
ਦੋ ਔਰਤਾਂ ਹੋਈਆਂ ਜ਼ਖ਼ਮੀ
ਮੋਹਾਲੀ: ਜ਼ੀਰਕਪੁਰ ਦੇ ਢਕੌਲੀ ਦੀ ਇਕ ਸੋਸਾਇਟੀ ਦੇ ਫਲੈਟ ਵਿਚ ਰਸੋਈ ਵਿਚ ਗੈਸ ਪਾਈਪਲਾਈਨ ਲੀਕ ਹੋਣ ਕਾਰਨ ਦੋ ਔਰਤਾਂ ਜ਼ਖ਼ਮੀ ਹੋ ਗਈਆਂ। ਇਹ ਘਟਨਾ ਸੋਮਵਾਰ ਦੀ ਹੈ। ਇਸ ਧਮਾਕੇ ਦੇ ਸਮੇਂ ਉਹ ਦੋਵੇਂ ਰਸੋਈ ਵਿਚ ਕੰਮ ਕਰ ਰਹੀਆਂ ਸਨ। ਰਾਜ ਰਾਣੀ ਜੋ ਕਿ ਉਸ ਘਰ ਵਿਚ ਕੰਮ ਕਰਦੀ ਹੈ ਉਹ ਅਤੇ ਊਸ਼ਾ ਰਾਣੀ ਜੋ ਕਿ ਉਸ ਘਰ ਦੀ ਮੈਂਬਰ ਹੈ। ਊਸ਼ਾ ਰਾਣੀ ਦੇ ਪੁੱਤਰ ਸੁਨੀਲ ਗਰਗ ਨੇ ਦਸਿਆ ਕਿ ਉਹ ਸੁੱਤਾ ਪਿਆ ਸੀ।
LPG
ਜਦੋਂ ਅੱਗ ਲੱਗੀ ਤਾਂ ਉਹ ਕਮਰੇ ਚੋਂ ਬਾਹਰ ਭੱਜ ਕੇ ਆਇਆ। ਉਸ ਨੇ ਤੁਰੰਤ ਪਾਣੀ ਨਾਲ ਅੱਗ ਬਝਾਉਣ ਦੀ ਕੋਸ਼ਿਸ਼ ਕੀਤੀ। ਅੱਗ ਨਾ ਬੁੱਝਣ 'ਤੇ ਉਸ ਨੇ ਦੁਬਾਰਾ ਪਾਣੀ ਲਿਆਂਦਾ। ਰਾਜ ਰਾਣੀ ਇਸ ਵਕਤ ਭੱਜ ਕੇ ਬਾਹਰ ਜਾ ਚੁੱਕੀ ਸੀ। ਊਸ਼ਾ ਰਾਣੀ ਦੇ ਪੁੱਤਰ ਨੇ ਊਸ਼ਾ ਰਾਣੀ ਦੇ ਕੱਪੜੇ ਉਤਾਰ ਦਿੱਤੇ ਤਾਂ ਕਿ ਉਸ ਨੂੰ ਹੋਰ ਅੱਗ ਨਾ ਲੱਗੇ। ਊਸ਼ਾ ਰਾਣੀ ਦੀ ਗਰਦਨ, ਛਾਤੀ ਬਾਹਾਂ ਅਤੇ ਲੱਤਾਂ ਤੇ ਅੱਗ ਲਗ ਗਈ ਸੀ ਅਤੇ ਰਾਜ ਰਾਣੀ ਦੀਆਂ ਬਾਹਾਂ ਅਤੇ ਲੱਤਾਂ 'ਤੇ ਲੱਗੀ ਸੀ।
ਰਾਜ ਰਾਣੀ ਨੇ ਨਿਊਜ਼ ਏਜੰਸੀ ਨੂੰ ਦਸਿਆ ਕਿ ਉਹ ਦੋਵੇਂ 9 ਵਜੇ ਦੇ ਕਰੀਬ ਰਸੋਈ ਵਿਚ ਗਈਆਂ ਸਨ। ਇਸ ਬਚਾਓ ਕਾਰਜ ਵਿਚ ਸੁਨੀਲ ਗਰਗ ਦੇ ਹੱਥਾਂ 'ਤੇ ਜ਼ਖ਼ਮ ਹੋ ਗਏ ਹਨ। ਉਹਨਾਂ ਦੋਵਾਂ ਨੂੰ ਪੰਚਕੁਲਾ ਦੇ 6 ਸੈਕਟਰ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਹਨਾਂ ਨੂੰ ਹਲਕੇ ਜ਼ਖ਼ਮ ਹੀ ਹੋਏ ਹਨ। ਅੱਗ ਨਾਲ ਉਹਨਾਂ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ। ਊਸ਼ਾ ਦੇ ਛੋਟੇ ਦੇ ਪੁੱਤਰ ਦਾ ਕਹਿਣਾ ਹੈ ਕਿ ਉਹ ਲਗਭਗ 7 ਸਾਲ ਤੋਂ ਇਸ ਪਾਈਪ ਦਾ ਇਸਤੇਮਾਲ ਕਰ ਰਹੇ ਹਨ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਪਾਈਪ ਲੀਕ ਹੋਈ ਹੈ।