ਸਾਡੇ ਵਿਦਿਆਰਥੀਆਂ ਦੇ ਭਵਿੱਖ ਲਈ ਇਕਜੁੱਟ ਹੋਣ ਦਾ ਸਮਾਂ
Published : Jul 11, 2020, 10:07 am IST
Updated : Jul 11, 2020, 10:07 am IST
SHARE ARTICLE
File Photo
File Photo

ਆਧੁਨਿਕ ਪ੍ਰਚਾਰ ਨਾ ਕੇਵਲ ਗੁੰਮਰਾਹ ਕਰਦਾ ਹੈ ਜਾਂ ਅਜਿਹਾ ਕਰਨ ਪਿੱਛੇ ਕੋਹੀ ਏਜੰਡਾ ਹੁੰਦਾ ਹੈ,

ਆਧੁਨਿਕ ਪ੍ਰਚਾਰ ਨਾ ਕੇਵਲ ਗੁੰਮਰਾਹ ਕਰਦਾ ਹੈ ਜਾਂ ਅਜਿਹਾ ਕਰਨ ਪਿੱਛੇ ਕੋਹੀ ਏਜੰਡਾ ਹੁੰਦਾ ਹੈ, ਸਗੋਂ ਇਹ ਸੱਚ ਦਾ ਖ਼ਾਤਮਾ ਕਰਨ ਈ ਤੁਹਾਡੀ ਆਲੋਚਨਾਤਮਕ ਸੋਚਣੀ ਨੂੰ ਵੀ ਖ਼ਮ ਕਰਦਾ ਹੈ। ਗੈਰੀ ਕਾਸਪਾਰੋਵ ਦੇ ਇਸ ਕਥਨ ਨੇ ਮਨੂੰ ਬੀਤੇ ਦਿਨੀਂ ਕੁੱਝ ਸੋਚਣ ਲਈ ਮਜਬੂਰ ਕੀਤਾ ਕਿ ਹੁਣ ਜਦੋਂ ਖ਼ਾਸ ਕਰ ਕੇ ਸਰਕਾਰ ਨੇ ਸੈਂਅਰਲ ਸੈਕੰਡਰੀ ਸਿਖਿਆ ਬੋਰਡ (ਸੀਬੀਐਸੀ) ਦੇ ਵਿਦਿਆਰਥੀਆਂ ਲਈ ਇਕ ਸਤਭਾਵਨਾਂ ਕਾਰਵਾਈ ਕੀਤੀ ਹੈ ਤਾਂ ਆਸ ਦੇ ਉਲਟ ਕੋਈ ਉਸ ਨੂੰ ਕਿਤੇ ਕੂੜ ਪ੍ਰਚਾਰ ਲਈ ਨਾ ਵਰਤ ਲਵੇ। ਅਸੀਂ ਹਰ ਵਾਰ ਸਿਖਿਆ  ਨੂੰ ਰਾਜਨੀਤੀ ਤੋਂ ਪਰ੍ਹਾਂ ਰੱਖਣ ਦੇ ਯਤਨ ਕਰਦੇ ਹਾਂ ਪਰ ਦੁਖ ਦੀ ਗੱਲ ਹੈ

ਕਿ ਸਿਖਿਆ ਹਰ ਵਾਰ ਤਾਕਤ ਦੀ ਹੋਛੀ ਖੇਡ ਦੀ ਸ਼ਿਕਾਰ ਹੋ ਜਾਂਦੀ ਹੈ ਕਿਉਂਕਿ ਕੁੱਝ ਖ਼ਾਸ ਵਰਗ ਦੇ ਲੋਕ, ਜੋ ਦਰਅਸਲ ਸਸਤੀ ਸ਼ੁਹਰਤ ਹੀ ਖੱਟਣੀ ਚਾਹ ਰਹੇ ਹੁੰਦੇ  ਹਨ, ਸਰਕਾਰ ਦੀ ਦੂਰ ਦ੍ਰਿਸ਼ਟੀ ਤੋੀ ਉਸ ਦੀਆਂ ਕਾਰਵਾਈਆਂ ਨੂੰ ਨਿੰਦਣ ਲਗ ਪੈਂੇਦੇ ਹਨ  ਅਤੇ ਸਾਡੇ  ਨੌਜਵਾਨ ਵਿਦਿਆਰਥੀਆਂ ਨੂੰ ਉਹ ਡਰਾ ਦਿੰਦੇ ਹਨ, ਭੰਬਲਭੂਸੇ ’ਚ ਪਾ ਕੇ ਉਨ੍ਹਾਂ ਨੂੰ ਦੁਖੀ ਕਰਦੇ ਹਨ। ਇਸ ਵੇਲੇ ਲੋਕਾਂ ਦਾ ਇਹ ਵਰਗ ਸਿਖਿਆ ਦੇ ਮੁੱਦੇ ਨੂੰ ਵਰਤ ਕੇ ਪ੍ਰਮੁੱਖਤਾ ਤੇ ਸੱਤਾ ਹਾਸਲ ਕਰਨੀ ਚਾਹੁੰਦਾ ਹੈ ਜੋ ਕਿ ਹਾਲੇ ਉਨ੍ਹਾਂ ਲਈ ਕੋਹਾਂ ਦੂਰ ਹੈ। ਇਹ ਵਰਗ ਕਿਸੇ ਵੀ ਹਾਲਤ ’ਚ ਵਿਦਿਆਰਥੀਆਂ ਨੂੰ ਆਲੋਚਨਾਤਮਕ ਸੋਚਣੀ, ਵਿਗਿਆਨਕ ਸੁਭਾਅ, ਆਲੋਚਨਾਤਮਕ ਸ਼ਕਤੀ ਤੇ ਸਿਰਜਣਾਤਮਕਤਾ ਨਾਲ ਭਰਪੂਰ ਨਹੀਂ ਹੋੋਣ ਦੇਣਾ ਚਾਹੁਦਾ, ਜਦ ਕਿ ਵਿਦਿਆਰਥੀ 21ਵੀਂ ਸਦੀ ਦੇ ਹੁਨਰਾਂ, ਨੈਤਿਕਤਾਵਾਂ ਤੇ ਅਖੰਡਤਾ ਨਾਲ ਪੂਰੀ ਲੈਸ ਹੋ ਕੇ ਹੀ ਆਪਣੀਆਂ ਭਰਪੂਰ ਸੰਭਾਵਨਾਂਵਾ ਤਕ ਪ੍ਰਫ਼ੁੱਲਤ ਹੋ ਕੇ ਸ਼ਸ਼ਕਤ ਹੋ ਸਕਦੇ ਹਨ। 

ਬੇਮਿਸਾਲ ਮਹਾਂਮਾਰੀ ਨੇ ਮੰਤਰਾਲੇ ਸਾਹਮਣੇ ਨਾ ਸਿਰਫ਼ ਸਾਡੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਅਖੰਡ ਨਤੀਜਿਆਂ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਮਿਆਰੀ ਸਿਖਿਆ ਮੁਹੱਈਆ ਕਰਵਾਉਣ ਦੇ ਰਾਹ ਵਿਚ ਚੁਣੌਤੀ ਖੜ੍ਹੀ ਕਰ ਦਿਤੀ ਹੈ, ਸਗੋਂ ਵਿਦਿਆਰਥੀਆਂ ਨੂੰ ਤਣਾਅ ਮੁਕਤ ਮਾਹੌਲ ਦੇਣਾ ਵੀ ਔਖਾ ਹੋ ਗਿਆ ਹੀੇ। ਇਹ ਸਭ ਕਰਨ ਲਈ, ਮੰਤਰਾਲਾ ਸਾਡੇ ਵਿਦਿਆਰਥੀ ਭਾਈਚਾਰੇ ਨਾਲ ਸਬੰਧਤ ਸਾਰੇ ਮੁੱਦਿਆਂ ਤੋਂ ਭਲੀਭਾਂਤ ਜਾਣੂ ਕਰਵਾਉਣ ਲਈ ਸਖ਼ਤ ਉੱਦਮ ਕਰਦਾ ਰਿਹਾ ਹੈ। ਮੈਨੂੰ ਮਾਣ ਹੈ ਕਿ ਮਾਨਵ ਸੰਸਾਧਨ ਵਿਕਾਸ ਦੀ ਟੀਮ ਨੇ ਕੁੱਝ ਅਜਿਹੇ ਮੇਮਿਸਾਲ ਫ਼ੈਸਲੇ ਲਏ ਤੇ ਉਨ੍ਹਾ ਦਾ ਸਮਰਥਨ ਕੀਤਾ ਜਿਵੇਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਮਿਡ-ਡੇਅ ਮੀਲ ਦੀ ਵਿਵਸਥਾ, ਅੰਦਰੂਨੀ ਮੁਲਾਂਕਣ ਦੇ ਅਧਾਰ ’ਤੇ ਵਿਦਿਆਰਥੀਆਂ ਨੂੰ ਅਗਲੀ ਕਲਾਸ ਵਿਚ ਪ੍ਰੋਮੋਟ ਕਰਨਾ, 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ‘ਚੁਣਨ ਦੀ ਤਾਕਤ’ ਦੇਣਾ ਅਤੇ ਭਾਰਤ ’ਚ ਈ ਸਿਖਿਆ ਨੂੰ ਪ੍ਰੋਤਸਾਹਨ ਦੇਣਾ। 

