ਨੌਰਵੇ ’ਚ ਸੱਭ ਤੋਂ ਛੋਟੀ ਉਮਰ ਦੀ ਮੈਗਜ਼ੀਨ ਸੰਪਾਦਕ ਬਣੀ ਰਿਦਮ ਕੌਰ
Published : Jul 11, 2023, 1:30 pm IST
Updated : Jul 11, 2023, 1:30 pm IST
SHARE ARTICLE
Ridham Kaur became youngest magazine editor in Norway
Ridham Kaur became youngest magazine editor in Norway

ਇੰਟਰਨੈਸ਼ਨਲ ਮੈਗਜ਼ੀਨ ਡੋਨਲਡ ਡੱਕ ਦੀ ਮਹਿਮਾਨ ਸੰਪਾਦਕ ਬਣ ਕੇ ਵਧਾਇਆ ਮਾਣ

 

ਫ਼ਤਿਹਗੜ੍ਹ ਸਾਹਿਬ: ਪੰਜਾਬ ਦੀ ਧਰਤੀ ਤੋਂ ਉੱਠ ਕੇ ਪੰਜਾਬੀਆਂ ਨੇ ਦੁਨੀਆਂ ਵਿਚ ਹਰ ਪਾਸੇ ਕਾਮਯਾਬੀ ਦੇ ਝੰਡੇ ਗੱਡ ਕੇ ਨਾਮ ਕਮਾਇਆ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ 11 ਸਾਲਾ ਲੜਕੀ ਰਿਦਮ ਕੌਰ ਨੇ ਨਾਰਵੇ ਵਿਚ ਸੱਭ ਤੋਂ ਛੋਟੀ ਉਮਰ ਦੀ ਮੈਗਜ਼ੀਨ ਸੰਪਾਦਕ ਬਣ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਰਿਦਮ ਕੌਰ ਪੁੱਤਰੀ ਅੰਮ੍ਰਿਤਪਾਲ ਸਿੰਘ ‘ਤੇ ਮਨਦੀਪ ਕੌਰ ਨੇ ਇੰਟਰਨੈਸ਼ਨਲ ਮੈਗਜ਼ੀਨ ਡੋਨਲਡ ਡੱਕ ਦੀ ਮਹਿਮਾਨ ਸੰਪਾਦਕ ਬਣਨ ਦਾ ਮਾਣ ਹਾਸਲ ਕੀਤਾ ਹੈ।

ਇਹ ਵੀ ਪੜ੍ਹੋ: ਨਹਿਰ ਵਿਚ ਡਿੱਗੀ ਬਰਾਤੀਆਂ ਨਾਲ ਭਰੀ ਬੱਸ, 7 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ 

ਜ਼ਿਕਰਯੋਗ ਹੈ ਕਿ ਰਿਦਮ ਕੌਰ ਲੇਖਕਾ ਬੀਬੀ ਪਰਮਜੀਤ ਕੌਰ ਸਰਹਿੰਦ ‘ਤੇ  ਊਧਮ ਸਿੰਘ ਦੀ ਦੋਹਤੀ ਹੈ। ਇਸ ਬਾਬਤ ਨੌਰਵੇ ਤੋਂ ਪਰਮਜੀਤ ਕੌਰ ਸਰਹਿੰਦ ‘ਤੇ ਉਨ੍ਹਾਂ ਦੇ ਪਤੀ ਊਧਮ ਸਿੰਘ ਨੇ ਖੁਸ਼ੀ ਜ਼ਾਹਿਰ ਕਰਦਿਆਂ ਦਸਿਆ ਕਿ ਰਿਦਮ ਕੌਰ ਨੇ ਨੌਰਵੇ ਵਿਚ ਪਹਿਲੀ ਪੰਜਾਬੀ (ਭਾਰਤੀ) ‘ਤੇ ਇਸ ਖੇਤਰ ਵਿਚ ਹੁਣ ਤੱਕ ਸੱਭ ਤੋਂ ਛੋਟੀ ਉਮਰ ਦੀ ਬੱਚੀ ਵਜੋਂ ਇਹ ਪ੍ਰਾਪਤੀ ਕੀਤੀ ਹੈ।

ਇਹ ਵੀ ਪੜ੍ਹੋ: ਹੁਣ ਕੈਨੇਡਾ ’ਚ ਕਰਵਾਉ ਬੱਚਿਆਂ ਦੀ ਸਕੂਲਿੰਗ, ਮਾਪੇ ਵੀ ਨਾਲ ਜਾ ਸਕਣਗੇ ਵਿਦੇਸ਼, ਜਾਣੋ ਕੀ ਹੈ ਮਾਈਨਰ ਸਟੱਡੀ ਵੀਜ਼ਾ

ਇਹ ਮੈਗਜ਼ੀਨ ਸੰਨ 1948 ਤੋਂ ਹਰ ਹਫ਼ਤੇ ਵੱਡੇ ਪੱਧਰ ’ਤੇ ਛਪਦਾ ਹੈ ਜੋ ਬੱਚਿਆਂ ਸਮੇਤ ਹਰ ਉਮਰ ਦੇ ਲੋਕਾਂ ਵਿੱਚ ਹਰਮਨ ਪਿਆਰਾ ਹੈ। ਉਨ੍ਹਾਂ ਦਸਿਆ ਕਿ ਰਿਦਮ ਨੇ ਪਹਿਲਾਂ ਪਹਿਲ ਇੱਕ ਕਹਾਣੀ ਲਿਖੀ, ਫਰੰਟ ਪੇਜ ਬਣਾਇਆ, ਡੌਨਲਡ ਆਰਕਾਈਵ ਨੂੰ ਜਾਣਿਆ, ਕਹਾਣੀਆਂ, ਚੁਟਕਲੇ, ਬੁਝਾਰਤਾਂ ਅਤੇ ਇੱਕ ਕਵਿਜ਼ ਬਣਾਇਆ। ਬੱਚੀ ਦੀ ਪ੍ਰਤਿਭਾ ਤੋਂ ਪ੍ਰਭਾਵਿਤ ਹੋ ਕੇ ਅਦਾਰਾ ਡੋਨਲਡ ਡੱਕ ਨੇ ਉਸ ਨੂੰ ਇਹ ਅਹੁਦਾ ਦਿੱਤਾ।

 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement