
ਮੋਟਰਸਾਈਕਲ ਨੂੰ ਲਗਾਈ ਅੱਗ , 10 ਹਮਲਾਵਰ ਨਾਮਜ਼ਦ ਤੇ 4/5 ਅਣਪਛਾਤਿਆਂ ਵਿਰੁਧ ਕੇਸ ਦਰਜ
ਪੱਟੀ, 10 ਜੂਨ (ਅਜੀਤ ਘਰਿਆਲਾ, ਪ੍ਰਦੀਪ): ਸਾਂਸੀਆਂ ਮੁਹੱਲਾ ਪੱਟੀ ਵਿਚ ਪੁਰਾਣੀ ਰੰਜਿਸ਼ ਅਧੀਨ ਇਕ ਵਿਅਕਤੀ ਉਤੇ ਕੁੱਝ ਲੋਕਾਂ ਵਲੋਂ ਪਿਸਤੌਲ ਦੀਆਂ ਗੋਲੀਆਂ ਚਲਾ ਕੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿਤਾ ਅਤੇ ਉਸ ਦੇ ਮੋਟਰਸਾਈਕਲ ਨੂੰ ਵੀ ਅੱਗ ਲਗਾ ਦਿਤੀ ਜਿਸ ਨੂੰ ਜ਼ਖ਼ਮੀ ਹਾਲਤ ਵਿਚ ਸਰਕਾਰੀ ਹਸਪਤਾਲ ਪੱਟੀ ਵਿਚ ਦਾਖ਼ਲ ਕਰਵਾਇਆ ਗਿਆ। ਇਸ ਸਬੰਧੀ ਪੁਲਿਸ ਥਾਣਾ ਸਿਟੀ ਪੱਟੀ ਵਿਚ 10 ਨਾਮਜ਼ਦ ਤੇ 4/5 ਅਣਪਛਾਤਿਆਂ ਵਿਰੁਧ ਇਰਾਦਾ ਕਤਲ ਸਮੇਤ ਆਰਮਜ ਐਕਟ ਤੇ ਹੋਰ ਧਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ।
File Photo
ਇਸ ਸਬੰਧ ਵਿਚ ਪੁਲਿਸ ਥਾਣਾ ਪੱਟੀ ਵਿਚ ਜ਼ਖ਼ਮੀ ਹੋਏ ਧੀਰਾ ਸਿੰਘ ਪੁੱਤਰ ਪਾਲ ਸਿੰਘ ਵਾਸੀ ਵਾਰਡ ਨੰਬਰ 2 ਮੁਹੱਲਾ ਸਾਂਸੀਆਂ ਦੇ ਬਿਆਨ ਉਤੇ ਸੰਨੀ, ਰਾਜੀਵ ਕੁਮਾਰ, ਪਾਰਸ, ਜਿੰਦਰ, ਗੋਪੀ, ਮੀਸਾ, ਰਾਜ ਕੁਮਾਰ, ਬਾਗਾ, ਭੇਜਾ, ਸਾਹਿਲ ਤੇ 4/5 ਅਣਪਛਾਤੇ ਵਿਅਕਤੀਆਂ ਵਿਰੁਧ ਮੁਕਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਹਮਲਾਵਰਾਂ ਨੂੰ ਗਿ੍ਰਫ਼ਤਾਰ ਕਰਨ ਲਈ ਰਾਤ ਨੂੰ ਹੀ ਉਨ੍ਹਾਂ ਦੇ ਟਿਕਾਣਿਆਂ ਉਤੇ ਛਾਪਾਮਾਰੀ ਕੀਤੀ ਜਾ ਰਹੀ ਹੈ।