ਫਿਰ ਵੀ, ਬੀਤੇ ਦਿਨੀਂ ਸੀਬੀਐਸਈ ਦੇ ਸਿਲੇਬਸ ਦੀ ਸੋਧ ਬਾਰੇ ਦੁਸ਼ਣਬਾਜ਼ੀ ਦਾ ਇਕ ਜਾਲ ਬੁਣ ਕੇ ਰੱਖ ਦਿਤਾ ਗਿਆ ਅਤੇ ਇਹ ਸਭ ਸਮਾਜਕ-ਰਾਜਨੀਤਕ ਲੋੜਾਂ ਤੇ ਇੱਛਾਵਾਂ ਦੇ ਅਸਰ ਹੇਠ ਕੀਤਾ ਗਿਆ ਹੈ। ਇਨ੍ਹਾਂ ਸਾਰੇ ਝੂਠੇ ਦੋਸ਼ਾਂ ਦੇ ਬਾਵਜੂਦ, ਅਸੀਂ ਮੰਤਰਾਲੇ ਵਿਚ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਤਿਸ਼ਠਿਤ ਅਗਵਾਈ ਹੇਠ ਅਗਲੀ ਪੀੜ੍ਹੀ ਨੂੰ ਮਿਆਰੀ ਸਿਖਿਆ ਮੁਹੱਈਆ ਕਰਵਾਉਣ ਲਈ ਪ੍ਰਤੀਬੱਧ ਹਾਂ। ਕੁੱਝ ਸੌੜੇ ਹਿਤਾਂ ਵਾਲੇ ਜਿਹੜੇ ਲੋਕ ਸਿਲੇਬਸ ਨੂੰ ਤਰਕਪੂਰਣ ਬਣਾਏ ਜਾਣ ਦੀ ਆਲੋਚਨਾ ਕਰ ਰਹੇ ਹਨ, ਉਹ ਅਜਿਹਾ ਦਿਸ਼ਾ-ਨਿਰਦੇਸ਼, ਜੋ ਸਰਕਾਰੀ ਵੈੱਬਸਾਈਟ ’ਤੇ ਉਪਲਬਧ ਹਨ, ਨੂੰ ‘ਪੜ੍ਹੇ ਤੇ ਸਮਝੇ’ ਬਗ਼ੈਰ ਹੀ ਕਰ ਰਹੇ ਹਨ।

ਕੀ ਕੀਤਾ ਗਿਆ ਹੈ ਤੇ ਕਿਉਂ : ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਦੀਆਂ ਅਣਗਿਣਤ ਬੇਨਤੀਆਂ ਤੋਂ ਬਾਅਦ ਸੀਬੀਐਸਈ ਨੂੰ ਪਾਠ¬ਕ੍ਰਮ ਵਿਚ ਸੋਧ ਕਰਨ ਤੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਬੋਝ ਘਟਾਵੁਣ ਦੀ ਸਲਾਹ ਦਿਤੀ ਗਈ ਹੈ, ਹੁਣ ਇਹ ਜ਼ਿੰਮੇਵਾਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਦੀ ਹੋਵੇਗੀ ਕਿ ਉਹ ਇਹ ਯਕੀਨੀ ਬਣਾਉਣ ਕਿ ਜਿਹੜੇ ਵਿਸ਼ੇ ਕੱਢ ਦਿਤੇ ਗਏ ਹਨ, ਉਹ ਵੀ ਵਿਭਿੰਨ  ਵਿਸ਼ਿਆ ਨੂੰ ਆਪਸ ਵਿਚ ਜੋੜਨ ਲਈ ਵਿਦਿਆਰਥੀਆਂ ਨੂੰ ਉਸ ਹੱਦ ਤਕ ਸਮਝਾਏ ਜਾਣ ਅਜਿਹਾ ਸਾਲ 2021 ’ਚ ਸਲਾਨਾ ਪਰੀਖਿਆਵਾਂ ਦਾ ਬੋਝ ਘਟਾਉਣ ਦੇ ਇਕੋ ਇਕ ਮੰਤਵ ਨਾਲ ਕੀਤਾ ਗਿਆ ਹੈ ਕਿੳਂਕਿ  ਮਹਾਮਾਰੀ ਕਾਰਨ  ਪੜ੍ਹਾਂਈ ਦੇ ਸਮੇੀ ਦਾ ਨੁਕਸਾਨ ਹੋ ਗਿਆ ਹੈ। ਇੰਟਰਨਲ ਅਸੈੱਸਮੈਂਟ ਅਤੇ ਸਾਲ ਖ਼ਤਮ ਹੋਣ ’ਤੇ ਬੋਰਡ ਪਰੀਖਿਆ ਵਿਚ ਵਿਦਿਆਰਥੀਆਂ ਦੀ ਇਨ੍ਹਾਂ ਵਿਸ਼ਿਆਂ ਦੀ ਪਰੀਖਿਆ ਨਹੀਂ ਲਈ ਜਾਵੇਗੀ,

ਉਂਝ ਸੀਬੀਐਸਈ ਨੇ ਸਕੂਲਾਂ ਨੂੰ ਐਨਸੀਆਰਟੀ ਦੇ ਵੈਕਲਪਿਕ ਅਕਾਦਮਿਕ ਕੈਲੰਡਰ ਨੂੰ ਅਪਣਾਉਣ ਦੀ ਹਦਾਹਤ ਵੀ ਜਾਰੀ ਕੀਤੀ ਹੈ। ਇਹ ਕੈਲੰਡਰ ਸਰਕਾਰੀ ਵੈਬਸਾਈਟ ਉਤੇ ਉਪਲਬਧ ਹੈ ਅਤੇ ਜਿਹੜੇ ਵਿਸ਼ਿਆਂ ਨੂੰ ਸਿਰਫ਼ ਧਿਆਨ ਖਿਚੱਣ ਤੇ ਭਟਕਾਉਣ ਲਈ ‘ਸਨਸਨੀਖੇਜ਼’ ਬਣਾਇਆ ਜਾ ਰਿਹਾ ਹੈ, ਉਹ ਇਸ ਕੈਲੰਡਰ ਵਿਚ ਕਵਰ ਕੀਤੇ ਗਏ ਹਨ। ਇਸ ਕੈਲੰਡਰ ਵਿਚ ਹਰੇਕ ਵਿਸ਼ੇ ਲਈ ਸਿੱਖਣ ਦੀਆਂ ਖ਼ਾਸ ਯੋਜਨਾਵਾਂ ਹਨ ਜੋ ਘਰਾਂ ਵਿਚ ਆਮ ਤੌਰ ’ਤੇ ਉਪਲਬਧ ਸਾਧਨਾਂ ਦੀ ਮਦਦ ਨਾਲ ਅਨੁਭਵ ਅਧਾਰਿਤ ਜਾਂ ਗਤੀਵਿਧੀ ਅਧਾਰਿਤ ਸਿਖਿਆ ਲਈ ਹਨ। ਜਿਵੇਂ ਕਿ ਮੈਂ ਕਹਿੰਦਾ ਹਾ-‘ਸਿਖਿਆ ਸੇ ਪਹਿਲੇ ਸੁਰਕਸ਼ਾ’ (ਪੜ੍ਹਾਈ ਤੋਂ ਪਹਿਲਾ ਸੁਰੱਖਿਆ), ਇੰਝ ਦਰਅਸਲ, ਇਹ ਉਪਾਅ ਵਿਦਿਆਰਥੀਆਂ ਨੂੰ ਝੰਜਨ ਤੇ ਤਣਾਅ ਮੁਕਤ ਕਰਨ ਵਿਚ ਮਦਦ ਕਰਨਗੇ ਅਤੇ ਕੋਵਿਡ 19 ਮਹਾਂਮਾਰੀ ਕਾਰਨ ਪਰੀਖਿਆਵਾਂ ਲਈ ਅਜਿਹਾ ਸਿਰਫ਼ ਇਕ ਵਾਰੀ ਕੀਤਾ ਗਿਆ ਹੈ। 

ਇਹ ਕਿਵੇਂ ਕੀਤਾ ਗਿਆ : ਤਰਕਪੂਰਣ ਬਣਾਉਣ ਦੀ ਪ੍ਰਕਿਰਿਆ ਕੋਈ ਬੰਦਸ਼ਾਂ ਲਾਉਣ ਲਈ ਨਹੀਂ ਹੈ, ਜਿਵੇਂ ਕਿ ਸ਼ੁਹਰਤ ਖੱਟਣ ਦੇ ਅਖੌਤੀ ਚਾਹਵਾਨਾਂ ਨੇ ਮੰਨ ਲਿਆ ਹ। ਵਿਭਿੰਨ ਮਾਹਿਰਾਂ ਦੀ ਸਲਾਹ ਤੇ ਸਿਫ਼ਾਰਸ਼ਾਂ ਤੋਂ ਬਾਅਦ ਸਖ਼ਤ ਪੜਾਵਾਂ ਵਿਚੋਂ ਲੰਘਣ  ਵਾਲੀ ਪ੍ਰਕਿਰਿਆ ਸ਼ੁਰੂ ਕੀਤੀ ਗਈ, #syllabusforstudents2020 ਮੁਹਿੰਮ ਰਾਹੀਂ ਸਿਖਿਆ-ਸ਼ਾਸਤਰੀਆਂ ਤੋਂ ਪ੍ਰਾਪਤ ਹੋਏ ਸਹੁਝਾਵਾਂ ’ਤੇ ਵਿਚਾਰ ਕੀਤਾ Çਅਗਾ। 1500 ਤੋਂ ਵੱਧ ਮਹਿਮਾਨਾਂ ਦੇ ਸੁਝਾਅ ਪ੍ਰਾਪਤ ਹੋਏ ਸਨ। ਸਤਿਕਾਰਤ ਸਿਖਿਆ ਸਸ਼ਾਸਤਰੀਆਂ ਦੇ ਸੁਝਾਵਾਂ ਤੇ ਉਨ੍ਹਾਂ ਦੀ ਮੁਹਾਰਤ ਨੇ ‘ਸਿਰਫ਼ ਤਰਕਪੂਰਣ ਬਣਾਉਣ’ ਵਿਚ ਸਾਡੀ ਮਦਦ ਕੀਤੀ ਅਤੇ ਪੜ੍ਹਾਈ ਦੇ ਨਤੀਜੇ ਉਸੇ ਤਰ੍ਹਾਂ ਅਖੰਡ ਹੀ ਰਹੇ।

ਤਰਕਪੂਰਣ ਸਾਰੇ ਹੀ ਵਿਸ਼ਿਆਂ ਨੂੰ ਬਣਾਇਆ ਗਿਆ ਹੈ, ਜਦ ਕਿ ਵਿਰੋਧੀ ਧਿਰ ਨੇ ਸਿਰਫ਼ ਰਾਸ਼ਟਰਵਾਦ, ਸਥਾਨਕ ਸਰਕਾਰ, ਸੰਘਵਾਦ ਆਦਿ ਜਿਹੇ 3-4 ਵਿਸ਼ਿਆਂ ਨੂੰ ਕੱਢਣ ਦੇ ਵਿਰੋਧ ਵਿਚ ਅਪਣੇ ਗੁੰਮਰਾਹਕੁੰਨ ਸਬੂਤ ਪੇਸ਼ ਕੀਤੇ ਸਨ। ਕੁਝ ਉਦਹਾਰਣਾਂ ਦੇਣ ਲਈ ਹੋਰਨਾਂ ਤੋਂ ਇਲਾਵਾ ਅਰਥ ਸ਼ਾਸਤਰ ਵਿਚ ਪਸਾਰ ਦੇ ਉਪਾਅ, ਘਾਟੇ ਦੇ ਭੁਗਤਾਨਾਂ ਦਾ ਸੰਤੁਲਨ ਆਦਿ ਅਤੇ ਭੌਤਿਕ ਵਿਗਿਆਨ ’ਚ ਹੀਟ ਇੰਜਣ ਤੇ ਰੈਫ਼੍ਰੀਜਿਰੇਟਰ, ਹੀਟ ਟ੍ਰਾਂਸਫ਼ਰ, ਕਨਵੈਕਸ਼ਨ ਤੇ ਰੇਡੀਏਸ਼ਨ ਜਿਹੇ ਵਿਸ਼ਿਆਂ ਨੂੰ ਤਰਕਪੂਰਣ ਬਣਾਏ ਜਾਣ ਦੀ ਸੰਭਾਵਨਾ ਰੱਖੀ ਜਾ ਸਕਦੀ ਹੈ।

File Photo File Photo

ਇਸੇ ਤਰ੍ਹਾਂ ਗÎਣਿਤ ਵਿਚ  ਨਿਰਧਾਰਕਾਂ ਦੀਆਂ ਵਿਸ਼ੇਸ਼ਤਾਵਾਂ, ਅਨੁਕੂਲਤਾ, ਅਨੁਕੂਲਤਾਹੀਣ ਅਤੇ ਉਦਾਹਰਣਾਂ ਨਾਲ ਸਿਸਟਮ ਆਵ ਲੀਨੀਅਰ ਸਮੀਕਰਣਾਂ ਦੇ ਸਮਾਧਨਾਂ ਦੀ ਗਿਣਤੀ ਅੇਤ ਬਾਇਨੌਮੀਕਲ ਪ੍ਰੌਬਬਿਲਿਟੀ ਡਿਸਟ੍ਰੀਬਊਸ਼ਨ।  ਜੀਵ ਵਿਗਿਆਨ ਵਿਚ ਖਣਿਜ ਭਰਪੂਰ ਸੰਤੁਲਿਤ ਭੋਜਨ, ਪਾਚਨ ਅਤੇ ਐਬਜੌਰਪਸ਼ਨ ਨੂੰ ਮੁੱਲਾਂਕਣ ਤੋਂ ਛੂਟ ਦੇ ਦਿਤੀ ਗਈ ਹੈ। ਅਜਿਹੀ ਦਲੀਲ ਹੋਈ ਨਹÄ ਦੇ ਸਕਦਾ ਕਿ ਇਹ ਵਿਸ਼ੇ ਕਿਸੇ ਮਾੜੀ ਨੀਅਤ ਜਾਂ ਕਿਸੇ ਵੱਡੇ ਉਦੇਸ਼ ਲਈ ਕੱਢੇ ਗਏ ਹਨ।

ਅਜਿਹਾ ਸਿਰਫ਼ ਕੋਈ ਪੱਖਪਾਤੀ ਦਿਮਾਗ਼ ਹੋ ਸੋਚ ਤੇ ਸਮਝ ਸਕਦੇ ਹਨ। ਇਸ ਸੱਭ ਦੇ ਬਾਵਜੂਦ ਮਾਨਵ ਸੰਸਾਧਨ ਵਿਕਾਸ ਮੰਤਰਾਲਾ ਮਿਆਰੀ ਸਿਖਿਆ ਮੁਹਇਆ ਕਰਵਾਉਣ ਅਤੇ ਸਾਡੇ ਨੌਜਵਾਨ ਵਿਦਿਆਰਥੀਆਂ ਨੂੰ ਮਿਆਰੀ ਸਿਖਿਆ ਪ੍ਰਕਿਰਿਆਵਾਂ ਵਿਚ ਮਦਦ ਅਤੇ ਉਨ੍ਹਾਂ ਸਸ਼ਕਤ ਬਣਾਉਣ ਲਈ ਦਲੇਰਾਨਾ ਫ਼ੈਸਲਾ ਲੈਂਦੇ ਰਹਿਣ ਲਈ ਪ੍ਰਤੀਬੱਧ ਹੈ। ਪੜ੍ਹਾਈ ਨੂੰ ਸਿਰਫ਼ ਗਿਆਨ ਦਾ ਸੰਚਾਰ ਹੀ ਨਹÄ ਸਮਝਣਆ ਚਾਹੀਦਾ ਹੈ। ਸਗੋਂ ਇਸ ਨੂੰ ਵਿਦਿਆਰਥੀਆਂ ਨੂੰ ਆਲੋਚਨਾਤਮਕ ਤਰੀਕੇ ਨਾਲ ਸੋਚਣ ਤੇ ਸਮੱਸਿਆਵਾਂ ਹੱਲ ਕਰਨ ਦੇ ਯੋਗ ਬਣਾਉਣ ਦੇ ਪ੍ਰਬੰਧ ਵਜੋਂ ਜਾਣਨਾ ਚਾਹੀਦਾ ਹੈ, ਪੜ੍ਹਾਈ ਸਿਖਾਉਂਦੀ ਹੈ ਕਿ ਸਿਰਜਣਾਤਮਕ ਕਿਵੇਂ ਬਣਦਾ ਹੈ, ਜੀਵਨ ਵਿਚ ਚੁਣੌਤੀਆਂ ਤਾਂ ਰੋਜ਼ ਆਉਂਦੀਆਂੱ ਹੀ ਰਹਿਣਗੀਆਂ ਫਿਰ ਵੀ ਨਵÄ ਖੋਜ ਕਿਵੇਂ ਕਰਦੇ ਰਹਿਣਾ ਹੈ, ਨਵੇਂ ਹਾਲਤ ਵਿਚ ਕਿਵੇਂ ਢਲਣਾ ਤੇ ਸਿੱਖਣਾ ਹੈ। ਅਸੀ ਸਭਨਾ ਦੇ ਅਤੇ ਸਭਨਾ ਲਈ ਗਿਆਨ ਵਿਚ ਵਿਸ਼ਵਾਸ ਰੱਖੇਦ ਹਾਂ ਅਤੇ ਸਿਲੇਬਸ ਰਾਹÄ ਸਿਰਫ਼ ਸਾਡੇ ਪ੍ਰਭਾਵ ਨੂੰ ਠਿੱਬੀ ਲਾਉਣ ਲਈ ਗਿਆਨ ਦੇ ਢਾਂਚੇ ਉਸਾਰਨ ਦਾ ਵਿਰੋਧੀ ਕਰਦੇ ਹਾਂ। 

ਸਾਨੂੰ ਅਜਿਹੀ ਗਿਆਨ ਪ੍ਰਣਾਲੀ ਦੀ ਕਦਰ ਪਾਉਣੀ ਚਾਹੀਦੀ ਹੈ, ਜੋ ਸਾਡੇ ਵਿਦਿਆਰਥੀਆਂ ਨੂੰ ਅਨੁਭਵ ਅਧਾਰਿਤ, ਸਮੂਹਕ, ਸੰਸਗਠਿਤ, ਵਿਦਿਆਰਥੀ ਉੱਤੇ ਕੇਂਦ੍ਰਿਤ ਤੇ ਉਸਾਰੂ ਅੇਤ ਸਦਾਚਾਰਕ ਗਿਆਨ ਦੇ ਯੋਗ ਬਣਾਉਦੀ ਹੈ। ਸਗੋਂ ਵਿਚਾਰ ਵਟਾਂਚਰਾ ਤਾਂ ਵਿਦਿਆਰਥੀ ਦੇ ਵਿਕਾਸ ਤੇ ਉਨ੍ਹਾਂ ਦੇ ਸਸ਼ਕਤੀਕਰਨ ਉੱਤੇ ਅਧਾਰਿਤ ਹੋਣਾ ਚਾਹੀਦਾ ਹੈ। ਨਾ ਕਿ ਉਨ੍ਹਾਂ ਨੂੰ ਤਾਕਤ ਦੀ ਖੇਡ ਵਿਚ ਵਰਤਣਾ ਚਾਹੀਦਾ ਹੈ ਤੇ ਨਾ ਹੀ ਨੌਜਵਾਨ ਜਿੰਦਾਂ ਨੂੰ ਤਾਕਤ ਬਖ਼ਸ਼ਣ ਵਾਲੀ ਪ੍ਰਣਾਲੀ ਦਾ ਮਜ਼ਾਕ ਉਡਾਉਣਾ ਚਾਹੀਦਾ ਹੈ। ਇਸੇ ਲਈ ਸੱਭ ਨੂੰ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਭਾਰਤ ਨੂੰ ਗਿਆਨ ਦਾ ਧੁਰਾ ਬਣਾਉਣ ਵਲ ਅੱਗੇ ਵਧਿਆ ਜਾਵੇ ਤੇ ਇਸ ਲਈ ਉਸਾਰੂ ਵਿਚਾਰ ਵਟਾਂਦੇਰ ਕੀਤੇ ਜਾਣ ਤੇ ਕਾਰਵਾਈਆਂ ਹੋਣ। ਆਉ ਆਪਾਂ ਸਾਰੇ ਵਿਦਿਆਰਥੀਆਂ ਨੂੰ ਮਿਆਰੀ ਸਿਖਿਆ ਮੁਹਈਆ ਕਰਵਾਉਣ ਲਈ ਇਕਜੁੱਟ ਹੰਭਲਾ ਮਾਰੀਏ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement