ ਕਾਂਗਰਸ ਖਿਲਾਫ ਲੜਾਈ ਲੜੇਗੀ। ਬਸਪਾ ਪੰਜਾਬ ਸਫਾਈ ਕਰਮਚਾਰੀਆਂ ਨੂੰ ਵੀ ਪੱਕਾ ਕਰਨ ਦੀ ਮੰਗ ਕਰਦੀ ਹੈ ਅਤੇ ਐਲਾਨ ਕਰਦੀ ਹੈ ਕਿ ਸਰਕਾਰ ਵਿਚ ਆਉਣ ਤੋਂ ਬਾਅਦ ਸਾਰੇ ਸਫ਼ਾਈ ਕਰਮਚਾਰੀ ਪੱਕੇ ਕੀਤੇ ਜਾਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement