21ਸਾਲਾਂ ਦਾ ਸਿੱਖ ਨੌਜਵਾਨ, ਖਰੀਦਣ ਗਿਆ ਸੀ ਪੱਠੇ ਪੁਲਸ ਨੇ ਰਾਹ ’ਚੋਂ ਚੁੱਕ ਲਿਆ!
Published : Jul 11, 2020, 5:47 pm IST
Updated : Jul 11, 2020, 5:47 pm IST
SHARE ARTICLE
UAPA Captain Amarinder Singh Sukhpal Singh Khaira Lovepreet Singh Satnam Singh
UAPA Captain Amarinder Singh Sukhpal Singh Khaira Lovepreet Singh Satnam Singh

ਉਹਨਾਂ ਦਸਿਆ ਕਿ ਉਹਨਾਂ ਦੇ ਭਰਾ ਨੂੰ ਪੁਲਿਸ ਨੇ ਕਈ ਵਾਰ...

ਚੰਡੀਗੜ੍ਹ: 21 ਸਾਲਾਂ ਦਾ ਲਵਪ੍ਰੀਤ ਸਿੰਘ ਜੋ ਕਿ ਦਿੱਲੀ ਦੇ ਸ਼ਾਹੀਨ ਬਾਗ਼ ਵਿਚ ਲੰਗਰ ਦੀ ਸੇਵਾ ਕਰ ਰਿਹਾ ਸੀ ਉਸ ਨੂੰ ਦਿੱਲੀ ਪੁਲਿਸ ਵੱਲੋਂ ਚੁੱਕ ਲਿਆ ਜਾਂਦਾ ਹੈ ਤੇ ਪੁਲਿਸ ਰਿਮਾਂਡ ਤੇ ਲੈ ਕੇ ਚਲੀ ਜਾਂਦੀ ਹੈ। ਇਸ ਤੋਂ ਬਾਅਦ ਉਸ ਤੇ ਯੂਏਪੀਏ ਵੀ ਲਗਾ ਦਿੱਤੀ ਜਾਂਦੀ ਹੈ। ਉਹਨਾਂ ਦੇ ਵੱਡੇ ਭਰਾ ਸਤਨਾਮ ਸਿੰਘ ਨਾਲ ਸਪੋਕਸਮੈਨ ਟੀਮ ਵੱਲੋਂ ਗੱਲਬਾਤ ਕੀਤੀ ਗਈ।

Lavpreet SinghLovepreet Singh

ਉਹਨਾਂ ਦਸਿਆ ਕਿ ਉਹਨਾਂ ਦੇ ਭਰਾ ਨੂੰ ਪੁਲਿਸ ਨੇ ਕਈ ਵਾਰ ਰੋਕਿਆ ਸੀ ਕਿ ਉਹ ਬਗੀਚਾ ਸਿੰਘ ਨਾਲ ਸੇਵਾ ਲਈ ਨਾ ਜਾਣ। ਉਹਨਾਂ ਦੇ ਭਰਾ ਨੂੰ ਧਮਕੀਆਂ ਮਿਲੀਆਂ ਸਨ ਇਸ ਬਾਰੇ ਉਹਨਾਂ ਦੇ ਪਰਿਵਾਰ ਨੂੰ ਬਾਅਦ ਵਿਚ ਪਤਾ ਚੱਲਿਆ ਸੀ ਕਿਉਂ ਕਿ ਇਸ ਦੀਆਂ ਰਿਕਾਰਡਿੰਗਾਂ ਹੁਣ ਸੁਣੀਆਂ ਗਈਆਂ ਸਨ। ਪੁਲਿਸ ਵੱਲੋਂ ਕਿਹਾ ਗਿਆ ਸੀ ਕਿ ਉਹ ਲੰਗਰ ਬੰਦ ਕਰ ਕੇ ਚਲੇ ਜਾਣ ਨਹੀਂ ਤਾਂ ਉਹਨਾਂ ਤੇ ਨਾਜ਼ਾਇਜ਼ ਪਰਚੇ ਪਾਏ ਜਾਣਗੇ।

Satnam Singh Satnam Singh

ਉਸ ਦਾ ਭਰਾ ਸਮਾਣਾ ਸ਼ਹਿਰ ਵਿਚ ਸੀਸੀਟੀਵੀ ਕੈਮਰਿਆਂ ਦਾ ਕੰਮ ਕਰਦਾ ਸੀ। ਜਿਸ ਦਿਨ 18 ਤਰੀਕ ਨੂੰ ਉਸ ਨੂੰ ਚੁੱਕਿਆ ਸੀ ਉਸ ਦਿਨ ਉਹ 4 ਦੇ ਕਰੀਬ ਵਾਪਸ ਆਇਆ ਸੀ ਪਰ ਉਸ ਨੂੰ ਰਸਤੇ ਵਿਚੋਂ ਹੀ ਚੁੱਕ ਲਿਆ ਗਿਆ। ਉਹਨਾਂ ਨੂੰ ਕਿਸੇ ਨੇ ਵੀ ਜਾਣਕਾਰੀ ਨਹੀਂ ਦਿੱਤੀ ਸੀ। ਫਿਰ ਪਿੰਡ ਦੇ ਇਕ ਵਿਅਕਤੀ ਨੇ ਆ ਕੇ ਦਸਿਆ ਕਿ ਉਸ ਦੇ ਭਰਾ ਨੂੰ ਦਿੱਲੀ ਪੁਲਿਸ ਨੇ ਚੁੱਕ ਲਿਆ ਹੈ।

Lavpreet SinghLovepreet Singh

ਉਸ ਵਿਅਕਤੀ ਨੂੰ ਪੁੱਛਿਆ ਗਿਆ ਕਿ ਉਸ ਨੂੰ ਕਿਵੇਂ ਪਤਾ ਲੱਗਿਆ ਤਾਂ ਉਸ ਨੇ ਦਸਿਆ ਕਿ ਉਹ ਚੌਂਕੀ ਵਿਚ ਕੰਮ ਗਿਆ ਸੀ ਤੇ ਚੌਂਕੀ ਵਾਲੇ ਅਧਿਕਾਰੀਆਂ ਨੇ ਕਿਹਾ ਕਿ ਲਵਪ੍ਰੀਤ ਦੇ ਘਰ ਇਸ ਘਟਨਾ ਬਾਰੇ ਜਾਣਕਾਰੀ ਦੇ ਦੇਵੇ। ਉਹਨਾਂ ਨੂੰ ਲਗਭਗ ਸਾਢੇ 8 ਦੇ ਕਰੀਬ ਇਸ ਬਾਰੇ ਪਤਾ ਲੱਗਿਆ ਤੇ ਫਿਰ ਉਹ ਚੌਂਕੀ ਗਏ ਪਰ ਚੌਂਕੀ ਵਾਲਿਆਂ ਨੇ ਉਹਨਾਂ ਨੂੰ ਕੁੱਝ ਨਹੀਂ ਦੱਸਿਆ, ਉਹਨਾਂ ਇਹੀ ਦਸਿਆ ਕਿ ਉਹਨਾਂ ਨੂੰ ਸਪੈਸ਼ਲ ਸੈੱਲ ਲੈ ਗਈ ਹੈ।

Lavpreet SinghLovepreet Singh

ਸੁਭਾਅ ਪੱਖੋਂ ਉਹ ਬਹੁਤ ਨਰਮ ਦਿਲ ਇਨਸਾਨ ਹੈ ਤੇ ਉਸ ਨੇ ਕਦੇ ਕਿਸੇ ਨਾਲ ਕੋਈ ਲੜਾਈ ਨਹੀਂ ਕੀਤੀ ਸੀ। ਇਸ ਦੇ ਨਾਲ ਉਹਨਾਂ ਨੂੰ ਧਮਕਾਇਆ ਵੀ ਜਾਂਦਾ ਹੈ ਕਿ ਉਹ ਬਗੀਚਾ ਸਿੰਘ ਦਾ ਨਾਮ ਸਿੱਧੇ ਤੌਰ ਤੇ ਲੈਣ ਤੇ ਉਹਨਾਂ ਨੂੰ ਕਿਸੇ ਮੀਡੀਆ ਨਾਲ ਮਿਲਣ ਵੀ ਨਹੀਂ ਦਿੱਤਾ ਜਾਂਦਾ। ਪੁਲਿਸ ਸ਼ਰੇਆਮ ਧੱਕਾ ਕਰ ਰਹੀ ਹੈ ਉਹ ਵਾਰ-ਵਾਰ ਅਪਣੇ ਬਿਆਨ ਤੋਂ ਪਲਟ ਰਹੀ ਹੈ। ਪੁਲਿਸ ਨੇ ਪਿੰਡ ਵਿਚ ਵੀ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਹੈ।

Lavpreet SinghLovepreet Singh

ਸਤਨਾਮ ਨੇ ਅਪਣੇ ਵਕੀਲ ਨਾਲ ਗੱਲ ਕੀਤੀ ਸੀ ਤੇ ਉਹਨਾਂ ਵੱਲੋਂ ਪੂਰੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਉਹ ਮਿਹਨਤ –ਮਜ਼ਦੂਰੀ ਕਰ ਕੇ ਅਪਣੇ ਘਰ ਦਾ ਗੁਜ਼ਾਰਾ ਕਰਦੇ ਹਨ। ਦਸ ਦਈਏ ਕਿ ਯੂਏਪੀਏ ਦੀ ਧਾਰਾ ਉਹਨਾਂ ਲੋਕਾਂ ਤੇ ਲਗਾਈ ਜਾਂਦੀ ਹੈ ਜੋ ਅਪਣੇ ਦੇਸ਼ ਖਿਲਾਫ ਸਾਜਿਸ਼ਾਂ ਰੱਚਦੇ ਹਨ ਜਾਂ ਜੋ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਹਨ ਪਰ ਸ਼ਾਹੀਨ ਬਾਗ਼ ਵਿਚ ਲੰਗਰ ਦੀ ਸੇਵਾ ਕਰਨ ਵਾਲੇ ਤੇ ਯੂਏਪੀਏ ਲਗਾਈ ਗਈ ਹੈ। ਹੁਣ ਦੇਖਣਯੋਗ ਹੋਵੇਗਾ ਕਿ ਅੱਗੇ ਦੀ ਕਾਰਵਾਈ ਕਿੱਥੋਂ ਜਾਂਦੀ ਹੈ ਤੇ ਲਵਪ੍ਰੀਤ ਦੋਸ਼ੀ ਹੈ ਜਾਂ ਨਹੀਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement