
ਦੇਸ਼ ਵਿਚ ਆਏ ਦਿਨ ਬਾਡਰਾਂ ਤੇ ਸਾਡੀ ਰੱਖਿਆ ਦੇ ਲਈ ਤੈਨਾਇਤ ਜਵਾਨਾਂ ਆਪਣੀਆਂ ਸ਼ਹਾਦਤਾਂ ਦੇ ਰਹੇ ਹਨ।
ਦੇਸ਼ ਵਿਚ ਆਏ ਦਿਨ ਬਾਡਰਾਂ ਤੇ ਸਾਡੀ ਰੱਖਿਆ ਦੇ ਲਈ ਤੈਨਾਇਤ ਜਵਾਨਾਂ ਆਪਣੀਆਂ ਸ਼ਹਾਦਤਾਂ ਦੇ ਰਹੇ ਹਨ। ਉਧਰ ਸਾਡਾ ਗੁਆਂਢੀ ਮੁਲਕ ਪਾਕਿਸਤਾਨ ਵੀ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਜੋ ਕਿ ਲਗਾਤਾਰ ਬਾਡਰ ਤੇ ਸੀਜ਼ ਫਾਇਰ ਦੀ ਉਲੰਘਣਾ ਕਰਦਾ ਆ ਰਿਹਾ ਹੈ।
Indian Army
ਇਸ ਤਰ੍ਹਾਂ ਹੁਣ ਇਕ ਵਾਰ ਫਿਰ ਪਾਕਿਸਤਾਨ ਵੱਲੋਂ ਕੀਤੀ ਸੀਜ਼ਫਾਇਰ ਦੀ ਉਲੰਘਣਾ ਚ ਪੰਜਾਬ ਦੇ ਗੁਰਦਾਸਪੁਰ ਦਾ ਰਹਿਣ ਵਾਲਾ ਇਕ ਜਵਾਨ ਸ਼ਹੀਦ ਹੋ ਗਿਆ ਹੈ। ਇਸ 28 ਸਾਲਾ ਜਵਾਨ ਦਾ ਨਾਮ ਗੁਰਚਰਨ ਸਿੰਘ ਸੀ। ਜ਼ਿਕਰਯੋਗ ਹੈ ਕਿ ਇਸ ਜਵਾਨ ਗੁਰਦਾਸਪੁਰ ਦੇ ਹਰਚੋਵਲ ਦੇ ਨਿਵਾਸੀ ਸੀ।
Army
ਜੰਮੂ ਕਸ਼ਮੀਰ ਦੇ ਰਜੌਰੀ ਤੇ ਤਾਰਕੁੰਡੀ ਸੈਕਟਰ ਵਿਚ ਪਾਕਿਸਤਾਨ ਵੱਲੋਂ ਕੀਤੀ ਗਈ ਫਾਇਰਿੰਗ ਦੇ ਵਿਚ ਇਹ ਜਵਾਨ ਸ਼ਹੀਦ ਹੋ ਗਿਆ ਹੈ। ਦੱਸਣਯੋਗ ਹੈ ਕਿ ਇਹ ਜਵਾਨ 14 ਸਿੱਖ ਰੈਜੀਮੈਂਟ ਦਾ ਸੀ। ਇਸ ਦੇ ਨਾਲ ਹੀ ਇਹ ਜਵਾਨ ਵਿਆਹਿਆ ਹੋਇਆ ਸੀ ਅਤੇ ਇਸ ਦੇ ਦੋ ਬੱਚੇ ਵੀ ਹਨ। ਜਿਨ੍ਹਾਂ ਵਿਚੋਂ ਲੜਕੇ ਦੀ ਉਮਰ ਇਕ ਸਾਲ ਅਤੇ ਲੜਕੀ ਦੀ ਉਮਰ ਦੋ ਸਾਲ ਹੈ।
Army
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।