ਅਨਮੋਲ ਕਵਾਤਰਾ ਲੋਕਾਂ ਲਈ ਐ ਰੱਬ, ਦੇਖੋ ਕਿਵੇਂ ਕਰਦਾ ਲੋਕਾਂ ਲਈ ਸੇਵਾ, ਕਿਵੇਂ ਫੜਦਾ ਗਰੀਬਾਂ ਦੀ ਬਾਂਹ
Published : Aug 5, 2020, 12:12 pm IST
Updated : Aug 5, 2020, 12:12 pm IST
SHARE ARTICLE
Anmol kwatra Gurbinder Singh Help Poor People
Anmol kwatra Gurbinder Singh Help Poor People

ਉੱਥੇ ਹੀ ਮਰੀਜ਼ਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ...

ਅੰਮ੍ਰਿਤਸਰ: ਅਨਮੋਲ ਨੇ ਕੈਸ਼ ਲੈੱਸ NGO ਸ਼ੁਰੂ ਕੀਤੀ ਹੋਈ ਹੈ ਜਿਸ ਵਿਚ ਲੱਖਾਂ ਹੀ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਕੀਤੀ ਜਾਂਦੀ ਹੈ। ਉੱਥੇ ਹੀ ਹੁਣ ਅਨਮੋਲ ਐਨਜੀਓ ਦੇ ਨੁਮਾਇੰਦੇ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਚ ਪਹੁੰਚੇ ਹਨ ਤੇ ਕਈ ਲੋਕਾਂ ਦਾ ਇਲਾਜ ਕਰਨ ਵਿਚ ਉਹਨਾਂ ਦੀ ਮਦਦ ਕਰ ਰਹੇ ਹਨ। ਇਸ ਐਨਜੀਓ ਦੇ ਗੁਰਿੰਦਰ ਬਾਠ ਚਾਰਜ ਸੰਭਾਲ ਰਹੇ ਹਨ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਸੇਵਾ ਕਰ ਰਹੇ ਹਨ।

Anmol NGOAnmol NGO

ਉੱਥੇ ਹੀ ਮਰੀਜ਼ਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਅਨਮੋਲ ਐਨਜੀਓ ਨੇ ਸੱਚਮੁੱਚ ਹੀ ਉਹਨਾਂ ਦੀ ਜ਼ਮੀਨੀ ਪੱਧਰ ਤੇ ਮਦਦ ਕੀਤੀ ਹੈ ਉਹ ਹੁਣ ਅਪਣੇ ਪਰਿਵਾਰ ਦੇ ਮੈਂਬਰਾਂ ਦਾ ਇਲਾਜ ਸਹੀ ਤਰੀਕੇ ਨਾਲ ਕਰਵਾ ਰਹੇ ਹਨ। ਅਨਮੋਲ ਕਵਾਤਰਾ ਤੇ ਉਹਨਾਂ ਦੀ ਟੀਮ ਉਹਨਾਂ ਲਈ ਰੱਬ ਦਾ ਹੀ ਰੂਪ ਹੈ। ਉੱਥੇ ਹੀ ਗੁਰਿੰਦਰ ਸਿੰਘ ਬਾਠ ਨੇ ਬੇਨਤੀ ਕੀਤੀ ਕਿ ਜਿਸ ਕਿਸ ਨੇ ਵੀ ਉਹਨਾਂ ਨਾਲ ਕੋਈ ਗੱਲ ਕਰਨੀ ਹੈ ਤਾਂ ਉਹ ਸਵੇਰੇ 8 ਤੋਂ ਰਾਤ 7 ਤਕ ਕਾਲ ਕਰ ਸਕਦੇ ਹਨ।

Anmol NGOAnmol NGO

ਦਸ ਦਈਏ ਕਿ ਦੇਸ਼ ਵਿਚ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਹਨ ਜੋ ਲੋਕਾਂ ਦੇ ਭਲੇ ਲਈ ਕੰਮ ਕਰਦੀਆਂ ਹਨ। ਪਰ ਕੁੱਝ ਸੰਸਥਾਵਾਂ ਤੇ ਸਾਬਕਾ ਐਸਐਚਓ ਚੌਧਰੀ ਕ੍ਰਿਸ਼ਨ ਲਾਲ ਅਤੇ ਹੋਰ ਕਈ ਲੋਕਾਂ ਨੇ ਗੰਭੀਰ ਇਲਜ਼ਾਮ ਲਗਾਏ ਹਨ। ਸਾਬਕਾ ਐਸਐਚਓ ਚੌਧਰੀ ਕ੍ਰਿਸ਼ਨ ਲਾਲ ਨੇ ਕਿਹਾ ਕਿ, "ਇਸ ਸੇਵਾ ਨੂੰ ਉਹਨਾਂ ਨੇ ਅਪਣਾ ਧੰਦਾ ਬਣਾ ਲਿਆ ਹੈ।" ਉਹ ਐਨਆਰਆਈਜ਼ ਦਾ ਪੈਸਾ ਖਾਂਦੇ ਹਨ।

Anmol NGOAnmol NGO

ਉਹਨਾਂ ਕੋਲ ਵਿਦੇਸ਼ਾਂ ਤੋਂ ਕਈ ਫੋਨ ਤੇ ਕਈ ਰਿਕਾਰਡਿੰਗਾਂ ਆਈਆਂ ਹਨ ਕਿ ਉਹਨਾਂ ਦੀ ਗੱਲ ਪ੍ਰਸ਼ਾਸਨ ਤੇ ਸਰਕਾਰ ਤਕ ਪਹੁੰਚਾਈ ਜਾਵੇ। ਉਹਨਾਂ ਸਵਾਲ ਚੁੱਕਿਆ ਕਿ ਉਹ ਸੇਵਾ ਬਿਨਾਂ ਵੀਡੀਓ ਤੋਂ ਕਿਉਂ ਨਹੀਂ ਕਰਦੇ, ਸੇਵਾ ਸਮੇਂ ਵੀਡੀਓ ਬਣਾਉਣ ਜ਼ਰੂਰੀ ਕਿਉਂ ਹੈ। ਜਦੋਂ ਐਨਆਰਆਈਜ਼ ਸਮਾਜ ਸੇਵੀਆਂ ਨੂੰ ਫੋਨ ਕਰਦੇ ਹਨ ਤਾਂ ਉਹਨਾਂ ਦਾ ਫੋਨ ਕਿਉਂ ਨਹੀਂ ਚੁੱਕਿਆ ਜਾਂਦਾ।

Anmol NGOAnmol NGO

ਪਰ ਹੁਣ ਉਹ ਉਹਨਾਂ ਦੀ ਗੱਲ ਕਾਨਫਰੰਸਿੰਗ ਤੇ ਕਰਵਾਉਣਗੇ ਤਾਂ ਜੋ ਸਾਰਾ ਹਿਸਾਬ-ਕਿਤਾਬ ਸਾਹਮਣੇ ਆ ਸਕੇ। ਇਸ ਤੋਂ ਬਾਅਦ ਪੀਪੀ ਗੋਲਡੀ, ਅਨਮੋਲ ਕਵਾਤਰਾ, ਪੀਪੀ ਪੁਨੀਤ ਨੇ ਲਾਈਵ ਹੋ ਕੇ ਇਸ ਤੇ ਵਿਰੋਧੀਆਂ ਨੂੰ ਠੋਕਵਾਂ ਜਵਾਬ ਦਿੱਤਾ ਹੈ। ਅਨਮੋਲ ਕਵਾਤਰਾ, ਪੀਪੀ ਗੋਲਡੀ ਤੇ ਪੀਪੀ ਪੁਨੀਤ ਨੇ ਕਿਹਾ ਕਿ ਉਹਨਾਂ ਵੱਲੋਂ ਸੇਵਾ ਕਦੇ ਵੀ ਬੰਦ ਨਹੀਂ ਹੋਵੇਗੀ ਸਗੋਂ ਉਹ ਹੋਰ ਵਧਾ ਕੇ ਲੋਕਾਂ ਦੀ ਮਦਦ ਕਰਨਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement