ਨਹਿਰ ਵਿਚ ਡਿੱਗੀ ਬਰਾਤੀਆਂ ਨਾਲ ਭਰੀ ਬੱਸ, 7 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ
Published : Jul 11, 2023, 12:42 pm IST
Updated : Jul 11, 2023, 12:42 pm IST
SHARE ARTICLE
Andhra Pradesh: Seven killed, several injured in bus accident
Andhra Pradesh: Seven killed, several injured in bus accident

ਮ੍ਰਿਤਕਾਂ ਵਿਚ ਇਕ ਬੱਚੀ ਅਤੇ ਪੰਜ ਔਰਤਾਂ ਸ਼ਾਮਲ



ਦਾਰਸੀ: ਆਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲ੍ਹੇ ਵਿਚ ਸੋਮਵਾਰ ਦੇਰ ਰਾਤ ਬਰਾਤ ਲੈ ਕੇ ਜਾ ਰਹੀ ਇਕ ਬੱਸ ਦੇ ਨਹਿਰ ਵਿਚ ਡਿੱਗਣ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਕ ਇਹ ਹਾਦਸਾ ਦਾਰਸੀ ਦੇ ਬਾਹਰਵਾਰ ਉਸ ਸਮੇਂ ਵਾਪਰਿਆ ਜਦੋਂ ਆਂਧਰਾ ਪ੍ਰਦੇਸ਼ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਏ.ਪੀ.ਐਸ.ਆਰ.ਟੀ.ਸੀ.) ਦੀ ਬੱਸ ਬਰਾਤ ਨੂੰ ਲੈ ਕੇ ਜਾ ਰਹੀ ਸੀ।

ਇਹ ਵੀ ਪੜ੍ਹੋ: AI ਯੁੱਗ ਵਿਚ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕਰਨਾ ਹੋ ਸਕਦਾ ਹੈ ਖ਼ਤਰਨਾਕ!

ਪੁਲਿਸ ਨੇ ਦਸਿਆ ਕਿ ਹਾਦਸੇ 'ਚ ਬੱਸ 'ਚ ਸਵਾਰ ਪੰਜ ਔਰਤਾਂ, ਇਕ ਪੁਰਸ਼ ਅਤੇ ਇਕ ਛੇ ਸਾਲਾ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪ੍ਰਕਾਸ਼ਮ ਜ਼ਿਲ੍ਹੇ ਦੇ ਐਸ.ਪੀ. ਮੱਲਿਕਾ ਗਰਗ ਨੇ ਦਸਿਆ ਕਿ ਏ.ਪੀ.ਐਸ.ਆਰ.ਟੀ.ਸੀ. ਬੱਸ ਦੇ ਡਰਾਈਵਰ ਨੇ ਉਲਟ ਦਿਸ਼ਾ ਤੋਂ ਆ ਰਹੀ ਇਕ ਨਿੱਜੀ ਬੱਸ ਨੂੰ ਟੱਕਰ ਮਾਰਨ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਵਾਹਨ ਤੋਂ ਕੰਟਰੋਲ ਗੁਆ ਦਿਤਾ, ਜਿਸ ਕਾਰਨ ਬੱਸ ਨਹਿਰ ਵਿਚ ਜਾ ਡਿੱਗੀ।

ਇਹ ਵੀ ਪੜ੍ਹੋ: ਹੁਣ ਕੈਨੇਡਾ ’ਚ ਕਰਵਾਉ ਬੱਚਿਆਂ ਦੀ ਸਕੂਲਿੰਗ, ਮਾਪੇ ਵੀ ਨਾਲ ਜਾ ਸਕਣਗੇ ਵਿਦੇਸ਼, ਜਾਣੋ ਕੀ ਹੈ ਮਾਈਨਰ ਸਟੱਡੀ ਵੀਜ਼ਾ

