
ਸਰਕਾਰ 'ਤੇ ਨਸ਼ਾ ਮਾਫ਼ੀਆ ਨਾਲ ਮਿਲੇ ਹੋਣ ਦੇ ਲਾਏ ਦੋਸ਼
ਚੰਡੀਗੜ੍ਹ : ਜ਼ਹਿਰੀਲੀ ਸ਼ਰਾਬ ਕਾਂਡ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਸਰਕਾਰ 'ਤੇ ਇਸ ਮਾਮਲੇ ਨੂੰ ਲੈ ਕੇ ਚੌਤਰਫ਼ਾ ਹਮਲੇ ਜਾਰੀ ਹਨ। ਭਾਵੇਂ ਸਰਕਾਰ ਵਲੋਂ ਸ਼ਰਾਬ ਮਾਫ਼ੀਆ ਖਿਲਾਫ਼ ਸਖ਼ਤ ਕਾਰਵਾਈ ਦੇ ਵਾਅਦੇ ਅਤੇ ਦਾਅਵੇ ਕੀਤੇ ਜਾ ਰਹੇ ਹਨ, ਪਰ ਇਸ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਸਮੇਤ ਪਾਰਟੀ ਅੰਦਰਲੇ ਨਰਾਜ਼ ਆਗੂ ਸਰਕਾਰ ਨੂੰ ਘੇਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇ ਰਹੇ।
Samsher Singh Dullo
ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਸਮੇਤ ਕਈ ਆਗੂ ਸਰਕਾਰ 'ਤੇ ਵੱਡੀਆਂ ਮੱਛੀਆਂ ਨੂੰ ਹੱਥ ਨਾ ਪਾਉਣ ਦਾ ਦੋਸ਼ ਲਗਾ ਚੁੱਕੇ ਹਨ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋ ਨੇ ਇਕ ਵਾਰ ਫਿਰ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਗੰਭੀਰ ਦੋਸ਼ ਲਾਏ ਹਨ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮੁੱਛਲ ਵਿਖੇ ਪੀੜਤ ਪਰਵਾਰਾਂ ਨੂੰ ਮਿਲਣ ਪਹੁੰਚੇ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋ ਦਾ ਕਹਿਣਾ ਸੀ ਕਿ ਪੰਜਾਬ ਅੰਦਰ ਪਿਛਲੇ 15 ਸਾਲਾਂ ਤੋਂ ਨਾਜਾਇਜ਼ ਸ਼ਰਾਬ ਦਾ ਧੰਦਾ ਚੱਲ ਰਿਹਾ ਹੈ, ਪਰ ਅਜੇ ਤਕ ਪੁਲਿਸ ਨੇ ਕਿਸੇ ਵੀ ਵੱਡੇ ਸਮੱਗਲਰ ਨੂੰ ਹੱਥ ਨਹੀਂ ਪਾਇਆ।
Shamsher Singh Dullo
ਮੁੱਖ ਮੰਤਰੀ ਵੱਲ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਅੰਦਰ ਪੰਜ ਨਾਜਾਇਜ਼ ਡਿਸਟਲਰੀਆਂ ਫੜੀਆਂ ਗਈਆਂ ਹਨ, ਜੋ ਨਸ਼ਾ ਤਸਕਰਾਂ ਨੂੰ ਮਿਲਦੇ ਸਮਰਥਨ ਵੱਲ ਇਸ਼ਾਰਾ ਕਰਦੇ ਹਨ। ਸਰਕਾਰ 'ਤੇ ਸਮੱਗਲਰਾਂ ਨਾਲ ਮਿਲੇ ਹੋਣ ਦੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਸ਼ਰਾਬ ਤਸਕਰਾਂ ਦੀਆਂ ਮਨਮਾਨੀਆਂ ਕਾਰਨ ਸਰਕਾਰੀ ਖਜ਼ਾਨੇ ਨੂੰ 2700 ਕਰੋੜ ਦਾ ਚੂਨਾ ਲੱਗ ਚੁੱਕਾ ਹੈ।
Sunil Jakhar
ਕੈਪਟਨ 'ਤੇ ਸਵਾਲ ਚੁਕਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਚੋਣਾਂ ਤੋਂ ਪਹਿਲਾਂ ਗੁੱਟਕਾ ਸਾਹਿਬ ਦੀ ਸਹੁੰ ਚੁਕਦਿਆਂ ਨਸ਼ਿਆਂ ਦੇ ਖ਼ਾਤਮੇ ਦਾ ਵਾਅਦਾ ਕੀਤਾ ਸੀ, ਜੋ ਪੂਰਾ ਨਹੀਂ ਹੋ ਸਕਿਆ। ਉਨ੍ਹਾਂ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਕਟਹਿਰੇ 'ਚ ਖੜ੍ਹਾ ਕਰਦਿਆਂ ਕਿਹਾ ਕਿ ਉਨ੍ਹਾਂ ਨੂ ੰ ਕੈਪਟਨ ਸਾਹਿਬ ਹਫ਼ਤਾ ਹਫ਼ਤਾ ਨਹੀਂ ਮਿਲਦੇ। ਜਦਕਿ ਜਾਖੜ ਸਾਹਿਬ ਕੈਪਟਨ ਨੂੰ ਸਵਾਲ ਕਰਨ ਦੀ ਥਾਂ ਸਾਡੇ ਖਿਲਾਫ਼ ਬੋਲੀ ਜਾ ਰਹੇ ਹਨ। ਉਨ੍ਹਾਂ ਜਾਖੜ ਨੂੰ ਟਾਪਰੇਰੀ ਪ੍ਰਧਾਨ ਦਸਦਿਆਂ ਉਨ੍ਹਾਂ 'ਤੇ ਸਮਗਲਰਾਂ ਨਾਲ ਮਿਲੇ ਹੋਣ ਦੇ ਦੋਸ਼ ਵੀ ਲਾਏ।
Samsher Singh Dullo
ਉਨ੍ਹਾਂ ਕਿਹਾ ਕਿ ਜਦੋਂ ਮੈਂ ਪ੍ਰਧਾਨ ਹੁੰਦਾ ਸੀ ਤਾਂ ਕੋਈ ਗ਼ਲਤ ਕੰਮ ਨਹੀਂ ਸੀ ਹੋਣ ਦਿੰਦਾ। ਕੈਪਟਨ ਨੂੰ ਵੀ ਉਸ ਦੀਆਂ ਗ਼ਲਤੀਆਂ ਬਾਰੇ ਟੋਕ ਦਿੰਦਾ ਸੀ, ਪਰ ਹੁਣ ਮਾਫ਼ੀਆ ਸ਼ਰੇਆਮ ਵੱਧ-ਫੁੱਲ ਰਿਹਾ ਹੈ, ਜਦਕਿ ਪ੍ਰਧਾਨ ਸਾਹਿਬ ਕੇਵਲ ਸਰਕਾਰ ਦੀ ਹਾਂ 'ਚ ਹਾਂ ਮਿਲਾਉਣ 'ਚ ਮਸ਼ਰੂਫ਼ ਹਨ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਦੀ ਸੁਰੱਖਿਆ ਵੀ ਸਮਗਲਰਾਂ ਨੂੰ ਖ਼ੁਸ਼ ਕਰਨ ਦੇ ਮਕਸਦ ਨਾਲ ਵਾਪਸ ਲਈ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।