
ਚੀਨ ਦੇ ਰਾਜਦੂਤ ਐਚ ਈ ਲਾਊ ਜਲੋਹੀ (ਪੂਰੇ ਅਧਿਕਾਰਾਂ ਵਾਲਾ) ਅੱਜ ਪਤਨੀ ਤੇ 4 ਮੈਬਰਾਂ ਨਾਲ ਅੰਮ੍ਰਿਤਸਰ ਪੁੱਜੇ...................
ਅੰਮ੍ਰਿਤਸਰ : ਚੀਨ ਦੇ ਰਾਜਦੂਤ ਐਚ ਈ ਲਾਊ ਜਲੋਹੀ (ਪੂਰੇ ਅਧਿਕਾਰਾਂ ਵਾਲਾ) ਅੱਜ ਪਤਨੀ ਤੇ 4 ਮੈਬਰਾਂ ਨਾਲ ਅੰ੍ਿਰਮਤਸਰ ਪੁੱਜੇ। ਉਨਾ ਦੇਰ ਸਾਮ ਨੂੰ ਸੱਚਖੰਡ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਸ਼੍ਰੀ ਗੂਰੂ ਰਾਮਦਾਸ ਲੰਗਰ ਘਰ ਵਿਖੇ ਪਕਦੇ ਪ੍ਰਸ਼ਾਦੇ ਵੇਖ ਕੇ ਬੜੇ ਪ੍ਰਭਾਵਿਤ ਹੋਏ । ਸ਼੍ਰੋਮਣੀ ਕਮੇਟੀ ਅਧਿਕਾਰੀਆਂ ਚੀਨ ਦੇ ਰਾਜਦੂਤ ਨੂੰ ਸਿੱਖੀ ਸਿਧਾਂਤ ਤੇ ਸਿੱਖ ਇਤਿਹਾਸ ਅਤੇ ਸੱਚਖੰਡ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਅਤੇ ਲੰਗਰ ਪ੍ਰਥਾ ਤੋਂ ਵਿਸਥਾਰ ਨਾਲ ਜਾਣੂ ਕਰਵਾਇਆ।
ਸ਼੍ਰੋਮਣੀ ਕਮੇਟੀ ਅਧਿਕਾਰੀਆਂ ਉਨ੍ਹਾਂ ਦਾ ਸਨਮਾਨ ਹਰਿਮੰਦਰ ਸਾਹਿਬ ਦਾ ਮਾਡਲ ਅਤੇ ਧਾਰਮਿਕ ਕਿਤਾਬਾਂ ਦਾ ਸੈਟ ਭੇਟ ਕਰਕੇ ਕੀਤਾ। ਚੀਨ ਦੇ ਡੈਲੀਗੇਟ ਨੇ 1 ਲੱਖ ਰੁਪਏ ਸ਼੍ਰੀ ਦਰਬਾਰ ਸਾਹਿਬ ਲਈ ਭੇਟ ਕੀਤੇ। ਉਪਰੰਤ ਉਹ ਜਲਿਆਂਵਾਲੇ ਬਾਗ ਗਏ ਜਿੱਥੇ ਉਨ੍ਹਾਂ ਅੰਗਰੇਜ਼ ਸਾਮਰਾਜ ਵੱਲੋਂ ਕਤਲ ਕੀਤੇ ਗਏ ਨਿਹੱਥੇ ਭਾਰਤੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਚੀਨ ਦੇ ਰਾਜਦੂਤ ਨੇ ਕਿਹਾ ਕਿ ਉਹ ਹਰਿਮੰਦਰ ਸਾਹਿਬ ਆ ਕੇ ਬੜੇ ਪ੍ਰਭਾਵਿਤ ਹੋਏ ਹਨ ਅਤੇ ਮੰਨ ਨੂੰ ਭਾਰੀ ਸਕੂਨ ਮਿਲਿਆ ਹੈ। ਚੀਨੀ ਵਫਦ ਅੱਜ ਰਾਤ ਤਾਜ ਹੋਟਲ ਠਹਿਰਿਆ ਹੈ ।