
ਪੰਜਾਬ ਪੁਲਿਸ ‘ਚ ਬਤੌਰ ਕਾਂਸਟੇਬਲ ਭਰਤੀ ਹੈ ਪਤੀ
ਜਲਾਲਾਬਾਦ ( ਅਰਵਿੰਦਰ ਤਨੇਜਾ) ਬੇਸ਼ਕ ਅਸੀਂ 21ਵੀਂ ਸਦੀ ਵਿਚ ਜੀਅ ਰਹੇ ਆ ਪਰ ਫਿਰ ਵੀ ਧੀਆਂ ਨੂੰ ਉਹਨਾਂ ਦਾ ਮਾਣ ਸਤਿਕਾਰ ਨਹੀਂ ਦਿੱਤਾ ਜਾ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਧੀ ਦਾਜ ਦੀ ਬਲੀ ਚੜਦੀ ਹੈ। ਅਜਿਹਾ ਹੀ ਮਾਮਲਾ ਜਲਾਲਾਬਾਦ ਦੇ ਪਿੰਡ ਖੁੰਡ ਵਾਲਾ ਤੋਂ ਸਾਹਮਣੇ ਆਇਆ ਹੈ ਜਿਥੇ ਚਾਰ ਮਹੀਨੇ ਪਹਿਲਾਂ ਵਿਆਹੀ ਲੜਕੀ ਦੀ ਭੇਦ ਭਰੇ ਹਾਲਾਤਾਂ 'ਚ ਮੌਤ ਹੋ ਗਈ।
Dowry greedy for newlyweds, married 4 months ago
ਮ੍ਰਿਤਕ ਵੀਰਪਾਲ ਕੌਰ ਦਾ ਵਿਆਹ 29 ਜਨਵਰੀ ਨੂੰ ਹੋਇਆ ਸੀ। ਵੀਰਪਾਲ ਦਾ ਪਤੀ ਪੰਜਾਬ ਪੁਲਿਸ ਦੇ ਵਿਚ ਬਤੌਰ ਕਾਂਸਟੇਬਲ ਨੌਕਰੀ ਕਰਦਾ ਹੈ ਜੋ ਕਿ ਜ਼ਿਲ੍ਹਾ ਫ਼ਾਜ਼ਿਲਕਾ ਦੀ ਚੌਕੀ ਲਾਧੂਕਾ ਦੇ ਵਿਚ ਤੈਨਾਤ ਹੈ। ਮ੍ਰਿਤਕ ਵੀਰਪਾਲ ਕੌਰ ਦੇ ਪਿਤਾ ਨੇ ਦਾਜ ਦਹੇਜ ਲਈ ਤੰਗ ਪਰੇਸ਼ਾਨ ਕਰਨ ਅਤੇ ਉਸਦੀ ਬੇਟੀ ਨੂੰ ਕਤਲ ਕਰਨ ਦੇ ਲਾਏ ਆਰੋਪ ਲਾਏ ਹਨ।
Dowry greedy for newlyweds, married 4 months ago
ਵੀਰਪਾਲ ਕੌਰ ਦੇ ਪਿਤਾ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਲੜਕੀ ਦੇ ਸਹੁਰੇ ਨੇ ਫੋਨ ਕਰਕੇ ਦੱਸਿਆ ਸੀ ਕਿ ਵੀਰਪਾਲ ਕੌਰ ਨੇ ਆਤਮਹੱਤਿਆ ਕਰ ਲਈ ਹੈ। ਜਿਸ ਮਗਰੋਂ ਉਹ ਲੜਕੀ ਦੇ ਸਹੁਰੇ ਘਰ ਪਹੁੰਚੇ ਤਾਂ ਉਨ੍ਹਾਂ ਦੀ ਬੇਟੀ ਦੀ ਲਾਸ਼ ਵੇਖਕੇ ਉਨਾਂ ਨੂੰ ਮਾਮਲਾ ਆਤਮਹੱਤਿਆ ਦਾ ਨਹੀਂ ਲੱਗਾ ਬਲਕਿ ਉਨ੍ਹਾਂ ਦੀ ਬੇਟੀ ਦੀ ਪਰਿਵਾਰਕ ਮੈਂਬਰਾਂ ਵੱਲੋਂ ਮਿਲੀਭੁਗਤ ਕਰ ਕੇ ਹੱਤਿਆ ਕੀਤੀ ਗਈ ਹੈ।
Dowry greedy for newlyweds, married 4 months ago
ਮੁਖਤਿਆਰ ਸਿੰਘ ਨੇ ਦੱਸਿਆ ਕਿ ਵਿਆਹ ਤੋਂ ਮਹਿਜ਼ ਕੁਝ ਦਿਨ ਬਾਅਦ ਹੀ ਉਨ੍ਹਾਂ ਤੋਂ ਦੋ ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਜਿਸ ਤੇ ਉਨ੍ਹਾਂ ਨੇ ਪੰਜਾਹ ਹਜ਼ਾਰ ਰੁਪਏ ਦੇ ਦਿੱਤੇ ਸਨ ਅਤੇ ਪਿਛਲੇ ਚਾਰ ਮਹੀਨਿਆਂ ਤੋਂ ਲਗਾਤਾਰ ਹੀ ਉਹ ਪੈਸੇ ਦਿੰਦੇ ਆ ਰਹੇ ਹਨ ਅਤੇ ਪੈਸੇ ਕਾਰਨ ਹੀ ਉਨ੍ਹਾਂ ਦੀ ਬੇਟੀ ਦੀ ਹੱਤਿਆ ਕੀਤੀ ਗਈ ਹੈ।
Dowry greedy for newlyweds, married 4 months ago
ਆਏ ਦਿਨ ਸਾਹਮਣੇ ਆ ਰਹੇ ਦਾਜ ਦੇ ਮਾਮਲੇ ਕਿਤੇ ਨਾ ਕਿਤੇ ਸਮਾਜ ਦੇ ਬਦਸੂਰਤ ਰੀਤੀ ਰਿਵਾਜਾਂ ਨੂੰ ਬੇਪਰਦਾ ਜ਼ਰੂਰ ਕਰ ਰਹੇ ਹਨ। ਫਿਲਹਾਲ ਇਸ ਮਾਮਲੇ ਵਿਚ ਪੁਲਿਸ ਦੇ ਵੱਲੋਂ ਧਾਰਾ 304 ਬੀ ਦੇ ਤਹਿਤ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।