
ਦਾਨੀ ਵੱਲੋਂ ਪੈਸਾ ਨਾ ਆਉਣ ਕਰ ਕੇ ਮਰੀਜ਼ਾਂ ਦੀ ਹੋ ਰਹੀ ਬੇਕਦਰੀ!
ਲੁਧਿਆਣਾ: ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਲੱਗ ਰਹੇ ਸਮਾਜ ਸੇਵੀਆਂ 'ਤੇ ਗੰਭੀਰ ਇਲਜ਼ਾਮਾਂ ਤੋਂ ਬਾਅਦ ਸਮਾਜ ਸੇਵੀ ਅਨਮੋਲ ਕਵਾਤਰਾ ਦਾ ਸੋਸ਼ਲ ਮੀਡੀਆ 'ਤੇ ਭੰਡਣ ਵਾਲਿਆਂ 'ਤੇ ਗੁੱਸਾ ਫੁੱਟਿਆ ਹੈ। ਅਨਮੋਲ ਕਵਾਤਰਾ ਨੇ ਹਸਪਤਾਲ ਵਿਚ ਮਰੀਜ਼ਾਂ ਦੀ ਹੋ ਰਹੀ ਬੇਕਦਰੀ ਨੂੰ ਲੈ ਕੇ ਇੱਕ ਵਾਰ ਆਪਣਾ ਗੁਬਾਰ ਆਪਣੇ ਹੇਟਰਾਂ 'ਤੇ ਐਂਨ ਆਰ ਆਈਜ਼ 'ਤੇ ਕੱਢਿਆ ਹੈ।
Man
ਉਹਨਾਂ ਕਿਹਾ ਕਿ ਜਿਹੜੇ ਉਹਨਾਂ ਦਾ ਵਿਰੋਧ ਕਰ ਰਹੇ ਸੀ ਹੁਣ ਉਹ ਕਿੱਥੇ ਗਏ? ਜਦੋਂ ਮਰੀਜ਼ਾਂ ਨੂੰ ਉਹਨਾਂ ਦੀ ਲੋੜ ਸੀ ਤਾਂ ਉਹ ਗਾਇਬ ਹੀ ਹੋ ਗਏ ਹਨ, ਅਨਮੋਲ ਨੇ ਕਿਹਾ ਕਿ ਉਹ ਅੱਗੇ ਆ ਕੇ ਉਹਨਾਂ ਦੀ ਮਦਦ ਕਰਨ। ਵੀਡੀਓ ਵਿਚ ਅਨਮੋਲ ਅਜਿਹੇ ਕਈ ਮਰੀਜ਼ਾਂ ਨਾਲ ਮਿਲਾ ਰਹੇ ਹਨ ਜਿਹਨਾਂ ਕੋਲ ਅਪਣੇ ਪਰਿਵਾਰ ਦੇ ਮੈਂਬਰਾਂ ਦਾ ਇਲਾਜ ਕਰਵਾਉਣ ਲਈ ਪੈਸੇ ਨਹੀਂ ਹਨ।
Man
ਦਸ ਦਈਏ ਕਿ ਦੇਸ਼ ਵਿਚ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਹਨ ਜੋ ਲੋਕਾਂ ਦੇ ਭਲੇ ਲਈ ਕੰਮ ਕਰਦੀਆਂ ਹਨ। ਪਰ ਕੁੱਝ ਸੰਸਥਾਵਾਂ ਤੇ ਸਾਬਕਾ ਐਸਐਚਓ ਚੌਧਰੀ ਕ੍ਰਿਸ਼ਨ ਲਾਲ ਨੇ ਗੰਭੀਰ ਇਲਜ਼ਾਮ ਲਗਾਏ ਸਨ। ਸਾਬਕਾ ਐਸਐਚਓ ਚੌਧਰੀ ਕ੍ਰਿਸ਼ਨ ਲਾਲ ਨੇ ਕਿਹਾ ਕਿ, “ਇਸ ਸੇਵਾ ਨੂੰ ਉਹਨਾਂ ਨੇ ਅਪਣਾ ਧੰਦਾ ਬਣਾ ਲਿਆ ਹੈ।” ਉਹ ਐਨਆਰਆਈਜ਼ ਦਾ ਪੈਸਾ ਖਾਂਦੇ ਹਨ।
Anmol Kwatra
ਉਹਨਾਂ ਕੋਲ ਵਿਦੇਸ਼ਾਂ ਤੋਂ ਕਈ ਫੋਨ ਤੇ ਕਈ ਰਿਕਾਰਡਿੰਗਾਂ ਆਈਆਂ ਹਨ ਕਿ ਉਹਨਾਂ ਦੀ ਗੱਲ ਪ੍ਰਸ਼ਾਸਨ ਤੇ ਸਰਕਾਰ ਤਕ ਪਹੁੰਚਾਈ ਜਾਵੇ। ਉਹਨਾਂ ਸਵਾਲ ਚੁੱਕਿਆ ਕਿ ਉਹ ਸੇਵਾ ਬਿਨਾਂ ਵੀਡੀਓ ਤੋਂ ਕਿਉਂ ਨਹੀਂ ਕਰਦੇ, ਸੇਵਾ ਸਮੇਂ ਵੀਡੀਓ ਬਣਾਉਣ ਜ਼ਰੂਰੀ ਕਿਉਂ ਹੈ।
Anmol Kwatra
ਜਦੋਂ ਐਨਆਰਆਈਜ਼ ਸਮਾਜ ਸੇਵੀਆਂ ਨੂੰ ਫੋਨ ਕਰਦੇ ਹਨ ਤਾਂ ਉਹਨਾਂ ਦਾ ਫੋਨ ਕਿਉਂ ਨਹੀਂ ਚੁੱਕਿਆ ਜਾਂਦਾ। ਇਸ ਤਰ੍ਹਾਂ ਹੋਰਨਾਂ ਲੋਕਾਂ ਵੱਲੋਂ ਵੀ ਉਹਨਾਂ ਦੇ ਇਲਜ਼ਾਮ ਲਗਾਏ ਗਏ ਹਨ। ਪੀਪੀ ਗੋਲਡੀ ਅਤੇ ਪੁਨੀਤ ਵੱਲੋਂ ਵੀ ਲਾਈਵ ਹੋ ਕੇ ਇਸ ਦਾ ਜਵਾਬ ਦਿੱਤਾ ਗਿਆ ਹੈ, ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਤੇ ਅਪਣਾ ਸਪੱਸ਼ਟੀਕਰਨ ਜ਼ਰੂਰ ਰੱਖਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।