ਆਖ਼ਰ ਹਾਰ ਹੀ ਗਿਆ ਫ਼ਤਹਿਵੀਰ ਜ਼ਿੰਦਗੀ ਦੀ ਲੜਾਈ
Published : Jun 11, 2019, 9:43 am IST
Updated : Apr 10, 2020, 8:28 am IST
SHARE ARTICLE
Fatehveer Singh
Fatehveer Singh

ਸੰਗਰੂਰ ਦੇ ਭਗਵਾਂਨਪੁਰਾ ਦੇ 150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਿਆਂ ਦੋ ਸਾਲਾ ਫ਼ਤਹਿਵੀਰ ਜ਼ਿੰਦਗੀ ਦੀ ਲੜਾਈ ਹਾਰ ਗਿਆ।

ਚੰਡੀਗੜ੍ਹ :  ਸੰਗਰੂਰ ਦੇ ਭਗਵਾਂਨਪੁਰਾ ਦੇ 150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਿਆਂ ਦੋ ਸਾਲਾ ਫ਼ਤਹਿਵੀਰ ਜ਼ਿੰਦਗੀ ਦੀ ਲੜਾਈ ਹਾਰ ਗਿਆ। ਉਸ ਨੂੰ ਸਵੇਰੇ ਪੰਜ ਵਜੇ ਬੋਰ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਅੱਠ ਕੁ ਵਜੇ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਭਰਤੀ ਕੀਤਾ ਗਿਆ। ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

 

ਫ਼ਤਹਿਵੀਰ ਲਈ ਅਨੇਕਾਂ ਲੋਕਾਂ ਨੇ ਦੁਆਵਾਂ ਕੀਤੀਆਂ ਪਰ ਜ਼ਿੰਦਗੀ ਤੇ ਮੌਤ ਨਾਲ ਜੂਝਦਾ ਫ਼ਤਹਿ ਅੰਤ ਇਹ ਲੜਾਈ ਹਾਰ ਗਿਆ। ਉਸ ਦੀ ਮੌਤ ਕਦੋਂ ਹੋਈ ਇਸ ਬਾਰੇ ਡਾਕਟਰਾਂ ਨੇ ਹਾਲੇ ਪੂਰੀ ਜਾਣਕਾਰੀ ਨਹੀਂ ਦਿੱਤੀ ਹੈ। ਸਿਰਫ਼ ਇੰਨਾ ਪਤਾ ਲੱਗਾ ਹੈ ਕਿ ਉਹ ਹੁਣ ਇਸ ਦੁਨੀਆ 'ਤੇ ਨਹੀਂ ਹੈ।

ਬੱਚੇ ਨੂੰ ਮੰਗਲਵਾਰ ਸਵੇਰੇ 5:10 ਮਿੰਟ 'ਤੇ ਬੋਰ 'ਚੋਂ ਬਾਹਰ ਕੱਢਿਆ ਗਿਆ। ਮੰਗਵਾਲ ਦੇ ਗੁਰਿੰਦਰ ਸਿੰਘ ਨੇ ਨਵੇਂ ਪੁੱਟੇ ਬੋਰਵੈੱਲ ਵਿੱਚੋਂ ਜਾ ਕੇ ਫਸੇ ਹੋਏ ਬੱਚੇ ਨੂੰ  ਆਜ਼ਾਦ ਕੀਤਾ ਤੇ ਫਿਰ ਐਨਡੀਆਰਐਫ ਦੀਆਂ ਟੀਮਾਂ ਨੇ ਉਸ ਨੂੰ ਉੱਪਰ ਖਿੱਚ ਲਿਆ। ਇਸ ਮਗਰੋਂ ਤੁਰੰਤ ਉਸ ਨੂੰ ਸੜਕੀ ਮਾਰਗ ਰਾਹੀਂ ਪੀਜੀਆਈ ਚੰਡੀਗੜ੍ਹ ਲਿਆਂਦਾ ਗਿਆ, ਇਸ ਦੌਰਾਨ ਉਸ ਦੇ ਦਾਦਾ ਐਂਬੂਲੈਂਸ ਵਿੱਚ ਮੌਜੂਦ ਸਨ।

ਫ਼ਤਹਿਵੀਰ ਬੀਤੇ ਵੀਰਵਾਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਵਿੱਚ ਆਪਣੇ ਖੇਤ ਵਿੱਚ ਬਣੇ ਹੋਏ ਪੁਰਾਣੇ ਬੋਰਵੈੱਲ ਵਿੱਚ ਡਿੱਗ ਪਿਆ ਸੀ। ਉਸ ਨੂੰ ਬਚਾਉਣ ਲਈ ਪੰਜ ਦਿਨ ਬਚਾਅ ਕਾਰਜ ਬੇਹੱਦ ਸੁਸਤ ਰਫ਼ਤਾਰ ਨਾਲ ਚੱਲੇ, ਜਿਸ ਕਾਰਨ ਫ਼ਤਹਿ ਦਾ ਜ਼ਿੰਦਗੀ ਦਾ ਅੰਤ ਉਸ ਦੇ ਜਨਮਦਿਨ ਤੋਂ ਹੀ ਅਗਲੇ ਹੀ ਦਿਨ ਹੋ ਗਿਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritpal Singh ਦੇ ਬਾਹਰ ਆਉਣ 'ਤੇ ਕੀ ਲੱਗ ਸਕਦੀ ਹੈ ਰੋਕ?

13 Jun 2024 12:19 PM

DEBATE | ਕੈਥਲ ਘਟਨਾ ਲਈ ਕੌਣ ਜ਼ਿੰਮੇਵਾਰ ? "ਸਿੱਖ ਜੱਥੇਬੰਦੀਆਂ ਵੱਲੋਂ ਸਖ਼ਤ ਨਿਖੇਧੀ" | Today Punjab Latest News

13 Jun 2024 12:06 PM

? LIVE | ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ | 13-06-2024

13 Jun 2024 9:42 AM

Arvind Kejriwal ਨੂੰ ਮਿਲਣ Tihar Jail ਪਹੁੰਚੇ Punjab ਦੇ CM Bhagwant Mann | LIVE

12 Jun 2024 4:55 PM

Kangana ਪੰਜਾਬੀਆਂ ਨੂੰ ਤਾਂ ਮਾੜਾ ਕਹਿੰਦੀ, ਪਰ ਜਿਨ੍ਹਾਂ ਦੀ ਕਾਬਲੀਅਤ ਦੀ ਦੁਨੀਆਂ ਮੁਰੀਦ ਉਹ ਕਿਉਂ ਨਹੀਂ ਦਿਖਦੀ?

12 Jun 2024 12:23 PM
Advertisement