ਗਰਗ ਅਨੁਸਾਰ ਬੱਸ ਨਹਿਰ ਵਿਚ ਡਿੱਗਣ ਤੋਂ ਪਹਿਲਾਂ ਇਕ ਖੰਭੇ ਨਾਲ ਵੀ ਟਕਰਾ ਗਈ। ਹਾਦਸੇ ਵਿਚ ਵਾਲ-ਵਾਲ ਬਚੇ ਬੱਸ ਡਰਾਈਵਰ ਨੇ ਦਸਿਆ ਕਿ ਬੱਸ ਦੇ ਸਟੀਅਰਿੰਗ ਨੇ ਕੰਮ ਕਰਨਾ ਬੰਦ ਕਰ ਦਿਤਾ ਸੀ ਅਤੇ ਬ੍ਰੇਕਾਂ ਵੀ ਫੇਲ੍ਹ ਹੋ ਗਈਆਂ ਸਨ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਅਨੁਸਾਰ, ਹਾਦਸੇ ਵਿਚ ਮੌਤ ਦਾ ਕਾਰਨ ਦਮ ਘੁੱਟਣਾ ਸੀ ਕਿਉਂਕਿ ਜੋ ਲੋਕ ਅਗਲੀਆਂ ਸੀਟਾਂ 'ਤੇ ਬੈਠੇ ਸਨ, ਉਹ ਪਿੱਛੇ ਤੋਂ ਡਿੱਗਣ ਵਾਲੇ ਹੋਰ ਯਾਤਰੀਆਂ ਦਾ ਭਾਰ ਨਹੀਂ ਝੱਲ ਸਕਦੇ ਸਨ।

ਇਹ ਵੀ ਪੜ੍ਹੋ: ਬਠਿੰਡਾ ਜੇਲ 'ਚ ਗੈਂਗਸਟਰ ਲਾਰੈਂਸ ਦੀ ਸਿਹਤ ਵਿਗੜੀ; ਦੇਰ ਰਾਤ ਫਰੀਦਕੋਟ ਮੈਡੀਕਲ ਕਾਲਜ 'ਚ ਕਰਵਾਇਆ ਦਾਖਲ

ਉਨ੍ਹਾਂ ਦਸਿਆ ਕਿ ਇਸ ਹਾਦਸੇ 'ਚ ਘੱਟੋ-ਘੱਟ 18 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਓਂਗੋਲ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸਾਰੇ ਜ਼ਖਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਸੁਪਰਡੈਂਟ ਮੁਤਾਬਕ ਬੱਸ 'ਚ ਫਸੇ ਲੋਕਾਂ ਨੂੰ ਕੱਢਣ ਲਈ ਇਕ ਕਰੇਨ ਮੌਕੇ 'ਤੇ ਭੇਜੀ ਗਈ। ਮੁੱਢਲੀ ਜਾਂਚ ਦੇ ਆਧਾਰ ’ਤੇ ਪੁਲਿਸ ਨੇ ਡਰਾਈਵਰ ਵਲੋਂ ਸ਼ਰਾਬ ਪੀ ਕੇ ਬੱਸ ਚਲਾਉਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਉਸ ਨੇ ਭਾਰਤੀ ਦੰਡਾਵਲੀ ਦੀ ਧਾਰਾ-304 (ਦੋਸ਼ੀ ਕਤਲ) ਤਹਿਤ ਕੇਸ ਦਰਜ ਕਰਕੇ ਹਾਦਸੇ ਦੀ ਜਾਂਚ ਤੇਜ਼ ਕਰ ਦਿਤੀ ਹੈ।

ਇਹ ਵੀ ਪੜ੍ਹੋ: ਦਿਹਾੜੀ-ਮਜ਼ਦੂਰੀ ਕਰਨ ਲਈ ਮਜਬੂਰ ਕੌਮੀ ਪੱਧਰ ਦਾ ਕੁਸ਼ਤੀ ਖਿਡਾਰੀ

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐਸ. ਜਗਨਮੋਹਨ ਰੈੱਡੀ ਦੇ ਦਫ਼ਤਰ ਵਲੋਂ ਜਾਰੀ ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਜਾਰੀ ਬਿਆਨ ਅਨੁਸਾਰ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਜ਼ਖਮੀਆਂ ਦੇ ਢੁੱਕਵੇਂ ਇਲਾਜ ਲਈ ਪ੍ਰਬੰਧ ਕਰਨ ਦੇ ਨਿਰਦੇਸ਼ ਦਿਤੇ ਹਨ।

Location: India, Andhra Pradesh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement