
ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਪਤਿਤ ਮੈਂਬਰਾਂ ਦੀ ਮੈਂਬਰਸ਼ਿਪ 'ਤੇ 'ਜਥੇਦਾਰ' ਨੇ ਲਾਈ ਰੋਕ
ਅੰਮ੍ਰਿਤਸਰ: ਜਥੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਦੇਸ਼-ਵਿਦੇਸ਼ ਵਿਚ ਵਸਦੀਆਂ ਸਮੂਹ ਸੰਗਤਾਂ ਨੂੰ ਮੀਰੀ-ਪੀਰੀ ਦਿਵਸ ਮਨਾਏ ਜਾਣ ਦੀਆਂ ਵਧਾਈਆਂ ਦਿਤੀਆਂ । ਉਪਰੰਤ ਉਨ੍ਹਾਂ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਪੁਲਿਸ ਨੂੰ ਤਾੜਨਾ ਕੀਤੀ ਹੈ ਕਿ ਉਹ ਸਿੱਖ ਨੌਜੁਆਨ ਨਾਜਾਇਜ਼ ਹਿਰਾਸਤ ਵਿਚ ਨਾ ਲਵੇ।
Giani Harpreet Singh Jathedar Akal Takht Sahib
ਉਨ੍ਹਾਂ ਸਪੱਸ਼ਟ ਕੀਤਾ ਕਿ ਖ਼ਾਲਿਸਤਾਨ ਦੀ ਆੜ ਹੇਠ ਪੁਲਿਸ ਸਿੱਖ ਨੌਜਵਾਨਾਂ 'ਤੇ ਝੂਠੇ ਮੁਕੱਦਮੇ ਦਰਜ ਕਰਨ ਜਾ ਰਹੀ ਹੈ। ਪਾਵਨ ਸਰੂਪਾਂ ਦੇ ਗੰਭੀਰ ਮਸਲੇ ਵਿਚ 'ਜਥੇਦਾਰ' ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਨੂੰ ਹਦਾਇਤ ਕੀਤੀ ਕਿ ਉਹ ਨਿਰਪੱਖ ਜਾਂਚ ਕਰਵਾਉਣ ਤਾਂ ਜੋ ਦੋਸ਼ੀ ਬੇਪਰਦ ਕੀਤੇ ਜਾ ਸਕਣ।
Gobind singh Longowal
ਉਨ੍ਹਾਂ ਚੀਫ਼ ਖ਼ਾਲਸਾ ਦੀਵਾਨ ਨੂੰ ਹਦਾਇਤ ਕੀਤੀ ਕਿ ਪਤਿਤ ਵਿਅਕਤੀ ਕਿਸੇ ਵੀ ਸੂਰਤ ਵਿਚ ਮੈਂਬਰ ਨਾ ਲਏ ਜਾਣ। ਇਸ ਬਾਰੇ ਸ਼ਿਕਾਇਤਾਂ ਮਿਲੀਆਂ ਹਨ ਕਿ ਚੀਫ਼ ਖ਼ਾਲਸਾ ਦੀਵਾਨ ਕੁੱਝ ਅਜਿਹੇ ਮੈਂਬਰ ਲੈ ਰਿਹਾ ਹੈ ਜੋ ਸਿੱਖੀ ਸਿਧਾਂਤਾਂ ਦੇ ਉਲਟ ਹਨ।
Giani Harpreet Singh
'ਜਥੇਦਾਰ' ਨੇ ਨਵੇਂ ਮੈਂਬਰਾਂ ਦੀ ਮੈਬਰਸ਼ਿਪ 'ਤੇ ਰੋਕ ਲਾਉਂਦਿਆਂ ਚੀਫ਼ ਖ਼ਾਲਸਾ ਦੀਵਾਨ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਦੀ ਸੂਚੀ ਅਕਾਲ ਤਖ਼ਤ ਸਾਹਿਬ ਭੇਜਣ ਤਾਂ ਜੋ ਘੋਖ ਕਰ ਕੇ ਪਤਾ ਲਾਇਆ ਜਾ ਸਕੇ ਕਿ ਕਿਹੜੇ ਪਤਿਤ ਮੈਂਬਰ ਲਏ ਗਏ ਹਨ। '
giani harpreet singh
ਜਥੇਦਾਰ' ਮੁਤਾਬਕ ਇਸ ਸਬੰਧੀ ਪੱਤਰ ਵੀ ਚੀਫ਼ ਖ਼ਾਲਸਾ ਦੀਵਾਨ ਨੂੰ ਲਿਖਿਆ ਗਿਆ ਸੀ ਕਿ ਉਹ ਦਸਤਾਵੇਜ਼ ਸਕੱਤਰੇਤ ਭੇਜਣ ਪਰ ਹਾਲੇ ਤਕ ਕੋਈ ਜਵਾਬ ਨਹੀਂ ਆਇਆ ਤੇ ਇਸ ਸਬੰਧੀ ਯਾਦ ਪੱਤਰ ਭੇਜਿਆ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