
65 ਸਾਲਾ ਵਿਅਕਤੀ ਨੇ ਆਪਣੇ ਘਰ ‘ਚ ਕੰਮ ਕਰਨ ਵਾਲੀ 12 ਸਾਲਾ ਲੜਕੀ ਦਾ ਕੀਤਾ ਬਲਾਤਕਾਰ। ਪੁਲਿਸ ਨੇ ਵਿਅਕਤੀ ਖ਼ਿਲਾਫ ਕੀਤਾ ਕੇਸ ਦਰਜ।
ਤਰਨਤਾਰਨ: ਤਰਨਤਾਰਨ ਦੇ ਜੰਡਿਆਲਾ ਰੋਡ (Jandiala Road, Tarn Taran) ’ਤੇ ਰਹਿੰਦੇ ਇਕ 65 ਸਾਲਾ ਘਰ ਮਾਲਿਕ ਵਲੋਂ ਆਪਣੇ ਹੀ ਘਰ ਵਿਚ ਕੰਮ ਕਰਨ ਵਾਲੀ 12 ਸਾਲਾ ਲੜਕੀ (12 years old girl) ਦਾ ਬਲਾਤਕਾਰ (Rape) ਕੀਤਾ ਗਿਆ। ਫਿਲਹਾਲ ਪੀੜਤ ਲੜਕੀ ਦੇ ਪਿਤਾ ਦੇ ਬਿਆਨ ਦੇ ਆਧਾਰ ’ਤੇ ਪੁਲਿਸ ਨੇ ਉਸ 65 ਸਾਲਾ ਵਿਅਕਤੀ (65 years old House Owner) ਖ਼ਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਹੋਰ ਪੜ੍ਹੋ: ਦਰਦਨਾਕ ਹਾਦਸਾ: ਤੇਜ਼ ਰਫ਼ਤਾਰ ਟਰੱਕ ਨੇ 7 ਲੋਕਾਂ ਨੂੰ ਕੁਚਲਿਆ, ਮਾਂ-ਪੁੱਤ ਦੀ ਹੋਈ ਮੌਤ
PHOTO
ਲੜਕੀ ਦੇ ਮਾਂ-ਬਾਪ ਨੇ ਆਪਣੇ ਬਿਆਨ ‘ਚ ਦੱਸਿਆ ਕਿ ਉਨ੍ਹਾਂ ਦੀ ਲੜਕੀ ਪਿਛਲ਼ੇ 3 ਮਹੀਨਿਆਂ ਤੋਂ ਮੁਲਜ਼ਮ ਦੇ ਘਰ ਕੰਮ ਕਰਦੀ ਸੀ ਅਤੇ ਉਥੇ ਹੀ ਰਹਿੰਦੀ ਸੀ। ਪਰ ਜਦ 4-5 ਦਿਨਾਂ ਤੋਂ ਉਨ੍ਹਾਂ ਦੀ ਲੜਕੀ ਕੰਮ ਕਰਨ ਨਹੀਂ ਗਈ ਤਾਂ ਮਾਂ ਦੇ ਪੁੱਛਣ ’ਤੇ ਉਸ ਨੇ ਦੱਸਿਆ ਕਿ ਜਦੋਂ ਘਰ ਕੋਈ ਨਹੀਂ ਸੀ ਤਾਂ ਘਰ ਦੇ ਮਾਲਿਕ ਨੇ ਉਸ ਨਾਲ ਗਲਤ ਕੰਮ ਕੀਤਾ, ਜਿਸ ਕਾਰਨ ਉਸਦੇ ਦਰਦ ਹੁੰਦੀ ਰਹਿੰਦੀ ਹੈ।
ਹੋਰ ਪੜ੍ਹੋ: ਪੰਜਾਬ ਵਾਸੀਆਂ ਨੂੰ ਮਿਲੀ ਤਪਦੀ ਗਰਮੀ ਤੋਂ ਰਾਹਤ! ਪਠਾਨਕੋਟ ਸਣੇ ਕਈ ਜ਼ਿਲਿ੍ਆਂ ‘ਚ ਹੋਈ ਬਾਰਿਸ਼
ਇਸ ਮਾਮਲੇ ਬਾਰੇ ਗੱਲ ਕਰਦਿਆਂ ਏ.ਐੱਸ.ਆਈ ਨੇ ਕਿਹਾ ਕਿ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ ਮਾਮਲਾ ਦਰਜ ਕਰ ਲਿਆ (Case Registered) ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੀੜਤ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਅਗੇ ਦੀ ਕਾਰਵਾਈ ਜਾਰੀ ਹੈ। ਲੜਕੀ ਦੇ ਪਰਿਵਾਰ ਨੇ ਵੀ ਸਖ਼ਤ ਕਾਰਵਾਈ ਕਰਨ ਨੂੰ ਕਿਹਾ ਅਤੇ ਇਨਸਾਫ਼ ਦੀ ਮੰਗ ਕੀਤੀ।